ਪੰਜਾਬ

ਲੋਕਾਂ ਦੀ ਸਿਹਤ ਲਈ ਸਰਕਾਰ ਦਾ ਇੱਕ ਵਧੀਆ ਉਪਰਾਲਾ ਆਮ ਆਦਮੀ ਕਲੀਨਿਕ : ਐਮ. ਐਲ. ਏ. ਗੁਰਪ੍ਰੀਤ ਸਿੰਘ ਬਣਾਂਵਾਲੀ

ਗੁਰਜੰਟ ਸਿੰਘ ਬਾਜੇਵਾਲੀਆ/ਕੌਮੀ ਮਾਰਗ ਬਿਊਰੋ | January 27, 2023 09:26 PM


ਮਾਨਸਾ - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਦੀ ਲੜੀ ਤਹਿਤ ਅੱਜ ਬਲਾਕ ਪੱਧਰੀ ਪ੍ਰੋਗਰਾਮ ਵਿੱਚ ਕਰੰਡੀ ਵਿਖੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਂਲੀ ਵੱਲੋਂ ਰਿਬਨ ਕੱਟ ਕੇ ਰਸਮੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਬੋਲਦਿਆਂ ਸਰਦਾਰ ਬਣਾਵਾਂਲੀ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਜਿਸ ਤਹਿਤ ਅੱਜ ਮਾਨਯੋਗ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬ ਲਈ 400 ਆਮ ਆਦਮੀ ਕਲੀਨਿਕ ਹੋਰ ਸਮਰਪਿਤ ਕੀਤੇ ਹਨ 100 ਕਲੀਨਿਕ ਪਹਿਲਾਂ ਹੀ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ l ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦੇ ਨਾਲ ਨਾਲ ਮੁਫ਼ਤ ਦਵਾਈਆਂ ਅਤੇ ਲੈਬ ਟੈਸਟ ਦੀ ਸੁਵਿਧਾ ਉਪਲੱਬਧ ਹੋਵੇਗੀ l ਉਹਨਾਂ ਕਿਹਾ ਕਿ ਦਵਾਈਆਂ ਅਤੇ ਸਟਾਫ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ l ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ, ਜਿਲ੍ਹਾ ਮਾਸ ਮੀਡਿਆ ਅਫਸਰ ਪਵਨ ਕੁਮਾਰ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ l ਸੀਨੀਅਰ ਮੈਡੀਕਲ ਅਫਸਰ ਡਾਕਟਰ ਵੇਦਪ੍ਰਕਾਸ਼ ਵੱਲੋਂ ਆਏ ਹੋਏ ਮੁੱਖ ਮਹਿਮਾਨ, ਅਫਸਰ ਸਾਹਿਬਾਨਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ l ਸਾਰੇ ਹੀ ਅਫਸਰਾਂ ਅਤੇ ਲੋਕਾਂ ਨੇ ਮੁੱਖਮੰਤਰੀ ਪੰਜਾਬ ਜੀ ਨੂੰ ਆਨਲਾਈਨ ਉਦਘਾਟਨ ਕਰਦੇ ਹੋਏ ਦੇਖਿਆ ਤੇ ਸੁਣਿਆ l ਇਸ ਮੌਕੇ ਮੈਡੀਕਲ ਅਫਸਰ ਡਾਕਟਰ ਨੀਰੂ ਗੋਇਲ, ਬੀ. ਡੀ.ਪੀ. ਓ. ਪਰਮਜੀਤ ਸਿੰਘ, ਐਸ. ਐਚ. ਓ. ਬਿਕਰਮਜੀਤ ਸਿੰਘ, ਬਲਾਕ ਅਜੂਕੇਟਰ ਤਿਰਲੋਕ ਸਿੰਘ, ਸਿਹਤ ਇੰਸਪੈਕਟਰ ਹੰਸਰਾਜ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਨਿਲ ਵਾਘਲਾ, ਵਿਰਸਾ ਸਿੰਘ ਭਿੰਡਰ, ਗੁਰਜੀਤ ਸਿੰਘ ਭੁੱਲਰ, ਸੰਦੀਪ ਸਿੰਘ ਭਿੰਡਰ ਆਹਲੂਪੁਰ, ਬਹਾਦਰ ਸਿੰਘ ਸ਼ੈਣੀ ਆਹਲੂਪੁਰ, ਅਮਰੀਕ ਸਿੰਘ ਸੰਧੂ, ਮਹਿੰਦਰ ਵਰਮਾ ਕਰੰਡੀ, ਮੁਕੇਸ਼ ਅਰੋੜਾ ਕਰੰਡੀ, ਚੁੰਨੀ ਲਾਲ ਜੀਵਨ ਸਿੰਘ, ਜਗਸੀਰ , ਜਸਪਾਲ ਸਿੰਘ, ਬਾਲਕ੍ਰਿਸ਼ਨ, ਬਲਜਿੰਦਰ ਸਿੰਘ, ਕਰਮਜੀਤ ਸਿੰਘ, ਸੰਤੋਸ ਕੁਮਾਰੀ, ਸ਼ਪਿੰਦਰ ਕੌਰ, ਸੁਮਨਪ੍ਰੀਤ ਕੌਰ, ਪਰਮਜੀਤ ਕੌਰ, ਡਿਮਪਲ ਰਾਣੀ, ਕੁਲਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ l

 

Have something to say? Post your comment

 

ਪੰਜਾਬ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਚੋਣ ਲੜਣਗੇ

ਮੋਦੀ ਮੰਗਲਸੂਤਰ ਸਬੰਧੀ ਬੇਬੁਨਿਆਦ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ: ਬਲਬੀਰ ਸਿੱਧੂ

ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਗੁਰੂ ਚਰਨਾਂ ‘ਚ ਟੇਕਿਆ ਮੱਥਾ

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

ਭਾਜਪਾ ਹਰਾਓ ਤੇ ਭਜਾਓ ਭਜਾਓ ਦਾ ਸੱਦਾ ਦਿੰਦੇ ਫਲੈਕਸ ਕੰਧਾਂ ਉੱਪਰ ਲਗਾਉਣ ਦੀ ਕੀਤੀ ਸ਼ੁਰੂਆਤ 

ਮਾਨ ਦਾ ਮੋਦੀ ਤੋਂ ਬਾਦਲਾਂ ਤੱਕ ਹਰ ਵਿਰੋਧੀ 'ਤੇ ਹਮਲਾ, ਕਿਹਾ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ

ਫ਼ਸਲੀ ਵਿਭਿੰਨਤਾ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਬੀਸੀਐਮ ਭੂਮੀਗਤ ਪਾਣੀ ਦੀ ਹੋਈ ਬੱਚਤ: ਭਗਵੰਤ ਮਾਨ

ਪਹਿਲੇ ਪੜਾਅ ਦੀਆਂ ਚੋਣਾਂ 'ਚ ਭਾਜਪਾ ਨੂੰ ਸਿਰਫ਼ 25 ਤੋਂ 30 ਸੀਟਾਂ ਮਿਲ ਰਹੀਆਂ ਹਨ,ਤਦੇ ਹੀ ਉਨ੍ਹਾਂ ਦਾ 400 ਪਾਰ ਦਾ ਨਾਅਰਾ ਬੰਦ ਹੋ ਗਿਆ- ਭਗਵੰਤ ਮਾਨ