ਪੰਜਾਬ

ਪੰਜਾਬ ਦੇ ਸਾਰੇ ਸ਼ੇ੍ਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਹਰ ਸਹੂਲਤਾਂ ਦੇ ਰਹੀ ਪੰਜਾਬ ਸਰਕਾਰ

ਮਨਮੋਹਨ ਸਿੰਘ/ਕੌਮੀ ਮਾਰਗ ਬਿਊਰੋ | September 24, 2022 06:17 PM



ਭਾਰਤ ਦੇਸ਼ ਨੂੰ ਭਾਵੇਂ ਅਜਾਦ ਹੋਇਆਂ 75 ਸਾਲ ਹੋ ਚੁੱਕੇ ਹਨ, ਅਤੇ ਸਮੇਂ ਸਮੇਂ ਦੀਆਂ ਰਾਜ ਸਰਕਾਰਾਂ ਵੱਲੋਂ ਬਿਜਲੀ ਖਪਤਕਾਰਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਦੇਸ਼ ਵਿਚ ਦਿੱਲੀ ਤੋਂ ਬਾਅਦ ਪੰਜਾਬ ਇਕ ਦੂਜਾ ਅਜਿਹਾ ਸੂਬਾ ਹੈ ਜਿੱਥੇ ਰਾਜ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਨਾਂ ਕਿਸੇ ਧਰਮ, ਜਾਤ-ਪਾਤ, ਕਿਸੇ ਵਰਗ ਭ ਵ ਸ਼੍ਰੇਣੀ ਦੇ ਬਿਨਾਂ ਕਿਸੇ ਵਿਤਕਰੇ ਤੋਂ 1 ਜੁਲਾਈ, 2022 ਤੋ ਬਿਜਲੀ ਦੇ 2 ਮਹੀਨਾ 600 ਯੂਨਿਟ/ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਦੇਣ ਦੀ ਬਹੁਤ ਵੱਡੀ ਸਹੂਲਤ ਦਿਤੀ ਜਾ ਰਹੀ ਹੈ ।
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਜਦੋਂ ਸੱਤਾ ਵਿੱਚ ਆਈ, ਮੁੱਖ ਮੰਤਰੀ, ਪੰਜਾਬ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ 1 ਜੁਲਾਈ, 2022 ਤੋਂ ਪੰਜਾਬ ਵਿੱਚ ਸਾਰੇ ਘਰੇਲੂ ਖ਼ਪਤਕਾਰਾਂ ਨੂੰ 1 ਜੁਲਾਈ, 2022 ਤੋ 2 ਮਹੀਨਿਆਂ 600 ਯੂਨਿਟ/ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਦੇਣ ਦੀ ਬਹੁਤ ਵੱਡੀ ਸਹੂਲਤ ਦੇਣ ਦਾ ਫੈਸਲਾ ਕੀਤਾ । ਇਸ ਤੋਂ ਵੱਧ ਜੋ ਬਿਜਲੀ ਦੀ ਖਪਤ ਕਰੇਗਾ ਉਸ ਖਪਤਕਾਰ ਨੂੰ ਬਿਜਲੀ ਬਿਲ ਦੀ ਅਦਾਇਗੀ ਕਰਨੀ ਪਵੇਗੀ। ਜੁਲਾਈ ਅਤੇ ਅਗਸਤ, 2022 ਮਹੀਨਿਆਂ ਦੇ ਵੇਰਵਿਆਂ ਅਨੁਸਾਰ 18 ਸਤੰਬਰ, 2022 ਤੱਕ ਕੁੱਲ 74 ਲੱਖ ਘਰੇਲੂ ਖਪਤਕਾਰਾਂ ਵਿਚੋਂ 60 ਲੱਖ ਖਪਤਕਾਰਾਂ ਨੂੰ ਬਿੱਲ ਭੇਜੇ ਗਏ ਜਿਨ੍ਹਾਂ ਵਿਚੋਂ 41 ਲੱਖ ਖਪਤਕਾਰਾਂ ਦੇ ਬਿਜਲੀ ਬਿੱਲ ਜੀਰੋ ਆਏ ਹਨ ।
ਆਸ ਕੀਤੀ ਜਾਂਦੀ ਹੈ ਕਿ ਗਰਮੀ ਘੱਟ ਹੋਣ ਨਾਲ ਆਉਂਦਿਆਂ ਮਹੀਨਿਆਂ ਵਿੱਚ ਲਗੱਭਗ 85 ਫੀਸਦੀ ਬਿਜਲੀ ਖਪਤਕਾਰਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ । ਘਰੇਲੂ ਖਪਤਕਾਰਾਂ ਨੂੰ ਪੰਜਾਬ ਵਿੱਚ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੇਣ ਦਾ ਪਹਿਲਾਂ ਵਾਅਦਾ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਵਿੱਚ ਸ਼ਾਮਲ ਸੀ । ਇਸ ਵਾਅਦੇ ਦੀ ਪੂਰਤੀ ਲਈ ਪੰਜਾਬ ਸਰਕਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 5822 ਕਰੋੜ ਰੁਪਏ ਵਧੇਰੇ ਸਬਸਿਡੀ ਦੇਵੇਗੀ । ਪੰਜਾਬ ਸਰਕਾਰ ਵਲੋ ਇਸ ਤੋਂ ਇਲਾਵਾ ਪਹਿਲੀ ਸਰਕਾਰ ਵੱਲੋਂ 7 ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਦੇ ਫੈਸਲੇ ਨੂੰ ਵੀ ਲਾਗੂ ਰੱਖਿਆ ਹੈ । ਇਸ ਨਾਲ 1278 ਕਰੋੜ ਰੁਪਏ ਵਾਧੂ ਸਬਸਿਡੀ ਦੇ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ 31 ਦਸੰਬਰ, 2021 ਤੱਕ ਜੋ ਘਰੇਲੂ ਬਿਜਲੀ ਦੇ ਬਿੱਲ ਪੈਡਿੰਗ ਹਨ ਨੂੰ ਵੀ ਮਾਫ ਕਰਨ ਦਾ ਫੈਸ਼ਲਾ ਲਿਆ ਹੈ ਇਸ ਨਾਲ 1298 ਕਰੋੜ ਰੁਪਏ ਸਬਸਿਡੀ ਸਰਕਾਰ ਸਹਿਣ ਕਰੇਗੀ । ਇਸ ਤੋਂ ਇਲਾਵਾ ਖੇਤੀਬਾੜੀ ਖਪਤਕਾਰਾਂ ਨੂੰ ਮੁਫਤ ਬਿਜਲੀ ਸਪਲਾਈ ਲਈ ਦਿੱਤੀ ਜਾਂਦੀ 7430 ਕਰੋੜ ਰੁਪਏ ਦੀ ਸਬਸਿਡੀ ਜਾਰੀ ਰਹੇਗੀ । ਇਸ ਤੋ ਇਲਾਵਾ ਵੀ ਸਨਅਤੀ ਖੇਤਰ ਦੇ ਖਪਤਕਾਰਾਂ ਨੂੰ 2612 ਕਰੋੜ ਰੁਪਏ ਦੀ ਸਬਸਿਡੀ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ । ਇਸ ਤਰਾਂ 18440 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਪੀ.ਐੱਸ.ਪੀ.ਸੀ ਐਲ. ਨੂੰ ਦੇਵੇਗੀ ।
ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਦੇ ਲੋਡ ਵਿੱਚ ਵਾਧੇ ਲਈ ਇੱਕ ਸਵੈ-ਇੱਛਤ ਲੋਡ ਪ੍ਰਗਟਾਵਾ ਸਕੀਮ 10 ਜੂਨ ਤੋਂ 24 ਜੁਲਾਈ, 2022 ਤੱਕ ਸ਼ੁਰੂ ਕੀਤੀ ਗਈ। ਸਵੈ-ਇੱਛਤ ਲੋਡ ਪ੍ਰਗਟਾਵਾ ਸਕੀਮ ਨੂੰ 23 ਜੁਲਾਈ ਤੋਂ 15 ਸਤੰਬਰ ਤੱਕ ਵਧਾ ਦਿੱਤਾ ਸੀ। । ਪੰਜਾਬ ਸਰਕਾਰ ਵੱਲੋਂ ਸੂਬੇ ਦੇ ਅਨਾਜ ਉਤਪਾਦਕਾਂ ਦੀ ਸਹੂਲਤ ਲਈ ਇਸ ਸਕੀਮ ਨੂੰ 23 ਅਕਤੂਬਰ ਤੱਕ ਵਧਾ ਦਿੱਤਾ ਹੈ । ਪੰਜਾਬ ਸਰਕਾਰ ਵੱਲੋਂ ਟਿਊਬਵੈੱਲਾਂ ਮੋਟਰਾਂ ਦੇ ਲੋਡ ਵਧਾਉਣ ਲਈ ਮੌਜੂਦਾ ਲੋਡ ਫੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਬੀ.ਐਚ.ਪੀ ਕਰ ਦਿੱਤਾ, ਜਿਸ ਵਿੱਚ 1 ਲੱਖ 70 ਹਜਾਰ ਕਿਸਾਨਾਂ ਨੇ ਆਪਣੇ ਟਿਉਬਵੈੱਲ ਦੇ ਮੋਟਰਾਂ ਦਾ ਲੋਡ ਵਧਾਇਆ ਜਿਸ ਨਾਲ ਕਿਸਾਨਾਂ ਨੂੰ 160 ਕਰੋੜ ਰੁਪਏ ਦੀ ਬੱਚਤ ਹੋਈ ।
ਬਿਜਲੀ ਦੇ ਖੇਤਰ ਵਿੱਚ ਡਿਸਟ੍ਰੀਬਿਊਸ਼ਨ ਇਕ ਅਤਿ ਮਹੱਤਵਪੂਰਨ ਹਿੱਸਾ ਹੈ। ਖਪਤਕਾਰਾਂ ਨੂੰ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਵਿੱਚ ਡਿਸਟ੍ਰੀਬਿਊਸ਼ਨ ਦਾ ਅਤਿ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ 24 ਘੰਟੇ ਮਿਆਰੀ ਬਿਜਲੀ ਸਪਲਾਈ ਦੇਣ ਦੇ ਉਦੇਸ਼ ਨਾਲ 25, 237 ਕਰੋੜ ਰੁਪਏ ਦੀ ਕਾਰਜ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਰਿਫਾਰਮ-ਬੇਸਡ ਐਂਡ ਰਿਜ਼ਲਟ-ਲਿੰਕਡ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐਸਐਸ) ਇੱਕ ਫਲੈਗਸ਼ਿਪ ਸਕੀਮ ਹੈ ਜਿਸ ਦਾ ਉਦੇਸ਼ ਇੱਕ ਮਜ਼ਬੂਤ ਅਤੇ ਟਿਕਾਊ ਵੰਡ ਨੈੱਟਵਰਕ ਰਾਹੀਂ ਡਿਸਟ੍ਰੀਬਿਊਸ਼ਨ ਕੰਪਨੀਆਂ ਦੀ ਕਾਰਜ-ਕੁਸ਼ਲਤਾ ਅਤੇ ਵਿੱਤੀ ਸਥਿਰਤਾ ਵਿੱਚ ਸੁਧਾਰ ਕਰਨਾ ਹੈ।
ਇਸ ਸਕੀਮ ਤਹਿਤ 94 ਨਵੇਂ 66 ਕੇ.ਵੀ. ਸਬ ਸਟੇਸ਼ਨਾਂ ਨੂੰ ਕਾਰਜਸ਼ੀਲ ਕਰਨ ਅਤੇ ਕ੍ਰਮਵਾਰ 89 ਅਤੇ 382 66/11 ਕੇਵੀ ਪਾਵਰ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਇਸ ਵਿੱਚ ਵਾਧੇ ਵਰਗੇ ਬੁਨਿਆਦੀ ਢਾਂਚੇ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਿਸਟਮ ਦੀ ਮਜ਼ਬੂਤੀ ਅਤੇ ਇਸ ਦੇ ਆਧੁਨਿਕੀਕਰਨ ਲਈ 66 ਕੇਵੀ ਟਰਾਂਸਮਿਸ਼ਨ ਲਾਈਨਾਂ ਦੇ 2, 015 ਸਰਕਟ ਕਿਲੋਮੀਟਰ ਬਣਾਏ ਜਾਣਗੇ। ਇਸ ਦੇ ਨਾਲ ਹੀ 23, 687 11ਕੇਵੀ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਸਥਾਪਨਾ ਅਤੇ ਐਚਟੀ/ਐਲਟੀ ਲਾਈਨਾਂ ਦੇ 15, 859 ਸਰਕਟ ਕਿਲੋਮੀਟਰ ਦਾ ਨਿਰਮਾਣ ਕੀਤਾ ਜਾਵੇਗਾ।
ਇਸੇ ਤਰ੍ਹਾਂ ਨੁਕਸਾਨ ਘਟਾਉਣ ਲਈ ਹਾਈ ਵੋਲਟੇਜ ਡਿਸਟ੍ਰੀਬਿਊਸ਼ਨ ਸਿਸਟਮ (ਐਚਵੀਡੀਐਸ) ਅਧੀਨ 2, 83, 349 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਥਾਪਨਾ ਦੇ ਨਾਲ 66 ਕੇਵੀ ਲਾਈਨਾਂ/ਭੂਮੀਗਤ ਕੇਬਲਾਂ ਦੇ 600 ਸਰਕਟ ਕਿਲੋਮੀਟਰ ਅਤੇ ਐਚ.ਟੀ/ਐਲ.ਟੀ. ਲਾਈਨਾਂ ਦੇ 1, 10, 117 ਸਰਕਟ ਕਿਲੋਮੀਟਰ ਬਣਾਏ ਜਾਣਗੇ। ਐਸ.ਸੀ.ਏ.ਡੀ.ਏ. (ਸੁਪਰਵਾਇਜ਼ਰੀ ਕੰਟਰੋਲ ਐਂਡ ਡਾਟਾ ਐਕੂਜਿਸ਼ਨ) ਅਤੇ ਓ.ਐਮ.ਐਸ. (ਆਊਟੇਜ ਮੈਨੇਜਮੈਂਟ ਸਿਸਟਮ), ਕਸਟਮਰ ਕੇਅਰ ਸੈਂਟਰ, ਯੂਨੀਫਾਈਡ ਬਿਲਿੰਗ ਸਲਿਊਸ਼ਨ ਵਰਗੇ ਆਈ.ਟੀ. ਆਧਾਰਤ ਕੰਮ ਵੀ ਕੀਤੇ ਜਾਣੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਕੰਮਾਂ ਦੇ ਅਮਲ ਵਿੱਚ ਆਉਣ ਨਾਲ ਨੁਕਸਾਨ ਘਟਣ ਤੋਂ ਇਲਾਵਾ ਸੂਬੇ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਅਤੇ ਗੁਣਵੱਤਾ ਵਿੱਚ ਹੋਰ ਸੁਧਾਰ ਹੋਵੇਗਾ ਜਿਸ ਨਾਲ ਪੰਜਾਬ ਦੇ ਇੱਕ ਕਰੋੜ ਤੋਂ ਵੱਧ ਬਿਜਲੀ ਖਪਤਕਾਰਾਂ ਨੂੰ ਲਾਭ ਹੋਵੇਗਾ । ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ ਕੁੱਲ ਬਜਟ ਸਹਾਇਤਾ ਵਜੋਂ ਕੁੱਲ 25, 237 ਕਰੋੜ ਰੁਪਏ ਦੀ ਪ੍ਰੋਜੈਕਟ ਰਾਸ਼ੀ ਵਿੱਚੋਂ 11, 632 ਕਰੋੜ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ।
ਪੰਜਾਬ ਵਿੱਚ ਝੋਨੇ ਅਤੇ ਗਰਮੀ ਦੇ ਮੌਸਮ ਵਿੱਚ ਖੇਤੀਬਾੜੀ ਖਪਤਕਾਰਾਂ ਅਤੇ ਪੰਜਾਬ ਦੀ ਸਾਰੀ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਗਏ । ਇਸ ਸਾਲ ਦੇ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਦੌਰਾਨ 33%, 36% ਅਤੇ 7% ਵਾਧੂ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਵੀ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਗਏ ਸਨ । ਇਸ ਲਈ
ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਈ.ਟੀ.ਓ., ਪੰਜਾਬ ਦੇ ਪ੍ਰਿੰਸੀਪਲ ਸਕੱਤਰ ਪਾਵਰ ਸ੍ਰੀ ਤੇਜ਼ਵੀਰ ਸਿੰਘ, ਇੰਜ: ਬਲਦੇਵ ਸਿੰਘ ਸਰਾਂ, ਸੀ.ਐੱਮ.ਡੀ. ਪੀ.ਐੱਸ.ਪੀ.ਸੀ.ਐੱਲ. ਅਤੇ ਸ਼੍ਰੀ ਏ, ਵੈਨੂੰ ਪ੍ਰਸਾਦ ਸੀ.ਐੱਮ.ਡੀ.ਪੀ.ਐੱਸ.ਟੀ.ਸੀ.ਐੱਲ. , ਪੀ.ਐੱਸ.ਪੀ.ਸੀ.ਐੱਲ ਦੇ ਡਾਇਰੈਕਟਰਜ਼ ਸੰਚਾਲਨ ਇੰਜ: ਦਲਜੀਤ ਇੰਦਰਪਾਲ ਗਰੇਵਾਲ, ਇੰਜ: ਗੋਪਾਲ ਸ਼ਰਮਾ ਡਾਇਰੈਕਟਰ ਵਣਜ ਤੇ ਪ੍ਰਬੰਧਕੀ, ਇੰਜ: ਪਰਮਜੀਤ ਸਿੰਘ ਡਾਇਰੈਕਟਰ ਉਤਪਾਦਨ , ਪੀ.ਐੱਸ.ਟੀ.ਸੀ.ਐੱਲ ਦੇ ਇੰਜ ਯੋਗੇਸ਼ ਟੰਡਨ ਡਾਇਰੈਕਟਰ ਟੈਕਨੀਕਲ, ਅਤੇ ਵਿਨੋਦ ਬਾਂਸਲ ਡਾਇਰੈਕਟਰ ਐਫ. ਐਡ. ਸੀ. ਵੱਲੋ ਕੇਂਦਰੀ ਬਿਜਲੀ ਮੰਤਰੀ , ਕੋਲਾ ਅਤੇ ਰੇਲ ਮੰਤਰਾਲੇ ਨਾਲ ਸਮੇਂ ਸਮੇਂ ਅਧਿਕਾਰਤ ਅਧਿਕਾਰੀਆਂ ਨਾਲ ਮੀਟਿੰਗਾਂ ਅਤੇ ਲਗਾਤਾਰ ਅਸਰਦਾਰ ਤਾਲਮੇਲ ਤੇ ਸੰਪਰਕ ਤੇ ਕੇਂਦਰਿਤ ਯਤਨ ਨਾਲ ਕਰਕੇ ਪੰਜਾਬ ਵਿੱਚ ਝੋਨੇ ਅਤੇ ਗਰਮੀ ਦੇ ਮੌਸਮ ਦੌਰਾਨ ਖੇਤੀਬਾੜੀ ਅਤੇ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਕਰਵਾਉਣ ਵਿੱਚ ਮਹੱਵਤਪੂਰਨ ਯੋਗਦਾਨ ਪਾਇਆ, ਜਿਸ ਵਿੱਚ ਦੋਵੇਂ ਕਾਰਪੋਰੇਸ਼ਨਾਂ ਦੇ ਇੰਜੀਨੀਅਰ ਅਤੇ ਕਰਮਚਾਰੀਆਂ ਦਾ ਵਡਮੁੱਲਾ ਯੋਗਦਾਨ ਹੈ ਜਿਸ ਦੇ ਨਤੀਜੇ ਵਜੋਂ 22 ਅਗਸਤ, 2022 ਨੂੰ 14295 ਮੈਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ 29 ਜੂਨ, 2022 ਨੂੰ ਦਰਜ ਕੀਤੀ 14207 ਮੈਗਾਵਾਟ ਦੀ ਪਿਛਲੀ ਮੰਗ ਨੂੰ ਪਛਾੜ ਦਿੱਤਾ । ਅਪ੍ਰੈਲ ਤੋਂ ਅਗਸਤ ਤੱਕ ਸਪਲਾਈ ਕੀਤੀ ਗਈ ਬਿਜਲੀ ਵਿਚ ਕੁੱਲ 13 ਫੀਸਦੀ ਵਾਧਾ ਹੋਇਆ ਜੋ ਕਿ ਸਾਲ 2021 ਵਿੱਚ 31791 ਮਿਲੀਅਨ ਯੂਨਿਟ ਦੇ ਮੁਕਾਬਲੇ 35943 ਮਿਲੀਅਨ ਯੂਨਿਟ ਹੈ । ਪੀ.ਐੱਸ.ਪੀ.ਸੀ ਐੱਲ ਨੇ ਹੋਰਨਾਂ ਰਾਜਾ ਤੋਂ ਲੈ ਕੇ ਕੇਦਰੀ ਸੈਕਟਰ ਤੋਂ 1300 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਰਾਹੀ ਬਿਜਲੀ ਦੇ ਵਾਧੂ ਪ੍ਰਬੰਧ ਕੀਤੇ ਹਨ ।
ਪੰਜਾਬ ਵਿੱਚ ਝੋਨੇ ਅਤੇ ਗਰਮੀ ਦੇ ਮੌਸਮ ਵਿੱਚ ਖੇਤੀਬਾੜੀ ਖਪਤਕਾਰਾਂ ਅਤੇ ਪੰਜਾਬ ਦੀ ਸਾਰੀ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਕਰਵਾਉਣ ਲਈ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਵੀ ਪੰਜਾਬ ਵਿੱਚ ਬਿਜਲੀ ਟਰਾਂਸਮਿਸ਼ਨ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ । ਪੰਜਾਬ ਵਿੱਚ ਗਰਮੀਆਂ ਅਤੇ ਝੋਨੇ ਮੌਸਮ ਦੌਰਾਨ 15000 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਮਜਬੂਤ ਟਰਾਂਸਮਿਸ਼ਨ ਨੈਟਵਰਕ ਦਾ ਵੀ ਮਹੱਤਵਪੂਰਨ ਭੂਮਿਕਾ ਹੈ । ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੱਮ.ਡੀ. ਸ਼੍ਰੀ ਏ.ਵੈਨੂੰ.ਪ੍ਰਸਾਦ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵੀ ਹਨ ਦੇ ਯਤਨਾਂ ਸਦਕਾ ਹਾਲ ਹੀ ਵਿੱਚ ਪਾਵਰ ਸਿਸਟਮ ਉਪਰੇਟਿੰਗ ਕਾਰਪੇਰੇਸ਼ਨ ਲਿਮਟਿਡ ਨੇ ਪੀ.ਐੱਸ.ਟੀ.ਸੀ.ਐੱਲ. ਦੀ ਏ.ਟੀ.ਸੀ/ਟੀ.ਟੀ.ਸੀ. (ਉਪਲਬਧ ਟਰਾਂਸਫਰ ਸਮਰੱਥਾ / ਕੁੱਲ ਟਰਾਂਸਫਰ ਸਮਰੱਥਾ) ਕੁੱਲ ਟਰਾਂਸਫਰ ਸੀਮਾ ਨੂੰ 7100/7700 ਮੈਗਾਵਾਟ ਤੋਂ ਵਧਾ ਕੇ 8500/9000 ਮੈਗਾਵਾਟ ਹੋ ਗਿਆ ਹੈ । ਪੀ.ਐਸ.ਟੀ.ਸੀ.ਐਲ ਦੀ ਟਰਾਂਸਫਰ ਸਮਰੱਥਾ ਨਾਲ ਪੰਜਾਬ ਦੀ ਬਿਜਲੀ ਪ੍ਰਣਾਲੀ ਮਜਬੂਤ ਹੋਈ ਹੈ । ਜਿਸ ਦੇ ਸਦਕਾ ਝੋਨੇ ਦੇ ਮੌਸਮ ਦੌਰਾਨ ਪੰਜਾਬ ਵਿੱਚ ਕਰੀਬ 14 ਲੱਖ ਟਿਊਬਵੈੱਲ ਖਪਤਕਾਰਾਂ ਨੂੰ ਨਿਯਮਤ ਸਪਲਾਈ ਕੀਤੀ ਜਾ ਰਹੀ ਹੈ । ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਪੀ.ਐਸ.ਟੀ.ਸੀ.ਐਲ. ਦੀ ਇੱਕ ਵਿਲੱਖਣ ਅਕਾਉਟਿੰਗ ਯੂਨਿਟ ਹੈ ਜੋ ਭਾਰਤ ਦੇ ਉੱਤਰੀ ਖੇਤਰ ਲੋਡ ਡਿਸਪੈਚ ਸੈਂਟਰ ਨਾਲ ਪੰਜਾਬ ਦੀ ਬਿਜਲੀ ਪ੍ਰਣਾਲੀ ਦੇ ਏਕੀਕਰਨ ਨੂੰ ਯਕੀਨੀ ਬਣਾਉਂਦਾ ਹੈ ।
ਪੰਜਾਬ ਵਿੱਚ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਕ ਇਕ ਹਜਾਰ ਮੈਗਾਵਾਟ ਦੇ ਸੋਲਰ ਪਾਵਰ ਲਈ ਵੀ 2 ਟੈਂਡਰ ਮੰਗੇ ਗਏ ਹਨ ਅਤੇ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ।
ਕਾਰਪੋਰੇਸ਼ਨ ਵੱਲੋਂ ਖਪਤਕਾਰਾਂ ਨੂੰ ਚੰਗੀਆਂ ਬਿਜਲੀ ਸੇਵਾਵਾਂ ਲਈ ਰਾਜ ਵਿੱਚ ਪਿਛਲੇ 6 ਮਹੀਨਿਆਂ ਵਿੱਚ 4 ਨਵੇਂ ਗਰਿੱਡ ਸਬ ਸਟੇਸ਼ਨ ਚਾਲੂ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਸਬ ਸਟੇਸ਼ਨ ਬਣਾਉਣੇ ਉਲੀਕੇ ਹਨ ।
ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਟਿਚੇ ਨੂੰ ਪੂਰਾ ਕਰਨ ਲਈ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿਛਲੇ 6 ਮਹੀਨਿਆਂ ਵਿੱਚ ਵੱਖ-ਵੱਖ ਆਸਾਮੀਆਂ ਤੇ 1702 ਯੋਗ ਉਮੀਦਵਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਈਆ ਗਿਆ ਹੈ । ਇਸ ਤੋਂ ਇਲਾਵਾ 2314 ਹੋਰ ਆਸਾਮੀਆਂ ਤੇ ਯੋਗ ਉਮੀਦਵਾਰ ਭਰਤੀ ਕਰਨ ਲਈ ਪ੍ਰਕੀਰਿਆ ਸੁਰੂ ਕਰ ਦਿੱਤੀ ਗਈ ਹੈ ।
ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕਾਰਪੋਰੇਟ ਖਪਤਕਾਰ ਨਿਵਾਰਨ ਫੋਰਮ ਲੁਧਿਆਣਾ ਵਲੋ ਪੰਜਾਬ ਦੇ ਵੱਖ-ਵੱਖ ਜੋਨਾਂ ਖਪਤਕਾਰਾਂ ਦੀਆ ਸਮੱਸਿਆ ਦੇ ਹੱਲ ਲਈ ਰੈਗੂਰਲ ਤੋਰ ਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ । ਉਜਵਲ ਭਾਰਤ ਉਜਵਲ ਭਵਿੱਖ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋ ਪ੍ਰੋਗਰਾਮ ਪੀ.ਐੱਸ.ਪੀ.ਸੀ.ਐੱਲ. ਵਲੋਂ ਸਰਕਲ ਅਤੇ ਜੋਨਲ ਪੱਧਰ ਤੇ ਸਭਿੱਆਚਾਰਕ ਪ੍ਰੋਗਰਾਮ ਆਯੋਜਿਤ ਕਰਵਾਏ ਗਏ ।
ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਪੰਜਾਬ ਵਿੱਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ । ਜਿੱਥੇ ਖਪਤਕਾਰ ਟੋਲ ਫ੍ਰੀ ਨੰਬਰ 1912 ਤੇ ਟੈਲੀਫੋਨ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਸੂਬੇ ਵਿਚ 99 ਲੱਖ ਬਿਜਲੀ ਖਪਤਕਾਰਾਂ ਨੂੰ ਟੈਲੀਫੋਨ ਨੰਬਰ 1912 ਰਾਹੀਂ ਬਿਜਲੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਸ ਲਈ 9000 ਤੋਂ ਵੱਧ ਸਮਰਪਿਤ ਕਰਮਚਾਰੀ ਅਧਿਕਾਰੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਆਪਣਾ ਬਣਦਾ ਰੋਲ ਅਦਾ ਕਰਦੇ ਹਨ । ਇਸ ਤੋਂ ਇਲਾਵਾ ਮੁੱਖ ਦਫਤਰ ਪਟਿਆਲਾ ਵਿਖੇ ਕੰਟਰੋਲ ਰੂਮ ਅਤੇ 5 ਜੋਨਲ ਪੱਧਰ ਤੇ ਵੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ । ਸ਼ਿਕਾਇਤਾ ਦਰਜ ਕਰਨ ਲਈ ਖਪਤਕਾਰਾਂ ਲਈ ਇੱਕ ਮੋਬਾਇਲ ਐਪ ਐਨਡਰਾਇਡ ਅਤੇ ਆਈ.ਓ.ਐਸ. ਮੋਬਾਇਲ ਫੋਨਾਂ ਲਈ ਵੀ ਉਪਲਬਧ ਹੈ । ਖਪਤਕਾਰਾਂ ਦੀਆਂ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੀ ਕੋਸਿਸ ਵਿੱਚ ਪੀ.ਐਸ.ਪੀ.ਐਲ. ਵੱਲੋਂ ਖਪਤਕਾਰਾਂ ਨੂੰ ਟੋਲ ਫ੍ਰੀ ਨੰਬਰ 1800 180 1512 ਤੇ ਮਿਸ ਕਾਲਾਂ ਕਰਕੇ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਮੁਹੱਈਆ ਕੀਤੀ ਹੋਈ ਹੈ । ਜੇਕਰ ਖਪਤਕਾਰ ਦਾ ਮੋਬਾਇਲ ਨੰਬਰ ਪੀ.ਐਸ.ਪੀ.ਸੀ.ਐਲ. ਨਾਲ ਰਜਿਸਟਰ ਨਹੀਂ ਹੈ ਤਾਂ ਖਪਤਕਾਰ ਨੂੰ ਸ਼ਿਕਾਇਤ ਔਨਲਾਇਨ ਦਰਜ ਕਰਵਾਉਣ ਲਈ ਇੱਕ ਲਿੰਕ ਭੇਜਿਆ ਜਾਂਦਾ ਹੈ । ਇਕ ਵਾਰ ਖਪਤਕਾਰ ਦੇ ਮੋਬਾਇਲ ਤੋਂ ਸ਼ਿਕਾਇਤ ਦਰਜ ਹੋਣ ਤੇ ਖਪਤਕਾਰ ਆਪਣੇ ਆਪ ਹੀ ਟੋਲ ਫ੍ਰੀ ਨੰਬਰ 1912 ਗਾਹਕ ਪ੍ਰਬੰਧਨ ਪ੍ਰਣਾਲੀ ਨਾਲ ਰਜਿਸਟਰ ਹੋ ਜਾਂਦਾ ਹੈ । ਇਸ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਨਾਲ ਚਾਲੂ ਮਾਲੀ ਸਾਲ ਵਿੱਚ ਹੁਣ ਤੱਕ ਬਿਜਲੀ ਸਪਲਾਈ, ਬਿਲਿੰਗ ਅਤੇ ਮਿਟਰਿੰਗ ਨਾਲ ਸੰਬਧਤ 95 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ । ਇਸ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ਿਕਾਇਤ ਦੇ ਨਿਪਟਾਰੇ ਬਾਰੇ ਖਪਤਕਾਰਾਂ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ ਜੇਕਰ ਬਿਜਲੀ ਖਪਤਕਾਰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸਤੁੰਸਟ ਨਹੀਂ ਹਨ ਤਾਂ ਖਪਤਕਾਰ ਸ਼ਿਕਾਇਤਾ ਦੇ ਆਟੋ ਮੈਟਿਕ ਵਾਧੇ ਲਈ 1912 ਤੇਂ ਆਪਣੀਆਂ ਟਿਪਣੀਆਂ ਦੇ ਨਾਲ ਐਸ.ਐਮ.ਐਸ. ਭੇਜ ਸਕਦੇ ਹਨ । ਇਕ ਆਰਟੀਫਿਸੀਅਲ ਇਨਟੈਲਿਜੈਂਸ ਆਧਾਰਤ ਸਿਸਟਮ ਬਿਜਲੀ ਖਪਤਕਾਰਾਂ ਵਲੋਂ ਕੀਤੇ ਗਏ ਫੀਡਬੈਕ ਨੂੰ ਆਟੋ ਮੈਟਿਕ ਤੋਰ ਤੇ ਵਾਚਦਾ ਹੈ ਅਤੇ ਸਬੰਧਤ ਦਫਤਰਾਂ ਨੂੰ ਭੇਜਦਾ ਹੈ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਉਨਾਂ ਦੇ ਸੇਵਾ ਮੁਕਤੀ ਤੇ ਬਣਦੇ ਪੈਨਸ਼ਨਰੀ ਲਾਭ ਦੇਣ ਲਈ ਵੀ ਜੋਨਲ ਪੱਧਰ ਤੇ ਰੈਗੁਲਰ ਤੌਰ ਤੇ ਮੀਟਿੰਗਾਂ ਕੀਤੀਆ ਜਾਂਦੀਆ ਹਨ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਉਨਾ ਦੇ ਫੈਮਿਲੀ ਪੈਨਸ਼ਨ ਦੇ ਹੱਲ ਲ਼ਈ ਸੋਮਵਾਰ ਤੋ ਸੁੱਕਰਵਾਰ ਤੱਕ ਇੱਕ ਸਪੈਸ਼ਲ ਪੈਨਸ਼ਨ ਹੈਲਪ ਲਾਈਨ ਵੀ ਸ਼ੁਰੂ ਕੀਤੀ ਹੋਈ ਹੈ । ਇਸ ਤੋ ਇਲਾਵਾ ਸਨੀਵਾਰ ਅਤੇ ਐਤਵਾਰ ਪੀ.ਐੱਸ.ਪੀ.ਸੀ.ਐਲ ਦੇ ਫੈਮਿਲੀ ਪੈਨਸ਼ਨਰ ਨੂੰ ਜਾਂ ਉਨਾਂ ਦੇ ਕਾਨੂੰਨੀ ਵਾਰਸਾਂ ਨੂੰ 96461-22256 ਤੇ ਸ਼੍ਰੀ ਜਸਵਿੰਦਰ ਸਿੰਘ ਉਪ ਮੁੱਖ ਲੇਖਾ ਅਫਸਰ ਸਵੇਰੇ 9.30 ਤੋ 1 ਵਜੇ ਤੱਕ ਟੈਲੀਫੋਨ ਰਾਹੀਂ ਲੋੜੀਦੀਆ ਸੇਵਾਵਾਂ ਦਿੰਦੇ ਹਨ ।
ਪੰਜਾਬ ਵਿੱਚ ਬਿਜਲੀ ਚੋਰੀ ਦੀ ਲਾਹਨਤ ਨੂੰ ਖਤਮ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਇੱਕ ਜੋਰਦਾਰ ਮਹਿੰਮ ਉਲੀਕੀ ਹੋਈ ਹੈ । ਬੀਤੇ ਕੁਝ ਮਹੀਨਿਆਂ ਦੋਰਾਨ 5, 46, 441 ਖਪਤਕਾਰਾਂ ਦੇ ਕੁਨੈਕਸ਼ਨਾਂ ਨੂੰ ਚੈਕ ਕੀਤਾ ਗਿਆ ਜਿਸ ਵਿੱਚ 68, 244 ਖਪਤਕਾਰਾਂ ਨੂੰ ਬਿਜਲੀ ਚੋਰੀ ਅਤੇ ਹੋਰ ਉਲੰਘਣਾ ਲਈ 71 ਕਰੋੜ ਰੁਪਏ ਜੁਰਮਾਨੇ ਕੀਤੇ ਗਏ ਹਨ । ਪੀ.ਐੱਸ.ਪੀ.ਸੀ ਐਲ ਵਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਇੱਕ ਟੈਲੀਫੋਨ ਨੰਬਰ. 96461-75770 ਜਾਰੀ ਕੀਤਾ ਹੋਇਆ ਹੈ । ਪੰਜਾਬ ਦੇ ਬਿਜਲੀ ਮੰਤਰੀ ਵਲੋ ਵੀ ਪੰਜਾਬ ਦੇ ਖਪਤਕਾਰਾ ਅਤੇ ਨਾਗਰਿਕਾ ਨੂੰ ਬਿਜਲੀ ਚੋਰੀ ਸੰਬੰਧੀ ਫੀਡਬੈਕ ਦੇਣ ਲਈ ਅਪੀਲ ਕੀਤੀ ਗਈ ਹੈ ।
ਇਸ ਤੋ ਇਲਾਵਾ ਸ਼੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਭ੍ਰਿਸ਼ਟਾਚਾਰ ਨੂੰ ਜੜੋ ਖਤਮ ਕਰਨ ਲਈ ਵੀ ਪੀ.ਐੱਸ.ਪੀ.ਸੀ.ਐਲ ਨੇ ਭ੍ਰਿਸ਼ਟਾਚਾਰ ਅਤੇ ਖਪਤਕਾਰਾਂ ਨੂੰ ਤੰਗ ਕਰਨ ਵਾਲੇ ਅਫਸਰਾਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ । ਇਸ ਵਿੱਚ ਪੀ.ਐੱਸ.ਪੀ.ਸੀ.ਐਲ ਅਫਸਰਾਂ ਤੇ ਕਰਮਚਾਰੀਆਂ ਮੁਅੱਤਲ ਕੀਤਾ ਗਿਆ ਹੈ । ਕੁੱਝ ਕਿ ਕੇਸਾਂ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋ ਨਿਯੁਕਤ ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਿਆ ਹੈ ।

ਮਨਮੋਹਨ ਸਿੰਘ
ਅਧੀਨ ਸਕੱਤਰ ਲੋਕ ਸੰਪਰਕ ਵਿਭਾਗ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਡਿਟ

Have something to say? Post your comment

 

ਪੰਜਾਬ

ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ

ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਕੀਤੇ ਦਾਖਲ ਨਾਮਜਦਗੀ ਪੱਤਰ

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖਲ

ਨਾਮਜ਼ਦਗੀ ਭਰਨ ਦਾ ਚੌਥਾ ਦਿਨ: ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਭਾਜਪਾ ਨੇ ਫਤਿਹਗੜ੍ਹ ਸਾਹਿਬ ਤੋਂ ਆਪਣੇ ਆਖਰੀ ਉਮੀਦਵਾਰ ਦੇ ਨਾਂਅ ਦਾ ਵੀ ਕੀਤਾ ਐਲਾਨ

ਇਮਾਨਦਾਰ ਅਤੇ ਸਾਫ਼ ਸੁਥਰੀ ਸਿਆਸਤ ਮੇਰਾ ਸਿਆਸੀ ਮਾਡਲ - ਡਾ: ਗਾਂਧੀ

ਬਠਿੰਡਾ ਚ ਚੌਥੇ ਦਿਨ 7 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ : ਜਸਪ੍ਰੀਤ ਸਿੰਘ

“ਭਾਜਪਾ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਓ’’ ਦੇ ਨਾਹਰੇ ਨੂੰ ਸਾਕਾਰ ਰੂਪ ਦੇਣ ਦਾ ਇਹੀ ਇੱਕੋ-ਇਕ ਰਾਹ: ਪਾਸਲਾ

ਮੋਦੀ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਓ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ 

ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ