ਪੰਜਾਬ

ਸ੍ਵਰਗੀ ਬਹੁਪੱਖੀ ਲੇਖਕ ਤੂਫ਼ਾਨ ਸਾਹਿਬ ਨੂੰ ਜਨਮ ਦਿਨ ਮੌਕੇ ਪੁਸਤਕਾਂ ਦਾਨ ਕਰ ਕੇ ਯਾਦ ਕੀਤਾ ਗਿਆ

ਕੌਮੀ ਮਾਰਗ ਬਿਊਰੋ/ਅਜੈ ਪਾਹਵਾ | July 04, 2022 08:48 PM

ਲੁਧਿਆਣਾ - ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ "ਫੈਲੇ ਵਿਦਿਆ ਚਾਨਣ ਹੋਇ" ਦੇ ਫ਼ਲਸਫ਼ੇ ਨੂੰ ਮੁੱਖ ਰਖਦਿਆਂ ਅੱਜ ਪੰਜਾਬੀ ਸਾਹਿਤ ਦੇ ਪਹਿਲੇ ਜਾਸੂਸੀ ਨਾਵਲਕਾਰ ਅਤੇ ਬਹੁਪੱਖੀ ਸਾਹਿਤਕਾਰ ਸ੍ਵਰਗੀ ਸ੍ਰ. ਅਵਤਾਰ ਸਿੰਘ ਤੂਫਾਨ

ਨੂੰ ਉਨ੍ਹਾਂ ਦੇ 91ਵੇਂ ਜਨਮ ਦਿਨ ਤੇ ਸਰਕਾਰੀ ਕਾਲਜ ਲੜਕੀਆਂ ਈਸਟ ਲੁਧਿਆਣਾ ਦੀ ਲਾਇਬ੍ਰੇਰੀ ਵਿਖੇ ਲੋੜੀਂਦੀਆਂ ਪੁਸਤਕਾਂ ਭੇਂਟ ਕਰ ਕੇ ਯਾਦ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਸ਼ਹੀਦ ਉਧਮ ਸਿੰਘ ਕੰਬੋਜ ਵੈਲਫੇਅਰ ਸੁਸਾਇਟੀ ਰਜਿ. ਦੇ ਚੇਅਰਮੈਨ ਸੋਹਣ ਸਿੰਘ ਜੋਸਣ, ਪ੍ਰਧਾਨ ਕੁਲਵੰਤ ਸਿੰਘ ਧੰਜੂ, ਸੱਕਤਰ ਪਲਵਿੰਦਰ ਸਿੰਘ ਜੰਮੂ ਅਤੇ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਰਜਿ. ਦੇ ਚੇਅਰਮੈਨ ਪ੍ਰਭ ਕਿਰਨ ਸਿੰਘ ਵਲੋਂ ਸਾਂਝੇ ਤੌਰ ਵਿੱਦਿਅਕ ਪੁਸਤਕਾਂ ਦੇ ਕਈ ਸੈੱਟ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ, ਪ੍ਰੋਫੈਸਰ ਸਾਈਕਾਲੋਜੀ ਕਿਰਤ ਪ੍ਰੀਤ ਕੌਰ, ਪ੍ਰੋਫੈਸਰ ਪਬਲਿਕ ਐਡਮਿਸਟਰੇਸ਼ਨ ਨਿਤੀਸ਼ ਸਚਦੇਵਾ ਅਤੇ ਪ੍ਰੋਫੈਸਰ ਸੋਸ਼ਿਆਲੋਜੀ ਜੀਤ ਅਨਮੋਲ ਕੌਰ ਦੇ ਸਪੁਰਦ ਕਰਦਿਆਂ ਆਦਰ ਸਹਿਤ ਦਾਨ ਵਜੋਂ ਦਿੱਤੇ ਗਏ। ਦੱਸਣਯੋਗ ਹੈ ਕਿ ਲੜਕੀਆਂ ਦਾ ਇਹ ਸਰਕਾਰੀ ਕਾਲਜ ਆਜ਼ਾਦੀ ਤੋਂ ਬਾਅਦ ਲੁਧਿਆਣਾ ਵਿਖੇ ਖੋਲ੍ਹਿਆ ਗਿਆ ਪਹਿਲਾ ਸਰਕਾਰੀ ਕਾਲਜ ਹੈ । ਪਿਛਲੇ ਸਾਲ ਹੋਂਦ ਵਿੱਚ ਆਏ ਇਸ ਕਾਲਜ ਵਿਖੇ ਬੀ. ਏ. ਦੇ ਕੁਝ ਸੀਮਤ ਵਿਸ਼ਿਆਂ ਦੀ ਹੀ ਪੜ੍ਹਾਈ ਕਰਵਾਈ ਜਾਂਦੀ ਹੈ ਜਦਕਿ ਵਿਦਿਆਰਥੀਆਂ ਵਲੋਂ ਹੋਰ ਵਿਸ਼ਿਆਂ ਲਈ ਵੀ ਬਹੁਤ ਰੁਚੀ ਦਿਖਾਈ ਜਾ ਰਹੀ ਹੈ। ਇਸ ਨੂੰ ਦੇਖਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਨਿੱਜੀ ਦਿਲਚਸਪੀ ਲੈਂਦਿਆਂ ਉਕਤ ਸੰਸਥਾਵਾਂ ਤੱਕ ਪਹੁੰਚ ਕੀਤੀ । ਪ੍ਰਿੰਸੀਪਲ ਸਾਹਿਬਾ ਨੇ ਉਕਤ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਭੇਂਟ ਕੀਤੀਆਂ ਪੁਸਤਕਾਂ ਇਸ ਕਾਲਜ ਲਈ ਅਤਿ ਲੋੜੀਂਦੀਆਂ ਹਨ ਜਿਸ ਨਾਲ ਪਬਲਿਕ ਐਡਮਿਸਟਰੇਸ਼ਨ, ਸੋਸ਼ਿਆਲੋਜੀ ਅਤੇ ਸਾਈਕਾਲੋਜੀ ਆਦਿ ਵਿਸ਼ਿਆਂ ਦੀ ਘਾਟ ਪੂਰੀ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਪੰਜਾਬ ਯੂਨੀਵਰਸਿਟੀ ਵਲੋਂ ਵਲੋਂ ਲਗਾਈ ਗਈ ਸ਼ਰਤ ਹੁਣ ਪੂਰੀ ਹੋ ਗਈ ਹੈ ਤੇ ਪ੍ਰਵਾਨਗੀ ਮਿਲਦਿਆਂ ਹੀ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਇਸੇ ਵਿਦਿਅਕ ਸੈਸ਼ਨ ਤੋਂ ਅਰੰਭ ਹੋ ਜਾਵੇਗੀ । ਵਿਦਿਆਰਥੀ ਹਿੱਤਾਂ ਲਈ ਕੀਤੇ ਉਚੇਚੇ ਉਪਰਾਲੇ ਸਦਕਾ
ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਨੂੰ ਉਕਤ ਸੰਸਥਾਵਾਂ ਵੱਲੋਂ ਭਾਰਤ ਦੀ ਜੰਗ-ਇ-ਆਜ਼ਆਦੀ ਦੇ ਪ੍ਰਵਾਨੇ ਅਤੇ ਸਮੂਹ ਧਾਰਮਿਕ ਏਕਤਾ ਦੇ ਪ੍ਰਤੀਕ ਰਾਮ ਮੁਹੰਮਦ ਸਿੰਘ ਆਜ਼ਾਦ ਉਰਫ ਸ਼ਹੀਦ ਊਧਮ ਸਿੰਘ ਦੀ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।

Have something to say? Post your comment

 

ਪੰਜਾਬ

ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ  

'ਲੋਕ ਸਭਾ ਚੋਣਾਂ -2024' ਪਹਿਲੇ ਦਿਨ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ: ਰਿਟਰਨਿੰਗ ਅਫ਼ਸਰ

ਕੇਕੇਯੂ ਅਤੇ ਜ਼ੈੱਡਪੀਐੱਸਸੀ ਵੱਲੋਂ ਬੀਜੇਪੀ ਆਗੂਆਂ ਨੂੰ ਪਿੰਡ 'ਚੋਂ ਭਜਾਉਣ ਦੂਸਰੀਆਂ ਪਾਰਟੀਆਂ ਨੂੰ ਸਵਾਲ ਕਰਨ ਸੰਬੰਧੀ ਮਤਾ ਪਾਸ 

ਭਗਵੰਤ ਮਾਨ ਤੇ ਅਮਿਤ ਸ਼ਾਹ ਇਕਮਿਕ ਹਨ, ਛੇਤੀ ਹੀ ਮਾਨ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾਉਣਗੇ: ਸੁਖਬੀਰ ਸਿੰਘ ਬਾਦਲ

ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ

ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ

ਬੁੱਢਾ ਦਲ ਪਬਲਿਕ ਸਕੂਲ ਨੇ ਅਪਣਾ 40ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਚਾਅ ਧੂਮਧਾਮ ਨਾਲ ਮਨਾਿੲਆ

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ

ਬੁੱਢਾ ਦਲ ਦੇ 12ਵੇਂ ਜਥੇਦਾਰ ਬਾਬਾ ਚੇਤ ਸਿੰਘ ਸਬੰਧੀ ਧਾਰਮਿਕ ਸਮਾਗਮ ਅਰੰਭ

ਮੋਹਾਲੀ ਹਲਕੇ ਦੀ ਸਮੁੱਚੀ ਕਾਂਗਰਸ ਵਿਜੇ ਇੰਦਰ ਸਿੰਗਲਾ ਨੂੰ ਆਨੰਦਪੁਰ ਸਾਹਿਬ ਤੋਂ ਜਿੱਤਾਉਣ ਲਈ ਇਕਜੁੱਟ-ਬਲਬੀਰ ਸਿੱਧੂ