ਹਰਿਆਣਾ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਦਲ ਪਰਿਵਾਰ ਦੀ ਖ਼ਾਤਰਦਾਰੀ ਛੱਡ ਕੇ ਪੰਥਕ ਜ਼ਿੰਮੇਵਾਰੀਆਂ ਵੱਲ ਧਿਆਨ ਦਿਉ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | August 20, 2022 07:12 PM

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਚ ਲਗਾਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕਰਦਿਆਂ ਕਿਹਾ ਕੇ ਜਥੇਦਾਰ ਸਾਹਿਬ ਜੀ ਬਾਦਲ ਪਰਿਵਾਰ ਦੀ ਖਾਤਰਦਾਰੀ ਛੱਡ ਕੇ ਪੰਥਕ ਜ਼ਿੰਮੇਵਾਰੀਆਂ ਵੱਲ ਧਿਆਨ ਦਿਉ ਤਾਂ ਕੇ ਤੁਹਾਡੀ ਜ਼ਿੰਮੇਵਾਰੀ ਵਾਲੇ ਪੰਥ ਦੇ ਅਧੂਰੇ ਕਾਰਜ ਪੂਰੇ ਹੋ ਸਕਣ ਇਸ ਸਬੰਧੀ ਜਥੇਦਾਰ ਦਾਦੂਵਾਲ  ਦੇ ਨਿੱਜੀ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਇਕ  ਪ੍ਰੈੱਸਨੋਟ ਮੀਡੀਆ ਨੂੰ ਜਾਰੀ ਕੀਤਾ ਭਾਈ ਬਰਾੜ ਨੇ ਦੱਸਿਆ ਕੇ ਜਥੇਦਾਰ ਦਾਦੂਵਾਲ  ਨੇ ਕਿਹਾ ਹੈ ਕੇ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਤੇ ਉਸਦੇ ਸਾਥੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਿੱਚ ਲਗਾਂ ਮਾਤਰਾਂ ਦੀ ਤਬਦੀਲੀ ਕਰਕੇ ਨਵੇਂ ਸਰੂਪ ਛਾਪਣ ਦਾ ਘੋਰ ਪਾਪ ਕੀਤਾ ਸੀ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਿੱਖ ਸੰਸਥਾਵਾਂ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਟਕਸਾਲਾਂ ਸੰਪ੍ਰਦਾਵਾਂ ਦਾ ਇਕੱਠ ਕੀਤਾ ਸੀ ਜੋ ਵੱਡੀ ਗਿਣਤੀ ਦੇ ਵਿੱਚ ਸਾਰੇ ਪੁੱਜੇ ਸਨ ਉਸ ਵੇਲੇ ਫ਼ੈਸਲਾ ਲਿਆ ਸੀ ਕਿ ਥਮਿੰਦਰ ਸਿੰਘ ਆਨੰਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੇ ਸਮੇਂ ਦੇ ਵਿਚ ਪੁੱਜ ਕੇ ਆਪਣਾ ਪੱਖ ਰੱਖੇ ਪਰ ਥਮਿੰਦਰ ਸਿੰਘ ਆਨੰਦ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਨਹੀਂ ਪੁੱਜਾ ਅਤੇ ਉਸ ਨੂੰ ਦਿੱਤਾ ਹੋਇਆ ਸਮਾਂ ਵੀ ਕਦੋਂ ਦਾ ਸਮਾਪਤ ਹੋ ਚੁੱਕਾ ਹੈ ਜਥੇਦਾਰ ਦਾਦੂਵਾਲ  ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਕੇ ਜਥੇਦਾਰ ਜੀ ਬਾਦਲ ਪਰਿਵਾਰ ਦੀ ਖ਼ਾਤਰਦਾਰੀ ਛੱਡਕੇ ਇਨਾ ਪੰਥਕ ਕਾਰਜਾਂ ਵੱਲ ਧਿਆਨ ਦਿਉ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਕਿੰਨੀਆਂ ਫਾਈਲਾਂ ਫੈਸਲੇ ਅਧੀਨ ਪਈਆਂ ਹੋਈਆਂ ਹਨ ਜਿਨਾਂ ਵੱਲ ਤੁਸੀਂ ਧਿਆਨ ਨਹੀਂ ਦੇ ਰਹੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁਡ਼ਿਆ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਬਦੀਲੀਆਂ ਦਾ ਇਹ ਮਸਲਾ ਬਹੁਤ ਅਹਿਮ ਹੈ ਪਰ ਤੁਸੀਂ ਇਸ ਵੱਲ ਤਵੱਜੋ ਨਹੀਂ ਦੇ ਰਹੇ ਪਤਾ ਨਹੀਂ ਕਿਸ ਦੇ ਹੁਕਮਾਂ ਦੀ ਉਡੀਕ ਕਰ ਰਹੇ ਹੋ ਇਸੇ ਤਰਾਂ ਲੰਗਾਹ ਵਾਲੇ ਮਸਲੇ ਵਿੱਚ ਤਾਂ ਤੁਸੀਂ ਜਲਦੀ ਫ਼ੈਸਲਾ ਕਰ ਦਿੱਤਾ ਪਰ ਹਰਿਆਣੇ ਦੀਆਂ ਸੰਗਤਾਂ ਦੇ ਵੱਲੋਂ ਇੱਕ ਹਰਿਆਣੇ ਦੇ ਲੰਗਾਹ ਦਾ ਮਸਲਾ ਤੁਹਾਡੇ ਕੋਲ ਲੈ ਕੇ ਆਉਣਾ ਕੀਤਾ ਸੀ ਪਰ ਤੁਸੀਂ ਉਸਦੇ ਉੱਪਰ ਘੇਸਲ ਵੱਟ ਲਈ ਹੈ ਅਤੇ ਉਹ ਹਰਿਆਣੇ ਦਾ ਲੰਗਾਹ ਤੁਹਾਡੇ ਨਾਲ ਬੰਦ ਕਮਰਾ ਮੀਟਿੰਗ ਕਰ ਚੁੱਕਾ ਹੈ ਪਤਾ ਨਹੀਂ ਉਹਦੇ ਨਾਲ ਕੀ ਸਾਂਠ ਗਾਂਠ ਹੋਈ ਹੈ ਜਿਸ ਕਰਕੇ ਉਸਦੇ ਮਸਲੇ ਤੇ ਤੁਸੀਂ ਮਿੱਟੀ ਪਾ ਦਿੱਤੀ ਹੈ ਅਜਿਹੇ ਅਨੇਕਾਂ ਹੋਰ ਪੰਥ ਕੌਮ ਨਾਲ ਜੁੜੇ ਹੋਏ ਮਸਲੇ ਹਨ ਜਿਹੜੀਆਂ ਫਾਈਲਾਂ ਤੁਸੀਂ ਦੱਬ ਕੇ ਬੈਠੇ ਹੋਏ ਹੋ ਕਿਰਪਾ ਕਰੋ ਉਨ੍ਹਾਂ ਫਾਈਲਾਂ ਤੋਂ ਮਿੱਟੀ ਘੱਟਾ ਝਾੜੋ ਤੇ ਉਨਾਂ ਤੇ ਬਿਨਾਂ ਕਿਸੇ ਧੜੇਬਾਜ਼ੀ ਪਾਰਟੀਬਾਜ਼ੀ ਦੇ ਨਿਰਪੱਖ ਗੁਰਬਾਣੀ ਗੁਰਮਤਿ ਦੀ ਰੌਸ਼ਨੀ ਵਿੱਚ ਫ਼ੈਸਲੇ ਕਰੋ ਕਿਉਂਕਿ ਉਹ ਸਾਰੇ ਹੀ ਮਸਲੇ ਬੜੇ ਅਹਿਮ ਹਨ ਪੰਥ ਤੁਹਾਡੇ ਇਨਾਂ ਫ਼ੈਸਲਿਆਂ ਦੀ ਉਡੀਕ ਕਰ ਰਿਹਾ ਹੈ

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ