ਹਰਿਆਣਾ

ਐਮਬੀਬੀਐਸ ਦੇ ਕੋਰਸ ਵਿਚ ਆਯੂਰਵੇਦ ਪੜਾਉਣ ਦੇ ਲਈ ਸਾਰੇ ਪੱਖਾਂ ਨਾਲ ਕੀਤੀ ਜਾਵੇਗੀ ਗਲਬਾਤ- ਵਿਜ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | February 04, 2023 07:06 PM

ਚੰਡੀਗੜ੍ਹ - ਹਰਿਆਣਾ ਵਿਚ ਕੈਂਸਰ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਇਕ ਖੋਜ ਪ੍ਰਕ੍ਰਿਆ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਲਈ ਅੱਜ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੈਂਸਰ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਖੋਜ ਤਹਿਤ ਇਕ ਕਮੇਟੀ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਕੈਂਸਰ ਦੇ ਮਰੀਜਾਂ ਦੀ ਹਿਸਟਰੀ ਨੂੰ ਰਿਕਾਰਡ ਕਰੇਗੀ ਅਤੇ ਖੋਜ ਦੇ ਹੋਰ ਜੋ ਵੀ ਢੰਗ ਹੁੰਦੇ ਹਨ ਉਨ੍ਹਾਂ ਨੁੰ ਅਪਣਾ ਕੇ ਇਸ 'ਤੇ ਅਧਿਐਨ ਰਿਸਰਚ  ਕਰਵਾਈ ਜਾਵੇਗੀ

ਸ੍ਰੀ ਵਿਜ ਅੱਜ ਅੰਬਾਲਾ ਵਿਚ ਜਨਤਾ ਦਰਬਾਰ ਦੌਰਾਨ ਮੀਡੀਆ ਕਰਮਚਾਰੀਆਂ ਵੱਲੋਂ ਕੈਂਸਰ ਦਿਵਸ ਦੇ ਮੌਕੇ 'ਤੇ ਕੈਂਸਰ ਦੇ ਵੱਧਦੇ ਮਾਮਲਿਆਂ ਦੇ ਸਬੰਧ ਵਿਚ ਪੁੱਥੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ ਉਨ੍ਹਾਂ ਨੇ ਕਿਹਾ ਕਿ ਕੈਂਸਰ ਦੇ ਉੱਪਰ ਰਿਸਰਚ ਵੀ ਹੋਣੀ ਚਾਹੀਦੀ ਹੈ ਅਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡਾ ਰੋਹਤਕ ਵਾਲਾ ਪੀਜੀਆਈ ਇਸ 'ਤੇ ਰਿਸਰਚ ਕਰੇ

ਸਿਹਤ ਮੰਤਰੀ ਨੇ ਕਿਹਾ ਕਿ ਇਹ ਕੈਂਸਰ ਜੋ ਹੈ ਬਹੁਤ ਤੇਜੀ ਨਾਲ ਵੱਧ ਰਿਹਾ ਹੈ ਅਤੇ ਆਪਣੇ ਪੈਰ ਪਸਾਰ ਰਿਹਾ ਹੈ,  ਉਸੀ ਨੂੰ ਦੇਖਦੇ ਹੋਏ ਅਸੀਂ ਅੰਬਾਲਾ ਕੈਂਟ ਵਿਚ ਅੱਤਆਧੁਨਿਕ ਕੈਂਸਰ ਹਸਪਤਾਲ ਬਣਾਇਆ ਹੈ ਅਤੇ ਲੋਕਾਂ ਨੂੰ ਉਸ ਦਾ ਬਹੁਤ ਲਾਭ ਵੀ ਮਿਲ ਰਿਹਾ ਹੈ ਉਨ੍ਹਾਂ ਨੇ ਦਸਿਆ ਕਿ ਇਸ ਹਸਪਤਾਲ ਵਿਚ ਹੁਣ ਤਕ ਲਗਭਗ 125 ਦੇਨੇੜੇ  ਸਫਲਤਾਪੂਰਵਕ ਆਪ੍ਰੇਰਸ਼ਨ ਵੀ ਕੀਤੇ ਜਾ ਚੁੱਕੇ ਹਨ ਅਤੇ ਨੇੜੇ ਦੇ ਗੁਆਂਢੀ ਸੂਬਿਆਂ ਦੇ ਮਰੀਜ ਵੀ ਇੱਥੇ ਆਉਂਦੇ ਹਨ ਸ੍ਰੀ ਵਿਜ ਨੇ ਕਿਹਾ ਕਿ ਆਉਣ ਵਾਲੀ 15 ਮਿੱਤੀ ਤੋਂ ਇਕ ਨਿਦੇਸ਼ਕ ਵੀ ਇੱਥੇ ਆਪਣੀ ਡਿਊਟੀ ਜੁਆਇਨ ਕਰ ਲੈਣ ਗੇ ਅਤੇ ਊਹ ਏਮਸ ਦੇ ਸੀਨੀਅਰ ਡਾਕਟਰ ਹਨ

ਐਮਬੀਬੀਐਸ ਦੇ ਕੋਰਸ ਵਿਚ ਆਯੂਰਵੇਦ ਨੂੰ ਪੜਾਉਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਅਸੀਂ ਉਸ ਦੀ ਸੰਭਾਵਨਾਵਾਂ ਨੂੰ ਪਤਾ ਲਗਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਸ 'ਤੇ ਅਸੀਂ ਸਾਰੇ ਪੱਖਾਂ ਨਾਲ ਗਲ ਕਰ ਰਹੇ ਹਨ ਅਤੇ ਕੇਂਦਰੀ ਸਮਿਤੀ ਦੀ ਵੀ ਅਸੀਂ ਸੁਝਾਅ ਲਵਾਂਗੇ,  ਇਸ ਲਈ ਇਹ ਇਕ ਪ੍ਰਕ੍ਰਿਆ ਅਸੀਂ ਸ਼ੁਰੂ ਕੀਤੀ ਹੈ

ਅੰਬਾਲਾ ਸੈਂਟਰਲ ਜੇਲ ਵਿਚ ਚੱਲੀ ਗੋਲੀ ਦੇ ਮਾਮਲੇ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਇਸ ਮਾਮਲੇ 'ਤੇ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਜਿਨ੍ਹੇ ਵੀ ਹਥਿਆਰ ਅੰਦਰ ਹਨ ਉਹ ਐਫਐਸਐਲ ਵਿਚ ਭੇਜੇ ਹੋਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਹਥਿਆਰ ਨਾਲ ਗੋਲੀ ਚੱਲੀ ਹੈ ਉਨ੍ਹਾਂ ਨੇ ਕਿਹਾ ਕਿ ਉਸ ਦੇ ਨਿਸ਼ਕਰਸ਼ ਤਕ ਹਰ ਹਾਲਤ ਵਿਚ ਜਾਇਆ ਜਾਵੇਗਾ ਚਾਹੇ ਇਸ ਦੇ ਲਈ ਅਧਿਕਾਰੀਆਂ ਦੀ ਇਕ ਹੋਰ ਕਮੇਟੀ ਬਨਾਉਣੀ ਪਵੇ ,  ਪਰ ਇਸ ਮਾਮਲੇ ਦਾ ਨਿਸ਼ਕਰਸ਼ ਕੱਢਿਆ ਜਾਵੇਗਾ

ਜਨਤਾ ਦਰਬਾਰ ਵਿਚ ਝੂਠੀ ਸ਼ਿਕਾਇਤਾਂ ਦੇ ਸਬੰਧਾਂ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਝੂਠੀ ਵੀ ਪਾਈ ਗਈਆਂ ਹਨ ਇਸ ਲਈ ਅਗਲੇ ਜਨਤਾ ਦਰਬਾਰ ਵਿਚ ਅਸੀਂ ਇੱਥੇ  ਬੋਰਡ ਲਗਾਵਾਂ ਗੇ ਕਿ ਤੁਹਾਡੀਆਂ ਸ਼ਿਕਾਇਤ ਜੇਕਰ ਝੂਠੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ 182 ਦੇ ਤਹਿਤ ਕਾਰਵਾਈ ਹੁੰਦੀ ੲੈ ਅਤੇ ਝੂਠੀ ਸ਼ਿਕਾਇਤ ਪਾਏ ਜਾਣ 'ਤੇ ਉਹ ਕੀਤੀ ਜਾਵੇਗੀ

ਧਾਰਾ 498 ਨਾਲ ਸਬੰਧਿਤ ਮਾਮਲਿਆਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਮੈਨੁੰ 498 ਧਾਰ ਨਾਲ ਸਬੰਧਿਤ ਸਾਰੇ ਮਾਮਲਿਆਂ ਦੀ ਜਾਣਕਾਰੀ ਮੰਗੀ ਹੈ ਅਤੇ ਕਿੰਨ੍ਹੇ ਮਾਮਲਿਆਂ ਦੀ ਜਾਣਕਾਰੀ ਲੰਬਿਤ ਹੈ ਕਿਉਂਕਿ ਧਾਰਾ 498 ਦੇ ਮਾਮਲੇ ਜਨਤਾ ਦਰਬਾਰ ਵਿਚ ਬਹੁਤ ਪਹੁੰਚ ਰਹੇ ਹਨ ਕਿਉਂਕਿ ਕੁੜੀਆਂ ਰੋ ਅਤੇ ਬਿਲਖ ਰਹੀਆਂ ਹਨ ਅਤੇ ਕਾਰਵਾਈ ਨਈਂ ਹੋ ਰਹੀ ਹੈ ਇਸ ਲਈ ਸਾਰੇ ਮਾਮਲਿਆਂ ਦੀ ਜਾਣਕਾਰੀ ਮੇਰੇ ਵੱਲੋਂ ਮੰਗੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਮੈਂ ਸਾਰੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ ਅਤੇ ਪੁਛਿਆ ਜਾਵੇਗਾ ਕਿ ਇੰਨ੍ਹਾ ਮਾਮਲਿਆਂ ਵਿਚ ਪਂੈਡੇਂਸੀ ਕਿਉਂ ਹੈ,  ਹਿੰਨ੍ਹਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ

ਮਾਮਲਿਆਂ ਨੂੰ ਨਜਿਠਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਮੈਨੂੰ ਸਾਰੇ ਐਸਪੀ ਨੇ ਰਿਪੋਰਟ ਦਿੱਤੀ ਸੀ ਕਿ 98 ਫੀਸਦੀ ਤਕ ਸ਼ਿਕਾਇਤਾਂ ਨਿਪਟਾ ਦਿੱਤੀਆਂ ਹਨ ਪਰ ਜਦੋਂ ਮੈਂ ਆਪਣ ਖੁਫਿਆ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਚਲਿਆ ਕਿ ਇਹ ਸਿਰਫ ਐਸਪੀ ਨੇ ਡੀਐਸਪੀ ਨੂੰ ਮਾਰਕ ਕੀਤੀਆਂ ਹਨ ਉਨ੍ਹਾਂ ਨੇ ਕਿਹਾ ਕਿ ਹੁਣ ਮੁੜ ਤੋਂ ਪੱਤਰ ਲਿਖਿਆ ਗਿਆ ਹੈ ਕਿ ਫਾਈਨਲ ਡਿਸਪੋਜਲ ਕਿੰਨ੍ਹੇ ਮਾਮਲਿਆਂ ਦਾ ਹੋਇਆ ਹੈ ਅਤੇ ਕਿੰਨ੍ਹੇ ਕੇਸ ਪੈਂਡਿੰਗ ਹਨ ਜੋ ਮੇਰੇ ਵੱਲੋਂ ਰੇਫਰ ਕੀਤੇ ਗਏ ਹਨ ਦਾ ਬਿਊਰਾ ਦਿੱਤਾ ਜਾਵੇ

 

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ