ਖੇਡ

ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ 8ਵੇਂ ਖੂਨ ਦਾਨ ਕੈਂਪ ਵਿਚ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਭੈਣ ਸੰਦੀਪ ਕੌਰ ਨੇ ਵੀ ਕੀਤਾ ਖੂਨਦਾਨ

ਕੌਮੀ ਮਾਰਗ ਬਿਊਰੋ | May 07, 2022 07:56 PM


ਰਾਜਪੁਰਾ- ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਪ੍ਰਦਾਨ ਬਲਬੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਅੱਠਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਖਾਲਸਾ ਜੀ ਨੇ ਕਿਹਾ ਕਿ ਇਹ ਕੈਂਪ ਸਿੱਖ ਕੌਮ ਦੇ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੌਮੀ ਏਕਤਾ ਨੂੰ ਸਮਰਪਿਤ ਰਿਹਾ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਧਰਮ ਅਤੇ ਜਾਤ-ਪਾਤ ਤੋਂ ਉੱਪਰ ਉੱਠਦਿਆਂ ਖੂਨਦਾਨੀਆਂ ਨੇ ਮਾਨਵਤਾ ਦੀ ਸੇਵਾ ਲਈ ਆਪਣਾ ਸਹਿਯੋਗ ਦਿੱਤਾ। ਰਾਮਗੜ੍ਹੀਆ ਸਭਾ ਵੱਲੋਂ ਸਮਾਜਿਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਇਸ ਖੂਨਦਾਨ ਕੈਂਪ ਵਿੱਚ 52 ਖੂਨਦਾਨੀਆਂ ਨੇ ਖੂਨਦਾਨ ਕੀਤਾ। ਰਾਜਪੁਰਾ ਦੇ ਸਰਕਾਰੀ ਏ. ਪੀ. ਜੈਨ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਡਾ. ਅੰਜੂ ਖੁਰਾਨਾ ਦੀ ਅਗਵਾਈ ਵਿੱਚ ਕੈਂਪ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਸਹਿਯੋਗ ਦਿੱਤਾ। ਇਹਨਾਂ ਦੇ ਨਾਲ-ਨਾਲ ਡਾਕਟਰ ਪੁਨੀਤ ਗਰਗ, ਸੁਖਵਿੰਦਰ ਸਿੰਘ ਅਤੇ ਹੋਰ ਸਹਿਯੋਗੀ ਸਟਾਫ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਮਸ਼ਹੂਰ ਕ੍ਰਿਕੇਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਭੈਣ ਅਤੇ ਐਚ.ਡੀ.ਐੱਫ਼.ਸੀ. ਬੈਂਕ ਰਾਜਪੁਰਾ ਦੀ ਮੈਨੇਜਰ ਸੰਦੀਪ ਕੌਰ ਨੇ ਆਪਣੇ ਜੀਵਨ ਸਾਥੀ ਸਾਹਿਬਜੀਤ ਸਿੰਘ ਨਾਲ ਮਿਲ ਕੇ ਖੂਨਦਾਨ ਕਰਕੇ ਮਿਸਾਲ ਕਾਇਮ ਕੀਤੀ। ਉਹਨਾਂ ਕਿਹਾ ਕਿ ਨਾਰੀ ਸ਼ਕਤੀ ਨੂੰ ਵੀ ਇਹਨਾਂ ਖੂਨਦਾਨ ਕੈਂਪਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਕੁਦਰਤ ਦੀ ਅਣਮੁੱਲੀ ਦਾਤ ਜਦੋਂ ਕਿਸੇ ਲੋੜਵੰਦ ਨੂੰ ਮਿਲਦੀ ਹੈ ਅਤੇ ਉਸਦਾ ਜੀਵਨ ਬਚ ਜਾਂਦਾ ਹੈ ਤਾਂ ਉਹ ਅਤੇ ਉਸਦਾ ਪਰਿਵਾਰ ਲੱਖਾਂ ਦੁਆਵਾਂ ਦਿੰਦਾ ਹੈ। ਇਸ ਲਈ ਇਲਾਕੇ ਅਤੇ ਪੰਜਾਬ ਦੀ ਨਾਰੀ ਸ਼ਕਤੀ ਨੂੰ ਵੀ ਇਹਨਾਂ ਖੂਨਦਾਨ ਕੈਂਪਾਂ ਵਿੱਚ ਆਉਣਾ ਚਾਹੀਦਾ ਹੈ ਤਾਂ ਜੋ ਉਹ ਪ੍ਰੇਰਿਤ ਹੋ ਕੇ ਵਧੀਆ ਅਤੇ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾ ਸਕਣ।
ਰਾਮਗੜ੍ਹੀਆ ਸਭਾ ਵੱਲੋਂ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਏ.ਪੀ. ਜੈਨ ਹਸਪਤਾਲ ਦੇ ਬਲੱਡ ਬੈਂਕ ਰਾਜਪੁਰਾ ਵੱਲੋਂ ਖੂਨਦਾਨੀਆਂ ਨੂੰ ਪ੍ਰਮਾਣ-ਪੱਤਰ ਦਿੱਤੇ ਗਏ।
ਖੂਨਦਾਨ ਕੈਂਪ ਵਿੱਚ ਆਪ ਪਾਰਟੀ ਦੇ ਸਪੋਕਸਪਰਸਨ ਅਤੇ ਐੱਮਸੀ ਐਡਵੋਕੇਟ ਰਵਿੰਦਰ ਸਿੰਘ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਖੂਨਦਾਨ ਕੈਂਪ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਰਾਮਗੜ੍ਹੀਆ ਸਭਾ ਦੇ ਸਮੂਹ ਮੈਂਬਰਾਂ ਨੇ ਖੂਨਦਾਨੀਆਂ ਦਾ ਰਲ ਕੇ ਹੌਸਲਾ ਵਧਾਇਆ।  
ਇਸ ਮੌਕੇ ਜਥੇਦਾਰ ਧਿਆਨ ਸਿੰਘ ਸੈਦਖੇੜੀ, ਜਥੇਦਾਰ ਹਰਭਜਨ ਸਿੰਘ, ਹਰਬੰਸ ਸਿੰਘ ਸ਼ਿੰਗਾਰੀ, ਰਾਜਿੰਦਰ ਸਿੰਘ ਚਾਨੀ, ਅਮਨਦੀਪ ਸਿੰਘ ਨਾਗੀ ਐੱਮਸੀ, ਦਲਬੀਰ ਸਿੰਘ ਸੱਗੂ ਐੱਮਸੀ, ਬਲਬੀਰ ਸਿੰਘ ਸੱਗੂ, ਅਮਰਜੀਤ ਸਿੰਘ ਲਿੰਕਨ, ਅਮਰਜੀਤ ਸਿੰਘ ਸ਼ਿੰਗਾਰੀ, ਚਰਨਜੀਤ ਸਿੰਘ ਸਲੈਚ, ਤਜਿੰਦਰ ਸਿੰਘ ਸੱਗੂ, ਬੂਟਾ ਸਿੰਘ ਮਠਾੜੂ, ਭੁਪਿੰਦਰ ਸਿੰਘ ਮਠਾੜੂ, ਸੁਖਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਜਗਦੇਵ, ਵਰਿੰਦਰ ਕੁਮਾਰ ਪ੍ਰਧਾਨ ਵਿਸ਼ਵਕਰਮਾ ਮੰਦਰ, ਜਸਵੰਤ ਸਿੰਘ ਸ਼ਿੰਗਾਰੀ, ਹਰਭਜਨ ਸਿੰਘ ਪੰਨੂੰ, ਸੁਖਦੇਵ ਸਿੰਘ ਜੇਈ, ਦਿਲਬਾਗ ਸਿੰਘ, ਪਰਮਿੰਦਰ ਸਿੰਘ ਐੱਮਜੀ ਫੈਕਟਰੀ ਵਾਲੇ, ਕੁਲਵਿੰਦਰ ਸਿੰਘ,   ਬਲਬੀਰ ਸਿੰਘ ਪੰਨੂੰ, ਅੰਮ੍ਰਿਤਪਾਲ ਸਿੰਘ ਖਾਲਸਾ, ਹਰਭਜਨ ਸਿੰਘ ਕਲੇਰ, ਸੁਰਿੰਦਰ ਸਿੰਘ ਦਿਓੜਾ, ਸਤਪਾਲ ਸਿੰਘ ਕਾਲਾ, ਨਵਦੀਪ ਸਿੰਘ ਚਾਨੀ, ਸਵਰਨ ਸਿੰਘ ਬਖਸ਼ੀਵਾਲਾ, ਅਵਤਾਰ ਸਿੰਘ,   ਜਸਮੇਰ ਭੱਲਾ, ਦਿਲਬਾਗ ਸਿੰਘ ਗੁਰਮ, ਬਲਵਿੰਦਰ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਪਰਮਜੀਤ ਸਿੰਘ ਸੈਦਖੇੜੀ, ਰਛਪਾਲ ਸਿੰਘ ਪਨੇਸਰ, ਜਸਪ੍ਰੀਤ ਸਿੰਘ ਬੇਦੀ, ਹਰਕਮਲ ਸਿੰਘ ਟਿੰਕੂ, ਰਮਨਦੀਪ ਸਿੰਘ ਦਿਓੜਾ, ਸਰਬਜੀਤ ਸਿੰਘ ਦਿਓੜਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਖੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਸਾਥ ਦਿੱਤਾ।

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ