ਮਨੋਰੰਜਨ

ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਤੇ ਗਾਇਆ ਗੀਤ " ਡਬਲ ਫੇਸ" ਦੀ ਹੋਈ ਚੁਫ਼ੇਰੇ ਚਰਚਾ

ਕੌਮੀ ਮਾਰਗ ਬਿਊਰੋ | September 10, 2022 09:20 PM


ਚੰਡੀਗੜ੍ਹ- ਗੀਤਕਾਰ, ਗਾਇਕ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਤੇ ਗਾਇਆ ਗੀਤ " ਡਬਲ ਫੇਸ" ਅਰਥਾਤ ਦੂਹਰਾ ਚੇਹਰਾ, ਦੂਹਰਾ ਕਿਰਦਾਰ ਅੱਜ ਹੀ ਸਰਬੰਸ ਪ੍ਰਤੀਕ ਮਿਊਜ਼ਿਕ ਵਿਚ ਰਲੀਜ਼ ਹੋਇਆ। ਗੀਤ ਵਿੱਚ ਵੱਖੋ ਵੱਖ ਖੇਤਰਾਂ ਵਿਚ ਆਈਆਂ ਕੁਰੀਤੀਆਂ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਹੈ ਜਿਸ ਨਾਲ ਘੜੱਮ ਚੌਧਰੀ ਬਣੇ ਦੂਹਰੇ ਕਿਰਦਾਰ ਰੱਖਣ ਵਾਲਿਆਂ ਦੇ ਮਿਰਚਾਂ ਵੀ ਲੱਗਣਗੀਆਂ। ਗੀਤਕਾਰ ਪ੍ਰਤੀਕ ਨੇ ਹਰ ਮਸਲੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਸੰਗੀਤ ਆਈ ਜੀਤੂ ਨੇ ਪ੍ਰਦਾਨ ਕੀਤਾ ਹੈ ਪਰ ਢੁੱਕਵਾਂ ਫਿਲਮਾਂਕਣ ਸੁਰਿੰਦਰ ਸਿੰਘ ਤੂਰ ਨੇ ਕੀਤਾ। ਜ਼ਿਕਰ ਯੋਗ ਹੈ ਕਿ ਪ੍ਰਤੀਕ ਸਿੰਘ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਵਿਚ
ਨੌਜਵਾਨ ਕਿਸਾਨ ਨੇਤਾ ਵਜੋਂ ਵਿਚਾਰਿਆ ਅਤੇ ਪਰਚੇ ਵੀ ਕਰਵਾਏ।  ਉਸ ਨੇ ਪਹਿਲਾਂ ਧਾਰਮਿਕ ਗੀਤ "ਵੱਡਾ ਸਾਕਾ " ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸੀ ਅਤੇ "ਫੋਟੋਕਾਪੀਆਂ", "ਪੁੱਤ ਸਾਡਾ", "ਸੁਰਮਾ", "ਮੁੱਛ ਗੁੱਤ", " ਅੱਖ ਬੋਲਦੀ", "ਵੇਹਲਾ ਨੀਂ", "ਸਿਖ਼ਰ ਦੁਪਹਿਰੇ", "ਧੀਆਂ ਦੀ ਲੋਹੜੀ"ਅਤੇ ਹੋਰ ਗਾਏ ਹਨ।  

 

Have something to say? Post your comment

 

ਮਨੋਰੰਜਨ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ

'ਆਂਖੋਂ ਕੀ ਗੁਸਤਾਖੀਆਂ' ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 11 ਜੁਲਾਈ ਨੂੰ ਹੋਵੇਗੀ ਰਿਲੀਜ਼

ਸਿਨੇਮਾ ਨੇ ਹਮੇਸ਼ਾ ਮਹੁੱਬਤਾਂ ਵੰਡੀਆਂ ਨੇ ,ਨਫ਼ਰਤਾਂ ਨੂੰ ਨਕਾਰਿਆ ਹੈ -- ਸ਼ਵਿੰਦਰ ਮਾਹਲ

ਅਰਿਜੀਤ ਸਿੰਘ ਆਪਣੀ ਪਤਨੀ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ, ਭਸਮ ਆਰਤੀ ਵਿੱਚ ਸ਼ਾਮਲ ਹੋਏ

ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ 'ਫੂਲੇ' ਦੇਖਣ  ਬ੍ਰਾਹਮਣ -ਅਨੰਤ ਮਹਾਦੇਵਨ

ਕੁਝ ਸੰਗਠਨਾਂ ਦੁਆਰਾ ਇਤਰਾਜ਼ ਕਾਰਨ ਫਿਲਮ ਫੂਲੇ ਦੀ ਰਿਲੀਜ਼ 25 ਅਪ੍ਰੈਲ ਤੱਕ ਮੁਲਤਵੀ 

ਨਿਮਰਤ ਕੌਰ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਿਤਾਰਿਆਂ ਨੇ ਵਿਸਾਖੀ 'ਤੇ ਪ੍ਰਸ਼ੰਸਕਾਂ ਨੂੰ ਦਿੱਤੀਆਂ 'ਲੱਖ-ਲੱਖ ਵਧਾਈਆਂ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ