ਧਰਮ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਨੂੰ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ ਭਾਰਤੀ ਕਮਿਊਨਿਸਟ ਪਾਰਟੀ ਨੇ ਕਰਾਈ ਗੋਸ਼ਟੀ

ਕੌਮੀ ਮਾਰਗ ਬਿਊਰੋ | November 20, 2022 05:27 PM

ਚੰਡੀਗੜ੍ਹ - ਭਾਰਤੀ ਕਮਿਊਨਿਸਟ ਪਾਰਟੀ (ਜ਼ਿਲ੍ਹਾ ਚੰਡੀਗੜ੍ਹ ਇਕਾਈ) ਵੱਲੋਂ ਅੱਜ ਅਜੇ ਭਵਨ ਵਿਖੇ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਮਾਜਕ ਸਰੋਕਾਰ’ ਵਿਸ਼ੇ ਉਤੇ ਗੋਸ਼ਟੀ ਕਰਾਈ ਗਈ। ਪ੍ਰਧਾਨਗੀ ਮੰਡਲ ਵਿਚ ਡਾ. ਲਾਭ ਸਿੰਘ ਖੀਵਾ, ਬੰਤ ਬਰਾੜ, ਗੁਰਨਾਮ ਕੰਵਰ, ਰਾਜ ਕੁਮਾਰ ਅਤੇ ਕਰਮ ਸਿੰਘ ਵਕੀਲ ਸ਼ਾਮਿਲ ਸਨ। ਸਾਥੀ ਦੇਵੀ ਦਿਆਲ ਸ਼ਰਮਾ ਨੇ ਆਏ ਸਾਥੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਡਾ. ਲਾਭ ਸਿੰਘ ਖੀਵਾ ਨੇ ਵਿਚਾਰ ਪੇਸ਼ ਕਰਦੇ ਹੋਏ ਕਿਹਾਕਿ ਸਾਨੂੰ ਅੱਜ ਵੀ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਦਰਜ ਸਮਾਜਕ ਸਰੋਕਾਰਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਗੁਰੂ ਜੀ ਨੇ ਭਾਵੇਂ ਮਾਰਕਸੀ ਫਲਸਫ਼ੇ ਵਾਂਗ ਜਮਾਤੀ ਲੜਾਈ ਦੀ ਗਲ ਨਹੀਂ ਕੀਤੀ ਪਰ ਉਹ ‘ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚ, ਨਾਨਕ ਤਿਨ ਕੈ ਸੰਗਿ ਸਾਥਿ ਵੱਡਿਆਂ ਸਿਉ ਕਿਆ ਰੀਸ॥’ ਕਹਿ ਕੇ ਸਮਾਜ ਦੀ ਜਮਾਤੀ ਬਣਤਰ ਵੱਲ ਬਾਖੂਬੀ ਇਸ਼ਾਰਾ ਕਰਦੇ ਹਨ। ਉਨ੍ਹਾਂ ਨੇ ਕਿਹਾਕਿ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦਾ ਤਰਕਸ਼ੀਲ ਅਤੇ ਨਾਰੀ ਚੇਤਨਾ ਦਾ ਮੋਢੀ ਆਗੂ ਮਨਿਆ ਜਾਣਾ ਚਾਹੀਦਾ ਹੈ। ਅਜੋਕੀ ਦਲਿਤ ਚੇਤਨਾ ਦੇ ਬੀਜ ਵੀ ਗੁਰੂ ਨਾਨਕ ਬਾਣੀ ਵਿਚ ਮੌਜੂਦ ਹਨ। ਗੁਰੂ ਜੀ ਦੀ ਰਚਨਾ ਬਾਬਰ ਬਾਣੀ ਵਰਤਮਾਨ ਦਮਨਕਾਰੀ ਸਰਕਾਰਾਂ ਲਈ ਅੱਜ ਵੀ ਵੰਗਾਰ ਮਈ ਹੈ।
ਸਾਥੀ ਬੰਤ ਬਰਾੜ ਨੇ ਕਿਹਾਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲ ਵਾਰਸ ਮਿਹਨਤਕਸ਼ ਸਮਾਜ ਹੈ। ਗੁਰੂ ਜੀ ਨੇ ਮਲਕ ਭਾਗੋ ਨੂੰ ਇਸ ਕਰਕੇ ਹੀ ਨਕਾਰਿਆ ਸੀ ਕਿਉਂਕਿ ਉਹ ਗਰੀਬਾਂ ਦਾ ਖੂਨ ਚੂਸ ਕੇ ਆਪਣੇ ਖਜਾਨੇ ਭਰਦਾ ਸਨ ਅਤੇ ਅੱਜ ਵੀ ਅਜੋਕੇ ਦੌਰ ਦੇ ਧਨਾਡ ਅਤੇ ਸਰਮਾਏਦਾਰ ਆਪਣੇ ਭਾਈਵਾਲਾਂ ਦੀ ਜੁੰਡਲੀ ਨਾਲ ਰਲ ਕੇ ਆਮ ਆਦਮੀ ਦਾ ਘਾਣ ਕਰ ਰਹੇ ਹਨ। ਸਮਾਜ ਵਿਚ ਬੇਰੁਜਗਾਰੀ, ਬਦ-ਅਮਨੀ ਅਤੇ ਅਸੁਰੱਖਿਆ ਵਾਲਾ ਮਾਹੌਲ ਹੈ। ਗੁਰੂ ਜੀ ਨੇ ਤਾਂ ਮਾਨਵਾਤਾ ਨੂੰ ਸਰਬਸਾਂਝੀਵਾਲਤਾ ਦਾ ਪਾਠ ਪੜਾਇਆ ਪਰ ਅਜੋਕੇ ਸਮੇਂ ਵਿਚ ਦੇਸ਼ ਦੀ ਸਰਕਾਰ ਬਹੁ-ਕੌਮੀ ਦੇਸ਼ ਦੀ ਆਪਸੀ ਸਾਂਝ, ਭਾਈਚਾਰੇ ਅਤੇ ਖੇਤਰੀ ਭਾਸ਼ਾਵਾਂ ਦਾ ਘਾਣ ਕਰਦੇ ਹੋਏ ਦੇਸ਼ ਨੂੰ ਇਕੋ ਰੰਗ ਵਿਚ ਰੰਗਣਾ ਲੋਚਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਤੇ ਪਹਿਰਾ ਦੇਂਦੇ ਹੋਏ ਅੱਜ ਗਰੀਬ-ਗੁਰਬੇ ਲਾਲੋਆਂ ਦੀ ਬਾਂਹ ਫੜਨ ਦਾ ਸਮਾਂ ਹੈ।
ਸਾਥੀ ਗੁਰਨਾਮ ਕੰਵਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ਬਾਰੇ ਆਪਣੀ ਨਜ਼ਮ ਬਾਖੂਬੀ ਪੇਸ਼ ਕੀਤੀ। ਉਪਰੋਕਤ ਤੋਂ ਇਲਾਵਾ ਪ੍ਰੀਤਮ ਸਿੰਘ ਹੁੰਦਲ, ਸ਼ੰਗਾਰਾ ਸਿੰਘ, ਅੰਮ੍ਰਿਤ ਲਾਲ, ਸਤਿਆਵੀਰ ਸਿੰਘ, ਮਹਿੰਦਰਪਾਲ ਸਿੰਘ, ਜੋਗਿੰਦਰ ਸ਼ਰਮਾ, ਸੰਜੀਵਨ ਸਿੰਘ, ਬਲਕਾਰ ਸਿੱਧੂ. ਊਸ਼ਾ ਕੰਵਰ, ਮਨਜੀਤ ਕੌਰ ਮੀਤ, ਸੇਵੀ ਰਾਇਤ, ਬੀਬੀ ਸਿਮਰਤ ਕੌਰ, ਕਾਕਾ ਰਾਮ, ਹਰਮਿੰਦਰ ਸਿੰਘ ਕਾਲੜਾ ਅਤੇ ਖੁਸ਼ਹਾਲ ਸਿੰਘ ਨਾਗਾ ਸਮੇਤ ਵੱਡੀ ਗਿਣਤੀ ਵਿਚ ਬਰਾਂਚਾਂ ਦੇ ਸਾਥੀ ਸ਼ਾਮਿਲ ਹੋਏ।
ਅੰਤ ਵਿਚ ਧੰਨਵਾਦ ਮਤਾ ਸਾਥੀ ਰਾਜ ਕੁਮਾਰ ਸਕੱਤਰ ਜ਼ਿਲ੍ਹਾ ਕੌਂਸਲ ਨੇ ਪੇਸ਼ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜੋਕੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਸੇਧ ਲੈ ਕੇ ਪਿਸ ਰਹੀ ਲੋਕਾਈ ਦੇ ਹੱਕ ਵਿਚ ਡੱਟਣਾ ਹਰ ਸੰਘਰਸ਼ਸ਼ੀਲ ਇਨਸਾਨ ਦਾ ਫਰਜ਼ ਹੈ। ਕਰਮ ਸਿੰਘ ਵਕੀਲ ਨੇ ਮੰਚ ਸੰਚਾਲਨ ਕੀਤਾ।

 

Have something to say? Post your comment

 

ਧਰਮ

ਪੰਜਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ

ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਹਿੰਮਤ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ-ਪ੍ਰਧਾਨ ਮੰਤਰੀ ਮੋਦੀ

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਵਧਾਉਣੀ ਵਾਜਬ ਨਹੀ: ਬਾਬਾ ਬਲਬੀਰ ਸਿੰਘ

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ

ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਸਥਾਨਕ ਛੁੱਟੀ ਐਲਾਨੀ

ਐਡਵੋਕੇਟ ਧਾਮੀ ਨੇ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਮਨਾਇਆ