ਟ੍ਰਾਈਸਿਟੀ

ਗੁਰਦੁਆਰਾ ਅੰਬ ਸਾਹਿਬ ਵਿਖੇ ਅੰਤਿਮ ਅਰਦਾਸ ਸਮਾਗਮ ਹੋਣਗੇ ਬੀਬੀ ਅਮਰਪਾਲ ਕੌਰ ਜੀ ਦੇ

ਕੌਮੀ ਮਾਰਗ ਬਿਊਰੋ | September 25, 2021 06:26 PM

 

ਮੁਹਾਲੀ-  ਟਕਸਾਲੀ ਅਕਾਲੀ ਸਾਬਕਾ ਡਿਪਟੀ ਮੇਅਰ ਅਤੇ ਮੌਜੂਦਾ ਮੁਹਾਲੀ ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਸੇਠੀ ਜੀ ਦੀ ਧਰਮ ਪਤਨੀ ਦੇ ਅੰਤਿਮ ਅਰਦਾਸ ਸਮਾਗਮ  ਕੱਲ੍ਹ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਇਤਿਹਾਸਕ ਗੁਰ ਅਸਥਾਨ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਵਿਖੇ ਹੋਣਗੇ । ਬੀਬੀ ਅਮਰਪਾਲ ਕੌਰ ਜੀ ਪਿਛਲੇ ਦਿਨੀਂ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਅਕਾਲ ਚਲਾਣਾ ਕਰ ਗਏ ਸਨ। ਆਪ ਪਿਛਲੇ ਕੁਝ ਦਿਨਾਂ ਤੋਂ ਢਿੱਲੇ ਚਲੇ ਆ ਰਹੇ ਸਨ । 

62 ਵਰ੍ਹਿਆਂ ਦੇ ਗੁਰਸਿੱਖ ਸ੍ਰੀਮਤੀ ਅਮਰਪਾਲ ਕੌਰ ਬਹੁਤ ਹੀ ਠੰਢੇ ਅਤੇ ਨਿੱਘੇ ਸੁਭਾਅ ਦੀ ਸ਼ਖ਼ਸੀਅਤ ਸਨ  । ਲੋੜਵੰਦਾਂ ਨੂੰ ਦਾਨ ਕਰਨ ਅਤੇ ਹੈਲਪ ਕਰਨ ਦੀ ਪਰਵਿਰਤੀ ਤੋਂ ਤੁਸੀਂ ਪ੍ਰਭਾਵਤ ਹੋਏ ਬਿਨਾਂ ਰਹਿ ਨਹੀਂ ਸਕਦੇ ਸੀ । ਮਿਲਾਪੜੇ ਹੋਣ ਦੇ ਨਾਲ ਨਾਲ ਸ਼ਾਂਤ ਵੀ ਰਹਿੰਦੇ ਸਨ  ।ਆਪਣੇ ਪਿੱਛੇ ਭਰਿਆ ਪੂਰਿਆ ਪਰਿਵਾਰ ਛੱਡ ਗਏ ਹਨ । ਉਨ੍ਹਾਂ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਉਨ੍ਹਾਂ ਦੇ ਘਰ ਮਕਾਨ ਨੰਬਰ-289, ਫੇਜ਼-3ਏ, ਮੁਹਾਲੀ ਵਿਖੇ ਸਵੇਰੇ 9 ਵਜੇ ਪਾਏ ਜਾਣਗੇ, ਉਪਰੰਤ ਅੰਤਿਮ ਅਰਦਾਸ ਸਮਾਗਮ ਇਤਿਹਾਸਕ ਗੁਰ ਅਸਥਾਨ ਗੁਰਦੁਆਰਾ ਅੰਬ ਸਾਹਿਬ ਵਿਖੇ 12 ਤੋਂ ਲੈ ਕੇ 2 ਵਜੇ ਤੱਕ ਹੋਣਗੇ। 

ਅਦਾਰਾ ਕੌਮੀ ਮਾਰਗ  ਇਸ ਨਾਜ਼ੁਕ ਘੜੀ ਵਿਚ ਸੇਠੀ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ । ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਏਸ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖਸ਼ਣ  ਅਤੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦੀ ਜੁਗਤ ਬਖਸ਼ਣ  ।

Have something to say? Post your comment

 

ਟ੍ਰਾਈਸਿਟੀ

ਕਿਸਾਨਾਂ ਦੇ ਨਾਲ–ਨਾਲ ਪੰਜਾਬ ਦੇ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਆਸ ਪ੍ਰਗਟਾਈ

ਦੁਸਾਹਿਰਾ ਕਮੇਟੀ ਖਰੜ ਵਲੋਂ ਪਹਿਲੀ ਸੋਭਾ ਯਾਤਰਾ ਦੀਆਂ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ

ਦੁਸਾਹਿਰਾ ਕਮੇਟੀ ਖਰੜ ਨੇ ਦੁਸਾਹਿਰੇ ਨੂੰ ਸਮਰਪਿਤ ਝੰਡੀ ਸੋਭਾ ਯਾਤਰਾ ਕੱਢੀ

ਵਾਰਡ ਨੰਬਰ 9 ਦੇ ਵਿਚ ਇੰਟਰਲਾਕ ਟਾਈਲ ਦਾ ਕੰਮ ਹੋਇਆ ਸ਼ੁਰੂ

ਕਿਸਾਨਾਂ ਦ ਹੱਕ ’ਚ ਡੇਰਾਬੱਸੀ ਤੋਂ ਵੱਡਾ ਜਥਾ ਦਿੱਲੀ ਲਈ ਹੋਵੇਗਾ ਰਵਾਨਾ: ਐਨ.ਕੇ.ਸ਼ਰਮਾ

ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕੁਤਾਹੀ ਕਾਰਨ ਫੈਲਿਆ ਖੇਤਰ ਵਿੱਚ ਹੈਜਾ—ਸੁਭਾਸ਼ ਸ਼ਰਮਾ

ਪੰਚਕੂਲਾ ਪ੍ਰਸ਼ਾਸਨ ਨੇ ਨਹੀਂ ਕੀਤਾ ਸੋਮਵਾਰ ਤੱਕ ਦਾ ਇੰਤਜਾਰ ਜੇ ਸੀ ਬੀ ਲਿਆ ਕੇ ਤੋੜੀ ਅਰਜੀ ਦੀਵਾਰ

ਭਾਰਤੀ ਜਨਤਾ ਪਾਰਟੀ ਵੱਲੋਂ ਜ਼ੀਰਕਪੁਰ ਮਹਿਲਾ ਮੋਰਚਾ ਦਾ ਗਠਨ

ਸ਼ਿਵ ਮੰਦਰ ਬਲਟਾਣਾ ਵਿੱਚ ਵਿਧਾਇਕ ਐਨ ਕੇ ਸ਼ਰਮਾ ਬ੍ਰਾਹਮਣ ਰਤਨ ਐਵਾਰਡ ਨਾਲ ਸਨਮਾਨਿਤ

ਨਗਰ ਕੌਂਸਲ ਜ਼ੀਰਕਪੁਰ ਵੱਲੋਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਪਹਿਲ ਤਹਿਤ ਵੰਡੀਆਂ ਸਿਲਾਈ ਮਸ਼ੀਨਾਂ