ਪੰਜਾਬ

ਆਮ ਆਦਮੀ ਪਾਰਟੀ ਦੇ ਚੀਫ ਮਨਿਸਟਰ ਦੇ ਨਾਮ ਤੇ ਵੋਟ ਪਾਉਣ ਦਾ ਇਕ ਸਿਆਸੀ ਸਟੰਟ ਰਚਿਆ-ਟਿਵਾਣਾ

ਕੌਮੀ ਮਾਰਗ ਬਿਊਰੋ | January 19, 2022 05:14 PM
 
 
ਫ਼ਤਹਿਗੜ੍ਹ ਸਾਹਿਬ- “ਜਿਸ ਆਮ ਆਦਮੀ ਪਾਰਟੀ ਦੇ ਹੱਕ ਵਿਚ 2017 ਦੀਆਂ ਅਸੈਬਲੀ ਚੋਣਾਂ ਵਿਚ ਵੱਡਾ ਤੁਫਾਨ ਸੀ, ਉਸ ਸਮੇ ਇਹ ਆਮ ਆਦਮੀ ਪਾਰਟੀ ਜੋ 100 ਸੀਟੇ ਉਤੇ ਜਿੱਤ ਦਾ ਦਾਅਵਾ ਕਰਕੇ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕਰ ਰਹੀ ਸੀ, ਉਸ ਸਮੇ ਸ੍ਰੀ ਕੇਜਰੀਵਾਲ ਅਤੇ ਉਸਦਾ ਦਿੱਲੀ ਦਾ ਰਿਸਵਤਖੋਰ ਲਾਣਾ ਕੇਵਲ 20 ਸੀਟਾਂ ਹੀ ਜਿੱਤ ਸਕਿਆ । ਹੁਣ ਵੀ ਸ੍ਰੀ ਕੇਜਰੀਵਾਲ ਅਤੇ ਸ੍ਰੀ ਰਾਘਵ ਚੱਢਾ ਵਰਗੇ ਬੀਜੇਪੀ-ਆਰ.ਐਸ.ਐਸ. ਦੀ ਗੁਲਾਮ ਬਣੀ ਲੀਡਰਸਿ਼ਪ ਜਿਸਦਾ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਲਈ ਕੋਈ ਦੇਣ ਨਹੀਂ, ਉਨ੍ਹਾਂ ਨੂੰ ਇਹ ਵੱਡਾ ਭੁਲੇਖਾ ਉਤਪੰਨ ਹੋ ਚੁੱਕਾ ਹੈ ਕਿ ਉਹ 2022 ਦੀਆਂ ਪੰਜਾਬ ਚੋਣਾਂ ਵਿਚ ਆਪਣੀ ਸਰਕਾਰ ਤੇ ਚੀਫ ਮਨਿਸਟਰ ਬਣਾਉਣਗੇ । ਕਹਿਣ ਤੋ ਭਾਵ ਹੈ ਕਿ ਪਾਣੀ ਆਇਆ ਨਹੀਂ, ਇਹ ਆਮ ਆਦਮੀ ਪਾਰਟੀ ਵੱਲੇ ਮੌਜੇ ਪਹਿਲਾ ਹੀ ਖੋਲ੍ਹੀ ਫਿਰਦੇ ਹਨ । ਦੂਸਰਾ ਜੋ ਸ੍ਰੀ ਕੇਜਰੀਵਾਲ ਪੰਜਾਬ ਦਾ ਖੁਦ ਮੁੱਖ ਮੰਤਰੀ ਬਣਨ ਦੀ ਡੂੰਘੀ ਇੱਛਾ ਰੱਖਦੇ ਆ ਰਹੇ ਹਨ, ਜਦੋ ਪੰਜਾਬੀਆਂ ਅਤੇ ਸਿੱਖ ਕੌਮ ਨੇ ਦਿੱਲੀ ਦੇ ਇਸ ਬੀਜੇਪੀ-ਆਰ.ਐਸ.ਐਸ. ਦੀ ਸੋਚ ਤੇ ਚੱਲਣ ਵਾਲੇ ਬਸਿੰਦੇ ਨੂੰ ਆਗੂ ਅਪ੍ਰਵਾਨ ਕਰ ਦਿੱਤਾ ਤਾਂ ਸ੍ਰੀ ਕੇਜਰੀਵਾਲ ਨੇ ਕੁਝ ਦਿਨ ਪਹਿਲੇ ਇਕ ਟੋਲ ਫਰੀ ਨੰਬਰ ਦੇਕੇ ਪੰਜਾਬੀਆ ਤੇ ਸਿੱਖ ਕੌਮ ਨੂੰ ਆਮ ਆਦਮੀ ਪਾਰਟੀ ਦੇ ਚੀਫ ਮਨਿਸਟਰ ਦੇ ਨਾਮ ਤੇ ਵੋਟ ਪਾਉਣ ਦਾ ਇਕ ਸਿਆਸੀ ਸਟੰਟ ਰਚਿਆ ਅਤੇ ਖੁਦ ਹੀ ਪਾਰਟੀ ਵੱਲੋ ਕੋਈ 11 ਲੱਖ ਵੋਟ ਕਹਿ ਰਿਹਾ ਹੈ, ਕੋਈ 15 ਲੱਖ ਵੋਟ ਕਹਿ ਰਿਹਾ ਹੈ ਅਤੇ ਕੋਈ 22 ਲੱਖ ਕਹਿ ਰਿਹਾ ਹੈ । ਅਜਿਹਾ ਪ੍ਰਚਾਰ ਕਰਕੇ ਸ. ਭਗਵੰਤ ਸਿੰਘ ਮਾਨ ਨੂੰ ਮੋਹਾਲੀ ਵਿਖੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਐਲਾਨਣ ਦਾ ਮਜਬੂਰੀ ਵੱਸ ਐਲਾਨ ਕੀਤਾ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਵੇ ਹਾਲਾਤਾਂ ਵੱਲੋ ਮਜਬੂਰ ਕਰਨ ਤੇ ਸ੍ਰੀ ਕੇਜਰੀਵਾਲ ਨੇ ਸ. ਭਗਵੰਤ ਸਿੰਘ ਮਾਨ ਨੂੰ ਆਪਣੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿੱਤਾ ਹੈ, ਕੀ ਸ. ਭਗਵੰਤ ਸਿੰਘ ਮਾਨ ਜਾਂ ਕੋਈ ਹੋਰ ਪਾਰਟੀ ਲੀਡਰ ਸ੍ਰੀ ਕੇਜਰੀਵਾਲ ਦੀ ਪਾਲਸੀ ਜੋ ਆਰ.ਐਸ.ਐਸ. ਦੇ ਹੈੱਡਕੁਆਰਟਰ ਤੋ ਦਿਸ਼ਾ ਨਿਰਦੇਸ ਹੁੰਦੀ ਹੈ, ਉਸਦੇ ਵਿਰੁੱਧ ਜਾ ਕੇ ਕੋਈ ਅਮਲ ਕਰ ਸਕੇਗਾ ?”
 
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਜੋ 2017 ਦੀ ਤਰ੍ਹਾਂ ਬਹੁਤ ਵੱਡੇ ਭੁਲੇਖੇ ਵਿਚ ਵਿਚਰ ਰਹੀ ਹੈ ਅਤੇ ਜੋ 2022 ਦੀਆਂ ਚੋਣਾਂ ਵਿਚ ਵੀ 9-12 ਤੱਕ ਮੁਸ਼ਕਿਲ ਨਾਲ ਹੀ ਜਿੱਤ ਦਰਜ ਕਰ ਸਕੇਗੀ, ਵੱਲੋ ਪੰਜਾਬ ਸੂਬੇ ਦੇ ਸਰਕਾਰ ਉਤੇ ਕਾਬਜ ਹੋਣ ਅਤੇ ਆਪਣਾ ਮੁੱਖ ਮੰਤਰੀ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਅਤੇ ਭੁਲੇਖਿਆ ਉਤੇ ਕਰਾਰੀ ਚੋਟ ਕਰਦੇ ਹੋਏ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਦਿੱਲੀ ਦੇ ਮਦਾਰੀ ਦੇ ਲੁਭਾਉਣੇ ਅਤੇ ਫੋਕੇ ਨਾਅਰਿਆ ਤੇ ਵਾਅਦਿਆ ਤੋ ਸੁਚੇਤ ਰਹਿਣ ਅਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ ਅਤੇ ਇਮਾਨਦਾਰ ਸਖਸ਼ੀਅਤ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਹਰ ਪੱਖੋ ਸਹਿਯੋਗ ਕਰਦੇ ਹੋਏ ਜਿਤਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਦੇ ਦਾਅਵਿਆ ਅਤੇ ਨਾਅਰਿਆ ਨੂੰ ਸੇਖਚਿੱਲੀ ਵਾਲੇ ਅਮਲ ਕਰਾਰ ਦਿੰਦੇ ਹੋਏ ਕਿਹਾ ਕਿ ਜਦੋ 2017 ਵਿਚ ਇਹ ਪੰਜਾਬ ਵਿਚ ਚੋਣ ਲੜੇ ਸਨ ਤਾਂ ਸ੍ਰੀ ਕੇਜਰੀਵਾਲ ਦੀ ਟੀਮ ਦੇ ਮੈਬਰਾਂ ਸੰਜੇ ਸਿੰਘ ਅਤੇ ਹੋਰਨਾਂ ਨੇ ਇਥੇ ਟਿਕਟਾਂ ਲੱਖਾਂ-ਕਰੋੜਾਂ ਵਿਚ ਨਹੀਂ ਸਨ ਵੇਚੀਆ ਬਲਕਿ ਹੋਟਲਾਂ ਅਤੇ ਰੈਸਟੋਰੈਟਾਂ ਵਿਚ ਟਿਕਟਾਂ ਦੀ ਖਰੀਦੋ-ਫਰੋਖਤ ਕਰਦੇ ਹੋਏ ਅਸਲੀਲਤਾਂ ਦੇ ਕਾਰਨਾਮੇ ਵੀ ਮੀਡੀਏ ਤੇ ਅਖਬਾਰਾਂ ਵਿਚ ਨਸਰ ਹੋਏ ਸਨ । ਹੁਣ ਵੀ ਇਨ੍ਹਾਂ ਦੀ ਦਿੱਲੀ ਵੱਲੋ ਸੀਟਾਂ ਦੀ ਵੰਡ ਲਈ ਭੇਜੀ ਟੀਮ ਜਿਸ ਵਿਚ ਸ੍ਰੀ ਰਾਘਵ ਚੱਢਾ ਵਰਗੇ ਉਹ ਲੋਕ ਹਨ ਜਿਨ੍ਹਾਂ ਦਾ ਕਦੇ ਸਿਆਸੀ ਅਤੇ ਇਖਲਾਕੀ ਤੌਰ ਤੇ ਕਦੇ ਨਾਮ ਹੀ ਸਾਹਮਣੇ ਨਹੀਂ ਆਇਆ, ਉਹ ਟੀਮ ਅੱਜ ਵੀ ਸੀਟਾਂ ਦੀ ਖਰੀਦੋ-ਫਰੋਖਤ ਕਰਕੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਿਚ ਮਸਰੂਫ ਹੈ । ਅਜਿਹਾ ਆਗੂ ਤੇ ਅਜਿਹੀ ਦਾਗੀ ਟੀਮ ਪੰਜਾਬ ਵਿਚ ਹੁਕਮਰਾਨਾਂ ਵੱਲੋ ਵੱਡੇ ਪੱਧਰ ਤੇ ਫੈਲਾਏ ਗਏ ਉਪੱਦਰਾਂ ਅਤੇ ਗੈਰ ਕਾਨੂੰਨੀ ਅਮਲਾਂ ਦੀ ਰੋਕਥਾਮ ਕਤਈ ਨਹੀਂ ਕਰ ਸਕੇਗੀ । ਬਲਕਿ ਇਹ ਲੁਟੇਰਾ ਟੋਲਾ ਪੰਜਾਬ ਦੇ ਸਿਆਸੀ ਅਤੇ ਅਮਨਮਈ ਮਾਹੌਲ ਨੂੰ ਹੋਰ ਗੰਧਲਾ ਕਰਨ ਦੇ ਨਾਲ-ਨਾਲ ਆਰ.ਐਸ.ਐਸ. ਤੋ ਹਦਾਇਤਾ ਲੈਕੇ ਪੰਜਾਬ ਦੇ ਵੇਹੜੇ ਵਿਚ ਨਫ਼ਰਤ ਹੀ ਫੈਲਾਏਗਾ ਨਾ ਕਿ ਇਥੋ ਦੀਆਂ ਵੱਡੀਆਂ ਸਮੱਸਿਆਵਾ ਅਤੇ ਮਸਲਿਆ ਨੂੰ ਹੱਲ ਕਰ ਸਕੇਗਾ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਜਿਸਦਾ ਹਰ ਮੈਬਰ ਪੰਜਾਬ ਦੀ ਮਿੱਟੀ ਵਿਚੋ ਪੈਦਾ ਹੋਇਆ ਹੈ ਅਤੇ ਜਿਨ੍ਹਾਂ ਨੂੰ ਇਥੋ ਦੀ ਮਿੱਟੀ, ਪਾਣੀ ਅਤੇ ਆਬੋਹਵਾ ਨਾਲ ਜਾਨ ਤੋ ਵੀ ਵੱਧ ਪਿਆਰ ਹੈ ਅਤੇ ਜੋ ਇਥੇ ਸਦਾ ਲਈ ਅਮਨ ਚੈਨ ਅਤੇ ਜਮਹੂਰੀਅਤ ਕਾਇਮ ਕਰਨ ਦਾ ਡੂੰਘਾਂ ਕਾਇਲ ਹੈ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਸਭ ਵਰਗਾਂ ਕੌਮਾਂ, ਧਰਮਾਂ ਦੀ ਸਾਂਝੀ ਹਰਮਨਪਿਆਰੀ ਸਰਕਾਰ ਕਾਇਮ ਕਰਨ ਲਈ ਤੱਤਪਰ ਹੈ। ਜਿਸਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਮਨੁੱਖਤਾ ਅਤੇ ਇਨਸਾਨੀਅਤ ਪੱਖੀ ਉਦਮਾਂ ਤੋ ਕੋਈ ਵੀ ਪੰਜਾਬ ਨਿਵਾਸੀ ਅਣਜਾਨ ਨਹੀਂ ਹੈ ਅਤੇ ਜਿਨ੍ਹਾਂ ਨੂੰ ਵੱਡੀ ਤੋ ਵੱਡੀ ਤਾਕਤ ਨਾ ਤਾਂ ਝੁਕਾ ਸਕਦੀ ਹੈ ਅਤੇ ਨਾ ਹੀ ਵੱਡੇ ਤੋ ਵੱਡਾ ਦੌਲਤਾਂ ਦਾ ਖਜਾਨਾਂ ਉਨ੍ਹਾਂ ਨੂੰ ਡੁਲਾ ਸਕਦਾ ਹੈ, ਅਜਿਹੀ ਦ੍ਰਿੜ ਸਖਸ਼ੀਅਤ ਹੀ ਇਥੋ ਦੀਆਂ ਸਭ ਅਲਾਮਤਾ, ਮੁਸਕਿਲਾਂ, ਮਸਲਿਆ ਨੂੰ ਦ੍ਰਿੜ ਸ਼ਕਤੀ ਨਾਲ ਹੱਲ ਕਰ ਸਕਦੀ ਹੈ । ਇਸ ਲਈ ਹਰ ਪੰਜਾਬੀ ਤੇ ਹਰ ਸਿੱਖ ਦਾ ਇਹ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜੋ ਪੰਜਾਬ ਦੀ ਹਰ ਨੁਹਾਰ ਨੂੰ ਬਦਲਣ ਲਈ ਸੰਘਰਸ਼ੀਲ ਹੈ ਅਤੇ ਇਥੇ ਸਹੀ ਮਾਇਨਿਆ ਵਿਚ ‘ਹਲੀਮੀ ਰਾਜ’ ਕਾਇਮ ਕਰਨ ਦਾ ਇਰਾਦਾ ਰੱਖਦੀ ਹੈ, ਉਸ ਵੱਲੋ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆ ਤੋ ਖੜ੍ਹੇ ਕੀਤੇ ਗਏ 90 ਦੇ ਕਰੀਬ ਉਮੀਦਵਾਰਾਂ ਨੂੰ ਤਨੋ-ਮਨੋ-ਧਨੋ ਸਹਿਯੋਗ ਕਰਕੇ ਪੰਜਾਬ ਦੀ ਵਾਂਗਡੋਰ ਸ. ਸਿਮਰਨਜੀਤ ਸਿੰਘ ਮਾਨ ਵਰਗੀ ਸਖਸ਼ੀਅਤ ਦੇ ਸੁਰੱਖਿਅਤ ਹੱਥਾਂ ਵਿਚ ਫੜਾਉਣ ਤਾਂ ਕਿ ਇਥੇ ਅਮੀਰ-ਗਰੀਬ, ਜਾਤ-ਪਾਤ ਅਤੇ ਹੋਰ ਸਮਾਜਿਕ ਵਿਤਕਰਿਆ ਦਾ ਖਾਤਮਾ ਕਰਕੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਅਧਿਕਾਰ-ਹੱਕ ਪ੍ਰਾਪਤ ਹੋ ਸਕਣ ਅਤੇ ਇਥੋ ਦਾ ਹਰ ਨਿਵਾਸੀ ਮਾਲੀ, ਸਮਾਜਿਕ, ਇਖਲਾਕੀ, ਧਾਰਮਿਕ ਤੌਰ ਤੇ ਮਜਬੂਤ ਹੋ ਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਉਦਮ ਕਰਨ ਦੇ ਸਮਰੱਥ ਹੋ ਸਕੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਨਿਵਾਸੀ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲੀਆ ਅਤੇ ਆਮ ਆਦਮੀ ਪਾਰਟੀ ਵਰਗੀਆ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਉਤੇ ਚੱਲਣ ਵਾਲੀਆ ਪਾਰਟੀਆਂ ਨੂੰ ਇਥੋ ਸਿਆਸੀ ਤੌਰ ਤੇ ਨਿਖੇੜਕੇ ਸਭ ਧਰਮਾਂ ਵਰਗਾਂ ਦਾ ਸਤਿਕਾਰ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਉਮੀਦਵਾਰਾਂ ਨੂੰ ਸਹਿਯੋਗ ਕਰਨਗੇ ।
 

Have something to say? Post your comment

 

ਪੰਜਾਬ

ਫ਼ਸਲੀ ਵਿਭਿੰਨਤਾ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਬੀਸੀਐਮ ਭੂਮੀਗਤ ਪਾਣੀ ਦੀ ਹੋਈ ਬੱਚਤ: ਭਗਵੰਤ ਮਾਨ

ਪਹਿਲੇ ਪੜਾਅ ਦੀਆਂ ਚੋਣਾਂ 'ਚ ਭਾਜਪਾ ਨੂੰ ਸਿਰਫ਼ 25 ਤੋਂ 30 ਸੀਟਾਂ ਮਿਲ ਰਹੀਆਂ ਹਨ,ਤਦੇ ਹੀ ਉਨ੍ਹਾਂ ਦਾ 400 ਪਾਰ ਦਾ ਨਾਅਰਾ ਬੰਦ ਹੋ ਗਿਆ- ਭਗਵੰਤ ਮਾਨ

ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੁਰਜੀਤ ਸਿੰਘ ਮਿਨਹਾਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ

ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤਾ ਸ਼ਪਸ਼ਟ ਖਡੂਰ ਸਾਹਿਬ ਤੋ ਚੋਣ ਲੜਣ ਬਾਰੇ ਪੰਥਕ ਜਥੇਬੰਦੀਆਂ,ਪਰਵਾਰ,ਤੇ ਸੰਗਤ ਦੀ ਰਾਏ ਨਾਲ ਹੀ ਲੈਣਗੇ ਕੋਈ ਫੈਸਲਾ 

ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਦਰਜ ਹੋਣੀ ਲਾਜ਼ਮੀ

ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਹਮਲਾ: ਪੀਡਬਲਊਡੀ ਮੰਤਰੀ ਰਹਿੰਦਿਆਂ ਬਣਵਾਏ ਟੋਲ, ਮੈਂ ਉਨ੍ਹਾਂ ਨੂੰ ਬੰਦ ਕਰਵਾਇਆ

ਜ਼ਿਲ੍ਹਾ ਸੰਗਰੂਰ ਦੇ 1006 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

ਧੂਰੀ ਵਿੱਚ ਮੀਤ ਹੇਅਰ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ