ਖੇਡ

ਰੋਪੜ ਫੁੱਟਬਾਲ ਕਲੱਬ ਨੇ ਜਿੱਤਿਆ ਮਲਿਕਪੁਰ ਟੂਰਨਾਮੈਂਟ ਵਿੱਚ ਪਹਿਲਾ ਇਨਾਮ

ਗੁਰਬਿੰਦਰ ਸਿੰਘ ਰੋਮੀ/ ਕੌਮੀ ਮਾਰਗ ਬਿਊਰੋ | June 20, 2022 08:52 PM


ਰੋਪੜ- ਬੀਤੇ ਤਿੰਨ ਦਿਨਾਂ ਤੋਂ ਪਿੰਡ ਮਲਿਕਪੁਰ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ (ਦਿਨ/ਰਾਤ) ਦੀ ਕੱਲ੍ਹ ਸ਼ਾਨਦਾਰ ਸਮਾਪਤੀ ਹੋਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਪਹਿਲੇ ਸਥਾਨ ਤੇ ਰਹੀ ਟੀਮ ਰੋਪੜ ਫੁੱਟਬਾਲ ਕਲੱਬ ਦੇ ਕੋਚ ਅਮਨਦੀਪ ਸਿੰਘ ਲਾਡੀ ਨੇ ਦੱਸਿਆ ਕਿ ਨੋਜਵਾਨ ਸਭਾ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਰੋਪੜ ਕਲੱਬ ਦੀ ਟੀਮ ਨੇ ਪਹਿਲਾ 21000 ਤੇ ਘਨੌਲੀ ਨੇ ਦੂਜਾ 18000 ਦੇ ਇਨਾਮ ਜਿੱਤੇ। ਦੋਵੇਂ ਟੀਮਾਂ ਨੂੰ ਸ਼ਾਨਦਾਰ ਟ੍ਰਾਫੀਆਂ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਅਜੇਵੀਰ ਸਿੰਘ ਲਾਲਪੁਰਾ ਡਾਇਰੈਕਟਰ 'ਪਹਿਲਾਂ ਇਨਸਾਨੀਅਤ' ਸਮਾਜ ਸੇਵੀ ਸੰਸਥਾ ਮੁੱਖ ਮਹਿਮਾਨ ਤੇ ਸਮਾਜ ਸੇਵੀ ਅਮਰਜੀਤ ਸਿੰਘ ਸੈਣੀ (ਭੱਠੇ ਵਾਲ਼ੇ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜੋਗਿੰਦਰ ਸਿੰਘ ਸਰਕਲ ਸਕੱਤਰ ਆਲ ਇੰਡੀਆ ਪੋਸਟਲ ਇੰਪਲਾਈ ਯੂਨੀਅਨ, ਇੰਦਰਪਾਲ ਸਿੰਘ ਰਾਜੂ ਸਤਿਆਲ ਐੱਮ. ਸੀ., ਮਾ. ਅਜੇ ਚੰਦੇਲ, ਨਰਿੰਦਰਪਾਲ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ ਘਨੌਲੀ, ਹਰਜਿੰਦਰ ਸਿੰਘ ਪਟਵਾਰੀ, ਗੁਰਦਿੱਤ ਸਿੰਘ ਨਾਮਧਾਰੀ, ਇੰਦਰਜੀਤ ਸਿੰਘ ਐੱਲ.ਆਈ.ਸੀ., ਸਿਮਰਨਜੀਤ ਸਿੰਘ ਧਾਰੀਵਾਲ ਕਲੱਬ ਪ੍ਰਧਾਨ, ਅਸ਼ੋਕ ਕੁਮਾਰ ਬਾਂਸਾਂ ਵਾਲ਼ੇ, ਗੁਰਪ੍ਰੀਤ ਸਿੰਘ ਇੰਟਰਨੈਸ਼ਨਲ ਤਾਈਕਵਾਂਡੋ ਕੋਚ, ਰੋਹਿਤ ਚੌਧਰੀ (ਤੇਰਾ ਸਟੋਰ), ਗਗਨਦੀਪ ਸਿੰਘ , ਤਜਿੰਦਰ ਸਿੰਘ, ਗੋਲਡੀ, ਸੁੱਖੀ, ਡਾ. ਅਮਨ, ਤਰਨ, ਕਮਲ ਅਤੇ ਸੁਖਦੇਵ ਸਿੰਘ ਜਿਲ੍ਹਾ ਕੋਚ ਨੇ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ।

 

Have something to say? Post your comment

 

ਖੇਡ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਖੋ-ਖੋ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਕੀਤੀ ਸ਼ਿਰਕਤ

ਮਨੂ ਭਾਕਰ ਅਤੇ ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ 'ਖੇਲ ਰਤਨ' ਨਾਲ ਸਨਮਾਨਿਤ ਕੀਤਾ ਗਿਆ

ਸਰਦਾਰ ਸਿੰਘ ਦਾ ਮੈਂਟਰ ਹੋਣਾ ਖਿਡਾਰੀਆਂ ਲਈ ਵਰਦਾਨ ਹੈ: ਸੁਰਮਾ ਹਾਕੀ ਕੋਚ ਬਾਰਟ

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ ਹਰਿਆਣਾ ਰਿਹਾ ਜੇਤੂ - ਪੰਜਾਬ ਨੂੰ ਦੂਜਾ ਤੇ ਚੰਡੀਗੜ੍ਹ ਤੀਜੇ ਸਥਾਨ ‘ਤੇ ਰਿਹਾ

ਪੰਜਾਬ ਵਾਲੀਬਾਲ ਟੀਮ ਦੀ ਚੋਣ ਲਈ ਟਰਾਇਲ 24 ਦਸੰਬਰ ਨੂੰ

ਖਾਲਸਾ ਸਕੂਲ ਚੰਡੀਗੜ੍ਹ ਦੇ ਵਿਦਿਆਰਥੀ ਨੇ ਐਸਜੀਐਫਆਈ ਅੰਡਰ-19 ਸਕੂਲ ਖੇਡਾਂ ਵਿੱਚ ਜਿੱਤਿਆ ਕਾਂਸੀ ਦਾ ਤਗਮਾ