ਹਰਿਆਣਾ

ਕੋਰੋਨਾ-19 ਨਿਯਮਾਂ ਦਾ ਸਾਰੇ ਡਿਪਟੀ ਕਮਿਸ਼ਨਰ ਸਖਤੀ ਨਾਲ ਪਾਲਣਾ ਕਰਵਾਉਣ-ਮੁੱਖ ਮੰਤਰੀ ਸ੍ਰੀ ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | January 02, 2022 07:02 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਕੋਰੋਨਾ ਦੀ ਤੀਜੀ ਲਹਿਰ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਮੁਸਤੈਦੀ ਨਾਲ ਕਾਰਜ ਕਰ ਰਹੀ ਹੈ।

            ਮੁੱਖ ਮੰਤਰੀ ਅੱਜ ਇੱਥੇ ਕੋਰੋਨਾ-19 ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰ ਵੀਸੀ ਰਾਹੀਂ ਜੁੜੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਿਲ੍ਹਿਆਂ ਵਿਚ ਆਕਸੀਜਨ ਪਲਾਂਟ,  ਹਸਪਤਾਲ ਅਤੇ ਜਰੂਰੀ ਸਮੱਗਰੀ ਅਤੇ ਹੋਰ ਸਹੂਲਤਾਂ ਦੀ ਸਮੀਖਿਆ ਕਰਨਾ ਯਕੀਨੀ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਜਿਲ੍ਹਿਆਂ ਦੀ ਲੋਕਲ ਲੇਵਲ ਕਮੇਟੀਆਂ ਨੂੰ ਵੀ ਚੌਕਸ ਰੱਖਣ। ਆਂਗਨਵਾੜੀ ਵਰਕਰ ਅਤੇ ਸਿਖਿਆ ਵਿਭਾਗ ਦੀ ਵੀ ਜਰੂਰਤ ਪੈਣ 'ਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਜਾ ਸਕਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੱਸ ਸਟੈਂਡ,  ਮਿਨੀ ਸਕੱਤਰੇਤ,  ਮਾਲ,  ਜਿਮ ਅਤੇ ਹੋਰ ਪਬਲਿਕ ਸਥਾਨਾਂ 'ਤੇ ਪੂਰੀ ਨਿਗਰਾਨੀ ਰੱਖਣ ਅਤੇ ਸੰਸਥਾਨਾਂ 'ਤੇ ਬਿਨ੍ਹਾਂ ਵੈਕਸਿਨ ਡੋਜ ਲਗਵਾਏ ਲੋਕਾਂ ਦੀ ਨੌ ਐਂਟਰੀ ਕਰਨ।

            ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਯਾਤਰਾ ਕਰ ਕੇ ਆਉਣ ਵਾਲੇ ਯਾਤਰੀਆਂ 'ਤੇ ਪੂਰੀ ਨਿਗਰਾਨੀ ਰੱਖੀ ਜਾਵੇ,  ਜਦੋਂ ਤਕ ਇਹ ਯਕੀਨੀ ਨਾ ਹੋਵੇ,  ਕਿ ਉਨ੍ਹਾਂ ਵਿਚ ਕਿਸੇ ਵੀ ਤਰ੍ਹਾ ਦੇ ਕੋਵਿਡ ਸਬੰਧੀ  ਲੱਛਣ ਨਹੀਂ ਹੋਣ। ਟੇਸਟਿੰਗ ਦੀ ਰਿਪੋਰਟ ਆਉਣ ਤਕ ਉਨ ੍ਹਾਂ ਨੂੰ ਹੋਮ ਆਈਸੋਲੇਟ ਕਰਨ। ਮੁੱਖ ਮੰਤਰੀ ਨੇ ਇਹ ਵੀ ਜਾਣੁੰ ਕਰਵਾਇਆ ਕਿ ਨਵੇਂ ਵੈਰਇਏਂਟ ਦੀ ਟੇਸਟਿੰਗ ਦੀ ਸਹੂਲਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਟੇਸਟਿੰਗ ਦੇ ਨਤੀਜੇ ਜਲਦੀ ਆਉਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ,  ਹੋਰ ਸਥਾਨਾਂ 'ਤੇ ਟੇਸਟਿੰਗ ਵਧਾਈ ਜਾ ਰਹੀ ਹੈ।

            ਉਨ੍ਹਾਂ ਨੇ ਕਿਹਾ ਕਿ ਨਵੇਂ ਵੈਰੀਏਂਟ ਦਾ ਪ੍ਰਭਾਵ ਤੇਜੀ ਨਾਲ ਵੱਧ ਰਿਹਾ ਹੈ ਅਤੇ ਦੂਜੀ ਲਹਿਰ ਦਾ ਵੈਰੀਏਂਟ ਵੀ ਐਕਟਿਵ ਹੈ। ਇਸ ਲਈ ਏਹਤਿਆਤ ਵਰਤਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਨਾਇਟ ਮੂਵਮੈਂਟ ਦੀ ਪਾਬੰਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਨਿਜੀ ਪੱਧਰ 'ਤੇ ਕੋਵਿਡ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ 500 ਰੁਪਏ ਅਤੇ ਸੰਸਥਾਵਾਂ 'ਤੇ 5000 ਰੁਪਏ ਤਾ ਜੁਰਮਾਨਾ ਕੀਤੇ ਜਾਣ ਦਾ ਪ੍ਰਾਵਧਾਨ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਹੈਲਥ ਵਰਕਰ ਅਤੇ ਫ੍ਰੰਟਲਾਇਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਲਈ 10 ਜਨਵਰੀ ਤੋਂ ਕੋਰੋਨਾ ਪ੍ਰੀਕਾਸ਼ਨ ਡੋਜ ਲਗਾਉਣੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, 15 ਤੋਂ 18 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਵੀ 3 ਜਨਵਰੀ ਤੋਂ ਕੌ-ਵੈਕਸਿਨ ਲਗਾਉਣੀ ਸ਼ੁਰੂ ਕੀੀਤ ਜਾਵੇਗੀ।

            ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ,  ਫਰੀਦਾਬਾਦ,  ਪੰਚਕੂਲਾ,  ਸੋਨੀਪਤ ਤੇ ਅੰਬਾਲਾ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਸ ਲਈ ਇੰਨ੍ਹਾਂ ਜਿਲ੍ਹਿਆਂ ਨੁੰ ਏ ਗਰੁੱਪ ਵਿਚ ਰੱਖਿਆ ਗਿਆ ਹੈ। ਇੰਨ੍ਹਾਂ ਜਿਲ੍ਹਿਆਂ ਵਿਚ ਵੱਧ ਸਾਵਧਾਨੀ ਵਰਤਣ ਅਤੇ ਚੌਕਸ ਰਹਿਣ ਦੀ ਜਰੂਰਤ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੁੰ ਰੋਜਾਨਾ ਕੋਰੋਨਾ ਕੇਸਾਂ ਦੀ ਸਮੀਖਿਆ ਕਰਨ ਨੂੰ ਵੀ ਕਿਹਾ। ਹਰ ਰੋਜ ਲਗਭਗ  3 ਲੱਖ ਵੈਕਸੀਨੇਸ਼ਨ ਡੋਜ ਲਗਾਈ ਜਾ ਰਹੀ ਹੈ ਅਤੇ ਹੁਣ ਤਕ ਲਗਭਗ 3 ਕਰੋੜ 45 ਲੱਖ ਲੋਕਾਂ ਨੂੰ ਵੈਕਸਿਨ ਲਗਾਈ ਜਾ ਚੁੱਕੀ ਹੈ। ਇਸ ਵਿਚ ਲਗਭਗ 2 ਕਰੋੜ ਲੋਕਾਂ ਨੂੰ ਪਹਿਲੀ ਅਤੇ ਇਕ ਕਰੋੜ 44 ਲੱਖ ਲੋਕਾਂ ਨੁੱ ਦੂਜੀ ਵੈਕਸਿਨ ਡੋਜ ਸ਼ਾਮਿਲ ਹੈ।

            ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ,  ਮੁੱਖ ਸਕੱਤਰ ਸੰਜੀਵ ਕੌਸ਼ਲ,  ਵਧੀਕ ਮੁੱਖ ਸਕੱਤਰ ਮਾਲ ਅਤੇ ਆਪਦਾ ਪ੍ਰਬੰਧਨ ਪੀਕੇ ਦਾਸ,  ਵਧੀਕ ਮੁੱਖ ਸਕੱਤਰ ਸਿਹਤ ਵਿਭਾਗ ਰਾਜੀਵ ਅਰੋੜਾ,  ਐਨਐਚਐਮ ਡਾਇਰੈਕਟਰ ਪ੍ਰਭਜੋਤ ਸਿੰਘ,  ਏਡੀਆਈਪੀਆਰ ਵਰਸ਼ਾ ਖਨਗਵਾਲ ਵੀ ਮੌਜੂਦ ਸਨ।

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ