ਟ੍ਰਾਈਸਿਟੀ

ਹਰਿਆਣਾ ਸਰਕਾਰ ਦੀ ਕਾਰਵਾਈ ਖਿਲਾਫ਼ ਬੜੌਦੀ ਟੋਲ ਤੇ ਲਗਾਇਆ ਜਾਮ

ਕੌਮੀ ਮਾਰਗ ਬਿਊਰੋ | August 29, 2021 07:49 PM


ਮਾਜਰੀ- ਸਯੁੰਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਅਤਿਆਚਾਰ ਖਿਲਾਫ਼ ਦਿੱਤੇ ਸੱਦੇ ਅਨੁਸਾਰ ਅੱਜ ਟੋਲ ਪਲਾਜ਼ਾ ਬੜੋਦੀ ਵਿਖੇ ਦੋ ਘੰਟੇ ਲਈ ਜਾਮ ਲਗਾਇਆ ਗਿਆ। ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ਼ ਦੌਰਾਨ ਹਜ਼ਾਰਾਂ ਕਿਸਾਨ ਜ਼ਖ਼ਮੀਂ ਹੋ ਗਏ ਅਤੇ ਗ੍ਰਿਫ਼ਤਾਰ ਕੀਤੇ ਗਏ। ਜਿਸ ਖਿਲਾਫ਼ ਅੱਜ ਕਿਸਾਨ ਮੋਰਚੇ ਵੱਲੋਂ ਸਮੂਹ ਭਾਰਤ ਚ ਦੋ ਘੰਟੇ ਲਈ ਮੁੱਖ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਗੁਰਮੀਤ ਸਿੰਘ ਸ਼ਾਂਟੂ, ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਢਕੋਰਾਂ, ਰਵਿੰਦਰ ਸਿੰਘ ਵਜੀਦਪੁਰ, ਸਿੰਗਾਰਾ ਸਿੰਘ ਪੱਲਣਪੁਰ, ਰਵਿੰਦਰ ਸਿੰਘ ਬੈਂਸ, ਦਲਵਿੰਦਰ ਸਿੰਘ ਬੇਨੀਪਾਲ ਤੇ ਹਰਜੀਤ ਸਿੰਘ ਹਰਮਨ ਨੇ ਸੰਬੋਧਨ ਦੌਰਾਨ ਹਰਿਆਣਾ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਜ਼ੁਲਮ ਉਨ੍ਹਾਂ ਨੂੰ ਹੋਰ ਵੀ ਬਲ ਦਿੰਦੇ ਨੇ। ਇਸ ਲਈ ਸਰਕਾਰ ਜਿੰਨਾ ਵੀ ਧੱਕਾ ਕਰਨ ਪਰ ਕਿਸਾਨ ਮਾਰੂ ਬਿੱਲ ਰੱਦ ਕਰਵਾਕੇ ਹੀ ਘਰ ਬੈਠਣਗੇ। ਇਸੇ ਦੌਰਾਨ ਜਸਮੇਰ ਸਿੰਘ ਬਾਠ ਤੇ ਮਨਿੰਦਰ ਸਿੰਘ ਪੰਜੋਲਾ ਦੇ ਢਾਡੀ ਜੱਥੇ ਨੇ ਵਾਰਾਂ ਪੇਸ਼ ਕੀਤੀਆਂ ਅਤੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਦਰਸ਼ਨ ਸਿੰਘ ਖੇੜਾ, ਗੁਰਦੀਪ ਸਿੰਘ ਮਹਿਰਮਪੁਰ, ਗੁਰਸ਼ਰਨ ਸਿੰਘ ਨੱਗਲ, ਬਲਿਹਾਰ ਸਿੰਘ ਮੁੰਧੋ, ਰਵਿੰਦਰ ਸਿੰਘ ਬਿੰਦਾ, ਲਖਵੀਰ ਸਿੰਘ ਜੰਟੀ, ਹਰਨੇਕ ਸਿੰਘ ਤੱਕੀਪੁਰ, ਲਾਲਾ ਸਲੇਮਪੁਰ, ਤੇਜਿੰਦਰ ਸਿੰਘ ਨਗਲੀਆਂ ਤੇ ਜੈਮਲ ਰਾਣਾ ਮਾਜਰੀ ਆਦਿ ਮੋਹਤਬਰ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ