ਹਿਮਾਚਲ

ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇਵੇਗੀ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ

ਕੌਮੀ ਮਾਰਗ ਬਿਊਰੋ | September 10, 2022 08:40 PM



ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇ ਮੁਖੀ ਸ੍ਰੀ ਮਾਨਵ ਮੈਤੀ ਵਲੋਂ ਭੇਜੀ ਟੀਮ ਨੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਦੌਰਾ ਕੀਤਾ, ਜਿਸ ਦੌਰਾਨ ਸੀ.ਐੱਸ.ਆਰ. ਪ੍ਰੋਗਰਾਮ ਮੈਨੇਜਰ ਸ੍ਰੀ ਗੌਰਵ ਦੀਕਸ਼ਿਤ ਨੇ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਮਾਜ ਸੇਵਾ ਵਿਸ਼ੇ 'ਤੇ ਇਕ ਵਿਸ਼ੇਸ਼ ਇੰਟਰ-ਐਕਟਿਵ ਸੈਸ਼ਨ ਕੀਤਾ। ਇਹ ਵਿਦਿਆਰਥੀ ਯੂਨੀਵਰਸਿਟੀ ਵਿੱਚ ਸੋਸ਼ਲ ਸਾਈਂਸ ਅਤੇ ਇਕਨੋਮਿਕ੍ਸ ਦੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ। ਇੰਟਰ-ਐਕਟਿਵ ਸੈਸ਼ਨ ਰਾਹੀਂ ਸ੍ਰੀ ਗੌਰਵ ਦੀਕਸ਼ਿਤ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੇਧ ਦਿੱਤੀ। ਉਹਨਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਦੀ ਵੀ ਪੇਸ਼ਕਸ਼ ਕੀਤੀ।

ਕਲਗੀਧਰ ਟ੍ਰਸਟ ਬੜੂ ਸਾਹਿਬ ਅਧੀਨ ਚਲ ਰਹੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੁਆਰਾ ਉੱਤਰੀ ਭਾਰਤ ਵਿੱਚ ਸਥਾਪਤ ਅਨੇਕਾਂ ਵਿਦਿਅਕ ਅਦਾਰਿਆਂ ਵਿੱਚੋਂ ਇਕ ਹੈ ਜਿਨ੍ਹਾਂ ਵਿੱਚ ਦੁਨਿਆਵੀ ਅਤੇ ਰੂਹਾਨੀ ਵਿੱਦਿਆ ਦੇ ਸੁਮੇਲ ਵਾਲੀ ਸਿੱਖਿਆ ਗ੍ਰਹਿਣ ਕਰ ਕੇ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਰਹੇ ਹਨ।

 

Have something to say? Post your comment

 
 
 
 

ਹਿਮਾਚਲ

ਹਿਮਾਚਲ ਪ੍ਰਦੇਸ਼: ਸਿਰਮੌਰ ਦੇ ਕਿਸਾਨਾਂ ਲਈ ਵੱਡੀ ਰਾਹਤ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੀ ਆਖਰੀ ਮਿਤੀ ਵਧਾਈ ਗਈ

ਗੁਰਦੁਆਰਾ ਪਾਉਂਟਾ ਸਾਹਿਬ ਵਿੱਚ ਕਵੀ ਦਰਬਾਰ ਆਯੋਜਿਤ ਪ੍ਰੇਰਨਾਦਾਇਕ ਰਚਨਾਵਾਂ ਨੇ ਸ਼ਰਧਾਲੂਆਂ ਦੇ ਜਿੱਤ ਲਏ ਦਿਲ

ਸੋਲਨ ਪੁਲਿਸ ਥਾਣੇ ਕੋਲ ਜ਼ੋਰਦਾਰ ਧਮਾਕਾ ਇਮਾਰਤਾਂ ਦੇ ਸ਼ੀਸ਼ੇ ਟੁੱਟੇ ਦੀਵਾਰਾਂ ਵਿੱਚ ਪਈਆਂ ਤਰੇੜਾ

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਰਾਹਤ ਕਾਰਜਾਂ ਲਈ ਦਿੱਤੇ 11 ਲੱਖ ਰੁਪਏ

ਹਿਮਾਚਲ ਪ੍ਰਦੇਸ਼: ਮੰਡੀ ਵਿੱਚ ਮੀਂਹ ਨੇ ਤਬਾਹੀ ਮਚਾਈ, ਤਿੰਨ ਮੌਤਾਂ, ਕਈ ਵਾਹਨ ਮਲਬੇ ਹੇਠ ਫਸੇ

350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ’ਚ ਸ਼ਿਮਲਾ ਵਿਖੇ ਗੁਰਮਤਿ ਸਮਾਗਮ

ਹਿਮਾਚਲ: ਮੰਦਰ ਦੇ ਪੈਸੇ ਨੂੰ ਲੈ ਕੇ ਸਿਆਸੀ ਹੰਗਾਮਾ, ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ

ਪਾਉਂਟਾ ਸਾਹਿਬ ਸਿਵਲ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਮੁਫ਼ਤ ਇਲਾਜ ਦੀ ਸਹੂਲਤ

ਹਿਮਾਚਲ ਦੇ ਉਪ ਮੁੱਖ ਮੰਤਰੀ ਨੇ ਟੂਰਿਸਟ ਵਾਹਨਾਂ 'ਤੇ ਟੈਕਸ ਘਟਾਉਣ ਦਾ ਦਿੱਤਾ ਭਰੋਸਾ

ਕੰਗਨਾ ਰਣੌਤ ਨੇ ਜਿੱਤੀ ਮੰਡੀ ਸੀਟ -ਅਨੁਰਾਗ ਠਾਕੁਰ ਨੇ ਬਣਾਇਆ ਰਿਕਾਰਡ