ਪੰਜਾਬ

ਪੈਨਸ਼ਨ ਬਹਾਲੀ ਸਬੰਧੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਗੁਰਜੰਟ ਸਿੰੰਘ ਬਾਜੇਵਾਲੀਆ/ ਕੌਮੀ ਮਾਰਗ ਬਿਊਰੋ | January 27, 2023 09:28 PM


ਮਾਨਸਾ - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ( ਪੰਜਾਬ) ਇਕਾਈ ਮਾਨਸਾ ਬਲਾਕ੍ਰ ਭੀਖੀ ਵੱਲੋਂ ਅਧਿਆਪਕ ਆਗੂ ਜਤਿੰਦਰਪਾਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਪੈਨਸ਼ਨ ਸਬੰਧੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨ ਦੇ ਮਾਮਲੇ ਤੇ ਨਾ ਹੀ ਸੀ ਪੀ ਐਫ ਕਟੌਤੀ ਬੰਦ ਕੀਤੀ ਹੈ ਤੇ ਨਾ ਪੈਨਸ਼ਨ ਲਾਗੂ ਕਰਨ ਦੀ ਕੋਈ ਤਾਰੀਖ ਤੈਅ ਕੀਤੀ ਹੈ ਜਿਸ ਕਰਕੇ ਸਮੁੱਚੇ ਮੁਲਾਜ਼ਮ ਇਸ ਨੋਟੀਫਿਕੇਸ਼ਨ ਨੂੰ ਇੱਕ ਚੋਣ ਜੁਮਲੇ ਵਜੋਂ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਰਕਾਰ ਬਣਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਵਫਾ ਨਹੀ ਹੋਇਆ।ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੂਰਨ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ।ਇਸ ਮੌਕੇ ਗੁਰਜੰਟ ਸਿੰਘ, ਬਲਵਿੰਦਰ ਸਿੰਘ, ਜੀਵਨ ਕੁਮਾਰ, ਸ਼ੰਕਰ ਲਾਲ, ਕੇਸ਼ਵ ਕੁਮਾਰ, ਗਗਨਦੀਪ ਗੋਇਲ, ਮੂਰਤੀ ਕੌਰ, ਸੁਨੀਤਾ ਰਾਣੀ ਵੀਰਪਾਲ ਕੌਰ , ਪਰਮਜੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

 

Have something to say? Post your comment

 

ਪੰਜਾਬ

ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ

ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਕੀਤੇ ਦਾਖਲ ਨਾਮਜਦਗੀ ਪੱਤਰ

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖਲ

ਨਾਮਜ਼ਦਗੀ ਭਰਨ ਦਾ ਚੌਥਾ ਦਿਨ: ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਭਾਜਪਾ ਨੇ ਫਤਿਹਗੜ੍ਹ ਸਾਹਿਬ ਤੋਂ ਆਪਣੇ ਆਖਰੀ ਉਮੀਦਵਾਰ ਦੇ ਨਾਂਅ ਦਾ ਵੀ ਕੀਤਾ ਐਲਾਨ

ਇਮਾਨਦਾਰ ਅਤੇ ਸਾਫ਼ ਸੁਥਰੀ ਸਿਆਸਤ ਮੇਰਾ ਸਿਆਸੀ ਮਾਡਲ - ਡਾ: ਗਾਂਧੀ

ਬਠਿੰਡਾ ਚ ਚੌਥੇ ਦਿਨ 7 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ : ਜਸਪ੍ਰੀਤ ਸਿੰਘ

“ਭਾਜਪਾ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਓ’’ ਦੇ ਨਾਹਰੇ ਨੂੰ ਸਾਕਾਰ ਰੂਪ ਦੇਣ ਦਾ ਇਹੀ ਇੱਕੋ-ਇਕ ਰਾਹ: ਪਾਸਲਾ

ਮੋਦੀ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਓ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ 

ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ