ਮਨੋਰੰਜਨ

ਕੁਦਰਤ ਦਾ ਦੂਜਾ ਨਾਂ ਸੰਗੀਤ ਹੈ : ਸੰਗੀਤਕਾਰ ਤੇਜਵੰਤ ਕਿੱਟੂ

ਕੌਮੀ ਮਾਰਗ ਬਿਊਰੋ/ਅਜੈ ਪਾਹਵਾ | July 18, 2022 05:55 PM


ਲੁਧਿਆਣਾ - ਨਵੇਂ ਉਭਰਦੇ ਪੰਜਾਬੀ ਗਾਇਕਾਂ ਲਈ ਪਾਰਸ ਵਜੋਂ ਜਾਣੇ ਜਾਂਦੇ ਨਾਮਵਰ ਸੰਗੀਤਕਾਰ ਸ੍ਰੀ ਤੇਜਵੰਤ ਕਿੱਟੂ ਨੇ ਕਿਹਾ ਕਿ ਸੰਗੀਤ ਕੁਦਰਤ ਦਾ ਦੂਜਾ ਨਾਂਅ ਹੈ ਤੇ ਕੁਦਰਤ ਦੀ ਸਮੁੱਚੀ ਕਾਇਨਾਤ ਦੇ ਕਣ ਕਣ ਵਿਚੋਂ ਸੰਗੀਤ ਦੀਆਂ ਤਰੰਗਾਂ ਉਠਦੀਆਂ ਹਨ। ਗਹਿਰੇ ਸਮੁੰਦਰ ਹੋਣ ਜਾਂ ਉੱਚੇ ਪਹਾੜਾਂ ਵਿਚੋਂ ਨਿਕਲਦੇ ਝਰਨੇ ਇਨ੍ਹਾਂ ਦੇ ਪਾਣੀਆਂ ਵਿਚੋਂ ਹਰ ਵਕਤ ਲੈਅਬੱਧ ਸੰਗੀਤ ਨਿਕਲਦਾ ਹੈ । ਪੰਛੀਆਂ ਦੀ ਚਹਿਚਹਾਟ ਹੋਵੇ ਜਾਂ ਝੀਂਗਰ ਦੀ ਆਵਾਜ਼ ਹਰ ਥਾਂ ਕੁਦਰਤੀ ਸੰਗੀਤ ਰੂਹ ਨੂੰ ਧੁਰ ਅੰਦਰ ਤੱਕ ਅੰਨਦਿਤ ਕਰਦਾ ਹੋਇਆ ਕੰਨਾਂ ਵਿਚ ਮਿੱਠਾ ਮਿੱਠਾ ਰਸ ਘੋਲਦਾ ਹੈ । ਪਪੀਹਾ ਅੰਮ੍ਰਿਤ ਵੇਲੇ ਜਦ ਪੀਹੂ ਪੀਹੂ ਕਰਦਾ ਹੈ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਉਹ ਪੂਰੀ ਸੁਰਤਾਲ ਵਿਚ ਕੁਦਰਤ ਰਾਣੀ ਦਾ ਸ਼ੁਕਰਾਨਾ ਕਰ ਰਿਹਾ ਹੈ । ਤੇਜਵੰਤ ਕਿੱਟੂ ਮਿਊਜ਼ਿਕਲ ਅਕੈਡਮੀ ਦੇ ਸੰਚਾਲਕ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਸ ਵਕਤ ਕੀਤਾ ਜਦ ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਸ੍ਵਰਗੀ ਸ੍ਰੀਮਤੀ ਨਿਰਅੰਜਨ ਅਵਤਾਰ ਕੌਰ ਦੇ ਸਪੁੱਤਰ ਅਤੇ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਰਜਿ. ਦੇ ਪ੍ਰਧਾਨ ਸ੍ਰ ਪ੍ਰਭ ਕਿਰਨ ਸਿੰਘ ਨੇ ਆਪਣੇ ਮਾਤਾ ਜੀ ਦੀ ਧਾਰਮਿਕ ਗੀਤਾਂ, ਗ਼ਜ਼ਲਾਂ ਅਤੇ ਵਾਰਾਂ ਦੀ ਨਵੀਂ ਪ੍ਰਕਾਸ਼ਿਤ ਪੁਸਤਕ "ਪੰਥਕ ਕਾਵਿ ਫੁਲਕਾਰੀ" ਅਕੈਡਮੀ ਦੇ ਸਥਾਨਕ ਦੁੱਗਰੀ ਸਥਿਤ ਦਫਤਰ ਵਿਖੇ ਉਨ੍ਹਾਂ ਨੂੰ ਉਚੇਚੇ ਤੌਰ ਤੇ ਭੇਂਟ ਕੀਤੀ ।
ਸ੍ਵਰਗੀ ਸ੍ਰੀਮਤੀ ਨਿਰਅੰਜਨ ਅਵਤਾਰ ਕੌਰ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ ਹਨ ਜਿਨ੍ਹਾਂ ਨੇ 1961 ਵਿਚ ਤ੍ਰਿੰਞਣ ਨਾਂ ਦਾ ਰਸਾਲਾ/ ਮੈਗਜ਼ੀਨ ਸ਼ੁਰੂ ਕਰ ਕੇ ਕਈ ਸਾਹਿਤਕਾਰਾਂ ਤੇ ਗੀਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰ ਕੇ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਸੀ ਜਦਕਿ ਉਹ ਪੰਜਾਬੀ ਸਾਹਿਤ ਦੀ ਪਹਿਲੀ ਕਵਿੱਤਰੀ ਹਨ ਜਿਸ ਮਾਤ ਗੰਗਾ ਤੋਂ ਮਾਤ ਗੁਜਰੀ ਨਾਂ ਦਾ ਮਹਾਂ ਕਾਵਿ ਲਿਖ ਕੇ ਮਹਿਲਾਵਾਂ ਦੇ ਖੇਤਰ ਵਿਚ ਪਹਿਲ ਕੀਤੀ ਸੀ । ਇਨ੍ਹਾਂ ਦੇ ਲਿਖੇ ਕਈ ਧਾਰਮਿਕ ਅਤੇ ਸਾਹਿਤਕ ਗੀਤਾਂ ਨੂੰ ਸਵਰਗੀ ਸ੍ਰ ਆਸਾ ਸਿੰਘ ਮਸਤਾਨਾ, ਸ੍ਰੀਮਤੀ ਨਰਿੰਦਰ ਬੀਬਾ ਅਤੇ ਸ੍ਰੀਮਤੀ ਜਗਮੋਹਣ ਕੌਰ ਆਦਿ ਨੇ ਆਪਣੀ ਆਵਾਜ਼ ਦੇ ਕੇ ਨਿਵਾਜਿਆ ਸੀ । ਸ੍ਰੀ ਕਿੱਟੂ ਨੇ ਕਿਹਾ ਕਿ ਗੀਤ ਛੰਦਾਬੰਦੀ ਦੇ ਨਾਲ ਨਾਲ ਆਮ ਵਰਤੋਂ ਵਾਲੀ ਸਰਲ ਭਾਸ਼ਾ ਵਿਚ ਲਿਖੇ ਅਤੇ ਵਧੀਆ ਸੰਗੀਤਬੱਧ ਧੁੰਨਾਂ ਨਾਲ ਲਬਰੇਜ਼ ਹੋਣ ਤਾਂ ਸਹਿਜੇ ਹੀ ਹਰ ਸੁਣਨ ਵਾਲਾ ਬਦੋ ਬਦੀ ਗੁਣਗਾਨ ਤੋਂ ਰਹਿ ਨਹੀਂ ਸਕਦਾ । ਇਸ ਲਈ ਗੀਤਕਾਰਾਂ ਨੂੰ ਅਜਿਹੇ ਗੀਤਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ ਅਤੇ ਉਹ ਰਚਨਾਵਾਂ ਉਸਾਰੂ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਪਰ ਮੌਲਿਕ ਹੋਣੀਆਂ ਚਾਹੀਦੀਆਂ ਹਨ ।
ਦਸਣਯੋਗ ਹੈ ਕਿ ਸ੍ਰੀ ਤੇਜਵੰਤ ਕਿੱਟੂ ਇਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਪੁਰਾਣੇ ਤੇ ਅਮੀਰ ਸੰਗੀਤ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਜਦਕਿ ਨਿਵੇਕਲੇ ਅੰਦਾਜ਼ ਵਿਚ ਕਈ ਨਵੀਆਂ ਧੁੰਨਾਂ ਸੰਗੀਤ ਰਾਹੀਂ ਪੰਜਾਬੀ ਵਿਰਸੇ ਨੂੰ ਹੋਰ ਅਮੀਰ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।
ਇਨ੍ਹਾਂ ਦੀ ਸੰਗੀਤ ਅਕੈਡਮੀ ਤੋਂ ਸੈਂਕੜੇ ਗਾਇਕ ਸਿਖਲਾਈ ਲੈ ਰਹੇ ਹਨ ਅਤੇ ਕਈ ਗਾਇਕੀ ਦੇ ਗੁੱਝੇ ਹੁਨਰ ਸਿੱਖ ਕੇ ਬੁਲੰਦੀਆਂ ਛੂਹ ਰਹੇ ਹਨ । ਸ੍ਰੀ ਕਿੱਟੂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ੍ਵਰਗੀ ਕਵਿੱਤਰੀ ਦੇ ਪ੍ਰਵਾਰ ਦੀ ਭਰਪੂਰ ਸ਼ਲਾਘਾ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੇ ਤੁਰ ਜਾਣ ਮਗਰੋਂ ਉਨ੍ਹਾਂ ਦੇ ਸਾਹਿਤਕ ਖ਼ਜ਼ਾਨੇ ਨੂੰ ਪੁਸਤਕਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ ਹੈ । ਪੰਜਾਬੀ ਭਾਸ਼ਾ ਨੂੰ ਪ੍ਰਣਾਏ ਇਸ ਸੰਗੀਤਕਾਰ ਨੇ ਕਿਹਾ ਕਿ ਸਵਰਗੀ ਮਹਾਨ ਸ਼ਾਇਰਾ ਦੇ ਲਿਖੇ ਗੀਤਾਂ ਨੂੰ ਉਹ ਖੁਦ ਸੰਗੀਤਬੱਧ ਕਰਨ ਵਿਚ ਉਹ ਖੁਸ਼ੀ ਹੀ ਨਹੀਂ ਬਲਕਿ ਮਾਣ ਵੀ ਮਹਿਸੂਸ ਕਰਨਗੇ।

Have something to say? Post your comment

 

ਮਨੋਰੰਜਨ

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"