ਹਰਿਆਣਾ

ਭ੍ਰਿਸ਼ਟਾਚਾਰ ਦੀ ਗੱਲ ਵੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਲੋਕਾਂ ਦੀ ਸਮਸਿਆ ਦਾ ਤੁਰੰਤ ਹੋਵੇ ਹੱਲ - ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | December 09, 2022 04:42 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਗਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭ੍ਰਿਸ਼ਟਾਚਾਰ ਕਰਨ ਵਾਲਿਆਂ 'ਤੇ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਾ ਦੀ ਸਮਸਿਆ ਦਾ ਤੁਰੰਤ ਹੱਲ ਕੀਤਾ ਜਾਵੇ,  ਲਾਪ੍ਰਵਾਹੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੁੱਖ ਮੰਤਰੀ ਸ਼ੁਕਰਵਾਰ ਨੂੰ ਸੋਨੀਪਤ ਵਿਚ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਬੋਲ ਰਹੇ ਸਨ ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਉੱਚ ਅਧਿਕਾਰੀਆਂ ਨੇ 400 ਸ਼ਿਕਾਇਤਾਂ ਨੂੰ ਸੁਣਿਆ ਅਤੇ ਜਰੂਰੀ ਕਾਰਵਾਈ ਦੇ ਨਿਰਦੇਸ਼ ਦਿੱਤੇ ਇਸ ਦੌਰਾਨ ਮੁੱਖ ਮੰਤਰੀ ਨੇ ਸੋਨੀਪਤ ਏਡੀਸੀ ਦਫਤਰ ਦੇ ਇਕ ਅਸਿਸਟੈਂਟ ਨੂੰ ਵੀ ਸਸਪਂੈਡ ਕੀਤਾ ਇਸ ਅਸਿਸਟੈਂਟ ਦੇ ਖਿਲਾਫ ਮੁੱਖ ਮੰਤਰੀ ਦੇ ਸਾਹਮਣੇ ਇਕ ਵਿਅਕਤੀ ਨੇ ਲਿਖਤ ਸ਼ਿਕਾਇਛ ਦਿੱਤੀ ਸੀ ਇਸ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਤੁਰੰਤ ਅਸਿਸਟੈਂਟ ਨੂੰ ਸਸਪਂੈਡ ਕੀਤਾ ਅਤੇ ਕਿਹਾ ਕਿ ਇਸ ਦੌਰਾਨ ਇਸ ਅਸਿਸਟੈਂਟ ਦੀ ਹਾਜੀਰੀ ਮੁੱਖ ਮੰਤਰੀ ਦਫਤਰ ਵਿਚ ਲੱਗੇਗੀ

ਬਿਲਡਰਾਂ ਦੇ ਖਿਲਾਫ ਕਾਰਵਾਈ ਦੇ ਦਿੱਤੇ ਨਿਰਦੇਸ਼

          ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸਾਹਮਣੇ ਲੋਕਾਂ ਨੇ ਬਿਲਡਰਾਂ ਨਾਲ ਜੁੜੀ ਸ਼ਿਕਾਇਤ ਵੀ ਰੱਖੀ ਇਕ ਸ਼ਿਕਾਇਤ ਵਿਚ 700 ਮਲਟੀ ਸਟੋਰੀ ਫਲੈਟ ਦੀ ਐਨਓਸੀ ਪ੍ਰਾਪਤ ਕੀਤੇ ਬਿਨ੍ਹਾਂ ਕਬਜਾ ਦੇ ਦਿੱਤੇ ਜਾਣ ਦੇ ਮਾਮਲੇ ਵਿਚ ਮੁੱਖ ਮੰਤਰੀ ਨੇ ਸੋਨੀਪਤ ਡੀਟੀਪੀ ਨੂੰ ਦਿਨ ਵਿਚ ਸਮਸਿਆ ਦਾ ਹੱਲ ਕਰਨ ਅਤੇ ਬਿਲਡਰ ਦੇ ਖਿਲਾਫ  ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਉਨ੍ਹਾਂ ਨੇ ਹੋਰ ਸ਼ਿਕਾਇਤਾਂ ਵਿਚ ਬਿਲਡਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਲਈ ਡੀਟੀਪੀ ਨੂੰ ਨਿਰਦੇਸ਼ ਦਿੱਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੂਰਤ ਵਿਚ ਬਿਲਡਰ ਵਜ੍ਹਾ ਨਾਲ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ

1 ਜਨਵਰੀ ਤੋਂ ਬਨਣਾ ਸ਼ੁਰੂ ਹੋਣਗੇ ਬੀਪੀਐਲ ਕਾਰਡ,  ਪਰਿਵਾਰ ਪਹਿਚਾਣ ਪੱਤਰ ਲਈ ਵੀ ਲੱਗਣਗੇ ਕੈਂਪ

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਨਵਰੀ ਤੋਂ ਬੀਪੀਐਲ ਕਾਰਡ ਬਨਾਉਣ ਦਾ ਕਾਰਜ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ-ਨਾਲ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦੀ ਗਲਤੀਆਂ ਨੁੰ ਦੂਰ ਕਰਨ ਤੇ ਨਵੇਂ ਪੀਪੀਪੀ ਬਣਾਏ ਜਾਣ ਲਈ ਕੈਂਪ ਲਗਾਏ ਜਾਣਗੇ ਪਰਿਵਾਰ ਪਹਿਚਾਣ ਪੱਤਰ ਲਈ 10 ਤੇ 11 ਦਸੰਬਰ ਅਤੇ 15,  16 ਤੇ 17 ਦਸੰਬਰ ਨੂੰ ਪੂਰੇ ਸੂਬੇ ਵਿਚ ਵੱਖ-ਵੱਖ ਥਾਂ ਕੈਂਪ ਲਗਾਏ ਜਾਣਗੇ

ਵਿਕਾਸ ਕੰਮਾਂ ਵਿਚ ਲਿਆਉਣ ਤੇਜੀ

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਵਿਚ ਤੇਜੀ ਲਿਆਈ ਜਾਵੇ ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਸਰਕਾਰ ਦੇ ਕੋਲ ਬਜਟ ਦੀ ਕੋਈ ਕਮੀ ਨਹੀਂ ਹੈ ਆਮ ਆਦਮੀ ਵੀ ਪਿੰਡ ਦਰਸ਼ਨ ਤੇ ਨਗਰ ਦਰਸ਼ਨ ਪੋਰਟਲ ਰਾਹੀਂ ਆਪਣੇ ਖੇਤਰ ਨਾਲ ਜੁੜੀ ਮੰਗ ਪਾ ਸਕਦੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਅਵੈਧ ਕਬਜਿਆਂ 'ਤੇ ਵੀ ਸਰਕਾਰੀ ਅਧਿਕਾਰੀ ਜਰੂਰ ਕਾਰਵਾਈ ਕਰਨ

ਵਿਹਸਲ ਬਲੋਅਰ ਰਾਮਕੁਮਾਰ ਦਹਿਆ ਨੂੰ ਸ਼ਾਮਿਲ ਕਰਨ ਦੇ ਦਿੱਤੇ ਨਿਰਦੇਸ਼

          ਜਨਸਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਦੇ ਸਾਹਮਣੇ ਵਹਿਸਲ ਬਲੋਅਰ ਰਾਜਕੁਮਾਰ ਦਹਿਆ ਨੇ ਸਹਿਕਾਰੀ ਬੈਂਕਾਂ ਨਾਲ ਜੁੜੀ ਸ਼ਿਕਾਇਤਾਂ ਰੱਖੀਆਂ ਮੁੱਖ ਮੰਤਰੀ ਨੇ ਤੁਰੰਤ ਪ੍ਰਭਾਵ ਨਾਲ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨ ਲਲਿਤ ਸਿਵਾਚ ਨੂੰ ਵਿਹਸਲ ਬਲੋਅਰ ਰਾਮਕੁਮਾਰ ਦਹਿਆ ਨੂੰ 26 ਜਨਵਰੀ ਗਣਤੰਤਰ ਦਿਵਸ ਸਮਾਰੋਹ ਵਿਚ ਸਨਮਾਨਿਤ ਕਰਨ ਲਈ ਕਿਹਾ ਇਸ ਦੇ ਨਾਲ-ਨਾਲ ਮੁੱਖ ਮੰਤਰੀ ਨੇ ਇਕ ਅਪਾਹਜ ਨੂੰ 25 ਹਜਾਰ ਰੁਪਏ ਆਰਥਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ

          ਇਸ ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ,  ਰੋਹਤਕ ਡਿਵੀਜਨ ਕਮਿਸ਼ਨਰ ਸੰਜੀਵ ਵਰਮਾ,  ਆਈਜੀ ਮਮਤਾ ਸਿੰਘ ਨੇ ਵੀ ਸ਼ਿਕਾਇਤਾਂ ਨੂੰ ਸੁਣਿਆ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ