ਹਰਿਆਣਾ

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ ਐਸ ਐਸ ਦੇ ਹਮਾਇਤੀਆਂ ਨੇ ਬਣਾਈ ਹੈ ਪ੍ਰਵਾਨ ਨਹੀਂ ਕਰਦੇ-ਜਗਦੀਸ਼ ਸਿੰਘ ਝੀਂਡਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | January 01, 2023 06:17 PM

ਵਖਰੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਲੰਮਾਂ ਸਮਾਂ ਜਦੋ ਜਹਿਦ ਕਰਨ ਵਾਲੇ ਹਰਿਆਣਾ ਦੇ ਸਿੱਖ ਆਗੂ ਸ੍ਰ ਜਗਦੀਸ਼ ਸਿੰਘ ਝੀਂਡਾ ਨੇ ਸਰਕਾਰ ਵਲੋ ਬਣਾਈ ਕਮੇਟੀ ਰਦ ਕਰਦਿਆਂ ਵਖਰੀ 41 ਮੈਂਬਰੀ ਕਮੇਟੀ ਦਾ ਗਠਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੰਗ ਪੱਤਰ ਸੋਂਪਿਆ। ਜਥੇਦਾਰ ਦੀ ਗੈਰ ਹਾਜਰੀ ਵਿਚ ਇਹ ਮੰਗ ਪੱਤਰ ਜਥੇਦਾਰ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਢੱਡੇ ਨੇ ਪ੍ਰਾਪਤ ਕੀਤਾ।ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਝੀਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਆਪਣੇ ਹੱਥ ਠੋਕਿਆ ਦੀ ਤੇ ਆਰ ਐਸ ਐਸ ਦੇ ਹਮਾਇਤੀਆਂ ਦੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਨੂੰ ਹਰਿਆਣਾ ਦੇ ਸਿੱਖ ਬਿਲਕੁਲ ਸਵਿਕਾਰ ਨਹੀ ਕਰਦੇ।ਉਨਾਂ ਕਿਹਾ ਕਿ ਉਨਾਂ ਵਲੋ ਪੇਸ਼ ਕੀਤੀ ਗਈ ਸੂਚੀ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਿਕ ਹੈ ਤੇ ਹਰਿਆਣਾ ਦੇ ਸਿੱਖ ਇਸ ਕਮੇਟੀ ਨੂੰ ਹੀ ਪ੍ਰਵਾਨ ਕਰਨਗੇ। ਹਰਿਆਣਾ ਦੇ ਸਿੱਖ ਕਿਸੇ ਵੀ ਸਰਕਾਰ ਕਮੇਟੀ ਨੂੰ ਨਹੀ ਮੰਨਦੇ। ਦੁਨੀਆਂ ਭਰ ਦੇ ਸਿੱਖ ਤੇ ਖਾਸਕਰ ਹਰਿਆਣਾ ਦੇ ਸਿੱਖ ਫੈਸਲਾ ਲੈਣ ਕਿ ਉਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਾਣਾ ਹੈ ਕਿ ਸਰਕਾਰ ਨਾਲ ਜਾਣਾ ਹੈ।ਉਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਵੀ ਕਮੇਟੀ ਦੇ ਬਾਰੇ ਜਲਦ ਹੀ ਫੈਸਲਾ ਲੈ ਕੇ ਹਰਿਆਣਾ ਦੇ ਸਿੱਖਾਂ ਦੀ ਅਵਾਜ ਸੁਨਣਗੇ। ਉਨਾ ਕਿਹਾ ਕਿ ਮੈ 22 ਸਾਲ ਤਕ ਹਰਿਆਣਾ ਕਮੇਟੀ ਲਈ ਲੜਾਈ ਲੜੀ, ਅਸੀ ਬਰਾਬਰੀ ਦਾ ਸਨਮਾਨ ਚਾਹੰੁਦੇ ਹਾਂ। ਸਾਡੀ ਮੰਗ ਸੀ ਕਿ ਹਰਿਆਣਾ ਤੋ ਲਿਆਂਦਾ ਪੈਸਾ ਹਰਿਆਣਾ ਤੇ ਹੀ ਖਰਚ ਕੀਤਾ ਜਾਵੇ ਪਰ ਅਜਿਹਾ ਨਹੀ ਹੋਇਆ। ਟਸੀ ਵਖ ਵਖ ਸਮੇ ਤੇ ਵਖ ਵਖ ਪੰਥਕ ਆਗੂਆਂ ਨਾਲ ਕਈ ਵਾਰ ਮੀਟਿੰਗ ਕਰਕੇ ਹਰਿਆਣਾ ਦੇ ਸਿੱਖਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਬਾਰੇ ਜਾਣਕਾਰੀ ਦਿੰਤੀ ਪਰ ਕਿਸੇ ਨੇ ਸਾਡੀ ਮੰਗ ਤੇ ਗੌਰ ਨਹੀ ਕੀਤਾ। ਉਨਾਂ ਕਿਹਾ ਕਿ ਮੈ ਖੁਦ 8 ਸਾਲ ਸ਼ੋ੍ਰਮਣੀ ਕਮੇਟੀ ਦਾ ਮੈਂਬਰ ਰਿਹਾ ਹਾਂ। ਸ਼ੋ੍ਰਮਣੀ ਕਮੇਟੀ ਦੇ ਅਕਾਲੀ ਦਲ ਹਮੇਸ਼ਾਂ ਹਰਿਆਣਾ ਦੇ ਸਿੱਖਾਂ ਦੀ ਭਾਵਨਾ ਤੋ ਉਲਟ ਜਾ ਕੇ ਚੋਣਾ ਹਾਰ ਚੁੱਕੇ ਤੇ ਪੰਜਾਬ ਤੋ ਨਾਮਜਦ ਕੀਤੇ ਰਘੂਜੀਤ ਸਿੰਘ ਵਿਰਕ ਦੀ ਹੀ ਗਲ ਸੁਣਦਾ ਰਹੇ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ