BREAKING NEWS
ਵਿਕਰਮਜੀਤ ਸਿੰਘ ਸਾਹਨੀ ਨੇ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ ਪਰਿਵਾਰਾਂ ਦਾ ਕੀਤਾ ਸਵਾਗ਼ਤਕੀ ਹਰਿਆਣਾ ਕਮੇਟੀ ਮਾਮਲਾ ਸ਼ੋ੍ਰਮਣੀ ਕਮੇਟੀ ਦੀ ਕਮਜੋਰ ਲੀਡਰਸ਼ਿਪ ਕਾਰਨ ਹਾਰਿਆਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦਕੇਕੇਯੂ ਵੱਲੋਂ ਐੱਸਕੇਐੱਮ ਦੇ ਸੱਦੇ ਤੇ 3 ਅਕਤੂਬਰ ਨੂੰ ਦੇਸ਼ ਭਰ 'ਚ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਵੱਡੀ ਗਿਣਤੀ ਸ਼ਮੂਲੀਅਤ ਕਰਨ ਦਾ ਫ਼ੈਸਲਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਮੰਗਣ ਵਾਲੇ ਜਥੇ ਨੂੰ ਹੀ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਿਆ, ਫੇਰ ਚਿਤਾਵਨੀ ਦੇ ਕੇ ਛੱਡਿਆਹਰਿਆਣਾ ਕਮੇਟੀ ਦਾ ਬੀਜ ਕਾਂਗਰਸ ਨੇ ਬੀਜਿਆ ਪਾਣੀ ਭਾਜਪਾ ਨੇ ਪਾਇਆ-ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਦਖ਼ਲ

ਮਨੋਰੰਜਨ

ਰੋਮਾਂਟਿਕ ਕਾਮੇਡੀ ਫਿਲਮ "ਤੇਰੀ ਮੇਰੀ ਗੱਲ ਬਣ ਗਈ" 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | August 25, 2022 07:28 PM
"ਤੇਰੀ ਮੇਰੀ ਗੱਲ ਬਣ ਗਈ",   ਫਿਲਮ ਨੂੰ ਪ੍ਰੀਤਿ ਸਪਰੂ ਨੇ ਆਪਣੇ ਪ੍ਰੋਡਕਸ਼ਨ ਸਾਈ ਸਪਰੂ ਕ੍ਰੀਏਸ਼ਨਜ਼ ਹੇਠ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਲਿਖਿਆ-ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਹੈ। ਇਸ ਫਿਲਮ ਵਿਚ ਮੁਖ ਭੂਮਿਕਾਵਾਂ ਵਿਚ ਦਰਸ਼ਕਾਂ ਨੂੰ ਰੁਬੀਨਾ ਬਾਜਵਾ, ਅਖਿਲ, ਪ੍ਰੀਤਿ ਸਪਰੂ ਤੇ ਗੁੱਗੂ ਗਿੱਲ  ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।
 ਇਸਦੇ ਦੋ ਗੀਤ ਪੇਸ਼ ਕੀਤੇ ਜਾ ਚੁਕੇ ਹਨ, ਗੁਲਾਬ ਤੇ ਮੁੰਦਰੀ ਜਿਹਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਅਖਿਲ, ਮਾਸਟਰ ਸਲੀਮ ਤੇ ਗੁਰਲੇਜ਼ ਅਖ਼ਤਰ ਨੇ, ਟਾਈਮਜ਼ ਮਿਊਜ਼ਿਕ ਦੁਆਰਾ ਇਸ ਫਿਲਮ ਦੇ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ । ਜਤਿੰਦਰ ਸ਼ਾਹ  ਨੇ ਇਸਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ ਜਿਹਨਾਂ ਦੇ ਬੋਲ, ਮਨਿੰਦਰ ਕੈਲੇ, ਬਾਬੂ ਸਿੰਘ ਮਾਨ ਅਤੇ ਵੀਤ ਬਲਜੀਤ ਨੇ ਲਿਖੇ ਹਨ।
ਫਿਲਮ ਦੇ ਬਾਕੀ ਕਿਰਦਾਰਾਂ ਨੂੰ ਨਾਭਾਉਂਦੇ ਨਜ਼ਰ ਆਉਣਗੇ ਨਿਰਮਲ ਰਿਸ਼ੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਅਤੇ ਪੁਨੀਤ ਈਸਰ ਜੋ ਇਸ ਕਹਾਣੀ ਨੂੰ ਹੋਰ ਵੀ ਨਵੇਂ ਰੰਗਾਂ ਨਾਲ ਭਰ ਦੇਣਗੇ।
ਪ੍ਰੀਤੀ ਸਪਰੂ ਨੇ ਕਿਹਾ  ਇਸ ਫ਼ਿਲਮ ਨੇ ਮੈਨੂੰ ਫੇਰ ਪੰਜਾਬੀ ਦਰਸ਼ਕਾਂ ਨਾਲ ਜੋੜ ਦਿੱਤਾ ਹੈ ਮੇਰੀ ਵਾਪਸੀ ਇਸੇ ਕਾਰਨ ਹੋਈ ਹੈ ਇਹ ਫ਼ਿਲਮ ਪਰਿਵਾਰਕ ਡਰਾਮਾ ਹੈ ਅਤੇ ਉਮੀਦ ਕਰਦੀ ਹਾਂ ਸਭ ਨੂੰ ਪਸੰਦ ਆਵੇਗੀ । ਐਕਟਰ ਅਖਿਲ ਜੋ ਇਸ ਫਿਲਮ ਰਾਹੀਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ , ਨੇ ਕਿਹਾ ਕਿ ਇਸ ਫਿਲਮ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।
ਰੁਬੀਨਾ ਬਾਜਵਾ, ਇਸ ਫਿਲਮ ਦੀ ਮੁਖ ਕਿਰਦਾਰ ਕਹਿੰਦੀ ਹੈ, "ਹਰ ਕਿਸੇ ਵਾਂਗ ਇਹ ਫਿਲਮ ਵੀ ਕਿਸੇ ਪਰਿਵਾਰ ਤੋਂ ਘਾਟ ਨਹੀਂ ਸੀ ਜਿਸ ਵਿਚ ਪਿਆਰ ਮੁਹੱਬਤ ਵਰਗੇ ਸਾਰੀਆਂ ਹੀ ਭਾਵਨਾਵਾਂ ਮੌਜੂਦ ਹਨ ।

Have something to say? Post your comment

 

ਮਨੋਰੰਜਨ

ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਮੁੱਖ ਅਗਨੀ ਪੁੱਤਰ ਆਯੂਸ਼ਮਾਨ ਨੇ ਦਿੱਤੀ

ਜਨਮ ਦਿਨ ਤੇ ਵਿਸ਼ੇਸ਼ - ਆਪਣੇ ਗੀਤਾਂ ਨਾਲ ਸਦਾ ਲੋਕ ਮਨਾਂ ਵਿੱਚ ਵੱਸਦਾ ਰਹੇਗਾ ,,,ਦੇਵ ਥਰੀਕੇ ਵਾਲਾ

ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਤੇ ਗਾਇਆ ਗੀਤ " ਡਬਲ ਫੇਸ" ਦੀ ਹੋਈ ਚੁਫ਼ੇਰੇ ਚਰਚਾ

ਫਿਲਮੀ ਤੇ ਨਾਟਕ ਕਲਾਕਾਰ ਕੇਸ਼ਵ ਭਰਾਤਾ ਨਹੀਂ ਰਹੇ, ਪੁੱਤਰ ਮਿੰਟੂ ਤੇ ਰਿੰਕੂ ਵਲੋਂ ਚਿਤਾ ਨੂੰ ਦਿੱਤੀ ਅਗਨੀ

ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਦੀ ਰਿਲੀਜ਼ 'ਤੇ ਅਦਾਲਤ ਨੇ ਲਗਾਈ ਰੋਕ

ਨਿਰਾਸ਼ ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰੇਗੀ ਪੰਜਾਬੀ ਫ਼ਿਲਮ ‘ਬੈਚ 2013’

ਰਾਊਡੀ ਸਿੰਘ ਪੰਜਾਬੀ ਫਿਲਮ 26 ਅਗਸਤ ਨੂੰ ਹੋਵੇਗੀ ਰਿਲੀਜ਼

'ਲਾਲ ਸਿੰਘ ਚੱਢਾ' ਨੇ ਤਾਮਿਲ ਫਿਲਮਾਂ ਦੀਆਂ ਮਸ਼ਹੂਰ ਹਸਤੀਆਂ ਦਾ ਦਿਲ ਜਿੱਤ ਲਿਆ

ਲਾਲ ਸਿੰਘ ਚੱਢਾ ਦੀ ਰਲੀਜ਼ਿੰਗ ਤੋ ਪਹਿਲਾਂ ਅਦਾਕਾਰ ਆਮਿਰ ਖਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਗਾਇਕ ਸੂਫੀ ਬਲਬੀਰ ਨਾਲ ਰੂ-ਬ-ਰੂ