ਪੰਜਾਬ

ਸਬ-ਇੰਸਪੈਕਟਰ ਦੀ ਕਾਰ ਹੇਠਾਂ ਆਈ.ਈ.ਡੀ. ਲਗਾਉਣ ਦਾ ਮਾਮਲਾ : ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਮੁੱਖ ਦੋਸ਼ੀ ਅਤੇ ਉਸ ਦੇ ਦੋ ਸਾਥੀਆਂ ਨੂੰ ਕੀਤਾ ਗਿ੍ਰਫਤਾਰ

ਕੌਮੀ ਮਾਰਗ ਬਿਊਰੋ | September 23, 2022 06:28 PM

ਅੰਮਿ੍ਰਤਸਰ-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ ਆਈ.ਐੱਸ.ਆਈ. ਹਮਾਇਤ ਪ੍ਰਾਪਤ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਸ ਨੇ ਅੱਜ ਮੁੱਖ ਦੋਸ਼ੀ ਅਤੇ ਅੱਠਵੇਂ ਦੋਸ਼ੀ ਵਜੋਂ ਯੁਵਰਾਜ ਸਭਰਵਾਲ ਉਰਫ ਯਸ਼ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਨਿਰਦੇਸ਼ਾਂ ‘ਤੇ ਅੰਮਿ੍ਰਤਸਰ ‘ਚ ਸਬ-ਇੰਸਪੈਕਟਰ ਦੀ ਕਾਰ ਦੇ ਹੇਠਾਂ ਇਕ ਇੰਪਰੂਵਾਈਜਡ ਐਕਸਪਲੋਸਿਵ ਡਿਵਾਇਸ (ਆਈਈਡੀ) ਲਗਾਇਆ ਸੀ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ ਦੌਰਾਨ ਨਵੀ ਅਬਾਦੀ ਫੈਜਪੁਰਾ ਦੇ ਰਹਿਣ ਵਾਲੇ ਯੁਵਰਾਜ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਯੁਵਰਾਜ ਇੱਕ ਹਿਸਟਰੀ ਸ਼ੀਟਰ ਹੈ ਅਤੇ ਇਰਾਦਾ ਕਤਲ , ਡਕੈਤੀ ਅਤੇ ਲੁੱਟ-ਖੋਹ ਆਦਿ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ।


ਉਨਾਂ ਦੱਸਿਆ ਕਿ ਯੁਵਰਾਜ ਦੇ ਨਾਲ ਪੁਲਿਸ ਨੇ ਉਸਦੇ ਦੋ ਸਾਥੀਆਂ ਪਵਨ ਕੁਮਾਰ ਉਰਫ ਸ਼ਿਵਾ ਮਾਚੀ ਅਤੇ ਸਾਹਿਲ ਉਰਫ ਮਾਚੀ, ਦੋਵੇਂ ਵਾਸੀ ਚਮਰੰਗ ਰੋਡ ਅੰਮਿ੍ਰਤਸਰ ਨੂੰ ਵੀ ਗਿ੍ਰਫਤਾਰ ਕੀਤਾ ਹੈ, ਜੋ ਕਿ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਅੰਮਿ੍ਰਤਸਰ ਪੁਲਿਸ ਨੂੰ ਕਤਲ, ਸਨੈਚਿੰਗ, ਡਕੈਤੀ, ਲੁੱਟ-ਖੋਹ ਆਦਿ ਦੇ ਕਈ ਹੋਰ ਮਾਮਲਿਆਂ ਵਿੱਚ ਲੋੜੀਂਦੇ ਸਨ। ਦੋਵੇਂ ਮੁਲਜਮ ਅੰਮਿ੍ਰਤਸਰ ਦੇ ਥਾਣਾ ਮਜੀਠਾ ਰੋਡ ਵਿਖੇ ਦਰਜ ਡਕੈਤੀ ਦੇ ਕੇਸ ਵਿੱਚ ਗਿ੍ਰਫਤਾਰ ਕੀਤੇ ਗਏ ਹਨ, ਜਦਕਿ ਅੰਮਿ੍ਰਤਸਰ ਦੇ ਥਾਣਾ ਰਣਜੀਤ ਐਵੀਨਿਊ ਵਿੱਚ ਦਰਜ ਹੋਏ ਆਈਈਡੀ ਕੇਸ ਵਿੱਚ ਵੀ ਉਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਕਾਰਵਾਈ , ਪੰਜਾਬ ਪੁਲਿਸ ਵੱਲੋਂ ਤਰਨਤਾਰਨ ਦੇ ਪੱਟੀ ਪਿੰਡ ਦੇ ਦੀਪਕ (22) , ਜੋ 16 ਅਗਸਤ, 2022 ਨੂੰ ਅੰਮਿ੍ਰਤਸਰ ਦੇ ਸੀ-ਬਲਾਕ ਰਣਜੀਤ ਐਵੀਨਿਊ ਦੇ ਖੇਤਰ ਐਸ.ਆਈ. ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਉਸਦੀ ਐਸਯੂਵੀ ਬੋਲੈਰੋ (ਪੀਬੀ02-ਸੀਕੇ-0800) ਦੇ ਹੇਠਾਂ ਆਈਈਡੀ ਲਗਾਉਣ ਵਾਲੇ ਯੁਵਰਾਜ ਦਾ ਸਾਥੀ ਸੀ, ਸਮੇਤ ਸੱਤ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਤੋਂ ਚਾਰ ਹਫਤੇ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਸਥਾਨਕ ਪੁਲਿਸ ਵੱਲੋਂ ਮੌਕੇ ਤੋਂ ਮੋਬਾਈਲ ਫੋਨ-ਟਿ੍ਰਗਰਿੰਗ ਆਈਈਡੀ ਜਿਸਦਾ ਵਜਨ 2.79 ਕਿਲੋਗ੍ਰਾਮ ਅਤੇ ਲਗਭਗ 2.17 ਕਿਲੋ ਹਾਈ ਵਿਸਫੋਟਕ ਬਰਾਮਦ ਕੀਤਾ ਗਿਆ ਸੀ।


ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤੇ ਗਏ ਛੇ ਹੋਰ ਵਿਅਕਤੀਆਂ ਦੀ ਪਛਾਣ ਬਰਖਾਸਤ ਕਾਂਸਟੇਬਲ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ, ਦੋਵੇਂ ਵਾਸੀ ਪਿੰਡ ਸਭਰਾ, ਤਰਨਤਾਰਨ; ਰਜਿੰਦਰ ਕੁਮਾਰ ਉਰਫ ਬਾਊ ਵਾਸੀ ਹਰੀਕੇ , ਤਰਨ ਤਾਰਨ; ਖੁਸ਼ਹਾਲਬੀਰ ਸਿੰਘ ਉਰਫ ਚਿੱਟੂ, ਵਰਿੰਦਰ ਸਿੰਘ ਉਰਫ ਅੱਬੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਤਿੰਨੋਂ ਵਾਸੀ ਭਿੱਖੀਵਿੰਡ, ਵਜੋਂ ਹੋਈ ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਯੁਵਰਾਜ ਦੀ ਗਿ੍ਰਫਤਾਰੀ ਨਾਲ ਜਿੱਥੇ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਉਥੇ ਹੀ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚਣ ਵਾਲੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੀ ਹਵਾਲਗੀ ਲਈ ਵੀ ਪੁਰਜੋਰ ਯਤਨ ਕੀਤੇ ਜਾ ਰਹੇ ਹਨ।

ਡੀਜੀ.ਪੀ. ਨੇ ਦੁਹਰਾਇਆ, “ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਪ੍ਰਤੀ ਜੀਰੋ-ਟੌਲਰੈਂਸ ਅਪਣਾਉਣ ਕਰਕੇ, ਪੰਜਾਬ ਪੁਲਿਸ ਸੂਬੇ ਵਿੱਚੋਂ ਗੈਂਗਸਟਰਾਂ ਅਤੇ ਨਸ਼ਿਆਂ ਦਾ ਸਫਾਇਆ ਕਰਨ ਲਈ ਵਚਨਬੱਧ ਹੈ।”

ਪੁਲਿਸ ਕਮਿਸ਼ਨਰ (ਸੀ.ਪੀ) ਅੰਮਿ੍ਰਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਯੁਵਰਾਜ ਦਾ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਪੁੱਛਗਿੱਛ ਜਾ ਰਹੀ ਹੈ।

Have something to say? Post your comment

 

ਪੰਜਾਬ

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਚੋਣ ਲੜਣਗੇ

ਮੋਦੀ ਮੰਗਲਸੂਤਰ ਸਬੰਧੀ ਬੇਬੁਨਿਆਦ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ: ਬਲਬੀਰ ਸਿੱਧੂ

ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਗੁਰੂ ਚਰਨਾਂ ‘ਚ ਟੇਕਿਆ ਮੱਥਾ

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

ਭਾਜਪਾ ਹਰਾਓ ਤੇ ਭਜਾਓ ਭਜਾਓ ਦਾ ਸੱਦਾ ਦਿੰਦੇ ਫਲੈਕਸ ਕੰਧਾਂ ਉੱਪਰ ਲਗਾਉਣ ਦੀ ਕੀਤੀ ਸ਼ੁਰੂਆਤ 

ਮਾਨ ਦਾ ਮੋਦੀ ਤੋਂ ਬਾਦਲਾਂ ਤੱਕ ਹਰ ਵਿਰੋਧੀ 'ਤੇ ਹਮਲਾ, ਕਿਹਾ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ