ਮਨੋਰੰਜਨ

ਜਨਮ ਦਿਨ ਤੇ ਵਿਸ਼ੇਸ਼ - ਆਪਣੇ ਗੀਤਾਂ ਨਾਲ ਸਦਾ ਲੋਕ ਮਨਾਂ ਵਿੱਚ ਵੱਸਦਾ ਰਹੇਗਾ ,,,ਦੇਵ ਥਰੀਕੇ ਵਾਲਾ

ਸਰਬਜੀਤ ਸਿੰਘ ਵਿਰਦੀ/ ਕੌਮੀ ਮਾਰਗ ਬਿਊਰੋ | September 18, 2022 01:18 PM

ਜਦੋਂ ਜਦੋਂ ਵੀ ਪੰਜਾਬੀ ਗੀਤਕਾਰੀ ਦੀ ਇਤਹਾਸ ਰੇਖਾ ਲਿਖੀ ਜਾਵੇਗੀ ਤਾਂ ਸਭ ਤੋਂ ਅਗਲੀ ਕਤਾਰ ਵਿੱਚ ਲਿਖੇ ਗਏ ਨਾਵਾਂ ਦੇ ਵਿੱਚ ਜਦੋਂ ਚੋਣਵੇਂ ਸਥਾਪਿਤ ਗੀਤਕਾਰਾਂ ਦੇ ਨਾਮ ਲਿਖੇ ਹੋਣਗੇ ਤਾਂ ਉਹਨਾਂ ਨਾਵਾਂ ਵਿਚ ਇੱਕ ਨਾਮ ਜੋ ਬਹੁਤ ਉੱਭਰ ਕੇ ਸਾਹਮਣੇ ਆਵੇਗਾ ਤਾਂ ਉਹ ਨਾਮ ਹੋਵੇਗਾ ਪੰਜਾਬੀਆਂ ਦਾ ਹਰਮਨ ਪਿਆਰਾ ਪੰਜਾਬੀ ਦਾ ਸਿਰਮੌਰ ਗੀਤਕਾਰ ਹਰਦੇਵ ਦਿਲਗੀਰ ਜਿਨ੍ਹਾਂ ਨੂੰ ਦੁਨੀਆਂ ਦੇਵ ਥਰੀਕੇ ਵਾਲਾ ਦੇ ਨਾਮ ਨਾਲ ਜਾਣਦੀ ਹੈ ਜਿਨ੍ਹਾਂ ਨੇ ਆਪਣੀ ਕਲਮ ਨਾਲ ਸਾਫ ਸੁਥਰੇ ਗੀਤਾਂ ਰਾਹੀਂ ਆਪਣਾ ਨਾਮ ਧਰਤੀ ਤੇ ਨਹੀਂ ਸਗੋਂ ਤਾਰਿਆਂ ਤੇ ਲਿਖਿਆ ਹੈ ਜੋ ਕਿ ਸਦਾ ਅਮਰ ਰਹੇਗਾ ਜਿਨ੍ਹਾਂ ਦੇ ਲਿਖੇ ਹੋਏ ਕਈ ਗੀਤ ਲੋਕ ਗੀਤਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਸ੍ਰੀ ਹਰਦੇਵ ਦਿਲਗੀਰ ਜੀ ਦਾ ਜਨਮ 19 ਸਤੰਬਰ 1939 ਨੂੰ ਪਿਤਾ ਰਾਮ ਸਿੰਘ ਅਤੇ ਮਾਤਾ ਅਮਰ ਕੌਰ ਜੀ ਦੀ ਕੁੱਖੋਂ ਪਿੰਡ ਥਰੀਕੇ ਜਿਲ੍ਹਾ ਲੁਧਿਆਣਾ ਵਿਖੇ ਹੋਇਆ ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਲਲਤੋਂ ਕਲਾਂ ਜਿਲ੍ਹਾ ਲੁਧਿਆਣਾ ਅਤੇ ਮਾਲਵਾ ਸਕੂਲ ਤੋਂ ਪ੍ਰਾਪਤ ਕੀਤੀ ਉਹਨਾਂ ਨੇ ਆਪਣੀ ਲੇਖਣੀ ਦਾ ਸਫ਼ਰ ਆਪਣੇ ਕਹਾਣੀਕਾਰ ਉਸਤਾਦ ਅਤੇ ਸਕੂਲ ਮਾਸਟਰ ਹਰੀ ਸਿੰਘ ਦਿਲਬਰ ਜੀ ਪ੍ਰਭਾਵਤ ਹੋ ਕੇ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੀਤਕਾਰੀ ਦਾ ਸਫ਼ਰ ਪੰਜਾਬੀ ਦੇ ਮਹਾਨ ਗੀਤਕਾਰ ਇੰਦਰਜੀਤ ਹਸਨਪੁਰੀ ਜੀ ਦੇ ਗੀਤ"ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢ ਕੇ ਖੈਰ ਨਾ ਪਾਈਏ"ਤੋਂ ਪ੍ਰਭਾਵਤ ਹੋ ਕੇ ਸ਼ੁਰੂ ਕੀਤਾ ਗੀਤਕਾਰੀ ਦੇ ਵਿਚ ਓਹਨਾਂ ਨੇ ਪੰਜਾਬੀ ਦੇ ਮਹਾਨ ਗੀਤਕਾਰ ਸ, ਗੁਰਦੇਵ ਸਿੰਘ ਮਾਨ ਜੀ ਨੂੰ ਬਕਾਇਦਾ ਤੌਰ ਤੇ ਉਸਤਾਦ ਧਾਰਿਆ ਉਹਨਾਂ ਦਾ ਸਭ ਤੋਂ ਪਹਿਲਾ ਗੀਤ ਪ੍ਰੇਮ ਕੁਮਾਰ ਸ਼ਰਮਾ ਦੀ ਆਵਾਜ਼ ਵਿੱਚ ਸੰਨ 1962 ਵਿੱਚ ਰਿਕਾਰਡ ਹੋਇਆ ਜਿਸ ਦੇ ਬੋਲ ਸਨ "ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲਦੀ ਨਾਗ ਬਣ ਕਾਲਾ"ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ"ਕਾਹਨੂੰ ਮਾਰਦਾ ਚੰਦਰਿਆ ਛਮਕਾਂ, ਓਹਨਾਂ ਨੇ ਪੰਜਾਬ ਦੇ ਮਸ਼ਹੂਰ ਲੋਕ ਕਿੱਸਿਆਂ ਦੇ ਅਧਾਰਿਤ ਕਲੀਆਂ ਅਤੇ ਲੋਕ ਗਾਥਾਵਾਂ ਲਿਖੀਆਂ ਜੋ ਕਿ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਵਿਚ ਰਿਕਾਰਡ ਹੋਈਆਂ ਜਿਨ੍ਹਾਂ ਵਿੱਚੋ, ਵਾਰ ਬਾਬਾ ਬੰਦਾ ਸਿੰਘ ਬਹਾਦਰ, ਮਾਂ ਹੁੰਦੀ ਏ ਮਾਂ, ਛੇਤੀ ਕਰ ਸਰਵਣ ਪੁੱਤਰਾ, ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਆ ਹੀਰ ਦੀ, ਸਾਹਿਬਾਂ ਬਣੀ ਭਰਾਵਾਂ ਦੀ, ਜੈਮਲ ਫੱਤਾ, ਮਾਣ ਕਰੀ ਨਾ ਜੱਟੀਏ, ਚੰਨਾ ਮੈ ਤੇਰੀ ਖ਼ੈਰ ਮੰਗਦੀ, ਤੋਂ ਬਾਅਦ ਆਪਣੀ ਲੇਖਣੀ ਦਾ ਲੋਹਾ ਮਨਵਾਉਦੇ ਹੋਏ ਉਹਨਾਂ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ, ਜਿਉਣਾ ਮੌੜ, ਲਿਖੇਆ ਜਿਸ ਨੂੰ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗਾਇਆ ਇਹ ਰਿਕਾਰਡ ਮੀਲ ਪੱਥਰ ਸਾਬਤ ਹੋਇਆ ਜੋ ਕਿ ਹਰ ਪੰਜਾਬੀ ਦੀ ਪਸੰਦ ਬਣਿਆ"ਜਿਊਣਾ ਮੌੜ"ਦਾ ਇਹ ਕਿੱਸਾ ਦੇਵ ਥਰੀਕੇ ਵਾਲਾ ਦੀ ਸ਼ਾਹਕਾਰ ਰਚਨਾ ਹੈ ਇਸ ਤੋਂ ਇਲਾਵਾ ਉਹਨਾਂ ਨੇ, ਉੱਚਾ ਬੁਰਜ ਲਾਹੌਰ ਦਾ"ਨੈਣਾਂ ਦੇ ਵਣਜਾਰੇ"ਪੁੱਤ ਜੱਟਾਂ ਦੇ"ਨਵਾਂ ਲੈ ਲਿਆ ਜਨਮ ਦਿਨ ਤੇ ਵਿਸ਼ੇਸ਼
ਆਪਣੇ ਗੀਤਾਂ ਨਾਲ ਸਦਾ ਲੋਕ ਮਨਾਂ ਵਿੱਚ ਵੱਸਦਾ ਰਹੇਗਾ , , , ਦੇਵ ਥਰੀਕੇ ਵਾਲਾ

ਜਦੋਂ ਜਦੋਂ ਵੀ ਪੰਜਾਬੀ ਗੀਤਕਾਰੀ ਦੀ ਇਤਹਾਸ ਰੇਖਾ ਲਿਖੀ ਜਾਵੇਗੀ ਤਾਂ ਸਭ ਤੋਂ ਅਗਲੀ ਕਤਾਰ ਵਿੱਚ ਲਿਖੇ ਗਏ ਨਾਵਾਂ ਦੇ ਵਿੱਚ ਜਦੋਂ ਚੋਣਵੇਂ ਸਥਾਪਿਤ ਗੀਤਕਾਰਾਂ ਦੇ ਨਾਮ ਲਿਖੇ ਹੋਣਗੇ ਤਾਂ ਉਹਨਾਂ ਨਾਵਾਂ ਵਿਚ ਇੱਕ ਨਾਮ ਜੋ ਬਹੁਤ ਉੱਭਰ ਕੇ ਸਾਹਮਣੇ ਆਵੇਗਾ ਤਾਂ ਉਹ ਨਾਮ ਹੋਵੇਗਾ ਪੰਜਾਬੀਆਂ ਦਾ ਹਰਮਨ ਪਿਆਰਾ ਪੰਜਾਬੀ ਦਾ ਸਿਰਮੌਰ ਗੀਤਕਾਰ ਹਰਦੇਵ ਦਿਲਗੀਰ ਜਿਨ੍ਹਾਂ ਨੂੰ ਦੁਨੀਆਂ ਦੇਵ ਥਰੀਕੇ ਵਾਲਾ ਦੇ ਨਾਮ ਨਾਲ ਜਾਣਦੀ ਹੈ ਜਿਨ੍ਹਾਂ ਨੇ ਆਪਣੀ ਕਲਮ ਨਾਲ ਸਾਫ ਸੁਥਰੇ ਗੀਤਾਂ ਰਾਹੀਂ ਆਪਣਾ ਨਾਮ ਧਰਤੀ ਤੇ ਨਹੀਂ ਸਗੋਂ ਤਾਰਿਆਂ ਤੇ ਲਿਖਿਆ ਹੈ ਜੋ ਕਿ ਸਦਾ ਅਮਰ ਰਹੇਗਾ ਜਿਨ੍ਹਾਂ ਦੇ ਲਿਖੇ ਹੋਏ ਕਈ ਗੀਤ ਲੋਕ ਗੀਤਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਸ੍ਰੀ ਹਰਦੇਵ ਦਿਲਗੀਰ ਜੀ ਦਾ ਜਨਮ 19 ਸਤੰਬਰ 1939 ਨੂੰ ਪਿਤਾ ਰਾਮ ਸਿੰਘ ਅਤੇ ਮਾਤਾ ਅਮਰ ਕੌਰ ਜੀ ਦੀ ਕੁੱਖੋਂ ਪਿੰਡ ਥਰੀਕੇ ਜਿਲ੍ਹਾ ਲੁਧਿਆਣਾ ਵਿਖੇ ਹੋਇਆ ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਲਲਤੋਂ ਕਲਾਂ ਜਿਲ੍ਹਾ ਲੁਧਿਆਣਾ ਅਤੇ ਮਾਲਵਾ ਸਕੂਲ ਤੋਂ ਪ੍ਰਾਪਤ ਕੀਤੀ ਉਹਨਾਂ ਨੇ ਆਪਣੀ ਲੇਖਣੀ ਦਾ ਸਫ਼ਰ ਆਪਣੇ ਕਹਾਣੀਕਾਰ ਉਸਤਾਦ ਅਤੇ ਸਕੂਲ ਮਾਸਟਰ ਹਰੀ ਸਿੰਘ ਦਿਲਬਰ ਜੀ ਪ੍ਰਭਾਵਤ ਹੋ ਕੇ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੀਤਕਾਰੀ ਦਾ ਸਫ਼ਰ ਪੰਜਾਬੀ ਦੇ ਮਹਾਨ ਗੀਤਕਾਰ ਇੰਦਰਜੀਤ ਹਸਨਪੁਰੀ ਜੀ ਦੇ ਗੀਤ"ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢ ਕੇ ਖੈਰ ਨਾ ਪਾਈਏ"ਤੋਂ ਪ੍ਰਭਾਵਤ ਹੋ ਕੇ ਸ਼ੁਰੂ ਕੀਤਾ ਗੀਤਕਾਰੀ ਦੇ ਵਿਚ ਓਹਨਾਂ ਨੇ ਪੰਜਾਬੀ ਦੇ ਮਹਾਨ ਗੀਤਕਾਰ ਸ, ਗੁਰਦੇਵ ਸਿੰਘ ਮਾਨ ਜੀ ਨੂੰ ਬਕਾਇਦਾ ਤੌਰ ਤੇ ਉਸਤਾਦ ਧਾਰਿਆ ਉਹਨਾਂ ਦਾ ਸਭ ਤੋਂ ਪਹਿਲਾ ਗੀਤ ਪ੍ਰੇਮ ਕੁਮਾਰ ਸ਼ਰਮਾ ਦੀ ਆਵਾਜ਼ ਵਿੱਚ ਸੰਨ 1962 ਵਿੱਚ ਰਿਕਾਰਡ ਹੋਇਆ ਜਿਸ ਦੇ ਬੋਲ ਸਨ "ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲਦੀ ਨਾਗ ਬਣ ਕਾਲਾ"ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ"ਕਾਹਨੂੰ ਮਾਰਦਾ ਚੰਦਰਿਆ ਛਮਕਾਂ, ਓਹਨਾਂ ਨੇ ਪੰਜਾਬ ਦੇ ਮਸ਼ਹੂਰ ਲੋਕ ਕਿੱਸਿਆਂ ਦੇ ਅਧਾਰਿਤ ਕਲੀਆਂ ਅਤੇ ਲੋਕ ਗਾਥਾਵਾਂ ਲਿਖੀਆਂ ਜੋ ਕਿ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਵਿਚ ਰਿਕਾਰਡ ਹੋਈਆਂ ਜਿਨ੍ਹਾਂ ਵਿੱਚੋ, ਵਾਰ ਬਾਬਾ ਬੰਦਾ ਸਿੰਘ ਬਹਾਦਰ, ਮਾਂ ਹੁੰਦੀ ਏ ਮਾਂ, ਛੇਤੀ ਕਰ ਸਰਵਣ ਪੁੱਤਰਾ, ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਆ ਹੀਰ ਦੀ, ਸਾਹਿਬਾਂ ਬਣੀ ਭਰਾਵਾਂ ਦੀ, ਜੈਮਲ ਫੱਤਾ, ਮਾਣ ਕਰੀ ਨਾ ਜੱਟੀਏ, ਚੰਨਾ ਮੈ ਤੇਰੀ ਖ਼ੈਰ ਮੰਗਦੀ, ਤੋਂ ਬਾਅਦ ਆਪਣੀ ਲੇਖਣੀ ਦਾ ਲੋਹਾ ਮਨਵਾਉਦੇ ਹੋਏ ਉਹਨਾਂ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ, ਜਿਉਣਾ ਮੌੜ, ਲਿਖੇਆ ਜਿਸ ਨੂੰ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗਾਇਆ ਇਹ ਰਿਕਾਰਡ ਮੀਲ ਪੱਥਰ ਸਾਬਤ ਹੋਇਆ ਜੋ ਕਿ ਹਰ ਪੰਜਾਬੀ ਦੀ ਪਸੰਦ ਬਣਿਆ"ਜਿਊਣਾ ਮੌੜ"ਦਾ ਇਹ ਕਿੱਸਾ ਦੇਵ ਥਰੀਕੇ ਵਾਲਾ ਦੀ ਸ਼ਾਹਕਾਰ ਰਚਨਾ ਹੈ ਇਸ ਤੋਂ ਇਲਾਵਾ ਉਹਨਾਂ ਨੇ, ਉੱਚਾ ਬੁਰਜ ਲਾਹੌਰ ਦਾ"ਨੈਣਾਂ ਦੇ ਵਣਜਾਰੇ"ਪੁੱਤ ਜੱਟਾਂ ਦੇ"ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ਬਲਬੀਰੋ ਭਾਬੀ, ਲੰਬੜਦਾਰਨੀ, ਪੁੱਤ ਜੱਟਾਂ ਦੇ ਜੱਟ ਤੇ ਜਮੀਨ, ਲਈ ਗੀਤ ਲਿਖੇ ਇਸ ਤੋਂ ਇਲਾਵਾ ਉਹਨਾਂ ਨੇ ਕਈ ਧਾਰਮਿਕ ਪ੍ਰਸੰਗ ਮੱਸਾ ਰੰਗੜ, ਬੱਬਰ ਪੰਜਾਬ ਦੇ, ਅਤੇ ਕਈ ਹੋਰ ਧਾਰਮਿਕ ਗੀਤ ਵੀ ਰਿਕਾਰਡ ਕਰਵਾਏ ਓਹਨਾਂ ਦੇ ਗੀਤਾਂ ਨੂੰ ਪਦਮ ਸ਼੍ਰੀ ਹੰਸ ਰਾਜ ਹੰਸ, ਸੁਰਜੀਤ ਬਿੰਦਰਖੀਆ, ਕੁਲਦੀਪ ਪਾਰਸ, ਸੁਖਵਿੰਦਰ ਸੁੱਖੀ, ਰਣਜੀਤ ਮਣੀ, ਪੰਮੀ ਬਾਈ, ਪਾਲੀ ਦੇਤਵਾਲੀਆ, ਸੁੱਖੀ ਬਰਾੜ, ਲਵਲੀ ਨਿਰਮਾਣ, ਯੁੱਧਵੀਰ ਮਾਣਕ, ਗੁਰਮੀਤ ਮੀਤ ਸਮੇਤ ਪੰਜਾਬ ਦੇ ਕਈ ਹੋਰ ਨਵੇਂ ਅਤੇ ਪੁਰਾਣੇ ਗਾਇਕਾਂ ਨੇ ਰਿਕਾਰਡ ਕਰਵਾਇਆ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣਾ ਵਡਮੱਲਾ ਯੋਗਦਾਨ ਪਾਉਂਦੇ ਹੋਏ 32 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਵਿੱਚੋਂ ਦੋ ਕਿਤਾਬਾਂ ਕਹਾਣੀਆਂ ਦੀਆਂ ਹਨ ਉਹਨਾਂ ਦੀ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸਭਿਆਾਰਕ ਦੇਣ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਉਹਨਾਂ ਦੇ ਲਿਖੇ ਹੋਏ ਗੀਤ ਬੜਾ ਲੰਮਾਂ ਸਮਾਂ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਓਹਨਾਂ ਦੇ ਗੀਤ ਸਦੀਆਂ ਤੀਕ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਜਾਣਗੇ ਉਹ ਪਰਮਾਤਮਾ ਵੱਲੋਂ ਦਿੱਤੀ ਹੋਈ 82 ਸਾਲ 4 ਮਹੀਨੇ ਦੀ ਉਮਰ ਭੋਗ ਕੇ 25 ਜਨਵਰੀ 2022 ਦਿਨ ਮੰਗਲਵਾਰ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਉਹਨਾਂ ਦਾ 84ਵਾਂ ਜਨਮ ਦਿਨ 19 ਸਤੰਬਰ 2022 ਦਿਨ ਸੋਮਵਾਰ ਨੂੰ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਓਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਵਿਖੇ ਗਾਇਕ, ਗੀਤਕਾਰ, ਸਾਹਿਤਕਾਰ, ਪ੍ਰਸ਼ੰਸ਼ਕ ਅਤੇ ਸ਼ਗਿਰਦ ਵੱਡੀ ਗਿਣਤੀ ਵਿੱਚ ਪਹੁੰਚ ਕੇ ਓਹਨਾਂ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰ ਰਹੇ ਹਨ

 

Have something to say? Post your comment

 

ਮਨੋਰੰਜਨ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ

'ਆਂਖੋਂ ਕੀ ਗੁਸਤਾਖੀਆਂ' ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 11 ਜੁਲਾਈ ਨੂੰ ਹੋਵੇਗੀ ਰਿਲੀਜ਼

ਸਿਨੇਮਾ ਨੇ ਹਮੇਸ਼ਾ ਮਹੁੱਬਤਾਂ ਵੰਡੀਆਂ ਨੇ ,ਨਫ਼ਰਤਾਂ ਨੂੰ ਨਕਾਰਿਆ ਹੈ -- ਸ਼ਵਿੰਦਰ ਮਾਹਲ

ਅਰਿਜੀਤ ਸਿੰਘ ਆਪਣੀ ਪਤਨੀ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ, ਭਸਮ ਆਰਤੀ ਵਿੱਚ ਸ਼ਾਮਲ ਹੋਏ

ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ 'ਫੂਲੇ' ਦੇਖਣ  ਬ੍ਰਾਹਮਣ -ਅਨੰਤ ਮਹਾਦੇਵਨ

ਕੁਝ ਸੰਗਠਨਾਂ ਦੁਆਰਾ ਇਤਰਾਜ਼ ਕਾਰਨ ਫਿਲਮ ਫੂਲੇ ਦੀ ਰਿਲੀਜ਼ 25 ਅਪ੍ਰੈਲ ਤੱਕ ਮੁਲਤਵੀ 

ਨਿਮਰਤ ਕੌਰ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਿਤਾਰਿਆਂ ਨੇ ਵਿਸਾਖੀ 'ਤੇ ਪ੍ਰਸ਼ੰਸਕਾਂ ਨੂੰ ਦਿੱਤੀਆਂ 'ਲੱਖ-ਲੱਖ ਵਧਾਈਆਂ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ