ਮਨੋਰੰਜਨ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਐਨਆਈਏ ਨੇ ਕੀਤੀ ਪੁੱਛਗਿੱਛ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 27, 2022 05:55 PM

ਨਵੀਂ ਦਿੱਲੀ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਐਨਆਈਏ ਨੇ ਤਕਰੀਬਨ 5 ਘੰਟਿਆਂ ਤੱਕ ਪੁੱਛਗਿੱਛ ਕੀਤੀ। ਐਨਆਈਏ ਨੇ ਅਫਸਾਨਾ ਖਾਨ ਨੂੰ ਗੈਂਗਸਟਰ-ਅੱਤਵਾਦੀ ਸਿੰਡੀਕੇਟ ਮਾਮਲੇ 'ਚ ਪੁੱਛਗਿਛ ਲਈ ਸੰਮਨ ਭੇਜਿਆ ਸੀ, ਜਿਸ ਤੋਂ ਬਾਅਦ ਉਸ ਤੋਂ ਐਨਆਈਏ ਦਫਤਰ ਵਿਚ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ। ਐਨਆਈਏ ਵਲੋਂ ਅਫਸਾਨਾ ਦੇ ਬੰਬੀਹਾ ਗੈਂਗ ਨਾਲ ਸਬੰਧਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਣੀ ਸੀ, ਕਿਉਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਫਸਾਨਾ ਖਾਨ ਨੂੰ ਮੂਸੇਵਾਲਾ ਨੂੰ ਮਿਲੀਆਂ ਧਮਕੀਆਂ ਦੀ ਜਾਣਕਾਰੀ ਸੀ । ਜਿਕਰਯੋਗ ਹੈ ਕਿ ਐਨਆਈਏ ਅਪਰਾਧਿਕ ਗੈਂਗਸਟਰ ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਵਿਚ ਮਸ਼ਹੂਰ ਗਾਇਕਾ ਅਫਸਾਨਾ ਖਾਨ ਦਾ ਨਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਐਨਆਈਏ ਇਸ ਮਾਮਲੇ 'ਚ ਯੂਪੀ, ਪੰਜਾਬ ਅਤੇ ਦਿੱਲੀ ਦੇ ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਹੀ ਸੀ। ਐਨਆਈਏ ਨੂੰ ਪਤਾ ਲੱਗਾ ਸੀ ਕਿ ਅਫਸਾਨਾ ਖਾਨ ਬੰਬੀਹਾ ਗਰੁੱਪ ਦੇ ਸੰਪਰਕ 'ਚ ਹੈ ਅਤੇ ਉਹ ਇਸ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਦੀ ਹੈ।
ਅਫਸਾਨਾ ਖਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਿੱਧੂ ਮੂਸੇਵਾਲਾ ਉਸ ਨੂੰ ਆਪਣੀ ਭੈਣ ਮੰਨਦਾ ਸੀ ਤੇ ਨਾਲ ਹੀ ਓਸ ਨੇ ਕਿਹਾ ਕਿ ਉਸ ਨੂੰ ਬੰਬੀਹਾ ਗਰੁੱਪ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਣਦੀ ਹੈ।

 

Have something to say? Post your comment

 

ਮਨੋਰੰਜਨ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ

'ਆਂਖੋਂ ਕੀ ਗੁਸਤਾਖੀਆਂ' ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 11 ਜੁਲਾਈ ਨੂੰ ਹੋਵੇਗੀ ਰਿਲੀਜ਼

ਸਿਨੇਮਾ ਨੇ ਹਮੇਸ਼ਾ ਮਹੁੱਬਤਾਂ ਵੰਡੀਆਂ ਨੇ ,ਨਫ਼ਰਤਾਂ ਨੂੰ ਨਕਾਰਿਆ ਹੈ -- ਸ਼ਵਿੰਦਰ ਮਾਹਲ

ਅਰਿਜੀਤ ਸਿੰਘ ਆਪਣੀ ਪਤਨੀ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ, ਭਸਮ ਆਰਤੀ ਵਿੱਚ ਸ਼ਾਮਲ ਹੋਏ

ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ 'ਫੂਲੇ' ਦੇਖਣ  ਬ੍ਰਾਹਮਣ -ਅਨੰਤ ਮਹਾਦੇਵਨ

ਕੁਝ ਸੰਗਠਨਾਂ ਦੁਆਰਾ ਇਤਰਾਜ਼ ਕਾਰਨ ਫਿਲਮ ਫੂਲੇ ਦੀ ਰਿਲੀਜ਼ 25 ਅਪ੍ਰੈਲ ਤੱਕ ਮੁਲਤਵੀ 

ਨਿਮਰਤ ਕੌਰ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਿਤਾਰਿਆਂ ਨੇ ਵਿਸਾਖੀ 'ਤੇ ਪ੍ਰਸ਼ੰਸਕਾਂ ਨੂੰ ਦਿੱਤੀਆਂ 'ਲੱਖ-ਲੱਖ ਵਧਾਈਆਂ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ