ਕਨੇਡਾ ਦੇ ਵੈਨਕੁਵਰ ਵਿਖੇ ਹੋਏ ਨੇਸ਼ਨਲ ਬੌਡੀ ਬਿਲਡਿੰਗ ਮੁਕਾਬਲੇ ਵਿੱਚ ਰੋਬਿਨ ਰਾਣਾ ਨੇ ਪਹਿਲੇ ਸਥਾਨ ਤੇ ਰਹਿ ਕੇ ਮਿਸਟਰ ਕੈਨੇਡਾ ਬਣਨ ਦਾ ਖਿਤਾਬ ਜਿੱਤਿਆ ਹੈ। ਰੋਬਿਨ ਰਾਣਾ ਦਾ ਪਰਿਵਾਰ ਪਿੰਡ ਚੋਲਟਾ ਕਲਾਂ ਵਿਖੇ ਰਹਿ ਰਿਹਾ ਹੈ।ਰੋਬਿਨ ਰਾਣਾ ਦੇ ਮਿਸਟਰ ਕਨੇਡਾ ਚੁਣੇ ਜਾਣ ਤੇ ਸ਼ਹਿਰ ਵਾਸ਼ੀਆ ਵਲੋਂ ਰੋਬਿਨ ਰਾਣਾ ਦੇ ਪਿਤਾ ਸੰਜੀਵ ਰਾਣਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਅਤੇ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ਚੋਲਟਾਂ ਕਲਾਂ ਦੇ ਜੰਮਪਲ ਰੋਬਿਨ ਰਾਣਾ ਦੇ ਮਿਸਟਰ ਕਨੇਡਾ ਬਣਨ ਤੇ ਖਰੜ ਸਹਿਰ ਵਾਸੀਆਂ ਅਤੇ ਪਿੰਡ ਚੋਲਟਾ ਕਲਾਂ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਮੌਕੇ ਪਿੰਡ ਵਾਸੀਆਂ ਵਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਇਹ ਪਿੰਡ ਚੋਲਟਾ ਕਲਾਂ ਲਈ ਮਾਣ ਵਾਲੀ ਗੱਲ ਹੈ। ਰੋਬਿਨ ਰਾਣਾ ਨੇ ਦੇਸ਼ ਅਤੇ ਪੰਜਾਬ ਦਾ ਨਾਮ ਵਿਸ਼ਵ ਵਿਚ ਚਮਕਾ ਦਿੱਤਾ ਹੈ। ਇਸ ਤੋ ਪਹਿਲਾਂ ਪਿਛਲੇ ਸਾਲ ਰੋਬਿਨ ਰਾਣਾ ਨੇ ਸਟੇਟ ਵਾਇਡ ਬੋਡੀ ਬਿਲਡਿੰਗ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਮੌਕੇ ਜਿਲਾ ਜਨਰਲ ਸਕੱਤਰ ਜਗਦੀਪ ਸਿੰਘ ਔਜਲਾ, ਮੰਡਲ ਪ੍ਰਧਾਨ ਪਵਨ ਮਨੋਚਾ, ਪ੍ਰੀਤ ਕੰਵਲ ਸਿੰਘ ਸੈਣੀ, ਡਾ ਸੁਨੀਲ ਕੁਮਾਰ, ਰਾਮਗੋਪਾਲ, ਦੀਪਕ ਚੋਲਟਾ, ਡਾ ਸੋਦਾਗਰ ਸਿੰਘ, ਡਾ ਸੁਖਬੀਰ ਸਿੰਘ ਰਾਣਾ, ਰਾਜਿੰਦਰ ਸ਼ਰਮਾ, ਡਾ ਯੋਗੇਸ਼ ਧਵਨ, ਪ੍ਰਵੇਸ਼ ਸ਼ਰਮਾ, ਸ਼ਰਮੀਲਾ ਠਾਕੁਰ, ਰੂਪਾ ਸਾਰਦਾ, ਸੁਰਿੰਦਰ ਢਿੱਲੋਂ, ਮੰਜੂ ਰਾਠੌਰ, ਨੀਰਜ, ਵਿਨੇਅ ਅਤੇ ਗੂਰਵੀਰ ਕੋਰ ਆਦਿ ਹਾਜ਼ਰ ਸਨ।