ਟ੍ਰਾਈਸਿਟੀ

ਕਾਂਗਰਸ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਿਲ ਕਮਲਜੀਤ ਲੋਹਗੜ੍ਹ ਵਲੋਂ ਕੌਂਸਲ ਪ੍ਰਧਾਨ ਉਦੇਵੀਰ ਢਿੱਲੋਂ ਤੇ ਵੱਡੇ ਇਲਜਾਮ

ਅਭੀਜੀਤ/ਕੌਮੀ ਮਾਰਗ ਬਿਊਰੋ | August 24, 2021 07:55 PM


ਜੀਰਕਪੁਰ—ਜੀਰਕਪੁਰ ਨਗਰ ਕੌਂਸਲ ਦੇ ਵਾਰਡ ਨੰਬਰ 21 ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਕਮਲਜੀਤ ਸਿੰਘ ਲੋਹਗੜ੍ਹ ਨੇ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਜੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਤੇ ਵੱਡੇ ਇਲਜਾਮ ਲਗਾਏ ਹਨ।ਕਮਲਜੀਤ ਲੋਹਗੜ੍ਹ ਨੇ ਕਿਹਾ ਕਿ ਕੌਂਸਲ ਪ੍ਰਧਾਨ ਵਲੋਂ ਲੋਹਗੜ੍ਹ ਖੇਤਰ ਦੇ ਹਾਰੇ ਹੋਏ ਕੌਂਸਲਰਾਂ ਦੀ ਕੋਈ ਪੁੱਛ ਪੜਤਾਲ ਨਹੀ ਕੀਤੀ ਜਾਂਦੀ ਸੀ ਅਤੇ ਫੋਨ ਕਰਨ ਤੇ ਉਨ੍ਹਾਂ ਵਲੋਂ ਹਰ ਸਮੇ ‘‘ਆਈ ਵਿਲ ਕਾਲ ਯੁ ਬੈਕ‘‘ ਦਾ ਮੇਸਜ ਭੇਜ ਦਿੱਤਾ ਜਾਦਾ ਸੀ।ਦਫਤਰ ਵਿੱਚ ਮਿਲਣ ਜਾਣ ਤੇ ਵਰਕਰਾਂ ਨੂੰ ਤਿੰਨ ਤਿੰਨ ਘੰਟੇ ਦਾ ਲੰਬਾ ਇੰਤਜਾਰ ਕਰਨਾ ਪੈਂਦਾ ਸੀ ਜਦਕਿ ਕੌਂਸਲ ਪ੍ਰਧਾਨ ਵੱਖਰੇ ਕਮਰੇ ਵਿੱਚ ਬੈਠ ਕੇ ਬਿਲਡਰਾਂ ਅਤੇ ਹੋਰ ਲੋਕਾਂ ਨਾਲ ਗੁਪਤ ਮੀਟਿੰਗਾ ਕਰਨ ਵਿੱਚ ਮਸ਼ਰੂਫ ਰਹਿੰਦੇ ਸਨ।ਜਦਕਿ ਕੌਂਸਲ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਸਾਰੇ ਦੋਸ਼ਾ ਨੂੰ ਮੁੱਢ ਤੋਂ ਹੀ ਨਕਾਰਿਆ ਹੈ। ਕਮਲਜੀਤ ਸਿੰਘ ਲੋਹਗੜ੍ਹ ਨੇ ਦਸਿਆ ਕਿ ਉਨ੍ਹਾਂ ਵਲੋਂ ਲੰਘੀਆ ਨਗਰ ਕੌਂਸ਼ਲ ਚੋਣਾ ਦੌਰਾਨ ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਲਈ ਜੀ ਜਾਨ ਤੋਂ ਮਿਹਨਤ ਕੀਤੀ ਸੀ ਪਰ ਉਹ ਅਕਾਲੀਦਲ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਉਨ੍ਹਾਂ ਰੋਸ਼ ਪਰਗਟ ਕਰਦਿਆ ਕਿਹਾ ਕਿ ਲੋਹਗੜ੍ਹ ਖੇਤਰ ਤੋਂ ਚੋਣ ਹਾਰਨ ਤੋਂ ਬਾਅਦ ਢਿੱਲੋਂ ਪਰਿਵਾਰ ਨੇ ਉਨ੍ਹਾਂ ਤੋਂ ਬਿਲਕੁਲ ਮੁੱਖ ਮੋੜ ਲਿਆ। ਉਨ੍ਹਾਂ ਵਲੋਂ ਅਪਣੇ ਵਾਰਡ ਵਿੱਚ ਕਹੇ ਜਾਂਦੇ ਵਿਕਾਸ ਕਾਰਜਾਂ ਨੂੰ ਵੀ ਕੌਂਸਲ ਪ੍ਰਧਾਨ ਉਦੇਵੀਰ ਢਿੱਲੋਂ ਵਲੋ ਅਣਗੋਲਿਆ ਕੀਤਾ ਜਾਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਉਸ ਵਲੋਂ ਕੌਸਲ ਪ੍ਰਧਾਨ ਨੂੰ ਫੋਨ ਰਾਹੀ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਜਾਦੀ ਸੀ ਤਾਂ ਪ੍ਰਧਾਨ ਵਲੋਂ ਉਸ ਨੂੰ ‘‘ਸੌਰੀ ਆਈ ਐਮ ਬਿਜੀ ਕਾਲ ਯੂ ਬੈਕ‘‘ ਦਾ ਮੈਸਜ ਦੇ ਕੇ ਫੋਨ ਕੱਟ ਦਿੱਤਾ ਜਾਦਾ ਸੀ।ਉਸ ਨੇ ਦਸਿਆ ਕਿ ਜਦ ਉਸ ਵਲੋਂ ਅਪਣੇ ਵਾਰਡ ਦੇ ਕੰਮ ਲੈ ਕੇ ਪ੍ਰਧਾਨ ਨੂੰ ਮਿਲਣ ਲਈ ਦਫਤਰ ਜਾਇਆ ਜਾਦਾ ਸੀ ਤਾਂ ਉਸ ਨੂੰ ਤਿੰਨ ਤਿੰਨ ਘੰਟੇ ਇੰਤਜਾਰ ਕਰਵਾਇਆ ਜਾਂਦਾ ਸੀ।ਜਦਕਿ ਕੌਂਸਲ ਪ੍ਰਧਾਨ ਅਪਣੇ ਖੁਫੀਆ ਕਮਰੇ ਵਿੱਚ ਸ਼ਹਿਰ ਦੇ ਬਿਲਡਰਾਂ ਨਾਲ ਮੀਟਿੰਗ ਕਰਨ ਵਿੱਚ ਮਸ਼ਰੂਫ ਰਹਿੰਦੇ ਸਨ। ਕਮਲਜੀਤ ਨੇ ਨਾਮੋਸ਼ੀ ਨਾਲ ਦਸਿਆ ਕਿ ਜਦ ਉਸ ਵਲੋਂ ਇਸ ਸਬੰਧੀ ਦੀਪਇੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਜਾਂਦੀ ਸੀ ਤਾਂ ਪੁੱਤਰਮੋਹ ਵਿੱਚ ਫਸੇ ਦੀਪਇੰਦਰ ਸਿੰਘ ਢਿੱਲੋਂ ਵਲੋਂ ਵੀ ਉਦੇਵੀਰ ਦਾ ਹੀ ਪੱਖ ਪੂਰਿਆ ਜਾਂਦਾ ਸੀ।ਮਾਮਲੇ ਸਬੰਧੀ ਸੰਪਰਕ ਕਰਨ ਤੇ ਕੌਂਸਲ ਪ੍ਰਧਾਨ ਉਦੇਵੀਰ ਢਿੱਲੋਂ ਨੇ ਕਮਲਜੀਤ ਸਿੰਘ ਦੇ ਦੋਸ਼ਾ ਦਾ ਖੰਡਨ ਕਰਦਿਆ ਕਿਹਾ ਕਿ ਉਹ ਸਾਰਾ ਦਿਨ ਜਨਤਾ ਦੀ ਸੇਵਾ ਵਿੱਚ ਦਫਤਰ ਬੈਠੇ ਰਹਿੰਦੇ ਹਨ ਅਤੇ ਉਨ੍ਹਾਂ ਵਲੋਂ ਕਿਸੇ ਨਾਲ ਕੋਈ ਗੁਪਤ ਮੀਟਿੰਗ ਨਹੀ ਕੀਤੀ ਜਾਂਦੀ ।ਢਿਲੋਂ ਨੇ ਕਿਹਾ ਕਿ ਹਾਲੇ ਕੁਝ ਦਿਨ ਪਹਿਲਾਂ ਜਦੋਂ ਵਾਰਡ ਨੰਬਰ 21 ਵਿੱਚ ਟਿਊਬਵੈਲਾਂ ਦੇ ਕੁਨੈਕਸ਼ਨ ਕਰਵਾਏ ਗਏ ਸਨ ਤਾਂ ਕਮਲਜੀਤ ਉਨ੍ਹਾਂ ਦਾ ਧੰਨਵਾਦ ਕਰਦਾ ਨਹੀ ਸੀ ਥੱਕ ਰਿਹਾ।ਉਨ੍ਹਾਂ ਕਿਹਾ ਕਿ ਕਿਸੇ ਵਿਸ਼ੇਸ਼ ਲਾਲਚ ਵਸ ਪੈਕੇ ਕਮਲਜੀਤ ਵਲੋਂ ਪਾਰਟੀ ਛੱਡੀ ਗਈ ਹੈ ਜਦਕਿ ਕਾਂਗਰਸ ਪਾਰਟੀ ਵਿੱਚ ਵਰਕਰਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ