BREAKING NEWS
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਐਸ.ਏ.ਐਸ. ਨਗਰ ਵਿੱਚ ‘ਰੰਗਲਾ ਪੰਜਾਬ’ ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ ਮ੍ਰਿਤਕ ਪੀ.ਆਰ.ਟੀ.ਸੀ. ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਬੀਮਾ ਚੈੱਕ ਭੇਟਬੁਢਾਪਾ ਪੈਨਸ਼ਨ ਲਈ 352 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ, ਬਜ਼ੁਰਗਾਂ ਦੀ ਆਰਥਿਕ ਸੁਰੱਖਿਆ ਹੋਈ ਮਜ਼ਬੂਤ : ਡਾ. ਬਲਜੀਤ ਕੌਰਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂ

ਟ੍ਰਾਈਸਿਟੀ

ਅਫ਼ਸਰ ਵੱਡੀ ਕਮਿਸ਼ਨ ਖਾਂਦੇ ਹਨ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਕੰਮਾਂ ਵਿੱਚ - ਮਨਜੀਤ ਸਿੰਘ ਸੇਠੀ ਸਾਬਕਾ ਡਿਪਟੀ ਮੇਅਰ

ਕੌਮੀ ਮਾਰਗ ਬਿਊਰੋ | April 18, 2022 09:19 PM

ਮੁਹਾਲੀ- ਉਦੋਂ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਵਿਚ ਤਰਥੱਲੀ ਪੈ ਗਈ ਜਦੋਂ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ  ਮਨਜੀਤ ਸਿੰਘ ਸੇਠੀ ਨੇ  ਹਾਊਸ ਦੀ ਚੱਲ ਰਹੀ ਮੀਟਿੰਗ ਵਿਚ ਇਹ ਸਿੱਧਾ ਸਿੱਧਾ ਇਲਜ਼ਾਮ ਲਾ ਦਿੱਤਾ ਕਿ ਲੋਕ ਹਿਤੂ ਕੰਮ ਤਾਂ ਨਹੀਂ ਹੋ ਰਹੇ ਕਿ ਅਫ਼ਸਰ  ਇਨ੍ਹਾਂ ਕੰਮਾਂ ਵਿੱਚੋਂ ਵੱਡੀ ਕਮਿਸ਼ਨ ਖਾਂਦੇ ਹਨ  ।ਆਪਣੀ ਗੱਲ ਉਪਰ ਦ੍ਰਿੜ੍ਹ ਰਹਿੰਦਿਆਂ ਸਰਦਾਰ ਸੇਠੀ ਨੇ  ਲਈ ਜਾਣ ਵਾਲੀ ਕਮਿਸ਼ਨ ਦੀ ਪੂਰੀ ਡਿਟੇਲ ਹਾਊਸ ਵਿਚ ਸਾਰੇ ਕੌਂਸਲਰਾਂ,   ਮੇਅਰ , ਡਿਪਟੀ ਮੇਅਰ , ਸੀਨੀਅਰ ਡਿਪਟੀ ਮੇਅਰ, ਕਮਿਸ਼ਨਰ,   ਜੁਆਇੰਟ ਕਮਿਸ਼ਨਰ  ਸੁਪਰਟੈਂਡਿੰਗ ਇੰਜਨੀਅਰ ਅਤੇ ਮੌਜੂਦ ਅਫ਼ਸਰਾਂ ਦੇ ਸਾਹਮਣੇ ਰੱਖ ਦਿੱਤੀ  ।ਸਰਦਾਰ ਸੇਠੀ ਨੇ ਹਾਊਸ ਨੂੰ ਦੱਸਿਆ ਕਿ ਉਨ੍ਹਾਂ  ਇਕ ਠੇਕੇਦਾਰ   ਨੂੰ  ਉਨ੍ਹਾਂ ਪੁੱਛਿਆ ਕਿ ਜਿਹੜੇ ਕੰਮ ਤੈਨੂੰ ਅਲਾਟ ਹੋਏ ਹਨ ਤੂੰ ਕੰਮ ਕੰਪਲੀਟ ਕਿਉਂ ਨਹੀਂ ਕਰ ਰਿਹਾ , ਤੈਨੂੰ ਬਲੈਕ ਲਿਸਟ ਕੀਤਾ ਜਾ ਸਕਦਾ ਹੈ  ।  ਠੇਕੇਦਾਰ ਨੇ  ਜੁਆਬ ਦਿੰਦਿਆਂ ਕਿਹਾ ਕਿ  ਰੇਤਾ ਬਜਰੀ ਦੇ ਰੇਟ ਇੰਨੇ ਵੱਧ ਗਏ ਹਨ  ਕੀ ਕੰਮ ਵਾਰਾ ਹੀ ਨਹੀਂ ਖਾਂਦੇ । ਜਦੋਂ ਇਹ ਕਿਹਾ ਕਿ ਤੇਰੀ ਫਰਮ ਬਲੈਕ ਲਿਸਟ ਹੋ ਜਾਵੇਗੀ , ਏਸ ਦੇ ਓਸ ਠੇਕੇਦਾਰ ਨੇ ਕਿਹਾ ਕਿ ਉਹ ਕੰਮ ਕਰਨ ਲਈ ਰਾਜ਼ੀ ਹੈ ਪ੍ਰੰਤੂ ਜੋ 12.25% ਕਮਿਸ਼ਨ ਹਰ ਕੰਮ ਉੱਪਰ ਅਫ਼ਸਰਾਂ ਵਿੱਚ ਵੰਡੀ ਜਾਂਦੀ ਹੈ ਜੇ ਉਹ ਮੈਨੂੰ ਮੁਆਫ਼ ਕਰ ਦਿਉ ਤਾਂ ਮੈਂ ਕੰਮ ਕਰ ਸਕਦਾ ਹਾਂ ।  ਏਸ ਇਲਜ਼ਾਮ ਉੱਪਰ ਹਾਊਸ ਵਿੱਚ ਹੋ ਹੱਲਾ ਹੋ ਗਿਆ , ਕਈਆਂ ਨੂੰ ਇਹ ਗੱਲ ਨਾ ਪੁੱਗੀ  ਏਸ ਦੇ ਸਰਦਾਰ ਸੇਠੀ ਨੇ ਕਿਹਾ ਕਿ ਉਹ ਗੁਰਦੁਆਰੇ ਚੜ੍ਹਨ ਲਈ ਤਿਆਰ ਹਨ ਜੇ ਤੁਸੀਂ ਸੱਚੇ ਹੋ ਤਾਂ ਚਲੋ ਗੁਰਦੁਆਰਾ ਸਾਹਿਬ ਚੱਲ ਕੇ ਸਹੁੰ ਚੁੱਕਦੇ ਹਾਂ,   ਕੀ ਕੰਮ ਬਿਨਾਂ ਕਮਿਸ਼ਨ ਤੋਂ ਹੋ ਰਹੇ ਹਨ ।  ਸਾਬਕਾ ਡਿਪਟੀ ਮੇਅਰ ਨੇ ਅੱਗੇ ਦੱਸਿਆ  ਐਕਸੀਅਨ, ਐੱਸ ਡੀ ਓ ਅਤੇ ਜੇ ਈ 1.5% ਕਮਿਸ਼ਨ ਲੈਂਦੇ ਹਨ 1%ਪਰਸੈਂਟ ਆਡਿਟ ਵਾਲੇ 1% ਅਕਾਉਂਟ ਵਾਲੇ ਅਤੇ 5.75%  ਹਾਈ ਆਫਿਸ਼ਲ ਦੇ ਖਾਤੇ ਵਿੱਚ ਕਮਿਸ਼ਨ ਜਾਂਦੀ ਹੈ ।

Have something to say? Post your comment

 
 
 
 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ