ਹਰਿਆਣਾ

ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਝੀਵਰਹੇੜੀ ਵਿਖੇ ਮੈਡੀਕਲ ਲੈਬਾਰਟਰੀ ਕੀਤੀ ਲੋਕ ਸਮਰਪਿਤ

ਕੌਮੀ ਮਾਰਗ ਬਿਊਰੋ | August 26, 2022 07:35 PM

 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕਰਨ ਦੇ ਨਾਲ ਨਾਲ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਵੀ ਚਲਾਈ ਜਾ ਰਹੀ ਹੈ ਜਿਸਦੇ ਨਾਲ ਨਾਲ ਲੋਕ ਭਲਾਈ ਦੇ ਕਾਰਜ ਬੱਚਿਆਂ ਵਾਸਤੇ ਕੰਪਿਊਟਰ ਸੈਂਟਰ ਅਤੇ ਮੈਡੀਕਲ ਲੈਬਾਰਟਰੀਆਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਸਰਬਜੀਤ ਸਿੰਘ ਜੰਮੂ ਨੇ ਮੀਡੀਆ ਨੂੰ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਦੱਸਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਯਤਨਾਂ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ. ਐੱਸ ਪੀ ਸਿੰਘ ਓਬਰਾਏ ਦੇ ਸਹਿਯੋਗ ਨਾਲ ਬੱਚੇ ਬੱਚੀਆਂ ਲਈ ਕੰਪਿਊਟਰ ਸੈਂਟਰ ਅਤੇ ਮੈਡੀਕਲ ਲੈਬੋਰਟਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਝੀਵਰਹੇੜੀ ਯਮੁਨਾਨਗਰ ਵਿਖੇ ਪਹਿਲਾਂ ਵੀ ਬੱਚੇ ਬੱਚੀਆਂ ਲਈ ਫਰੀ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਅਤੇ ਹੁਣ ਇਲਾਕੇ ਦੇ ਲੋਕਾਂ ਲਈ ਮੈਡੀਕਲ ਲੈਬਾਰਟਰੀ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਦਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਅਤੇ ਸ.ਐੱਸ ਪੀ ਸਿੰਘ ਓਬਰਾਏ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਅਤੇ ਲੈਬਾਰਟਰੀ ਲੋਕ ਸਮਰਪਿਤ ਕਰ ਦਿੱਤੀ ਇਸ ਤੋਂ ਪਹਿਲਾਂ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ ਵਿਖੇ ਅਤੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਮੈਡੀਕਲ ਲੈਬਾਰਟਰੀਆਂ ਲਗਾਤਾਰ ਚੱਲ ਰਹੀਆਂ ਹਨ ਜਿਨਾਂ ਦਾ ਹਜ਼ਾਰਾਂ ਲੋਕਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ ਇਨਾਂ ਲੈਬਾਰਟਰੀਆਂ ਵਿੱਚ ਖ਼ੂਨ ਦੇ ਟੈਸਟ ਅਤੇ ਈ ਸੀ ਜੀ ਮਾਰਕੀਟ ਨਾਲੋਂ ਦਸ ਗੁਣਾ ਸਸਤੇ ਰੇਟਾਂ ਤੇ ਫਰੀ ਵਾਂਗੂੰ ਕੀਤੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਲਾਭ ਪ੍ਰਾਪਤ ਹੁੰਦਾ ਹੈ ਯਮੁਨਾਨਗਰ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਅਤੇ ਸਰਦਾਰ ਓਬਰਾਏ ਦਾ ਇੰਨਾ ਪਰਉਪਕਾਰ ਦੇ ਕਾਰਜਾਂ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ ਉਦਘਾਟਨ ਸਮੇਂ ਉਪਰੋਕਤ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਜੰਮੂ, ਮੈਂਬਰ ਨਿਸ਼ਾਨ ਸਿੰਘ ਬੜਤੌਲੀ, ਮੁੱਖ ਗ੍ਰੰਥੀ ਭਾਈ ਮਨਜੀਤ ਸਿੰਘ ਗੜੀ, ਮੈਨੇਜਰ ਸਮਸ਼ੇਰ ਸਿੰਘ, ਮੈਨੇਜਰ ਮਾਸਟਰ ਸਰੂਪ ਸਿੰਘ, ਮੈਨੇਜਰ ਸਿੰਘ ਚੀਕਾ, ਲਖਵਿੰਦਰ ਸਿੰਘ ਸਤਗੋਲੀ, ਮਹਿਲ ਸਿੰਘ ਸਤਗੋਲੀ, ਚਰਨਜੀਤ ਸਿੰਘ ਸਤਗੋਲੀ, ਸੁਖਵਿੰਦਰ ਸਿੰਘ ਸਤਗੋਲੀ, ਹਰਭਜਨ ਸਿੰਘ ਸਿਕੰਦਰਾ, ਗੁਰਚਰਨ ਸਿੰਘ ਹੜਤਾਨ, ਗੁਰਦੇਵ ਸਿੰਘ ਸਿਕੰਦਰਾ, ਅੰਗਰੇਜ ਸਿੰਘ ਹੜਤਾਨ, ਗੁਰਦੇਵ ਸਿੰਘ ਸਿਕੰਦਰਾ, ਮੁਖਤਿਆਰ ਸਿੰਘ ਮਾਜਰੀ, ਜਗੀਰ ਸਿੰਘ ਬਲਗੁਹਾ, ਹਜ਼ਾਰਾ ਸਿੰਘ ਮੁਸਤਫਾਬਾਦ, ਗੁਰਮੀਤ ਸਿੰਘ ਗਜ਼ਲਾਣਾ, ਜਰਨੈਲ ਸਿੰਘ ਸਿਕੰਦਰਾ, ਹਰਭਜਨ ਸਿੰਘ ਗਜਲਾਣਾ, ਗੁਰਮੀਤ ਸਿੰਘ ਲਾਡੀ ਗਜਲਾਣਾ, ਸਤਨਾਮ ਸਿੰਘ ਬੜਤੋਲੀ, ਸਰਦਾਰ ਸਿੰਘ ਬੜਤੋਲੀ, ਸਾਹਬ ਸਿੰਘ ਹੜਤਾਨ, ਦਲੀਪ ਸਿੰਘ ਗਜ਼ਲਾਣਾ, ਗੁਲਾਬ ਸਿੰਘ ਗਜ਼ਲਾਣਾ, ਹਰਮਨ ਸਿੰਘ ਗਜ਼ਲਾਣਾ, ਜਗਰੂਪ ਸਿੰਘ ਸਿਕੰਦਰਾ, ਰਾਜੂ ਮੁਸਤਫਾਬਾਦ, ਅਰਜਨ ਸਿੰਘ ਕੁੰਜਲ, ਰੁਪਿੰਦਰ ਸਿੰਘ ਭੋਗਪੁਰ, ਅਜੀਤ ਸਿੰਘ ਬੜਤੋਲੀ, ਸੁਰਿੰਦਰ ਸਿੰਘ ਲਖਨੌਰ ਪੁਰ, ਗੁਲਜਾਰ ਸਿੰਘ ਹੜਤਾਨ, ਗੁਰਦੀਪ ਸਿੰਘ ਹੜਤਾਨ, ਕਸਮੀਰ ਸਿੰਘ ਝੀਵਰਹੇੜੀ, ਪਰਮਜੀਤ ਸਿੰਘ ਗਜ਼ਲਾਣਾ ਹਾਜ਼ਰ ਸਨ

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ