ਖਰੜ:-ਸ੍ਰੀ ਰਾਮ ਭਵਨ ਦੁਸਾਹਿਰਾ ਗਰਾਊਡ ਖਰੜ ਵਿਖੇ ਉਪ ਮੰਡਲ ਪ੍ਰਸ਼ਾਸ਼ਨ ਖਰੜ ਅਤੇ ਪਤੰਯਲੀ ਯੋਗ ਪੀਠ ਤੇ ਭਾਰਤ ਸਭੈਵਮਾਨ ਟਰੱਸਟ ਵਲੋਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਐਸ.ਡੀ.ਐਮ.ਖਰੜ ਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਤੇ ਨਗਰ ਕੌਸਲ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਗੀਆਂ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਯੋਗਾ ਕੀਤਾ। ਯੋਗ ਦਿਵਸ ਮੌਕੇ ਯੋਗ ਅਚਾਰੀਆ ਤੇ ਤਹਿਸੀਲ ਪ੍ਰਭਾਰੀ ਨਿਰਮਲ ਕੁਮਾਰ, ਜ਼ਿਲਾ ਮੀਡੀਆ ਇੰਚਾਰਜ ਅਨਿਲ ਸ਼ਰਮਾ, ਅੰਜੂ ਸ਼ਰਮਾ, ਕਮਲਜੀਤ ਜੀ, ਅੰਜਲਾਂ, ਚਾਂਦ ਗੁਪਤਾ, ਸੁਖਵਿੰਦਰ ਕੌਰ ਵਲੋਂ ਯੋਗ ਕਰਵਾਇਆ ਗਿਆ। ਐਸ.ਡੀ.ਐਮ.ਖਰੜ ਰਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਯੋਗ ਟਰੇਨਰਾਂ ਤੋਂ ਸੇਧ ਲੈ ਕੇ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਯੋਗਾ ਕਰਨਾ ਚਾਹੀਦਾ ਹੈ। ਜ਼ਿਲਾ ਮੀਡੀਆ ਇੰਚਾਰਜ ਅਨਿਲ ਸ਼ਰਮਾ ਨੇ ਜਾਣਕਰੀ ਦੇਂਦੀਆਂ ਦੱਸਿਆ ਕਿ ਹਰ ਰੋਜ ਸਵੇਰੇ ਖਰੜ ਦੇ ਸ਼੍ਰੀ ਰਾਮ ਭਵਨ ਵਿਖੇ ਯੋਗ ਦੇ ਫ੍ਰੀ ਸ਼ਿਵਿਰ ਲਗਾਏ ਜਾਂਦੇ ਹਨ।
ਇਸ ਤੋਂ ਇਲਾਵਾ ਸੰਤ ਨਿਰੰਕਾਰੀ ਭਵਨ ਮੁੰਡੀ ਖਰੜ, ਭਾਰਤ ਵਿਕਾਸ ਪ੍ਰੀਸ਼ਦ ਖਰੜ ਵਲੋਂ ਅਨਾਜ ਮੰਡੀ ਖਰੜ ਅਤੇ ਗੁੱਗਾ ਮਾੜੀ ਖਰੜ ਸਮੇਤ ਹੋਰ ਵੱਖ ਵੱਖ ਥਾਵਾਂ ਤੇ ਯੋਗ ਦਿਵਸ ਮਨਾਇਆ ਗਿਆ । ਕੈਂਪ ਵਿਚ ਰੋਟਰੀ ਕਲੱਬ ਖਰੜ ਸਮੇਤ ਹੋਰ ਸੰਸਥਾਵਾਂ ਦੇ ਅਹੁੱਦੇਦਾਰ, ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਪੁੱਜ ਕੇ ਯੋਗਾ ਕੀਤਾ।