ਪੰਜਾਬ

ਬਾਬਾ ਬਲਬੀਰ ਸਿੰਘ ਵਲੋਂ ਬੁੱਢਾ ਦਲ ਛਾਉਣੀ ਸੰਭਾਲਕੇ ਦੀ ਜੁੰਮੇਵਾਰੀ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | September 22, 2022 06:31 PM


ਅੰਮ੍ਰਿਤਸਰ - ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਹਰਿਆਣਾ ਪ੍ਰਾਂਤ ਦੇ ਕਸਬਾ ਸੰਭਾਲਕੇ ਵਿੱਚ ਬੁੱਢਾ ਦਲ ਦੀ ਪੁਰਾਤਨ ਸਮੇਂ ਤੋਂ ਛਾਉਣੀ ਸਥਾਪਤ ਹੈ ਇਸ ਦੇ ਬਾਬਾ ਗੁਰਬਖਸ਼ ਸਿੰਘ, ਬਾਬਾ ਅਮਰ ਸਿੰਘ, ਬਾਬਾ ਆਤਮਾ ਸਿੰਘ, ਬਾਬਾ ਰਾਮ ਸਿੰਘ ਅਤੇ ਬਾਬਾ ਰਤਨ ਸਿੰਘ ਸਾਰੇ ਕਰਮਵਾਰ ਨਿਹੰਗ ਸਿੰਘ ਮੁਖ ਸੇਵਾਦਾਰ ਰਹੇ ਹਨ। ਪਿਛਲੇ ਦਿਨੀ ਬਾਬਾ ਰਤਨ ਸਿੰਘ ਨਿਹੰਗ ਦੀ ਮੌਤ ਹੋ ਜਾਣ ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਵਲੋਂ ਸਭ ਨਿਹੰਗ ਸਿੰਘਾਂ ਅਤੇ ਸੰਪਰਦਾਵਾਂ ਨਾਲ ਗੁਰਮਤਾ ਕਰ ਕੇ ਇਹ ਸੇਵਾ ਨਿਹੰਗ ਬਾਬਾ ਸਵਰਨ ਸਿੰਘ ਨੂੰ ਸੌਂਪੀ ਗਈ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਮਾਗਮ ਦੇ ਵੇਰਵੇ ਦਂੇਦਿਆਂ ਏਥੇ ਦਸਿਆ ਕਿ ਛਾਉਣੀ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਰਤਨ ਸਿੰਘ ਦੇ ਦੁਸਹਿਰੇ ਮੌਕੇ ਜੁੜੇ ਪੰਥਕ ਇਕੱਠ ਵਿੱਚ ਸਰਬਸੰਮਤੀ ਤੇ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਸਵਰਨ ਸਿੰਘ ਨਿਹੰਗ ਨੂੰ ਦਸਤਾਰਬੰਦੀ ਕਰਕੇ ਸੇਵਾ ਸੌਂਪੀ ਗਈ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਨੇ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਦੀ ਇਸ ਛਾਉਣੀ ਦੀ ਸੇਵਾ ਬਾਬਾ ਰਾਮ ਸਿੰਘ, ਬਾਬਾ ਆਤਮਾ ਸਿੰਘ ਤੇ ਬਾਬਾ ਰਤਨ ਸਿੰਘ ਨਿਹੰਗ ਸਿੰਘਾਂ ਨੇ ਪੂਰੀ ਇਮਾਨਦਾਰੀ, ਸਮਰਪਿਤ ਭਾਵਨਾ ਤੇ ਗੁਰਮਤਿ ਪ੍ਰਚਾਰ ਕਰਦਿਆਂ ਸਲਹੁਣਯੋਗ ਤਰੀਕੇ ਨਾਲ ਨਿਭਾਈ ਹੈ। ਬੁੱਢਾ ਦਲ ਦਾ ਬਹੁਤ ਬੇਸ਼ਕੀਮਤੀ ਤੇ ਸ਼ਾਨਾਮੱਤਾ ਇਤਿਹਾਸ ਹੈ। ਸਾਡੇ ਵੱਡ ਵਡੇਰਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਪੰਥ ਦੀ ਅਗਵਾਈ ਕੀਤੀ ਹੈ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਅੱਜ ਇਸ ਛਾਉਣੀ ਦੀ ਸੇਵਾ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈ। ਇਸ ਸਮੇਂ ਸੇਵਾ ਪੰਥੀ ਸੰਪਰਦਾਂ ਦੇ ਮੁਖੀ ਸੰਤ ਬਾਬਾ ਕਰਮਜੀਤ ਸਿੰਘ ਯਮਨਾ ਨਗਰ ਵਾਲਿਆਂ ਨੇ ਕਿਹਾ ਕਿ ਬੁੱਢਾ ਦਲ ਵਿੱਚ ਰਹਿ ਕੇ ਕਿਸੇ ਛਾਉਣੀ ਦੀ ਸੇਵਾ ਮਿਲਣੀ ਤੇ ਫਿਰ ਤਨਦੇਹੀ ਨਾਲ ਨਿਭਾਉਣੀ ਇਹ ਗੁਰੂ ਕਿਰਪਾ ਸਦਕਾ ਵੱਡੀ ਬਖਸ਼ਿਸ਼ ਹੈ। ਬਾਬਾ ਜੋਗਾ ਸਿੰਘ ਨਾਨਕਸਰ ਗੁ: ਬਾਬਾ ਜੰਗ ਸਿੰਘ ਕਰਨਾਲ ਵਾਲਿਆਂ ਨੇ ਕਿਹਾ ਸੰਗਤਾਂ ਦੀ ਧੂੜ, ਗੁਰੂ ਘਰ ਦੀ ਸੇਵਾ, ਤੇ ਇਲਾਕੇ ਦੀ ਸੰਗਤ ਦਾ ਸਹਿਯੋਗ, ਨਿਹੰਗ ਬਾਬਾ ਸਵਰਨ ਸਿੰਘ ਦੀ ਮਿਲਣਸਾਰੀ ਤੇ ਇਮਾਨਦਾਰੀ ਦਾ ਸੁਮੇਲ ਹੈ ਜੋ ਉਨ੍ਹਾਂ ਵਿੱਚ ਪ੍ਰਤੱਖ ਝਲਕਦਾ ਹੈ। ਬਾਬਾ ਮਨਮੋਹਣ ਸਿੰਘ ਬਾਰਨਵਾਲਿਆਂ ਨੇ ਗੁਰੂਬਾਣੀ ਦਾ ਮਨੋਹਰ ਰਸਭਿੰਨਾ ਕੀਰਤਨ ਕੀਤਾ। ਇਲਾਕੇ ਦੀ ਸੰਗਤ ਤੋਂ ਇਲਾਵਾ ਬੁੱਢਾ ਦਲ ਦੇ ਵੱਡੀ ਗਿਣਤੀ ਨਿਹੰਗ ਸਿੰਘ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਬਾਬਾ ਜੱਸਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਗੁਰਮੁੱਖ ਸਿੰਘ, ਬਾਬਾ ਬਲਦੇਵ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

Have something to say? Post your comment

 

ਪੰਜਾਬ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਰਿਹਾ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਅੱਗੇ ਪੱਕੇ ਮੋਰਚੇ ਦਾ ਨੌਵਾਂ ਦਿਨ 

21 ਵੀ ਸਦੀ ਵਿਚ ਵੀ ਪੱਥਰਯੁਗ ਦਾ ਨਜਾਰਾ ਪੇਸ਼ ਕਰਦਾ ਹੈ ਮਾਝੇ ਦਾ ਇਹ ਪਿੰਡ਼

ਕਾਂਗਰਸ ਸਰਕਾਰ ਵੇਲੇ ਸੁਖਪਾਲ ਖਹਿਰਾ ਖਿਲਾਫ  ਐਫਆਈਆਰ ਦਰਜ ਹੋਈ ਸੀ, ਹੁਣ ਸਿਆਸੀ ਬਦਲਾਖੋਰੀ ਕਹਿ ਰਹੇ ਹਨ - ਜਗਤਾਰ ਸੰਘੇੜਾ

ਕੈਨੇਡਾ ਦੇ ਖ਼ੁਲਾਸੇ ਬਾਅਦ ਗੋਦੀ ਮੀਡੀਆ ਵੱਲੋਂ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਖਿਲਾਫ ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਬੋਲਣ-ਜਥੇਦਾਰ ਹਵਾਰਾ ਕਮੇਟੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡਾ. ਐੱਮ ਐੱਸ ਸਵਾਮੀਨਾਥਨ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਉੱਘੇ ਖੇਤੀਬਾੜੀ ਵਿਗਿਆਨੀ ਡਾ. ਐਮ.ਐਸ. ਸਵਾਮੀਨਾਥਨ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਤਹੱਈਆ

ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰੇ ਆਪ ਸਰਕਾਰ: ਸੁਖਬੀਰ ਸਿੰਘ ਬਾਦਲ

ਮਾਨ ਸਰਕਾਰ ਵਿਰੋਧੀ ਧਿਰਾਂ ਖ਼ਿਲਾਫ਼ ਬਦਲਾਖੋਰੀ ਨੀਤੀ ਤਹਿਤ ਕਰ ਰਹੀ ਹੈ ਕੰਮ: ਪਰਮਿੰਦਰ ਸਿੰਘ ਢੀਂਡਸਾ

ਐਸਆਈਟੀ ਕੋਲ ਸੁਖਪਾਲ ਖਹਿਰਾ ਦੇ ਖਿਲਾਫ ਨਸ਼ਾ ਤਸਕਰੀ 'ਚ ਸ਼ਾਮਲ ਹੋਣ ਦੇ ਪੁਖਤਾ ਸਬੂਤ- ਆਪ