ਖੇਡ

’ਦਿ ਰੈਂਚ’ ਵੱਲੋਂ ਦੂਜੇ ਚੰਡੀਗੜ ਹਾਰਸ਼ ਸ਼ੋਅ ਦੀ ਤਿਆਰੀ ਮੁਕੰਮਲ ਪਲਣਪੁਰ (ਨਿਊ ਚੰਡੀਗੜ੍ਹ) ਵਿਖੇ 1 ਤੋਂ 7 ਨਵੰਬਰ ਤੱਕ ਕਰਵਾਇਆ ਜਾਵੇਗਾ

ਕੌਮੀ ਮਾਰਗ ਬਿਊਰੋ | October 10, 2022 06:19 PM

ਚੰਡੀਗੜ੍ਹ- ‘ਦਿ ਰੈਂਚ’ ਵੱਲੋਂ ਪਲਣਪੁਰ (ਨਿਊ ਚੰਡੀਗੜ) ਵਿਖੇ ਕਰਵਾਏ ਜਾਣ ਵਾਲੇ ਦੂਜੇ ਚੰਡੀਗੜ੍ਹ ਹਾਰਸ਼ ਸ਼ੋਅ ਲਈ ਸਭ ਤਿਆਰੀ ਮੁਕੰਮਲ ਕਰ ਲਈ ਗਈ ਹੈ। ਸਿਸਵਾਂ ਦੇ ਜੰਗਲਾਂ ਦੀ ਛਤਰ ਛਾਇਆ ਹੇਠ ਹਰੇ-ਭਰੇ ਖੇਤਾਂ ਦੇ ਵਿਚਕਾਰ ਇਸ ਖੇਤਰ ਦਾ ਸਭ ਤੋਂ ਵੱਡਾ ਘੋੜਸਵਾਰੀ ਦਾ ਈਵੈਂਟ 1 ਤੋਂ 7 ਨਵੰਬਰ ਕਰਵਾਇਆ ਜਾਵੇਗਾ ਜੋ ਕਿ ਆਪਣੀ ਕਿਸਮ ਦਾ ਇਕ ਅਜਿਹਾ ਸ਼ੋਅ ਹੋਵੇਗਾ ਜੋ ਘੋੜਸਵਾਰੀ ਦੀ ਖੇਡ ਅਤੇ ਮਨੋਰੰਜਨ ਦਾ ਸੁਮੇਲ ਹੋਵੇਗਾ।

ਇਹ ਜਾਣਕਾਰੀ ਕੌਮੀ ਚੈਂਪੀਅਨ ਘੋੜਸਵਾਰ ਅਤੇ ਈਵੈਂਟ ਦੇ ਪ੍ਰਬੰਧਕ ਸੰਨੀ ਬਰਾੜ ਨੇ ਦਿੰਦਿਆਂ ਦੱਸਿਆ ਕਿ ਚੰਡੀਗੜ ਹਾਰਸ਼ ਸ਼ੋਅ ਵਿੱਚ ਵਿਅਕਤੀਗਤ ਤੇ ਟੀਮ ਈਵੈਂਟ ਦੇ ਬਿਹਤਰੀਨ ਘੋੜਸਵਾਰ ਹਿੱਸਾ ਲੈਣਗੇ। ਸ਼ੋਅ ਜੰਪਿੰਗ ਅਤੇ ਟੈਂਟ ਪੈਗਿੰਗ ਈਵੈਂਟ ਤੋਂ ਇਲਾਵਾ ਘੋੜਸਵਾਰੀ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਕਾਬਲੇ ਹੋਣਗੇ। ਕਾਰਨੀਵਲ ਦੌਰਾਨ ਸੈਲਾਨੀਆਂ ਦੀ ਖਿੱਚ ਲਈ ਖਾਣ-ਪੀਣ ਦੀਆਂ ਸਟਾਲਾਂ, ਬੱਚਿਆਂ ਲਈ ਵਿਲੱਖਣ ਖੇਡਾਂ, ਘੋੜ ਸਵਾਰੀ, ਲਾਈਵ ਸੰਗੀਤ ਵੀ ਹੋਵੇਗਾ। ਹਫਤਾ ਭਰ ਚੱਲਣ ਵਾਲਾ ਇਹ ਸਮਾਗਮ ਹਿੱਸਾ ਲੈਣ ਵਾਲੇ ਘੋੜਸਵਾਰਾਂ, ਦਰਸ਼ਕਾਂ ਅਤੇ ਪਰਿਵਾਰਾਂ ਲਈ ਸਿਹਤਮੰਦ ਮਨੋਰੰਜਨ ਦਾ ਸਬੱਬ ਬਣੇਗਾ।

ਬੱਬੀ ਬਾਦਲ ਫਾਊਂਡੇਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਈਵੈਂਟ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਚੰਡੀਗੜ੍ਹ ਡਰਬੀ ਖਿੱਚ ਦਾ ਕੇਂਦਰ ਹੋਵੇਗੀ। ਇਸ ਤੋਂ ਇਲਾਵਾ ਮੁਕਾਬਲਿਆਂ ਦੇ ਪਹਿਲੇ ਦਿਨ ਹਾਰਸ ਪਰੇਡ ਹੋਵੇਗੀ।

Have something to say? Post your comment

 

ਖੇਡ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਖੋ-ਖੋ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਕੀਤੀ ਸ਼ਿਰਕਤ

ਮਨੂ ਭਾਕਰ ਅਤੇ ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ 'ਖੇਲ ਰਤਨ' ਨਾਲ ਸਨਮਾਨਿਤ ਕੀਤਾ ਗਿਆ

ਸਰਦਾਰ ਸਿੰਘ ਦਾ ਮੈਂਟਰ ਹੋਣਾ ਖਿਡਾਰੀਆਂ ਲਈ ਵਰਦਾਨ ਹੈ: ਸੁਰਮਾ ਹਾਕੀ ਕੋਚ ਬਾਰਟ

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ ਹਰਿਆਣਾ ਰਿਹਾ ਜੇਤੂ - ਪੰਜਾਬ ਨੂੰ ਦੂਜਾ ਤੇ ਚੰਡੀਗੜ੍ਹ ਤੀਜੇ ਸਥਾਨ ‘ਤੇ ਰਿਹਾ

ਪੰਜਾਬ ਵਾਲੀਬਾਲ ਟੀਮ ਦੀ ਚੋਣ ਲਈ ਟਰਾਇਲ 24 ਦਸੰਬਰ ਨੂੰ

ਖਾਲਸਾ ਸਕੂਲ ਚੰਡੀਗੜ੍ਹ ਦੇ ਵਿਦਿਆਰਥੀ ਨੇ ਐਸਜੀਐਫਆਈ ਅੰਡਰ-19 ਸਕੂਲ ਖੇਡਾਂ ਵਿੱਚ ਜਿੱਤਿਆ ਕਾਂਸੀ ਦਾ ਤਗਮਾ