ਹਰਿਆਣਾ

ਦਸ਼ਮੇਸ਼ ਪਿਤਾ ਦੇ ਪਰਉਪਕਾਰਾਂ ਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | January 26, 2023 07:50 PM

 ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰਾਂ ਕੁਰਬਾਨੀਆਂ ਦਾ ਕਰਜ਼ਾ ਸਮੁੱਚੇ ਭਾਰਤਵਾਸੀ ਕਰੋੜਾਂ ਜਨਮ ਲੈ ਕੇ ਵੀ ਨਹੀਂ ਚੁਕਾ ਸਕਦੇ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ ਨਾਗੋਕੀ ਜ਼ਿਲਾ ਸਿਰਸਾ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਪਿੰਡ ਨਾਗੋਕੀ ਨਗਰ ਨਿਵਾਸੀਆਂ ਵੱਲੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਰ ਸਾਲ ਦੀ ਤਰਾਂ 41 ਦਿਨ ਸਮੁੱਚੇ ਨਗਰ ਨਿਵਾਸੀਆਂ ਨੇ ਸਵੇਰ ਵੇਲੇ ਵਾਹਿਗੁਰੂ ਮੰਤਰ ਦਾ ਜਾਪ ਕੀਤਾ 24 ਜਨਵਰੀ ਨੂੰ ਸਵੇਰੇ ਧੁਰਕੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਈ ਗੁਰਸੇਵਕ ਸਿੰਘ ਰੰਗੀਲਾ ਹਜੂਰੀ ਰਾਗੀ ਜੱਥਾ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਦਾ ਗੁਰੂ ਸਾਹਿਬ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਕਥਾ ਵੀਚਾਰਾਂ ਰਾਹੀ ਨਿਹਾਲ ਕੀਤਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮੁੱਚੇ ਦੇਸ਼ ਵਾਸੀਆਂ ਉੱਪਰ ਬੇਅੰਤ ਪਰਉਪਕਾਰ ਕੁਰਬਾਨੀਆਂ ਕੀਤੀਆਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਚਾਦਨੀ ਚੌਕ ਵੱਲ ਬਲੀਦਾਨ ਦੇਣ ਵਾਸਤੇ ਆਪ ਤੋਰਿਆ ਲਖਤੇ ਜਿਗਰ ਦੇ ਟੋਟੇ ਦੋ ਚਮਕੌਰ ਦੀ ਗੜ੍ਹੀ ਦੋ ਸਰਹੰਦ ਦੀਆਂ ਨੀਹਾਂ ਵਿਚ ਸ਼ਹੀਦ ਕਰਵਾ ਦਿੱਤਾ ਮਾਤਾ ਗੁਜਰੀ ਜੀ ਦੀ ਕੁਰਬਾਨੀ ਲਾਸਾਨੀ ਹੈ ਦਸਮੇਸ਼ ਪਿਤਾ ਅਰਸ਼ਾਂ ਦੇ ਮਾਲਕ ਨੇ ਫਰਸ਼ਾਂ ਤੇ ਆਪ ਮਾਛੀਵਾੜੇ ਦੇ ਜੰਗਲ ਵਿਚ ਨੰਗੇ ਚਰਨੀ ਟਿੰਡ ਦਾ ਸਰਹਾਣਾ ਲਾ ਕੇ ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ ਦਾ ਨਾਅਰਾ ਦਿੱਤਾ ਐਸੇ ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ ਦਾ ਅਸੀ ਕਰੋੜਾਂ ਜਨਮ ਲੈ ਕੇ ਵੀ ਕਰਜ਼ ਨਹੀਂ ਉਤਾਰ ਸਕਦੇ ਇਸ ਲਈ ਦਸ਼ਮੇਸ਼ ਪਿਤਾ ਜੀ ਦੇ ਪਰਉਪਕਾਰਾਂ ਨੂੰ ਨਤਮਸਤਕ ਹੁੰਦਿਆਂ ਸਾਨੂੰ ਪਤਿਤਪੁਣਾ ਨਸ਼ੇ ਵਹਿਮ ਭਰਮ ਛੱਡ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਛੋਟਾ ਸਿੰਘ ਮੁੱਖ ਗ੍ਰੰਥੀ ਬਾਬਾ ਸਾਧੂ ਸਿੰਘ ਜੀ ਬਾਬਾ ਦਰਸ਼ਨ ਸਿੰਘ ਫੱਤਾ ਮਾਲੋਕਾ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ

 

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ-ਸੁਖਬੀਰ ਸਿੰਘ ਬਾਦਲ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਰਾਹੁਲ ਗਾਂਧੀ ਨੇ ਕਾਂਗਰਸ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲਈ ਹੈ: ਮਨੋਹਰ ਲਾਲ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ