ਨੈਸ਼ਨਲ

ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਸਾਹਿਤਕ ਰਸਾਲੇ ‘ਤਾਸਮਨ’ ਦਾ ਛੇਵਾਂ ਅੰਕ ਰਿਲੀਜ਼

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | July 05, 2022 08:08 PM
 
ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੱਜ ਪੰਜਾਬੀ ਸਾਹਿਤਕ ਰਸਾਲੇ ‘ਤਾਸਮਨ’ ਦਾ ਛੇਵਾਂ ਅੰਕ ਰਿਲੀਜ਼ ਕੀਤਾ ਗਿਆ।ਇਸ ਰਿਲੀਜ਼ ਸਮਾਰੋਹ ਵਿਚ ਰਸਾਲੇ ਦੇ ਸੰਪਾਦਕ ਸਤਪਾਲ ਭੀਖੀ, ਸਹਿ ਸੰਪਾਦਕ ਸੁਮੀਤ ਸ਼ੰਮੀ ਅਤੇ ਕੈਲੀਬਰ ਪ੍ਰਕਾਸ਼ਨ ਦੇ ਮਾਲਕ ਸੁਖਵਿੰਦਰ ਸੁੱਖੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ।ਵਿਭਾਗ ਦੇ ਸੈਮੀਨਾਰ ਹਾਲ ਵਿਚ ਹੋਏ ਇਸ ਰੂ-ਬ-ਰੂ ਸਮਾਰੋਹ ਵਿਚ ਮੰਚ ਸੰਚਾਲਨ ਦੌਰਾਨ ਡਾ.
ਯਾਦਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ। ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਨੇ ਰਸਾਲੇ ‘ਤਾਸਮਨ’ ਦੀ ਵਿਲੱਖਣਤਾ ’ਤੇ ਧਿਆਨ ਦਿਵਾਉਂਦਿਆਂ ਸਾਹਿਤਕ ਰਸਾਲਿਆਂ ਦੀ ਮਹੱਤਤਾ ਨੂੰ ਦਰਸਾਇਆ।‘ਤਾਸਮਨ’ ਦੇ ਸੰਪਾਦਕ ਸਤਪਾਲ
ਭੀਖੀ ਨੇ ਰਸਾਲੇ ਅਤੇ ਸੰਪਾਦਨ ਦੇ ਹੁਣ ਤੱਕ ਦੇ ਸਫ਼ਰ ਬਾਰੇ ਆਪਣੇ ਅਨੁਭਵ ਨੂੰ ਸਾਂਝਿਆ ਕੀਤਾ।ਉਹਨਾਂ ਨੇ ‘ਤਾਸਮਨ’ ਦੀਆਂ ਵੱਖਰਤਾਵਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਰਸਾਲੇ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤ ਦੇ ਨਾਲ-ਨਾਲ ਪਰਵਾਸੀ ਪੰਜਾਬੀ ਸਾਹਿਤ ਨੂੰ
ਸ਼ਾਮਿਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਉੱਪਰ ਵੀ ਚਾਨਣਾ ਪਾਇਆ ਕਿ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦਾ ਕਲਾਸੀਕਲ ਸਾਹਿਤ ਅਤੇ ਵਿਸ਼ਵ ਪੱਧਰ ਦਾ ਬਿਹਤਰੀਨ ਸਾਹਿਤ ‘ਤਾਸਮਾਨ’ ਦੀ ਛਪਣ ਸਮੱਗਰੀ ਬਣਦਾ ਹੈ। ਆਖ਼ਿਰ ਵਿਚ ਸਤਪਾਲ ਭੀਖੀ ਨੇ ਆਪਣੀਆਂ
ਕਵਿਤਾਵਾਂ ਨਾਲ ਵੀ ਸਭ ਨੂੰ ਸਰਸ਼ਾਰ ਕੀਤਾ।ਰਸਾਲੇ ਦੇ ਸਹਿ ਸੰਪਾਦਕ ਸੁਮੀਤ ਸ਼ੰਮੀ ਨੇ ਰਸਾਲੇ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਹੁੰਦੀ ਸਪਾਂਸਰਸ਼ਿਪ ਅਤੇ ਆਰਥਿਕ ਮਦਦ ਦੀ ਭੂਮਿਕਾ ਦਰਸਾਇਆ।ਉਹਨਾਂ ਦੱਸਿਆ ਕਿ ‘ਤਾਸਮਨ’ ਕਿਵੇਂ ਇਕ ਟੀਮ ਦੇ ਸਮੂਹਿਕ ਯਤਨਾਂ ਦਾ
ਨਤੀਜਾ ਹੈ।ਉਹਨਾਂ ਨੇ ਰਸਾਲੇ ਦੇ ਸਲਾਹਕਾਰੀ ਬੋਰਡ ਵਿਚ ਸ਼ਾਮਿਲ ਪੰਜਾਬੀ ਦੇ ਵੱਡੇ ਸਾਹਿਤਕਾਰਾਂ ਤੇ ਵਿਦਵਾਨਾਂ ਦੀ ਗੌਲਣਯੋਗ ਅਗਵਾਈ ਨੂੰ ਆਪਣਾ ਪ੍ਰੇਰਨਾਸ੍ਰੋਤ ਦੱਸਿਆ।ਕੈਲੀਬਰ ਪਬਲੀਕੇਸ਼ਨ ਦੇ ਮਾਲਕ ਸੁਖਵਿੰਦਰ ਸੁੱਖੀ ਨੇ ਪਿੰਡ ਤੋਂ ਯੂਨੀਵਰਸਿਟੀ ਤੱਕ ਪਹੁੰਚਣ ਅਤੇ ਪਬਲਿਸ਼ਰ ਬਣਨ ਦੇ ਸੰਘਰਸ਼ ਭਰੇ ਸਫ਼ਰ ਤੋਂ ਸਭ ਨੂੰ ਜਾਣੂੰ ਕਰਵਾਇਆ।ਉਹਨਾਂ ਦੱਸਿਆ ਕਿ ਕਿਵੇਂ ਆਪਣੀ ਪੜ੍ਹਾਈ ਦੌਰਾਨ ਆਈਆਂ ਮੁਸ਼ਕਿਲਾਂ ਤੋਂ ਉੱਪਰ ਉੱਠ ਕੇ ਉਹ ਪ੍ਰੋਫ਼ੈਸਰ ਬਣੇ। ਉਹਨਾਂ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ।ਪ੍ਰੋਗਰਾਮ ਦੇ ਅੰਤ ਵਿਚ ਡਾ. ਬਲਜਿੰਦਰ ਨਸਰਾਲੀ ਨੇ ਇਕ ਕਹਾਣੀਕਾਰ ਵਜੋਂ ਸਾਹਿਤਕ ਰਸਾਲਿਆਂ, ਪ੍ਰਕਾਸ਼ਕਾਂ ਤੇ ਕਿਤਾਬ ਵਿਕਰੇਤਾਵਾਂ ਦੀ ਭੂਮਿਕਾ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਡਾ. ਕੁਲਵੀਰ ਗੋਜਰਾ ਨੇ ਸਮੁੱਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਅੰਮ੍ਰਿਤਾ ਪ੍ਰੀਤਮ ਵੱਲੋਂ ਕੱਢੇ ਜਾਂਦੇ ਰਸਾਲੇ ‘ਨਾਗਮਣੀ’ ਨੂੰ ਵੀ ਯਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਜਸਪਾਲ ਕੌਰ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ ਅਤੇ ਡਾ. ਰੰਜੂ ਬਾਲਾ ਅਤੇ ਪੰਜਾਬੀ ਵਿਭਾਗ ਤੇ ਵਿਦਿਆਰਥੀ ਵੀ ਵਿਸ਼ੇਸ਼ ਤੌਰ `ਤੇ ਹਾਜ਼ਿਰ ਹੋਏ।

Have something to say? Post your comment

 

ਨੈਸ਼ਨਲ

ਪੰਜਾਬ ਵਿੱਚ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਕਾਰਨ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ਕੀਤੀ ਪਾਸ: ਭਗਵੰਤ ਮਾਨ

ਮੇਰੀ ਚਿੰਤਾ ਨਾ ਕਰੋ, ਤਾਨਾਸ਼ਾਹੀ ਵਿਰੁੱਧ ਵੋਟ ਕਰੋ, ਸੰਵਿਧਾਨ ਨੂੰ ਬਚਾਉਣ ਲਈ ਵੋਟ ਕਰੋ-ਭਗਵੰਤ ਮਾਨ ਨੇ ਕੇਜਰੀਵਾਲ ਦਾ ਸੁਨੇਹਾ ਕੀਤਾ ਸਾਂਝਾ

ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਜਰਨੈਲੀ ਮਾਰਚ ਦੌਰਾਨ ਖਾਲਸਈ ਜਾਹੋ ਜਲਾਲ ਨਾਲ ਖੇਡਿਆ ਗੱਤਕਾ

ਮਹਾਰਾਜਾ ਜਸਾ ਸਿੰਘ ਰਾਮਗੜੀਆ ਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ ਸਮਾਪਣ ਸਮਾਰੋਹ ਪ੍ਰੋਗਰਾਮ

ਸਿੱਖੀ ਸਿਧਾਤਾਂ ਤੇ ਸੋਚ ਨੂੰ ਤਿਲਾਜ਼ਲੀ ਦੇ ਕੇ 7 ਦਿੱਲੀ ਗੁਰਦੁਆਰਾ ਕਮੇਟੀ ਮੈਬਰਾਂ ਵਲੋਂ ਭਾਜਪਾਈ ਬਣਨਾ ਅਫਸੋਸ਼ਜਨਕ: ਮਾਨ

'ਗੁਰਦੁਆਰਾ ਸ਼ਹੀਦ ਸਿੰਘਾਂ’ ਪਿੰਡ ਪੰਜਵੜ੍ਹ ਵਿਖੇ 6 ਮਈ ਨੂੰ ਸ਼ਹੀਦ ਭਾਈ ਪੰਜਵੜ੍ਹ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ : ਬਾਬਾ ਮਹਿਰਾਜ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਮਹਾਨ ਇਤਿਹਾਸਕ ਸਮਾਗਮ ਕਰਵਾਇਆ

ਦਿੱਲੀ ਪ੍ਰਦੇਸ਼ ਕਾਂਗਰਸ ਨੂੰ ਝਟਕਾ ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਸਰਦਾਰ ਮਨੋਹਰ ਸਿੰਘ ਅਸ਼ੋਕ ਵਿਹਾਰ ਗੁਰਦਵਾਰਾ ਦੇ ਚੁਣੇ ਗਏ ਪ੍ਰਧਾਨ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ