ਹਰਿਆਣਾ

ਕੇਜਰੀਵਾਲ ਜੀ ਗੁਨਾਹਗਾਰ ਬਾਦਲਾਂ ਨੂੰ ਬਚਾਉਣ ਦੀ ਗਲਤੀ ਨਾ ਕਰੋ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | July 04, 2022 06:48 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਕਿਹਾ ਕੇ ਬਰਗਾੜੀ ਬੇਅਦਬੀ, ਬਹਿਬਲ ਗੋਲੀਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਕਾਂਡ ਜਿਸ ਨਾਲ ਕਰੋੜਾਂ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ ਸਨ ਇਸ ਦਾ ਪੂਰਾ ਇਨਸਾਫ਼ ਸਾਨੂੰ ਹੁਣ ਤੱਕ ਦੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਸੰਨ 2015 ਬਾਦਲ ਸਰਕਾਰ ਵੇਲੇ ਵਾਪਰੇ ਇਸ ਭਿਅੰਕਰ ਕਾਂਡ ਜਿਸ ਨਾਲ ਸੰਸਾਰ ਵਿਚ ਵੱਸਦੇ ਗੁਰਸਿੱਖਾਂ ਅਤੇ ਧਰਮ ਨਿਰਪੱਖ ਲੋਕਾਂ ਦੀ ਆਸਥਾ ਨੂੰ ਭਾਰੀ ਸੱਟ ਲੱਗੀ ਸੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕਰਕੇ ਫਿਰ ਧਮਕੀ ਭਰੇ ਪੋਸਟਰ ਲਗਾ ਕੇ ਤੇ ਫਿਰ ਪਾਵਨ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿੱਚ ਪੰਥ ਦੋਖੀਆਂ ਨੇ ਖਿਲਾਰ ਦਿੱਤੇ ਸਨ ਇਨਸਾਫ਼ ਮੰਗਦੇ ਸਿੱਖਾਂ ਨੂੰ ਕੋਟਕਪੂਰਾ ਤੇ ਬਹਿਬਲ ਵਿਚ ਬਾਦਲ ਸਰਕਾਰ ਦੇ ਹੁਕਮ ਤੇ ਗੋਲੀਆਂ ਤੇ ਡਾਂਗਾਂ ਮਾਰੀਆਂ ਗਈਆਂ ਦੋ ਸਿੰਘ ਸ਼ਹੀਦ ਤੇ ਅਨੇਕਾਂ ਜ਼ਖਮੀ ਕਰ ਦਿੱਤੇ ਸਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਇਸ ਕਾਂਡ ਤੋਂ ਬਾਅਦ ਵੱਡਾ ਛੋਟਾ ਬਾਦਲ ਡੇਢ ਸਾਲ ਦਾ ਸਮਾਂ ਸਰਕਾਰ ਵਿਚ ਰਹੇ ਪਰ ਉਨਾਂ ਨੇ ਕਾਤਲ ਤੇ ਕੁਕਰਮੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਉਸ ਦੇ ਪੈਰੋਕਾਰਾਂ ਦਾ ਬੇਅਦਬੀ ਦੀ ਸਾਜ਼ਿਸ਼ ਵਿੱਚ ਨਾਮ ਆਉਣ ਤੇ ਇਸ ਜਾਂਚ ਨੂੰ ਠੱਪ ਕਰ ਦਿੱਤਾ ਸੀ ਡੇਰਾ ਸਿਰਸਾ ਮੁਖੀ ਅਤੇ ਉਸਦੇ ਦੋਸ਼ੀ ਪੈਰੋਕਾਰਾਂ ਨੂੰ ਪਨਾਹ ਦਿੱਤੀ ਪੁਸ਼ਤ ਪਨਾਹੀ ਕੀਤੀ ਛੱਤਰਛਾਇਆ ਦੇ ਕੇ ਉਨਾਂ ਦਾ ਬਚਾਅ ਕੀਤਾ ਬਾਦਲਾਂ ਤੋਂ ਬਾਅਦ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਡਰੱਗ ਖ਼ਤਮ ਕਰਨ ਅਤੇ ਬੇਅਦਬੀ ਦਾ ਇਨਸਾਫ਼ ਦੇਣ ਦਾ ਵਾਅਦਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਬਣਾਈ ਪੰਜਾਬ ਸਰਕਾਰ ਨੇ ਇਸ ਅਤਿ ਸੰਵੇਦਨਸ਼ੀਲ ਮੁੱਦੇ ਤੇ ਬਾਦਲ ਪਰਿਵਾਰ ਨਾਲ ਸਾਂਝ ਭਿਆਲੀ ਪਾ ਲਈ ਸੀ ਚਾਚਾ ਭਤੀਜਾ ਰਲ ਗਏ ਸਨ ਅਤੇ ਸਾਨੂੰ ਸੰਗਤਾਂ ਨੂੰ ਇਨਸਾਫ ਤੋਂ ਦੂਰ ਕਰ ਦਿੱਤਾ ਸੀ ਸਿਆਸੀ ਘੁੰਮਣਘੇਰੀਆਂ ਚ ਫਸਾ ਕੇ ਜਾਂਚ ਕਮਿਸ਼ਨ ਸਿੱਟਾਂ ਦੀਆਂ ਰਿਪੋਰਟਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ ਜਿਸਦਾ ਖਮਿਆਜ਼ਾ ਕੈਪਟਨ ਨੂੰ ਭੁਗਤਣਾ ਵੀ ਪਿਆ ਬੇਅਦਬੀ ਕਾਂਡ ਤੇ ਕੇਜਰੀਵਾਲ ਦੇ ਬਾਦਲਾਂ ਨਾਲ ਅੰਦਰਖਾਤੇ ਹੋਏ ਸਮਝੌਤੇ ਕਾਰਣ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਗੋਂਗਲੂਆਂ ਤੋਂ ਮਿੱਟੀ ਝਾੜਦੀ ਦਿਖਾਈ ਦੇ ਰਹੀ ਹੈ ਲਗਦਾ ਹੈ ਇਹ ਵੀ ਇਨਸਾਫ਼ ਨਹੀ ਦੇਣਾ ਚਹੁੰਦੀ ਜਿਸਦਾ ਸਬੂਤ ਵਿਧਾਨ ਸਭਾ ਦੇ ਸੈਸ਼ਨ ਵਿਚ ਇਸ ਬੇਅਦਬੀ ਮੁੱਦੇ ਉੱਪਰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੇਨਤੀ ਕਰਨ ਦੇ ਬਾਵਜ਼ੂਦ ਦਸ ਮਿੰਟ ਬੇਅਦਬੀ ਕੇਸ ਬਾਰੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸਨੂੰ ਗ੍ਰਹਿ ਮੰਤਰੀ ਪੰਜਾਬ ਬਣਾਇਆ ਗਿਆ ਜਿਸਦੀ ਲੋਕ ਉਡੀਕ ਕਰ ਰਹੇ ਸਨ ਪੰਜਾਬ ਦੇ ਸੁੱਪਰ ਸੀਐਮ ਅਰਵਿੰਦ ਕੇਜਰੀਵਾਲ ਦਾ ਬਾਦਲ ਪਰਿਵਾਰ ਨਾਲ ਹੋਇਆ ਸਮਝੌਤਾ ਇਸ ਘਟਨਾ ਨਾਲ ਦੁਨੀਆਂ ਦੇ ਸਾਹਮਣੇ ਆ ਚੁੱਕਾ ਹੈ ਤੇ ਕੇਜਰੀਵਾਲ ਦੀ ਬਿੱਲੀ ਥੈਲਿਓਂ ਬਾਹਰ ਹੋ ਚੁੱਕੀ ਹੈ ਮੰਤਰੀ ਨਾ ਬਣਾਉਣਾ ਅਤੇ ਸਮਾਂ ਨਾ ਦੇਣਾ ਬਾਦਲ ਪਰਿਵਾਰ ਨਾਲ ਕੀਤੀ ਸਾਂਠ ਗਾਂਠ ਦਾ ਨਤੀਜਾ ਹੈ ਇਸ ਜਾਂਚ ਵਿੱਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਪੁਲਿਸ ਅਫਸਰ ਜਾਂਚ ਕਰ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਹਨ ਪਰ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਇਸ ਵਿੱਚ ਬਾਦਲ ਪਰਿਵਾਰ ਨੂੰ ਬਚਾਉਣ ਦਾ ਮਨ ਬਣਾ ਚੁੱਕਾ ਹੈ ਬਰਗਾੜੀ ਬੇਅਦਬੀ ਕਾਂਡ ਦੇ 3 ਪਰਚਿਆਂ ਦਾ ਚਲਾਨ ਫ਼ਰੀਦਕੋਟ ਅਦਾਲਤ ਵਿੱਚ ਆਈ ਜੀ ਪਰਮਾਰ ਦੀ ਸਿੱਟ ਵਲੋਂ ਅਪ੍ਰੈਲ ਮਹੀਨੇ ਵਿੱਚ ਹੀ ਪੇਸ਼ ਕੀਤਾ ਜਾ ਚੁੱਕਾ ਹੈ ਪਰ ਇਸ ਵਿਚ ਦੋਸ਼ੀਆਂ ਨੂੰ ਛਤਰ ਛਾਇਆ ਦੇਣ, ਪਨਾਹ ਦੇਣ ਅਤੇ ਡੇਰੇ ਦੀ ਪੁਸ਼ਤਪਨਾਹੀ ਕਰਨ ਵਾਲੇ ਬਾਦਲ ਪਰਿਵਾਰ ਨੂੰ ਪਾਸੇ ਰੱਖਿਆ ਗਿਆ ਹੈ ਜਦੋਂ ਕਿ ਡੇਰੇ ਦੀ ਪੁਸ਼ਤਪਨਾਹੀ ਦੋਸ਼ੀਆਂ ਨੂੰ ਛਤਰ ਛਾਇਆ ਤੇ ਪਨਾਹ ਦੇ ਸਾਰੇ ਸਬੂਤ ਮੌਜੂਦ ਹਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਪੰਜਾਬ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਨੂੰ ਬਾਦਲ ਪਰਿਵਾਰ ਅਤੇ ਕੈਪਟਨ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ ਜਿਸ ਨੇ ਵੀ ਬਰਗਾੜੀ ਬੇਅਦਬੀ ਕਾਂਡ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਉਨਾਂ ਦਾ ਕੀ ਹਸ਼ਰ ਹੋਇਆ ਅਤੇ ਪੰਜਾਬ ਦੇ ਲੋਕ ਸੰਗਰੂਰ ਜ਼ਿਮਨੀ ਪਾਰਲੀਮੈਂਟ ਚੋਣ ਵਿਚ ਕੇਜਰੀਵਾਲ ਨੂੰ ਇਹ ਸ਼ੀਸ਼ਾ ਵਿਖਾ ਵੀ ਚੁੱਕੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਮਸਲਿਆਂ ਤੇ ਇਨਸਾਫ ਦੇਣ ਲਈ ਦਬਾਅ ਮੁਕਤ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੇ ਮਾਨ ਨੂੰ ਮੁੱਖ ਮੰਤਰੀ ਚੁਣਿਆ ਹੈ ਪਰ ਕੇਜਰੀਵਾਲ ਨੇ ਆਪਣੇ ਰੋਡ ਸ਼ੋਅ ਦੇ ਦੌਰਾਨ ਉਹਨੂੰ ਤਾਕੀ ਵਿੱਚ ਲਟਕਾ ਕੇ ਪੰਜਾਬ ਦਾ ਅਪਮਾਨ ਕੀਤਾ ਜਿਸ ਨੂੰ ਪੰਜਾਬ ਦੇ ਬਹਾਦਰ ਲੋਕਾਂ ਨੇ ਬਹੁਤ ਬੁਰਾ ਮਨਾਇਆ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਪੰਜਾਬ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਹਾਂ ਕੇ ਬਰਗਾੜੀ ਬੇਅਦਬੀ ਕਾਂਡ ਦੇ ਉੱਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਸੇ ਬੇਗੁਨਾਹ ਨੂੰ ਫੜਿਆ ਨਾ ਜਾਵੇ ਅਤੇ ਗੁਨਾਹਗਾਰਾਂ ਨੂੰ ਬਖਸ਼ਿਆ ਨਾ ਜਾਵੇ ਚਾਹੇ ਉਹ ਕਿੰਨਾ ਵੱਡਾ ਸਰਮਾਏਦਾਰ, ਸਿਆਸੀ ਪਰਿਵਾਰ ਜਾਂ ਵੱਡਾ ਅਫ਼ਸਰ ਕਿਉਂ ਨਾ ਹੋਵੇ ਗੁਨਾਹਗਾਰਾਂ ਨੂੰ ਕਨੂੰਨ ਦੇ ਕਟਹਿਰੇ ਵਿੱਚ ਖੜਾ ਕਰਨਾ ਮਾਨ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ ਬਰਗਾੜੀ ਬੇਅਦਬੀ ਕਾਂਡ ਤੇ ਕੀਤੀ ਹੋਈ ਰਾਜਨੀਤੀ ਨੂੰ ਦੁਨੀਆਂ ਭਰ ਦੇ ਸਿੱਖ ਅਤੇ ਪੰਜਾਬ ਦੇ ਬਹਾਦਰ ਲੋਕ ਬਰਦਾਸ਼ਤ ਨਹੀਂ ਕਰਨਗੇ ਬਰਗਾੜੀ ਬਹਿਬਲ ਕਾਂਡ ਵਿੱਚ ਗੁਨਾਹਗਾਰ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਗੁਸਤਾਖ਼ੀ ਨਾ ਕੀਤੀ ਜਾਵੇ ਸਗੋਂ ਨਿਰਪੱਖ ਜਾਂਚ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ ਜਿਸ ਗੱਲ ਦੀ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ