ਹਰਿਆਣਾ

ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ ਹਰਿਆਣਾ ਵਿਚ ਸੁਰੱਖਿਆ ਪੁਖਤਾ ਇੰਤਜਾਮ

ਕੌਮੀ ਮਾਰਗ ਬਿਊਰੋ | January 24, 2023 04:37 PM

 

ਚੰਡੀਗੜ੍ਹ- ਹਰਿਆਣਾ ਪੁਲਿਸ ਨੇ ਪੂਰੇ ਸੂਬੇ ਵਿਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ ਸਮੂਚੇ ਸੂਬੇ ਵਿਚ ਸੁਰੱਖਿਆ ਵਿਵਸਥਾ ਪੁਖਤਾ ਕਰ ਦਿੱਤੀ ਹੈ

          ਹਰਿਆਣਾ ਪੁਲਿਸ ਮਹਾਨਿਦੇਸ਼ਕ ਸ੍ਰੀ ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਇਸ ਸਬੰਧ ਵਿਚ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜਿਲ੍ਹਾ ਪੁਲਿਸ ਸੁਪਰਡੈਂਟਾਂ ਨੂੰ 26 ਜਨਵਰੀ ਨੂੰ ਹੋਣ ਵਾਲੇ ਝੰਡਾ ਫਹਿਰਾਉਣ ਤੇ ਹੋਰ ਸਮਾਰੋਹਾਂ ਲਈ ਸਾਰੇ ਸਥਾਨਾਂ 'ਤੇ ਸਹੀ ਸੁਰੱਖਿਆ ਵਿਵਸਥਾ ਯਕੀਨੀ ਕਰਨ ਦੇ ਲਈ ਕਿਹਾ ਗਿਆ ਹੈ ਸਮਾਰੋਹ ਸਥਾਨਾਂ ਦੇ ਵੱਲ ਜਾਣ ਵਾਲੇ ਸਾਰੇ ਮਾਰਗਾਂ 'ਤੇ ਨਾਕੇ ਮਜਬੂਤ ਕਰਦੇ ਹੋਏ ਅਚਾਨਕ ਨਿਰੀਖਣ ਦੇ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਨਾਲ ਹੀ ਕਿਸੇ ਵੀ ਘਟਨਾ ਨਾਲ ਨਜਿਠਣ ਲਈ ਵੱਧ ਪੁਲਿਸ ਫੋਰਸ ਦੀ ਤੈਨਾਤੀ ਕੀਤੀ ਗਈ ਹੈ

          ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਰੋਹ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਸਮਾਰੋਹ ਸਥਾਨਾਂ ਵੱਲ ਜਾਣ ਵਾਲੇ ਮਾਰਗਾਂ 'ਤੇ ਆਵਾਜਾਈ ਦੀ ਸੁਚਾਰੂ ਵਿਵਸਥਾ ਯਕੀਨੀ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ

          ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲਾਂ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਜਵਾਨਾਂ ਵੱਲੋਂ ਸੰਵੇਦਨਸ਼ੀਲ ਸਥਾਨਾਂ 'ਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਨਾਲ ਹੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ,  ਸਾਮਾਨ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ 'ਤੇ ਵੀ ਪੈਨੀ ਨਜਰ ਰੱਖੀ ਜਾ ਰਹੀ ਹੈ ਸਾਰੇ ਮਹਤੱਵਪੂਰਣ ਬਿੰਦੂਆਂ 'ਤੇ ਗਸ਼ਤ ਅਤੇ ਚੈਕਿੰਗ ਤੋਂ ਇਲਾਵਾ,  ਪੂਰੇ ਰਾਜ ਵਿਚ ਟ੍ਰੇਨਾਂ ਅਤੇ ਪੁਬਲਿਕ ਟ੍ਰਾਂਸਪੋਰਟ ਦੇ ਹੋਰ ਸਾਧਨਾਂ ਦੀ ਵੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ

          ਉਨ੍ਹਾਂ ਨੇ ਕਹਾ ਕਿ ਬਾਜਾਰਾਂ,  ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਰਗੇ ਮਹਤੱਵਪੂਰਣ ਸਥਾਨਾਂ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਹੋਟਲ,  ਗੈਸਟਹਾਊਸ,  ਪਾਰਕਿੰਗ ਸਥਾਨ ਅਤੇ ਰੇਸਤਰਾਂ ਵੀ ਚੈਕ ਕੀਤੇ ਜਾ ਬਹੇ ਹਨ ਆਮਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਪੈਟ੍ਰੋਲਿੰਗ ਤੋਂ ਇਲਾਵਾ ਵਿਸ਼ੇਸ਼ ਰੂਪ ਨਾਲ ਰਾਤ ਦੇ ਸਮੇਂ ਵਾਹਨਾਂ ਦੀ ਚੈਕਿੰਗ ਵੀ ਵਧਾ ਦਿੱਤੀ ਗਈ ਹੈ

          ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਸੂਚਨਾ ਮਿਲਣ 'ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ

 

Have something to say? Post your comment

 

ਹਰਿਆਣਾ

ਹਰਿਆਣਾ ਸਰਕਾਰ ਨੇ 15 ਆਈਏਐਸ ਅਤੇ 2 ਐਚਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਹਰਿਆਣਾ ਸਰਕਾਰ ਦੇ ਰਹੀ ਓਲੰਪਿਕ ਮੈਡਲ ਜੇਤੂਆਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਪੁਰਸਕਾਰ ਰਕਮ - ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ 186 ਵਾਕੀ ਟਾਕੀ ਸੈਟ ਖਰੀਦਣ ਨੁੰ ਦਿੱਤੀ ਮੰਜੂਰੀ

ਸ਼ਹਿਰੀ ਸਥਾਨਕ ਨਿਗਮਾਂ ਦੇ ਜਨਪ੍ਰਤੀਨਿਧੀਆਂ ਦੇ ਕੋਲ ਹੋਵੇਗੀ ਹੁਣ ਫੁੱਲ ਪਾਵਰ- ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਐਚਪੀਡਬਲਿਯੂਸੀ ਦੀ ਮੀਟਿੰਗ

ਬਜਟ ਅਰਥਵਿਵਸਥਾ ਨੂੰ ਮਜਬੂਤੀ ਅਤੇ ਰਾਸ਼ਟਰ ਵਿਕਾਸ ਨੂੰ ਨਵੀਂ ਬੁਲੰਦੀਆਂ 'ਤੇ ਲੈ ਜਾਣ ਵਾਲਾ ਹੋਵੇਗਾ ਸਾਬਤ-ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਇਤਿਹਾਸ ਰਚੇਗੀ ਭਾਜਪਾ : ਡਾ ਸਤੀਸ਼ ਪੂਨੀਆ

ਬਜਟ ਵਿਕਸਤ ਭਾਰਤ ਦੇ ਨਿਰਮਾਣ ਦੀ ਨੀਂਹ ਨੂੰ ਮਜ਼ਬੂਤ ​​ਕਰਨ ਲਈ ਆਇਆ ਹੈ - ਓਮ ਪ੍ਰਕਾਸ਼ ਧਨਖੜ

ਹਰਿਆਣਾ ਵਿਚ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਹੁਣ ਸੇਵਾ ਕਾ ਅਧਿਕਾਰ ਐਕਟ ਦੇ ਦਾਇਰੇ ਵਿਚ

ਗ੍ਰਾਮੀਣ ਖੇਤਰ ਵਿਚ ਚੌਪਾਲਾਂ ਦੇ ਨਿਰਮਾਣ ਲਈ ਸਰਕਾਰ ਨੇ ਮੰਜੂਰ ਕੀਤੇ 900 ਕਰੋੜ ਰੁਪਏ - ਨਾਇਬ ਸਿੰਘ ਸੈਨੀ