ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਮਾਤਾ ਸ੍ਰੀਮਤੀ ਹੀਰਾਬੇਨ ਮੋਦੀ ਜੀ ਦੇ ਨਿਧਨ 'ਤੇ ਡੂੰਘਾ ਸੋਗ ਪ੍ਰਗਟਾਇਆ। ਉਨ੍ਹਾਂ ਨੇ ਆਪਣੇ ਵੱਲੋਂ ਅਤੇ ਹਰਿਆਣਾ ਸਰਕਾਰ ਵੱਲੋਂ ਸ੍ਰੀਮਤੀ ਹੀਰਾਰੇਨ ਮੋਦੀ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਪ੍ਰਮਾਤਮਾ ਨੂੰ ਮਰਹੂਮ ਰੂਹ ਨੂੰ ਆਪਣੇ ਚਰਣਾਂ ਵਿਚ ਸਥਾਨ ਦੇਣ ਦੀ ਪ੍ਰਾਰਥਨਾ ਕੀਤੀ।
ਸ੍ਰੀ ਮਨੋਹਰ ਲਾਲ ਨੇ 100 ਸਾਲਾਂ ਦਾ ਕਰਮਯੋਗੀ ਤੇ ਤਪੱਸਵੀ ਜੀਵਨ ਭਗਵਾਨ ਦੇ ਚਰਣਾਂ ਵਿਚ ਸਮਰਪਿਤ ਕਰਨ ਵਾਲੀ ਸ੍ਰੀਮਤੀ ਹੀਰਾਬੇਨ ਮੋਦੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਹ ਉਸ ਮਾਂ ਨੂੰ ਨਮਨ ਕਰਦੇ ਹਨ, ਜਿਨ੍ਹਾਂ ਨੇ ਦੇਸ਼ਭਗਤ ਅਤੇ ਦੇਸ਼ ਨੁੰ ਸਮਰਪਿਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਰਗੇੀ ਸ਼ਖਸੀਅਤ ਨੂੰ ਜਨਮ ਦਿੱਤਾ। ਮਾਂ ਦੀ ਪਰ੍ਰੇਣਾ ਨਾਲ ਹੀ ਪ੍ਰਧਾਨ ਮੰਤਰੀ ਦੇਸ਼ ਨੂੰ ਅੱਗੇ ਵਧਾ ਰਹੇ ਹਨ ਅਤੇ ਦੁਨੀਆ ਵਿਚ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਹ ਮਾਂ ਦੀ ਹੀ ਕਿਰਪਾ ਨਾਲ ਸੰਭਵ ਹੋ ਪਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਗਰੀਬੀ ਵਿਚ ਜਿਸ ਤਰ੍ਹਾ ਨਾਲ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਮਾਤਾ ਜੀ ਨੇ ਕੀਤਾ, ਉਹ ਪ੍ਰੇਰਣਾਦਾਇਕ ਹੈ। ਸ੍ਰੀਮਤੀ ਹੀਰਾਬੇਨ ਮੋਦੀ ਜੀ ਸਾਦਗੀ ਦਾ ਪ੍ਰਤੀਕ ਸਨ। ਉਨ੍ਹਾਂ ਦਾ ਸੰਘਰਸ਼ਮਈ ਅਤੇ ਸਦਾਚਾਰੀ ਜੀਵਨ ਸਦਾ ਯਾਦ ਰਹੇਗਾ।
ਸ੍ਰੀ ਮਨੋਹਰ ਲਾਲ ਨੇ ਨਮ ਅੱਖਾਂ ਨਾਲ ਸ੍ਰੀਮਤੀ ਹੀਰਾਬੇਨ ਮੋਦੀ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਮਾਂ ਦਾ ਵਿਸ਼ੇਸ਼ ਸਥਾਨ ਹੁੰਦਾ ਹੈ, ਮਾਂ ਦੀ ਮੌਤ ਜੀਵਨ ਵਿਚ ਅਜਿਹਾ ਖਾਲੀਪਨ ਛੱਡ ਜਾਂਦੀ ਹੈ, ਜਿਸ ਨੂੰ ਭਰਨਾ ਅਸੰਭਵ ਹੈ। ਉਨ੍ਹਾਂ ਨੁੰ ਮੇਰੀ ਭਾਵਭਿਨੀ ਸ਼ਰਧਾਂਜਲੀ। ਪ੍ਰਮਾਤਮਾ ਮਰਹੂਮ ਆਤਮਾ ਨੂੰ ਆਪਣਾ ਸ੍ਰੀਚਰਣਾਂ ਵਿਚ ਸਥਾਨ ਦੇਣ।