ਟ੍ਰਾਈਸਿਟੀ

ਵਾਰਡ ਨੰਬਰ 9 ਦੇ ਵਿਚ ਇੰਟਰਲਾਕ ਟਾਈਲ ਦਾ ਕੰਮ ਹੋਇਆ ਸ਼ੁਰੂ

ਅਭੀਜੀਤ/ਕੌਮੀ ਮਾਰਗ ਬਿਊਰੋ | September 14, 2021 09:36 PM


ਜੀਰਕਪੁਰ -ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਾਰਡ ਨੰਬਰ 9 ਹਿੱਲ ਵਿਯੂ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਵਾਰਡ ਨੰਬਰ 9 ਦੀ ਕੌਂਸਲਰ ਕੁਸੁਮ ਰਾਣੀ ਅਤੇ ਉਨ੍ਹਾਂ ਦੇ ਬੇਟੇ ਵਿਸ਼ਾਲ ਸ਼ਰਮਾ ਵੱਲੋਂ ਇੰਟਰਲੋਕ ਟਾਇਲ ਦਾ ਕੰਮ ਸਮੂਹ ਵਾਰਡ ਵਾਸੀਆ ਦੀ ਮੌਜੂਦਗੀ ਵਿੱਚ ਸ਼ੁਰੂ ਕਰਵਾਇਆ, ਜੋ ਪਿਛਲੇ ਲੰਬੇ ਸਮੇਂ ਤੋਂ ਵਾਰਡ 9 ਵਿਚ ਵੱਖ ਵੱਖ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ। ਵਾਰਡ ਕੌਂਸਲਰ ਕੁਸੁਮ ਰਾਣੀ ਉਦੇਵੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਆਪਣੇ ਵਾਰਡ ਵਾਸੀਆਂ ਦੇ ਨੀਲੇ ਕਾਰਡ, ਗ਼ਰੀਬਾਂ ਨੂੰ ਰਾਸ਼ਨ, ਗਰੀਬ ਕੁੜੀਆਂ ਦੇ ਵਿਆਹ, ਵਿਧਵਾ ਅਤੇ ਬੁਢਾਪਾ ਪੈਨਸ਼ਨ ਤੇ ਹੋਰ ਇਹੋ ਜਿਹੀਆਂ ਕਈ ਸੇਵਾਵਾਂ ਹਨ ਜੋ ਕਿ ਪਹਿਲ ਦੇ ਆਧਾਰ ਤੇ ਕਰਵਾਉਂਦੇ ਹਨ । ਇੰਸ ਮੌਕੇ ਵਿਸ਼ਾਲ ਸ਼ੁਰੁਮ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਸ਼ਹਿਰ ਵਾਸੀਆਂ ਦੇ ਇਕ ਫੋਨ ਤੇ ਆਵਦੇ ਸਾਰੇ ਕੰਮ ਛੱਡ ਕੇ ਪਹਿਲ ਦੇ ਆਧਾਰ ਤੇ ਉਥੇ ਪਹੁੰਚਕੇ ਕੰਮ ਕਰਵਾਉਂਦੇ ਹਨ, ਇਹੋ ਵਜ੍ਹਾ ਹੈ ਕਿ ਉਹ ਪੂਰੇ ਸ਼ਹਿਰ ਵਾਸੀਆਂ ਦੀ ਦਿਲ ਦੀ ਧੜਕਣ ਹਨ। ਢਿੱਲੋਂ ਨੇ ਕਦੀ ਵੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਉਦੇਵੀਰ ਢਿੱਲੋਂ ਨੇ ਕਿਹਾ ਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪਹਿਲਾਂ ਸੀਵਰੇਜ ਲਾਈਨਾਂ ਵਿਛਾਈਆਂ ਗਈਆਂ, ਮਗਰੋਂ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਕੌਂਸਲਰ ਕੁਸੁਮ ਰਾਣੀ, ਸਤਪਾਲ ਸ਼ਰਮਾ, ਵਿਸ਼ਾਲ ਸ਼ਰਮਾ, ਓਮ ਪ੍ਰਕਾਸ਼ ਉਪਾਧਿਆਇ, ਪਰਮਾਰ, ਈਸ਼ਵਰ ਮਲਿਕ, ਤਜਿੰਦਰ ਠਾਕੁਰ, ਰਾਮ ਪ੍ਰਕਾਸ਼ ਨੇਗੀ, ਯੋਗਿੰਦਰ ਕਵਤਰਾ, ਅਭਿਸ਼ੇਕ ਸੈਣੀ, ਜਗਦੀਸ਼ ਗੋਇਲ ਅਤੇ ਨਾਰਾਇਣ ਸ਼ਰਸ਼ਾ ਆਦਿ ਮੌਜੂਦ ਸਨ।

 

Have something to say? Post your comment

 

ਟ੍ਰਾਈਸਿਟੀ

ਕਿਸਾਨਾਂ ਦੇ ਨਾਲ–ਨਾਲ ਪੰਜਾਬ ਦੇ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਆਸ ਪ੍ਰਗਟਾਈ

ਦੁਸਾਹਿਰਾ ਕਮੇਟੀ ਖਰੜ ਵਲੋਂ ਪਹਿਲੀ ਸੋਭਾ ਯਾਤਰਾ ਦੀਆਂ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ

ਗੁਰਦੁਆਰਾ ਅੰਬ ਸਾਹਿਬ ਵਿਖੇ ਅੰਤਿਮ ਅਰਦਾਸ ਸਮਾਗਮ ਹੋਣਗੇ ਬੀਬੀ ਅਮਰਪਾਲ ਕੌਰ ਜੀ ਦੇ

ਦੁਸਾਹਿਰਾ ਕਮੇਟੀ ਖਰੜ ਨੇ ਦੁਸਾਹਿਰੇ ਨੂੰ ਸਮਰਪਿਤ ਝੰਡੀ ਸੋਭਾ ਯਾਤਰਾ ਕੱਢੀ

ਕਿਸਾਨਾਂ ਦ ਹੱਕ ’ਚ ਡੇਰਾਬੱਸੀ ਤੋਂ ਵੱਡਾ ਜਥਾ ਦਿੱਲੀ ਲਈ ਹੋਵੇਗਾ ਰਵਾਨਾ: ਐਨ.ਕੇ.ਸ਼ਰਮਾ

ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕੁਤਾਹੀ ਕਾਰਨ ਫੈਲਿਆ ਖੇਤਰ ਵਿੱਚ ਹੈਜਾ—ਸੁਭਾਸ਼ ਸ਼ਰਮਾ

ਪੰਚਕੂਲਾ ਪ੍ਰਸ਼ਾਸਨ ਨੇ ਨਹੀਂ ਕੀਤਾ ਸੋਮਵਾਰ ਤੱਕ ਦਾ ਇੰਤਜਾਰ ਜੇ ਸੀ ਬੀ ਲਿਆ ਕੇ ਤੋੜੀ ਅਰਜੀ ਦੀਵਾਰ

ਭਾਰਤੀ ਜਨਤਾ ਪਾਰਟੀ ਵੱਲੋਂ ਜ਼ੀਰਕਪੁਰ ਮਹਿਲਾ ਮੋਰਚਾ ਦਾ ਗਠਨ

ਸ਼ਿਵ ਮੰਦਰ ਬਲਟਾਣਾ ਵਿੱਚ ਵਿਧਾਇਕ ਐਨ ਕੇ ਸ਼ਰਮਾ ਬ੍ਰਾਹਮਣ ਰਤਨ ਐਵਾਰਡ ਨਾਲ ਸਨਮਾਨਿਤ

ਨਗਰ ਕੌਂਸਲ ਜ਼ੀਰਕਪੁਰ ਵੱਲੋਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਪਹਿਲ ਤਹਿਤ ਵੰਡੀਆਂ ਸਿਲਾਈ ਮਸ਼ੀਨਾਂ