ਹਰਿਆਣਾ

ਕੇਂਦਰੀ ਬਜਟ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਸਾਰਿਆਂ ਲਈ ਹਿਤਕਾਰੀ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | February 01, 2023 08:00 PM

 

ਚੰਡੀਗੜ੍ਹ- ਕੇਂਦਰੀ ਬਜਟ 'ਤੇ ਪ੍ਰਤਿਕ੍ਰਿਆ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਜੀ ਨੇ ਸਮਾਜ ਦੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਅਮ੍ਰਿਤ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਨੇ ਬਜਟ ਵਿਚ ਦੇਸ਼ ਅਤੇ ਸਮਾਜ ਦੇ ਪ੍ਰਤੀ ਸਰਕਾਰ ਦੀ ਜੋ ਪ੍ਰਾਥਮਿਕਤਾਵਾਂ ਦੱਸੀਆਂ ਹਨ ਉਨ੍ਹਾਂ ਤੋਂ ਸਮਾਜ ਦੇ ਹਰ ਵਰਗ ਦੀ ਭਲਾਈ ਹੋਵੇਗੀ ਅਮ੍ਰਿਤ ਸਮੇਂ ਵਿਚ ਪੇਸ਼ ਕੀਤਾ ਗਿਆ ਇਹ ਬਜਟ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ

          ਮੁੱਖ ਮੰਤਰੀ ਨੇ ਕਿਹਾ ਕਿ ਆਮ ਬਜਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਪਨਿਆਂ ਦੇ ਅਨੁਰੂਪ ਦੇਸ਼ ਨੂੰ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਬਨਾਉਣ ਦੀ ਦਿਸ਼ਾ ਵਿਚ ਸਾਰਥਕ ਸਿੱਦ ਹੋਵੇਗਾ ਇਹ ਸਿਰਫ ਬਜਟ ਨਹੀਂ ਹੈ,  ਸਗੋ ਭਵਿੱਖ ਦੇ ਭਾਰਤ ਦੇ ਅਮ੍ਰਿਤ ਸਮੇਂ ਦਾ ਵਿਜਨ ਪੱਤਰ ਵੀ ਹੈ ਇਹ ਦੇਸ਼ਵਾਸੀਆਂ ਨੂੰ ਨਵੀਂ ਉਰਜਾ ਦੇਣ ਵਾਲਾ ਸਰਵਵਿਆਪੀ ,  ਸਰਵਸਪਰਸ਼ੀ ਅਤੇ ਸਰਵ ਸਮਾਵੇਸ਼ੀ ਬਜਟ ਹੈ ਸੁਸਾਸ਼ਨ,  ਗਰੀਬੀ ਉਨਮੁਲਨ,  ਸਮਾਜਿਕ -ਆਰਥਿਕ ਬਦਲਾਅ ਅਤੇ ਰੁਜਗਾਰ ਸ੍ਰਿਜਨ ਦਾ ਨਵਾਂ ਅਧਿਆਏ ਲਿਖਣ ਵਿਚ ਇਹ ਅਹਿਮ ਯੋਗਦਾਨ ਦਵੇਗਾ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਵਿਕਾਸ ਦੀ ਮੁੱਖਧਾਰਾ ਵਿਚ ਜੋੜਨ ਦਾ ਸੰਕਲਪ ਇਸ ਬਜਟ ਦੇ ਹਰ ਪਹਿਲੂ ਵਿਚ ਨਜਰ ਆਉਂਦਾ ਹੈ ਇਹ ਬਜਟ ਸਮਾਵੇਸ਼ੀ ਅਤੇ ਭਵਿੱਖਵਾਦੀ ਹੈ,  ਜਿਸ ਵਿਚ ਨੌਕਰੀਪੇਸ਼ਾ,  ਨੌਜੁਆਨ,  ਮਹਿਲਾਵਾਂ ਅਤੇ ਕਿਸਾਨ ਸਾਰਿਆਂ ਦੇ ਮਜਬੂਤੀਕਰਣ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਬਜਟ ਵਿਚ ਢਾਂਚਾਗਤ ਅਵਸਥਾਪਾਨ ਵਿਕਾਸ,  ਸਿਹਤ,  ਰੁਜਗਾਰ ਸ੍ਰਿਜਨ,  ਰਿਹਾਇਸ਼,  ਸਮਾਜਿਕ ਭਲਾਈ,  ਕਿਸਾਨ ਭਲਾਈ,  ਉੱਚ ਸਿਖਿਆ,  ਨਵਾਚਾਰ ਅਤੇ ਖੋਜ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ,  ਜੋ ਹਰਿਆਣਾ ਦੇ ਲਈ ਲਾਭਕਾਰੀ ਹੋਵੇਗਾ

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਲਈ ਮਹਤੱਵਪੂਰਣ ਕਦਮ ਚੁੱਕ ਰਹੀ ਹੈ ਮੋਟੇ ਅਨਾਜ ਦੇ ਲਈ ਇੰਡੀਅਨ ਇੰਸਟੀਟਿਯੂਟ ਆਫ ਮਿਲੇਟ ਦਾ ਐਲਾਨ,  ਮੱਛੀ ਪਾਲਣ ਅਤੇ ਬਾਗਬਾਨੀ ਖੇਤਰ ਨੂੰ ਪ੍ਰੋਤਸਾਹਨ ਜਾਂ ਫਿਰ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਨਾਲ ਜੋੜਨ ਵਰਗੇ ਕਈ ਅਜਿਹੇ ਫੈਸਲੇ ਹਨ ਜੋ ਸਾਡੇ ਖੇਤੀਬਾੜੀ ਵਿਵਸਥਾ ਨੂੰ ਹੋਰ ਵੀ ਮਜਬੂਤ ਕਰਣਗੇ

          ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਨੂੰ ਤਕਨੀਕ ਨਾਲ ਜੋੜਨ ਲਈ ਇਸ ਬਜਟ ਵਿਚ ਕਾਫੀ ਪ੍ਰਾਵਧਾਨ ਕੀਤੇ ਗਏ ਹਨ ਡੀਜੀ ਲਾਕਰ ਨੂੰ ਪ੍ਰੋਤਸਾਹਨ ਦੇਣਾ ,  ਈ-ਕੋਰਟ ਵਰਗੀ ਵਿਵਸਥਾਵਾਂ ਹਨ ਦੇਸ਼ ਨੂੰ ਤਕਨੀਕ ਦੇ ਯੁੱਗ ਵਿਚ ਹੋਰ ਵੀ ਅੱਗੇ ਲੈ ਕੇ ਆਵੇਗੀ ਸਵਦੇਸ਼ੀ ਮੋਬਾਇਲ ਦੇ ਸਸਤਾ ਕਰਨਾ ਅਤੇ ਕੋਰੋਨਾ ਵਿਚ ਪ੍ਰਭਾਵਿਤ ਹੋਏ ਮੱਧਮ ,  ਛੋਟੇ ਅਤੇ ਮੱਧਮ ਉਦਯੋਗਾਂ ਦੀ ਮਦਦ ਵਰਗੇ ਫੈਸਲਿਆਂ ਨਾਲ ਐਮਐਸਐਮਈ ਸੈਕਟਰ ਮਜਬੂਤ ਹੋਣਗੇ,  ਜੋ ਭਾਰਤੀ ਅਰਥਵਿਵਸਥਾ ਨੂੰ ਹੋਰ ਮਜਬੂਤ ਕਰਣਗੇ ਬਜਟ ਵਿਚ ਕਿਸਾਨ ਤੋਂ ਲੈ ਕੇ ਮਜਦੂਰ,  ਬਜੁਰਗਾਂ ਤੋਂ ਲੈ ਕੇ ਨੌਜੁਆਨਾਂ,  ਵੇਤਨਭੋਗੀਆਂ ਤੋਂ ਲੈ ਕੇ ਆਪਣਾ ਵਪਾਰ ਕਰਨ ਵਾਲਿਆਂ ਤਕ ਸਾਰੇ ਵਰਗਾਂ ਦਾ ਖਿਆਲ ਰੱਖਿਆ ਗਿਆ ਇਹ ਬਜਟ ਅੰਤੋਂਦੇਯ ਦਾ ਟੀਚਾ ਹਾਸਲ ਕਰਨ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ ਹਰਿਆਣਾ ਵੀ ਇਸ ਬਜਟ ਤੋਂ ਪ੍ਰੇਰਣਾ ਲੈ ਕੇ ਢਾਈ ਕਰੋੜ ਹਰਿਆਣਾਵਾਸੀਆਂ ਨੂੰ ਧਿਆਨ ਵਿਚ ਰੱਖ ਕੇ ਆਪਣਾ ਬਜਟ ਬਣਾਏਗਾ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ