ਸੰਸਾਰ

ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਸਰੀ ਨਿਵਾਸੀ ਅੰਗਰੇਜ ਸਿੰਘ ਬਰਾੜ ਦਾ ਸਨਮਾਨ

ਹਰਦਮ ਮਾਨ/ਕੌਮੀ ਮਾਰਗ ਬਿਊਰੋ | January 15, 2023 08:45 PM

 

ਸਰੀ-ਬਰਜਿੰਦਰਾ ਕਾਲਜ ਫਰੀਦਕੋਟ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ (ਓਲਡ ਸਟੂਡੈਂਟਸ ਐਸੋਸੀਏਸ਼ਨਵੱਲੋਂ ਬੀਤੇ ਦਿਨ ਸਰੀ ਕੈਨੇਡਾ ਦੇ ਵਸਨੀਕ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਅੰਗਰੇਜ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ।

 ਭਾਰਤ ਦੇ ਰੈਸਲਿੰਗ ਕੋਚ ਹਰਿਗੋਬਿੰਦ ਸਿੰਘ ਸੰਧੂ ਤੇ ਭਲਵਾਨੀ ਅਖਾੜਾ ਦੇ ਉਪਰਾਲੇ ਸਦਕਾ ਕਾਲਜ ਵਿਚ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਹਰਿਗੋਬਿੰਦ ਸਿੰਘ ਸੰਧੂ ਨੇ ਅੰਗਰੇਜ ਸਿੰਘ ਬਰਾੜ ਦੀ ਸ਼ਖ਼ਸੀਅਤ ਅਤੇ ਸਰੀ ਵਿਚ ਉਸ ਵੱਲੋਂ ਕਲਾ,  ਸਾਹਿਤ ਸਮਾਜਿਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਉਸ ਦੀ ਪ੍ਰਾਹੁਣਾਚਾਰੀ ਅਤੇ ਮਿਲਾਪੜੇ ਸੁਭਾਅ ਦੀ ਪ੍ਰਸੰਸਾ ਕੀਤੀ।

ਅੰਗਰੇਜ਼ ਸਿੰਘ ਬਰਾੜ ਨੇ ਹਰਿਗੋਬਿੰਦ ਸਿੰਘ ਸੰਧੂ ਅਤੇ ਸਾਰੇ ਪੁਰਾਣੇ ਸਹਿਪਾਠੀਆਂ ਨੂੰ ਮਿਲਣ ਤੇ ਆਪਣੀ  ਖੁਸ਼ੀ ਦਾ ਇਜ਼ਹਾਰ ਕੀਤਾ, ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਮਾਣ ਸਨਮਾਨ ਦੇਣ ਲਈ ਸਭਨਾਂ ਦੋਸਤਾਂ ਦਾ ਧੰਨਵਾਦ ਕੀਤਾ। ਇਸ ਵਿਸ਼ੇਸ਼ ਇਕੱਤਰਤਾ ਵਿਚ ਮਨਦੀਪ ਰਾਏ ਬਿੱਟਾ,  ਜਤਿੰਦਰ ਜੈਨ,  ਬਲਵਿੰਦਰ ਸਿੰਘ ਘੈਂਟ, ਦੀਪਕ ਚੋਪੜਾ (ਪ੍ਰਿੰਸੀਪਲ) ਜੀਬੀਸੀ ਫਰੀਦਕੋਟ, ਹਰਗੋਬਿੰਦ ਸਿੰਘ ਸੰਧੂ (ਭਾਰਤੀ ਕੁਸ਼ਤੀ ਦੇ ਮੁੱਖ ਕੋਚ),  ਪਰਮਿੰਦਰ ਸਿੰਘ (ਸੇਵਾ-ਮੁਕਤ ਪ੍ਰਿੰਸੀਪਲ), ਜਤਿੰਦਰ ਸਿੰਘ ਮੌੜ (ਆਈ.ਜੀ.) ਜੇਲ੍ਹ, ਓ.ਐਸ.ਏ ਫਰੀਦਕੋਟ ਦੇ ਪ੍ਰਧਾਨ ਸੁਖਜੀਤਇੰਦਰ ਸਿੰਘ ਬਾਜਵਾ (ਸੇਵਾ-ਮੁਕਤ ਪ੍ਰੋਫੈਸਰ), ਸੁਖਦੇਵ ਸਿੰਘ ਬਰਾੜ, ਜੀ ਐਸ ਸੰਘਾ (ਖੇਡ ਅਥਾਰਟੀ ਇੰਡੀਆ ਦੇ ਮੁੱਖ ਕੋਚ), ਹਰਦੀਪ ਸਿੰਘ ਬਰਾੜ (ਫਿੱਡੂ), ਮਨਜੀਤ ਐਸ.ਸੰਧੂ (ਰਿਟਾਇਰਡ ਪ੍ਰਿੰਸੀਪਲ), ਹਰਦੇਵ ਸਿੰਘ ਸੰਧੂ, ਗੁਰਮੀਤ ਸਿੰਘ ਬਰਾੜ (ਪਹਿਲਵਾਨ ਅਤੇ ਮੁੱਖ ਪ੍ਰਬੰਧਕ ਕੁਸ਼ਤੀ ਕਲੱਬ ਫਰੀਦਕੋਟ) ਅਤੇ ਸੁਖਜਿੰਦਰ ਸਿੰਘ ਸਮਰਾ (ਜ਼ਿਲ੍ਹਾ ਕੁਸ਼ਤੀ ਸੰਘ ਦੇ ਸਕੱਤਰ) ਸ਼ਾਮਲ ਹੋਏ।

 

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ