ਟ੍ਰਾਈਸਿਟੀ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ

ਕੌਮੀ ਮਾਰਗ ਬਿਊਰੋ/ ਧੀਮਾਨ | April 28, 2022 08:11 PM

ਜ਼ੀਰਕਪੁਰ- ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਬਨੂੜ ਦੇ ਇੱਕ ਕਿਸਾਨ ਵੱਲੋਂ ਡੀਸੀ ਮੋਹਾਲੀ ਨੂੰ ਨਕਲੀ ਸੂਰਜਮੁਖੀ ਦਾ ਨਕਲੀ ਬੀਜ ਵੇਚਣ ਵਾਲਿਆਂ ਦੀ ਭਾਲ ਵਿੱਚ ਪਟਿਆਲਾ ਰੋਡ ’ਤੇ ਇੱਕ ਬੀਜ ਦੀ ਦੁਕਾਨ ’ਤੇ ਛਾਪਾ ਮਾਰਿਆ, ਪਰ ਦੁਕਾਨ ਵਿੱਚੋਂ ਨਕਲੀ ਬੀਜ ਨਹੀਂ ਮਿਲਿਆ। ਇਸ ਦੇ ਨਾਲ ਹੀ ਦੁਕਾਨਦਾਰ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ ਬੀਜ ਨਹੀਂ ਵੇਚਿਆ, ਸਗੋਂ ਮੁਹੱਈਆ ਕਰਵਾਇਆ ਹੈ। ਇਸ ਕਾਰਵਾਈ ਨੂੰ ਗਲਤ ਮੰਨਦਿਆਂ ਖੇਤੀਬਾੜੀ ਵਿਭਾਗ ਨੇ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਥੁਹਾ ਸਿਡ ਸਟੋਰ ਤੇ ਪਹਿਲਾਂ ਵੀ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਵੇਚਣ ਤੇ ਕਾਰਵਾਈ ਕਰ ਚੁੱਕਾ ਹੈ ਜ਼ੀਰਕਪੁਰ ਥਾਣੇ ਵਿਚ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ।

ਡੀਸੀ ਮੋਹਾਲੀ ਨੂੰ ਬਨੂੜ ਦੇ ਕਿਸਾਨ ਹਰਪਾਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਜ਼ੀਰਕਪੁਰ ਪਟਿਆਲਾ ਰੋਡ ’ਤੇ ਸਥਿਤ ਥੂਹਾ ਸੀਡਜ਼ ਐਂਡ ਫਰਟੀਲਾਈਜ਼ਰ ਦੀ ਦੁਕਾਨ ਤੋਂ ਫਰਵਰੀ ਮਹੀਨੇ ਵਿੱਚ 3500 ਰੁਪਏ ਥਾਲੀ ਦੇ ਹਿਸਾਬ ਨਾਲ ਕਰੀਬ ਇਕ ਲੱਖ ਰੁਪਏ ਦਾ ਸੂਰਜਮੁਖੀ ਦਾ ਬੀਜ ਖਰੀਦਿਆ ਸੀ, ਜੋ ਹੁਣ ਫ਼ਸਲ ਵੱਡੀ ਹੋਣ ਤੇ ਜਾਅਲੀ ਨਿਕਲਿਆ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਨੁਕਸਾਨ ਹੋਇਆ ਹੈ, ਜਿਸ ’ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਨੇ ਡੀ.ਸੀ. ਰਹੇਜਾ ਅਤੇ ਬਲਾਕ ਡੇਰਾਬੱਸੀ ਖੇਤੀਬਾੜੀ ਅਫ਼ਸਰ ਹਰਸੰਗੀਤ ਸਿੰਘ ਨੇ ਕਿਸਾਨਾਂ ਦੀ ਹਾਜ਼ਰੀ ਵਿੱਚ ਦੁਕਾਨ ’ਤੇ ਛਾਪਾ ਮਾਰਿਆ ਅਤੇ ਦੁਕਾਨ ਦੇ ਰਿਕਾਰਡ ਦੀ ਤਲਾਸ਼ੀ ਲਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਥੂਹਾ ਬੀਜ ਸਟੋਰ ਨੇ ਉਨ੍ਹਾਂ ਨੂੰ ਬਿਨਾਂ ਕੋਈ ਬਿੱਲ ਦਿੱਤੇ ਨਕਲੀ ਬੀਜ ਮੁਹੱਈਆ ਕਰਵਾਇਆ। ਉਨ੍ਹਾਂ ਦੀ ਸ਼ਿਕਾਇਤ ’ਤੇ ਜਦੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਦੁਕਾਨ ’ਤੇ ਛਾਪਾ ਮਾਰਿਆ ਤਾਂ ਉਥੇ ਕੋਈ ਵੀ ਨਕਲੀ ਬੀਜ ਨਹੀਂ ਮਿਲਿਆ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਰਹੇਜਾ ਅਤੇ ਬਲਾਕ ਖੇਤੀਬਾੜੀ ਅਫ਼ਸਰ ਹਰਸੰਗੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਦੇ ਨਾਲ-ਨਾਲ ਉਨ੍ਹਾਂ ਦੇ ਗੋਦਾਮਾਂ ਦੀ ਵੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਰਵਾਈ ਕਰਦਿਆਂ ਉਸ ਕੰਪਨੀ ਦੀ ਸ਼ਨਾਖਤ ਕੀਤੀ ਹੈ, ਜਿਸ ਦਾ ਬੀਜ ਦੁਕਾਨਦਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੁਕਾਨਦਾਰ ਵੱਲੋਂ ਕਿਸਾਨਾਂ ਨੂੰ ਬਿਨਾਂ ਬਿੱਲ ਤੋਂ ਨਕਲੀ ਬੀਜ ਮੁਹੱਈਆ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਇੱਕ ਅਪਰਾਧ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਬੀਜ ਵਿਕਰੇਤਾ ਨਕਲੀ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸੀਡ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਨਕਲੀ ਬੀਜ ਵੇਚਣ ਵਾਲੇ ਦੁਕਾਨਦਾਰ ਦੇ ਦੋਸ਼ੀ ਪਾਏ ਜਾਣ 'ਤੇ ਬੀਜ ਐਕਟ ਤਹਿਤ ਜੁਰਮਾਨੇ ਅਤੇ ਸਜ਼ਾ ਦੀ ਵਿਵਸਥਾ ਵੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜਾੰਚ ਰਿਪੋਰਟ ਡੀਸੀ ਮੋਹਾਲੀ ਨੂੰ ਉਪਲਬਧ ਕਰਵਾ ਦੇਣਗੇ ਜਿਸ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Have something to say? Post your comment

ਟ੍ਰਾਈਸਿਟੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਟ੍ਰਾਈਸਿਟੀ ਵਿੱਚ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ ਰੋਟਰੈਕਟ ਕਲੱਬ ਚੰਡੀਗੜ੍ਹ ਹਿਮਾਲੀਅਨ

ਅਫ਼ਸਰ ਵੱਡੀ ਕਮਿਸ਼ਨ ਖਾਂਦੇ ਹਨ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਕੰਮਾਂ ਵਿੱਚ - ਮਨਜੀਤ ਸਿੰਘ ਸੇਠੀ ਸਾਬਕਾ ਡਿਪਟੀ ਮੇਅਰ

ਚੰਡੀਗੜ੍ਹ ਪ੍ਰੈੱਸ ਕਲੱਬ ਚੋਣ ! ਨਲਿਨ ਅਚਾਰੀਆ ਪੈਨਲ ਦੇ 5 ਉਮੀਦਵਾਰਾਂ ਦਾ ਐਲਾਨ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਤ੍ਰੈ-ਭਾਸ਼ੀ ਬਸੰਤ ਰੁੱਤ ਕਵੀ ਦਰਬਾਰ ਕਰਵਾਇਆ ਗਿਆ

ਗੁਰਦੁਆਰਾ ਨਾਨਕਸਰ ਸਾਹਿਬ ਸੈਕਟਰ 28 ਚੰਡੀਗੜ੍ਹ ਵਿਖੇ 46ਵਾਂ ਸਾਲਾਨਾ ਗੁਰਮਤਿ ਸਮਾਗਮ ਸਮਾਰੋਹ ਸਮਾਪਤ

ਚੰਡੀਗੜ੍ਹ 'ਚ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ ਖ਼ਤਮ