ਹਰਿਆਣਾ

ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਾਰਕੰਡਾ ਵਿਖੇ ਦਿਲ ਦੇ ਰੋਗੀਆਂ ਦਾ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ ਇਲਾਜ-ਐਡਵੋਕੇਟ ਧਾਮੀ

ਕੌਮੀ ਮਾਰਗ ਬਿਊਰੋ | December 23, 2022 07:32 PM

ਸ਼੍ਰੋਮਣੀ  ਗੁਰਦੁਆਰਾ  ਪ੍ਰਬੰਧਕ ਕਮੇਟੀ  ਦੇ  ਪ੍ਰਧਾਨ  ਐਡਵੋਕੇਟ  ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਕਾਰਜ ਲਈ ਆਧੁਨਿਕ  ਹਸਪਤਾਲ ਵਿਖੇ ਲਗਾਈ ਜਾ ਰਹੀ ਹੈ, ਇਹ ਮਸ਼ੀਨ ਜਪਾਨੀ  ਕੰਪਨੀ  ਦੀ  ਹੈ।ਜਿਸ ਨਾਲ ਦਿਲ ਦੇ ਰੋਗੀਆਂ ਨੂੰ ਹੁਣ ਸ਼ਾਹਬਾਦ ਵਿਖੇ ਹੀ  ਵੱਡੀ ਸਹੂਲਤ ਚੈਰੀਟੇਬਲ ਕੀਮਤਾਂ ਤੇ ਮਿਲੇਗੀ।ਇਹ ਮਲਟੀ ਸਪੈਸ਼ਇਲਟੀ ਹਸਪਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ  ਹਰਿਆਣਾ  ਖੇਤਰ  ਵਿੱਚ  ਵੱਡੀਆਂ  ਸਿਹਤ  ਸਹੂਲਤਾਂ  ਪ੍ਰਦਾਨ  ਕਰ  ਰਿਹਾ  ਹੈ।ਇਹ  ਚੈਰੀਟੇਬਲ ਹਸਪਤਾਲ ਕੁਆਲਟੀ ਕੰਟਰੋਲ ਆਫ ਇੰਡੀਆਂ ਵੱਲੋਂ ਫੁੱਲ ਟਂਨ. ਸਰਟੀਫਿਕੇਟ ਪ੍ਰਾਪਤ ਕੁਰੂਕਸ਼ੇਤਰ ਜਿਲ੍ਹੇ ਦਾ ਸਬ ਤੋਂ ਵੱਡਾ ਮਲਟੀ ਸਪੈਸ਼ਇਲਟੀ ਹਸਪਤਾਲ ਹੈ।ਜਿੱਥੇ ਆਮ ਵਿਅਕਤੀ ਵੀ ਚੈਰੀਟੇਬਲ ਕੀਮਤਾਂ ਤੇ ਇਲਾਜ ਕਰਵਾ ਸਕਦਾ ਹੈ।ਇੱਥੇ ਅਯੂਸ਼ਮਾਨ ਭਾਰਤ ਯੋਜਨਾ, ਹਰਿਆਣਾ ਸਰਕਾਰ ਦੇ ਮੁਲਾਜ਼ਮ ਅਤੇ ਅਲੱਗ—ਅਲੱਗ ਇੰਸੋਰੈਂਸ਼ ਕੰਪਨੀ ਦੇ ਕਾਰਡ ਹੋਲਡਰ ਫਰੀ ਇਲਾਜ਼ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਥਙ.ਛ (ਸਾਬਕਾ ਫੌਜੀ), ਙਭ.ਛ (ਕੇਂਦਰੀ ਸਰਕਾਰ) ਦੇ ਸੇਵਾ ਮੁਕਤ ਮੁਲਾਜ਼ਮ ਅਤੇ ਥਛਜ਼ ਕਾਰਡ ਹੋਲਡਰਾਂ ਨੂੰ ਵੀ ਜਲਦ ਹੀ ਸਿਹਤ  ਸਹੂਲਤ  ਪ੍ਰਦਾਨ  ਕੀਤੀ  ਜਾਵੇਗੀ।ਮੀਰੀ  ਪੀਰੀ  ਟਰੱਸਟ  ਦੇ  ਵਾਇਸ  ਚੇਅਰਮੈਨ  ਸ੍ਰ.  ਰਘੂਜੀਤ  ਸਿੰਘ ਵਿਰਕ ਜੀ ਨੇ ਦੱਸਿਆ ਕਿ ਇਸ ਮਸ਼ੀਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਤਾਂ ਕਿ ਦਿਲ ਦੇ ਮਰੀਜਾਂ ਨੂੰ ਇਲਾਜ ਲਈ ਚੰਡੀਗੜ੍ਹ ਜਾਂ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਪਰੇਸ਼ਾਨ ਨਾ ਹੋਣਾ ਪਵੇ।ਸ਼੍ਰੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਬਲਦੇਵ ਸਿੰਘ ਕਾਇਮਪੁਰ ਵੱਲੋਂ ਕੰਪਨੀ ਦੇ ਨੁਮਾਇੰਦਿਆਂ ਨੂੰ ਮਸ਼ੀਨ ਦੀ ਕੀਮਤ ਦਾ ਚੈੱਕ ਅਦਾ ਕੀਤਾ ਗਿਆ।ਇਸ ਮੌਕੇ *ਤੇ ਡਾ. ਸੰਦੀਪਇੰਦਰ ਸਿੰਘ ਚੀਮਾ, ਸ੍ਰ. ਸਿਮਰਜੀਤ ਸਿੰਘ ਸਕੱਤਰ ਅਤੇ ਜਪਾਨ ਕੰਪਨੀ ਦੇ ਨੁਮਾਇੰਦੇ ਸ੍ਰੀਨਿਵਾਸ ਵਰਧਨ ਜੀ ਸ਼ਾਮਲ ਹੋਏ। 

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ