ਕਾਰੋਬਾਰ

ਮਾਰਕਫੈਡ ਦੇ ਉਤਪਾਦ ਹੁਣ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ 5000 ਜਨਤਕ ਵੰਡ ਪ੍ਰਣਾਲੀ ਦੇ ਡਿਪੂਆਂ 'ਤੇ ਵੀ ਮਿਲਣਗੇ

ਕੌਮੀ ਮਾਰਗ ਬਿਊਰੋ | September 14, 2021 07:07 PM


ਸ਼ਿਮਲਾ: 
ਪੰਜਾਬ ਦੇ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਦਾ ਦਾਇਰਾ ਵਧਾਉਣ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵੇਲੇ ਬੂਰ ਪਿਆ ਜਦੋਂ ਮਾਰਕਫੈਡ ਤੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਹੋਇਆ ਜਿਸ ਨਾਲ ਮਾਰਕਫੈਡ ਦੇ ਵੱਖ-ਵੱਖ ਉਤਪਾਦ ਹੁਣ ਹਿਮਾਚਲ ਦੇ 5000 ਦੇ ਕਰੀਬ ਜਨਤਕ ਵੰਡ ਪ੍ਰਣਾਲੀ ਦੇ ਡਿਪੂਆਂ ਉਤੇ ਉਪਲੱਬਧ ਹੋਣਗੇ।
ਇਹ ਫੈਸਲਾ ਅੱਜ ਸ਼ਿਮਲਾ ਵਿਖੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਪੌਲ ਰਾਸੂ ਤੇ ਡਾਇਰੈਕਟਰ ਸ੍ਰੀ ਲਲਿਤ ਜੈਨ ਨਾਲ ਪੰਜਾਬ ਦੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ ਤੇ ਤੇਲ ਮਿੱਲ ਖੰਨਾ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਸ਼ਰਮਾ ਵੱਲੋਂ ਮਾਰਕਫੈਡ ਤੇ ਸ਼ੂਗਰਫੈਡ ਦੇ ਉਤਪਾਦ ਹਿਮਾਚਲ ਪ੍ਰਦੇਸ਼ ਨੂੰ ਜਨਤਕ ਵੰਡ ਪ੍ਰਣਾਲੀ ਲਈ ਮੁਹੱਈਆ ਕਰਵਾਉਣ ਬਾਰੇ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੁਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਹ ਐਮ.ਓ.ਯੂ. ਸੰਭਵ ਹੋਇਆ।
ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਅੱਜ ਹੋਏ ਸਮਝੌਤੇ ਤਹਿਤ ਮਾਰਕਫੈਡ ਦੇ ਉਚ ਮਿਆਰਾਂ ਦੇ ਖਾਣਯੋਗ ਉਤਪਾਦ ਹੁਣ ਹਿਮਾਚਲ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਵਾਜਬ ਕੀਮਤਾਂ ਉਤੇ ਮਿਲਣਗੇ। ਇਸ ਦੌਰਾਨ ਸ਼ੂਗਰਫੈਡ ਪੰਜਾਬ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਖੰਡ ਦੀ ਸਪਲਾਈ ਕਰਨ ਬਾਰੇ ਵੀ ਗੱਲਬਾਤ ਹੋਈ ਜਿਸ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਭਵਿੱਖ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਅੱਜ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਆਪਣਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਹੋਰ ਬਲ ਮਿਲਿਆ ਹੈ ਅਤੇ ਹੁਣ ਹਿਮਾਚਲ ਵਾਸੀ ਵੀ ਮਾਰਕਫੈਡ ਦੇ ਉਚ ਮਿਆਰੀ ਤੇ ਸਵਾਦਲੇ ਉਤਪਾਦ ਵਾਜਬ ਕੀਮਤਾਂ ਉਤੇ ਆਪਣੇ ਹੀ ਘਰਾਂ ਕੋਲੋਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐਸ.ਈ.) ਵੱਲੋਂ ਕਰਵਾਏ ਐਨ.ਐਮ.ਆਰ. ਸ਼ੁੱਧਤਾ ਪ੍ਰੀਖਣ ਵਿੱਚ ਮਾਰਕਫੈਡ ਦਾ ਉਤਪਾਦ ਸੋਹਣਾ ਬਰਾਂਡ ਸ਼ਹਿਦ ਪਾਸ ਹੋਇਆ ਸੀ। ਇਹ ਟੈਸਟ ਕੌਮਾਂਤਰੀ ਪੱਧਰ 'ਤੇ ਮਾਨਤਾ ਹੈ।

 

Have something to say? Post your comment

 

ਕਾਰੋਬਾਰ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ

ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ : ਮਨਮੀਤ ਕੇ ਨੰਦਾ

ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼  ਲਿਮਟਿਡ ਨੇ ਨਵਾਂ ਪ੍ਰੋਜੈਕਟ 'ਹੈਮਪਟਨ ਅਸਟੇਟਸ' ਕੀਤਾ ਲਾਂਚ

ਨਿਊ ਚੰਡੀਗੜ੍ਹ ਵਿਖੇ ਖੁੱਲ੍ਹੀ ਪੰਜਾਬੀ ਰਸੋਈ ਦਾ ਮਲੋਆ ਵੱਲੋਂ ਉਦਘਾਟਨ   

ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਇੱਕ ਨੇਕ ਕਾਰਜ ਦੇ ਸਮਰਥਨ ਦੇ ਉਦੇਸ਼ ਨਾਲ ਪਹੁੰਚਿਆ ਚੰਡੀਗੜ੍ਹ

ਅਜੈਪਾਲ ਸਿੰਘ ਬੰਗਾ ਹੈਦਰਾਬਾਦ ਪਬਲਿਕ ਸਕੂਲ ਦੇ ਉੱਘੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ

ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਨੇ 41 ਵਿਦਿਆਰਥੀਆਂ ਲਈ 30,000 ਰੁਪਏ ਵਜ਼ੀਫ਼ਾ ਦੇਣ ਦਾ ਕੀਤਾ ਐਲਾਨ

ਸ਼ੇਅਰ ਮਾਰਕੀਟ ਲਹੂ ਲੁਹਾਨ ਸੈਂਸੈਕਸ 1000 ਅੰਕਾਂ ਤੋਂ ਵੱਧ ਟੁੱਟਿਆ

ਐੱਸ ਯੂ ਓ ਗਲੋਬਲ ਦਾ ਗੋਲਡਨ ਵੀਜ਼ਾ, ਉਦਮੀ ਅਤੇ ਵਪਾਰਕ ਵੀਜ਼ਾ - ਇਕ ਸੁਨਹਿਰੀ ਮੌਕਾ