ਕਾਰੋਬਾਰ

ਪੰਜਾਬ ਨੂੰ ਅਗਸਤ ਮਹੀਨੇ ਦੌਰਾਨ 1188.70 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ

ਕੌਮੀ ਮਾਰਗ ਬਿਊਰੋ | September 05, 2021 06:46 PM
 
 
 
ਚੰਡੀਗੜ,  
 
ਪੰਜਾਬ ਸਰਕਾਰ ਨੂੰ ਇਸ ਸਾਲ ਅਗਸਤ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ ’ਤੇ 1188.70 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ 2020 ਦੌਰਾਨ ਅਗਸਤ ਮਹੀਨੇ ਦੌਰਾਨ 987.20 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਹਿਸਾਬ ਨਾਲ ਜੀ.ਐਸ.ਟੀ. ਮਾਲੀਏ ਵਿੱਚ ਪਿਛਲੇ ਸਾਲ ਨਾਲੋਂ 20.41 ਫੀਸਦੀ ਵਾਧਾ ਹੋਇਆ ਹੈ। ਇਹ ਵਾਧਾ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅਰਥ ਵਿਵਸਥਾ ਵਿੱਚ ਹੋ ਰਹੇ ਤੇਜ਼ੀ ਨਾਲ ਸੁਧਾਰ ਦਾ ਪ੍ਰਤੱਖ ਸੂਚਕ ਹੈ।
 
ਕਰ ਕਮਿਸ਼ਨਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬੇ ਨੂੰ ਇਕੱਤਰ ਹੁੰਦੇ ਮਾਲੀਏ ਦਾ ਵੱਖ-ਵੱਖ ਖੇਤਰਾਂ ਦੇ ਹਿਸਾਬ ਨਾਲ ਜੇ ਅਧਿਐਨ ਕੀਤਾ ਜਾਵੇ ਤਾਂ ਲੋਹਾ ਤੇ ਸਟੀਲ, ਇਲੈਕਟ੍ਰਾਨਿਕਸ ਵਸਤਾਂ, ਖਾਦਾਂ, ਟੈਲੀਕਾਮ ਤੇ ਬੈਂਕਿੰਗ ਜਿਹੇ ਖੇਤਰਾਂ ਵਿੱਚ ਆਰਥਿਕ ਸੁਧਾਰ ਦੀ ਗਤੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।
 
ਪਿਛਲੇ ਸਾਲ ਦੇ ਅਣਕਿਆਸੇ ਸੰਕਟ ਦੇ ਮਾੜੇ ਪ੍ਰਭਾਵਾਂ ਤੋਂ ਇਲਾਵਾ ਮਾਲੀਆ ਵਿੱਚ ਵਾਧਾ ਸੂਬੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਅਲੀ ਬਿਲਿੰਗ ਅਤੇ ਗਲਤ ਵਪਾਰ ਦੀ ਸਖਤੀ ਨਾਲ ਕੀਤੀ ਜਾ ਰਹੀ ਨਿਗਰਾਨੀ ਦਾ ਵੀ ਸਿੱਟਾ ਹੈ। ਕਰ ਵਿਭਾਗ ਪੰਜਾਬ ਵੱਲੋਂ ਕਈ ਸਰੋਤਾਂ ਤੋਂ ਆਧੁਨਿਕ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਅਤੇ ਖਾਸ ਖੇਤਰਾਂ ਵਿੱਚ ਟੈਕਸ ਚੋਰੀ ਦਾ ਅਧਿਐਨ ਕੀਤਾ ਜਾਂਦਾ ਹੈ। ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਨੇ ਟੈਕਸ ਮਾਲੀਏ ਵਿੱਚ ਵਾਧੇ ਲਈ ਯੋਗਦਾਨ ਪਾਇਆ ਹੈ। ਜੀ.ਐਸ.ਟੀ. ਵਿੱਚ ਇਹ ਵਾਧਾ ਆਉਣ ਵਾਲੇ ਮਹੀਨਿਆਂ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ।
 
ਬੁਲਾਰੇ ਨੇ ਅੱਗੇ ਦੱਸਿਆ ਕਿ ਪੱਕੇ ਆਈ.ਜੀ.ਐਸ.ਟੀ. ਬੰਦੋਬਸਤ ਤੋਂ ਇਲਾਵਾ ਪੰਜਾਬ ਨੂੰ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਲਈ ਅਗਸਤ-2021 ਵਿੱਚ 448.35 ਕਰੋੜ ਰੁਪਏ ਆਰਜ਼ੀ ਬੰਦੋਬਸਤ ਵਜੋਂ ਮਿਲੇ ਹਨ। ਇਸੇ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੇ ਜੀ.ਐਸ.ਟੀ. ਮਾਲੀਆ ਵਿੱਚ ਵਾਧੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 80 ਫੀਸਦੀ ਦੇ ਕਰੀਬ ਹੋਇਆ ਹੈ।
 
ਬੁਲਾਰੇ ਨੇ ਅੱਗੇ ਦੱਸਿਆ ਕਿ ਅਗਸਤ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਮਾਲੀਆ ਕ੍ਰਮਵਾਰ 648.44 ਕਰੋੜ ਰੁਪਏ ਅਤੇ 26.97 ਕਰੋੜ ਰੁਪਏ ਹੋਇਆ। ਪਿਛਲੇ ਸਾਲ ਦੇ ਮੁਕਾਬਲੇ ਇਹ ਕ੍ਰਮਵਾਰ 24 ਫੀਸਦੀ ਅਤੇ 40 ਫੀਸਦੀ ਵੱਧ ਹੈ ਜੋ ਅਰਥਵਿਵਸਥਾ ਦੀ ਬਹਾਲੀ ਦਾ ਪ੍ਰਗਟਾਵਾ ਕਰਦਾ ਹੈ।
 
ਇਸੇ ਤਰਾਂ ਅਗਸਤ 2021 ਵਿੱਚ  ਇਕੱਤਰ ਹੋਇਆ ਪੰਜਾਬ ਰਾਜ ਵਿਕਾਸ ਟੈਕਸ 11.38 ਕਰੋੜ ਰੁਪਏ ਸੀ ਜੋ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ 9.63 ਫੀਸਦੀ ਵੱਧ ਹੈ।
 

Have something to say? Post your comment

 

ਕਾਰੋਬਾਰ

ਵਿਦੇਸ਼ੀ ਨਿਵੇਸ਼ਕਾਂ ਨੇ ਇਸ ਹਫ਼ਤੇ ਭਾਰਤੀ ਇਕੁਇਟੀ ਵਿੱਚ 8,500 ਕਰੋੜ ਰੁਪਏ ਦਾ ਕੀਤਾ ਨਿਵੇਸ਼

ਭਾਰਤੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਕੀਤੇ ਸਵਾਹ ਸੈਂਸੈਕਸ 2,226.79 ਅੰਕ ਡਿੱਗ ਕੇ ਹੋਇਆ ਬੰਦ

ਗਲੋਬਲ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ-ਭਾਰਤੀ ਖਪਤਕਾਰ ਨੂੰ ਇਸ ਦਾ ਲਾਭ ਨਾ ਮਿਲਿਆ

ਸਟੋਕ ਮਾਰਕੀਟ ਫੇਰ ਡਿੱਗੀ ਸੈਂਸੈਕਸ ਨੇ ਲਾਇਆ ਗੋਤਾ 1390 ਅੰਕਾਂ ਦਾ

ਭਾਰਤੀ ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਬੰਦ ਹੋਇਆ, ਸੈਂਸੈਕਸ 728 ਅੰਕ ਡਿੱਗਿਆ

ਭਾਰਤੀ ਰਿਜ਼ਰਵ ਬੈਂਕ ਨੇ ਇੰਡਸਇੰਡ ਬੈਂਕ ਦੇ ਗਾਹਕਾਂ ਨੂੰ ਭਰੋਸਾ ਦਿੱਤਾ-ਬੈਂਕ ਮਜ਼ਬੂਤ ​​ਰਹੇਗਾ

ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ - ਬੀਐਸਈ, ਏਂਜਲ ਵਨ ਅਤੇ ਹੋਰ ਬ੍ਰੋਕਿੰਗ ਪਲੇਟਫਾਰਮਾਂ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗੇ

ਟਰੰਪ ਦੀਆਂ ਨੀਤੀਆਂ ਨੇ ਫੇਰ ਕੀਤਾ ਭਾਰਤੀ ਬਾਜ਼ਾਰ ਲਾਲ ਸੈਂਸੈਕਸ ਡਿਗਿਆ 1,414.33 ਅੰਕ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਕਾਰਨ ਸਟਾਰਟਅੱਪ ਕੰਪਨੀਆਂ ਦੀ ਹਾਲਤ ਮਾੜੀ, ਸ਼ੇਅਰ 23 ਪ੍ਰਤੀਸ਼ਤ ਡਿੱਗੇ