ਟ੍ਰਾਈਸਿਟੀ

ਰੋਟਰੀ ਕਲੱਬ ਵੱਲੋਂ ਨਿਊ ਚੰਡੀਗੜ੍ਹ ਵਿਖੇ ਅੰਗਹੀਣਾਂ ਦੀ ਸਹਾਇਤਾ ਲਈ ਕੈਂਪ ਲਗਾਇਆ ਗਿਆ

ਕੌਮੀ ਮਾਰਗ ਬਿਊਰੋ | October 23, 2021 05:25 PM


ਨਿਊ ਚੰਡੀਗੜ੍ਹ- ਰੋਟਰੀ ਕਲੱਬ ਨਿਊ ਚੰਡੀਗੜ੍ਹ ਗਰੀਨਜ਼ ਵੱਲੋਂ ਅੰਗਹੀਣ ਤੇ ਦਿਮਾਗੀ ਪ੍ਰੇਸ਼ਾਨ ਨਾਗਰਿਕਾਂ ਦੀ ਸਹਾਇਤਾ ਵੱਜੋਂ ਸਾਧਨ ਦੇਣ ਲਈ ਨਿਊ ਚੰਡੀਗੜ੍ਹ ਸਥਿਤ ਓਮੈਕਸ (ਕਾਸੀਆਂ) ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ। ਇਸ ਦੌਰਾਨ ਚੰਡੀਗੜ੍ਹ, ਹਰਿਆਣਾ, ਹਿਮਾਚਲ ਦੇ ਕਈ ਜਿਲਿਆ ਸਮੇਤ ਪੰਜਾਬ ਦੇ ਮੋਹਾਲੀ ਅਤੇ ਰੋਪੜ ਖੇਤਰ ਤੋਂ 370 ਦੇ ਕਰੀਬ ਲੋੜਵੰਦ ਲੋਕ ਸਹਾਇਤਾ ਪ੍ਰਾਪਤ ਕਰਨ ਲਈ ਪੁੱਜੇ। ਇਸ ਸਮੇਂ ਪ੍ਰਮੁੱਖ ਤੌਰ ਤੇ ਪੁੱਜੇ ਸ੍ਰੀ ਅਰੁਣ ਮੌਗੀਆਂ ਡੀ ਜੀ ਈ, ਰਾਜਪਾਲ ਸਿੰਘ ਡੀ ਜੀ ਐਨ ਡੀ, ਬੀ ਆਰ ਵਰਮਾ ਪ੍ਰਧਾਨ ਰੋਟਰੀ ਕਲੱਬ ਨਿਊ ਚੰਡੀਗੜ ਅਤੇ ਡਾ. ਅੇਸ ਆਰ ਸ਼ੁਕਲਾ ਪ੍ਰੋਜੈਕਟ ਡਾਇਰੈਕਟਰ ਦੀ ਵਿਸ਼ੇਸ ਦੇਖ ਰੇਖ ਹੇਠ ਐਨ ਆਈ ਈ ਪੀ ਵੀ ਡੀ ਦੇਹਰਾਦੂਨ ਦੇ ਸਹਿਯੋਗ ਨਾਲ ਪੁੱਜੇ ਮਰੀਜ਼ਾਂ ਦੀ ਲੋੜ ਅਨੁਸਾਰ ਟਰਾਈ ਸਾਇਕਲ 17, ਵੀਲ ਚੇਅਰ 50, ਚਸ਼ਮੇ 86, ਨੇਤਰਹੀਣ ਸਿਖਲਾਈ ਕਿੱਟਾਂ 45, ਨੇਤਰਹੀਣ ਲਈ ਯੂ ਪ੍ਰਾਇਮਰੀ ਕਿੱਟਾਂ 82, ਕੰਨਾਂ ਦੀਆਂ ਮਸ਼ੀਨਾਂ 89, ਐਮ ਆਰ ਕਿੱਟ 34, ਟਰਾਈਪੌਡ 4, ਛੜੀਆਂ 26, ਵੈਸਾਖੀਆਂ 23, ਬੋਕਰ 6 ਅਤੇ ਕਮਜ਼ੋਰ ਅੰਗਾਂ ਦੀ ਸਹਾਇਤਾ ਲਈ 18 ਕੈਲੀਬਰ ਵੱਖ ਵੱਖ ਲੋੜਵੰਦ ਮਰੀਜ਼ਾਂ ਨੂੰ ਉਨ੍ਹਾਂ ਦੀ ਸਹਾਇਤਾ ਵੱਜੋਂ ਵੰਡੀਆਂ ਗਈਆ। ਕਲੱਬ ਅਹੁਦੇਦਾਰਾਂ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਲਈ ਅਜਿਹੇ ਕੈਂਪ ਸਮੇਂ ਸਮੇਂ ਜਾਰੀ ਰਹਿਣਗੇ। ਇਸ ਮੌਕੇ ਲੋਕ ਹਿੱਤ ਮਿਸ਼ਨ ਵੱਲੋਂ ਗੁਰਮੀਤ ਸਿੰਘ ਸਾਂਟੂ, ਸੁਖਦੇਵ ਸਿੰਘ ਸੁੱਖਾ, ਰਵਿੰਦਰ ਸਿੰਘ ਵਜੀਦਪੁਰ, ਦਰਸ਼ਨ ਸਿੰਘ ਪਟਵਾਰੀ ਅਤੇ ਗੁਰਦੀਪ ਸਿੰਘ ਮਹਿਰਮਪੁਰ ਨੇ ਵੀ ਵਿਸ਼ੇਸ ਤੌਰ ਤੇ ਮਰੀਜ਼ਾਂ ਦੀ ਸਹਾਇਤਾ ਲਈ ਸੇਵਾ ਨਿਭਾਈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ