ਪੰਜਾਬ

ਕਿਰਤੀ ਕਿਸਾਨ ਫੋਰਮ ਦੀ ਵੈਬਸਾਈਟ ਦਾ ਰਸਮੀ ਉਦਘਾਟਨ

ਕੌਮੀ ਮਾਰਗ ਬਿਊਰੋ | January 27, 2023 07:54 PM



ਕਿਰਤੀ ਕਿਸਾਨ ਫੋਰਮ ਵਲੋਂ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਖੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਅਜ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਆਰ ਆਈ ਸਿੰਘ ਵਲੋਂ kirtikisanforum.com ਦਾ ਉਦਘਾਟਨ ਕੀਤਾ ਗਿਆ।ਖੇਤੀਬਾੜੀ ਅਤੇ ਦਿਹਾਤ ਨਾਲ ਜੁੜੇ ਸਾਰੇ ਮਸਲਿਆਂ ਦੇ ਡਿਜੀਟਲ ਹਲ ਲਈ ਵੈਬਸਾਈਟ ਇਕ ਵਡਾ ਮੀਲ ਪੱਥਰ ਸਾਬਤ ਹੋਵੇਗੀ। ਆਈ ਟੀ ਨਾਲ ਜੁੜੇ ਮਾਹਿਰਾਂ ਦੀ ਮਦਤ ਨਾਲ ਖੇਤੀ ਬਾੜੀ ਦੀਆਂ ਸਾਰੀਆਂ ਸਮਸਿਆਵਾਂ ਦੇ ਹਲ ਲਈ ਸਮਗਰੀ ਤਿਆਰ ਕਰਕੇ ਵੈਬਸਾਈਟ ਤੇ ਪਾਏ ਜਾਣ ਨਾਲ ਬਿਨਾ ਕਿਸੇ ਲਾਗਤ ਤੋਂ ਕਿਸਾਨਾਂ ਨੂੰ ਦਰਪੇਸ਼ ਸਮਸਿਆਵਾਂ ਦਾ ਸਮਾਧਾਨ ਸੰਭਵ ਹੋ ਸਕੇਗਾ।
ਫੋਰਮ ਦੀ ਮੀਟਿੰਗ ਦੀ ਪਰਧਾਨਗੀ ਕਰਦਿਆਂ ਸਵਰਨ ਸਿੰਘ ਬੋਪਾਰਾਏ ਅਤੇ ਆਰ ਆਈ ਸਿੰਘ ਵਲੋਂ ਸਾਂਝੇ ਤੌਰ ਤੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਓਹ ਕੇ ਕੇ ਐਫ ਵੈਬਸਾਈਟ ਨਾਲ ਜੁੜ ਕੇ ਖੇਤੀ ਖੇਤਰ ਦੀਆਂ ਮੁਸ਼ਕਲਾਂ ਦੇ ਹਲ ਲਈ ਆਪਣੇ ਜਨਤਕ ਤਜ਼ਰਬੇ ਦੇ ਅਧਾਰ ਤੇ ਯੋਗਦਾਨ ਪਾਉਣ। ਕਿਸਾਨ ਅੰਦੋਲਨ ਦੌਰਾਨ ਬੁਧੀਜੀਵੀਆਂ ਅਤੇ ਲੇਖਕਾਂਵਲੋਂ ਪਾਏ ਯੋਗਦਾਨ ਨੂੰ ਵੈਬਸਾਈਟ ਤੇ ਉਜਾਗਰ ਕਰਨ ਅਤੇ ਧਰਾਤਲ ਤੇ ਕਿਸਾਨਾਂ ਨਾਲ ਜੁੜ ਕੇ ਓਨਾਂ ਦੀਆਂ ਤਕਲੀਫਾਂ ਦੇ ਹਲ ਲਈ ਸੁਝਾਓ ਦੇਣ। ਓਨਾਂ ਇਹ ਵੀ ਕਿਹਾ ਕਿ ਸੂਚਨਾਂ ਤਕਨੀਕ ਦੇ ਯੁਗ ਵਿਚ ਖੇਤੀ ਨੂੰ ਚੰਗਾ ਧੰਦਾ ਬਨਾਓਣ ਲਈ ਬੀਜਾਂ ਤੋਂ ਲੈ ਕੇ ਮੰਡੀਕਰਨ ਤਕ ਕਿਸਾਨਾਂ ਦੀ ਅਗਵਾਈ ਕਰਨ।
ਫੋਰਮ ਦੀ ਇਸ ਵਿਸੇਸ਼ ਮੀਟਿੰਗ ਵਿਚ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੀ ਸ਼ਾਮਲ ਹੋਏ।ਵੈਬਸਾਈਟ ਦੀ ਸ਼ੁਰੂਆਤ ਅਤੇ ਫੋਰਮ ਦੇ ਯਤਨਾਂ ਦੀ ਸਲਾਘਾ ਕਰਦਿਆਂ ਓਨਾਂ ਉਮੀਦ ਪ੍ਰਗਟਾਈ ਕਿ ਪੰਜਾਬ ਦੀ ਕਿਸਾਨੀ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਦੇ ਰਹਿਣਗੇ।
ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਤੇ ਜੋਰ ਦਿਤਾ ਗਿਆ। ਹਰ ਸਾਲ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿਗਦਾ ਪਧਰ ਆਓਂਦੇ ਸਾਲਾਂ ਵਿਚ ਪੰਜਾਬ ਨੂੰ ਬੰਜਰ ਬਣਾ ਦੇਵੇਗਾ।ਸਮੂਹ ਮੈਂਬਰਾਂ ਵਲੋਂ ਕਿਰਤੀ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਵਿਤੋਂ ਵਧ ਯੋਗਦਾਨ ਪਾਓਣ ਦਾ ਭਰੋਸਾ ਦਿਤਾ ਗਿਆ। ਅਜ ਦੀ ਮੀਟਿੰਗ ਵਿਚ, ਡੀ ਐਸ ਬੈਂਸ, ਕੁਲਬੀਰ ਸਿੰਘ ਸਿਧੂ, ਇਕਬਾਲ ਸਿੰਘ ਸਿਧੂ, ਜੀ ਕੇ ਸਿੰਘ ਧਾਲੀਵਾਲ, ਕਰਮਜੀਤ ਸਿੰਘ ਸਰਾਂ, ਹਰਕੇਸ਼ ਸਿੰਘ ਸਿਧੂ, ਸਰਬਜੀਤ ਸਿੰਘ ਧਾਲੀਵਾਲ, ਬ੍ਰਿਗੇ. ਹਰਵੰਤ ਸਿੰਘ, ਐਮ ਐਸ ਡੁਲਟ, ਐਚ ਐਸ ਬਰਾੜ, ਐਚ ਐਸ ਗੁਰੋਂ, ਹਰਬੰਸ ਕੌਰ ਬਾਹੀਆ, ਜੇ ਐਸ ਗਿਲ, ਨਵਾਬ ਸਿੰਘ ਹੀਰ, ਅਵਤਾਰ ਸਿੰਘ ਹੀਰਾ, ਪਰਮਿੰਦਰ ਸਿੰਘ ਗਿੱਲ ਹਾਜ਼ਰ ਸਨ।

Have something to say? Post your comment

 

ਪੰਜਾਬ

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਚੋਣ ਲੜਣਗੇ

ਮੋਦੀ ਮੰਗਲਸੂਤਰ ਸਬੰਧੀ ਬੇਬੁਨਿਆਦ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ: ਬਲਬੀਰ ਸਿੱਧੂ

ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਗੁਰੂ ਚਰਨਾਂ ‘ਚ ਟੇਕਿਆ ਮੱਥਾ

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

ਭਾਜਪਾ ਹਰਾਓ ਤੇ ਭਜਾਓ ਭਜਾਓ ਦਾ ਸੱਦਾ ਦਿੰਦੇ ਫਲੈਕਸ ਕੰਧਾਂ ਉੱਪਰ ਲਗਾਉਣ ਦੀ ਕੀਤੀ ਸ਼ੁਰੂਆਤ 

ਮਾਨ ਦਾ ਮੋਦੀ ਤੋਂ ਬਾਦਲਾਂ ਤੱਕ ਹਰ ਵਿਰੋਧੀ 'ਤੇ ਹਮਲਾ, ਕਿਹਾ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ