ਹਰਿਆਣਾ

ਗੁਰਦੁਆਰਾ ਦਾਦੂ ਸਾਹਿਬ ਵਿਖੇ ਲੋੜਵੰਦ ਸੁਭਾਗੇ ਜੋੜਿਆਂ ਦੇ ਅਨੰਦ ਕਾਰਜ ਵਿੱਚ ਮੁੱਖ ਮੰਤਰੀ ਹਰਿਆਣਾ ਨੇ ਭੇਜਿਆ 51 - 51 ਹਜ਼ਾਰ ਰੁਪਏ ਸ਼ਗੁਨ

ਕੌਮੀ ਮਾਰਗ ਬਿਊਰੋ | February 20, 2023 08:43 PM

ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਸੱਚਖੰਡਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਦੇਖ ਰੇਖ ਵਿੱਚ 18 - 19 ਫਰਵਰੀ ਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਚੜਦੀਕਲਾ ਵਿੱਚ ਕੀਤਾ ਗਿਆ ਜੋ  ਕੱਲ ਸਮਾਪਤ ਹੋ ਗਿਆ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਸ ਸਮੇਂ ਮਹਾਨ ਨਗਰ ਕੀਰਤਨ ਅਤੇ ਕਥਾ ਕੀਰਤਨ ਦਰਬਾਰ ਸਜਾਇਆ ਗਿਆ 21 ਲੋੜਵੰਦ ਸੁਭਾਗੇ ਜੋੜਿਆਂ ਦੇ ਅਨੰਦ ਕਾਰਜ ਕੀਤੇ ਗਏ ਅਤੇ ਘਰ ਵਿੱਚ ਵਰਤੋਂ ਵਿਹਾਰ ਦਾ ਵਧੀਆ ਸਾਜ਼ੋ ਸਮਾਨ ਦੇ ਕੇ ਧੀਆਂ ਨੂੰ ਵਿਦਾ ਕੀਤਾ ਗਿਆ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਅੰਮ੍ਰਿਤ ਸੰਚਾਰ ਲੋਕ ਭਲਾਈ ਪਰਉਪਕਾਰ ਸੇਵਾ ਦੇ ਕਾਰਜ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰਹਿਣਗੇ ਸਮਾਗਮ ਵਿੱਚ ਬਾਬਾ ਹਰੀ ਸਿੰਘ ਨਾਨਕਸਰ ਜੀਰਾ, ਬਾਬਾ ਭਗਵੰਤ ਸਿੰਘ ਢੀਂਡਸਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਬਾਬਾ ਪ੍ਰਿਤਪਾਲ ਸਿੰਘ ਕਾਰ ਸੇਵਾ, ਬਾਬਾ ਸਤਨਾਮ ਸਿੰਘ 34 ਸਿੰਘ ਸ਼ਹੀਦਾਂ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਕਰਮਜੀਤ ਸਿੰਘ ਕਾਰ ਸੇਵਾ ਪਟਿਆਲਾ, ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ ਤਲਵੰਡੀ ਬਖਤਾ, ਬਾਬਾ ਨਿਰਮਲ ਸਿੰਘ ਨੇ ਹਾਜ਼ਰੀ ਭਰੀ ਜਗਮਾਲਵਾਲੀ ਤੋਂ ਪ੍ਰਸਿੱਧ ਸੂਫ਼ੀ ਗਾਇਕ ਸ੍ਰੀ ਬਰਿੰਦਰ ਢਿੱਲੋਂ, ਸ਼ਮਸ਼ੇਰ ਲਹਿਰੀ, ਮੈਨੇਜਰ ਨੰਦ ਲਾਲ ਗਰੋਵਰ ਵੀ ਹਾਜ਼ਰ ਸਨ ਇਸ ਸਮੇਂ ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਭੇਜਿਆ ਵਧਾਈ ਸੰਦੇਸ਼ ਸ੍ਰੀ ਜਗਦੀਸ਼ ਚੋਪੜਾ ਨੇ ਪੜਿਆ ਤੇ ਮੁੱਖ ਮੰਤਰੀ ਹਰਿਆਣਾ ਵੱਲੋਂ 21 ਸੁਭਾਗੇ ਜੋੜਿਆਂ ਨੂੰ 51 - 51 ਹਜ਼ਾਰ ਰੁਪਏ ਸ਼ਗੁਨ ਭੇਜਿਆ ਗਿਆ ਡਾਕਟਰ ਹਰਿੰਦਰ ਸਿੰਘ ਗਿੱਲ ਆਦੇਸ਼ ਯੂਨੀਵਰਸਟੀ ਬਠਿੰਡਾ, ਸ.ਕੁਲਵੰਤ ਸਿੰਘ ਵਿਰਕ ਵੰਡਰਲੈਂਡ ਜਲੰਧਰ, ਸ. ਜਸਬੀਰ ਸਿੰਘ ਗਰੇਵਾਲ ਗਰੇਵਾਲ ਪ੍ਰਾਪਟੀਜ਼ ਸੰਗਰੂਰ, ਐਡਵੋਕੇਟ ਅਮਨਿੰਦਰ ਸਿੰਘ ਸੇਖੋਂ ਫਰੀਦਕੋਟ ਸਮੇਤ ਪ੍ਰਸਿੱਧ ਸਮਾਜਸੇਵੀ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਮਾਗਮ ਵਿਚ ਸ੍ਰੀਮਤੀ ਸੁਨੀਤਾ ਦੁੱਗਲ ਮੈਂਬਰ ਪਾਰਲੀਮੈਂਟ ਸਿਰਸਾ, ਸੀਸਪਾਲ ਕੇਹਰਵਾਲਾ ਹਲਕਾ ਵਿਧਾਇਕ ਕਾਲਾਂਵਾਲੀ, ਸ.ਬਲਕੌਰ ਸਿੰਘ ਕਾਲਾਂਵਾਲੀ ਸਾਬਕਾ ਵਿਧਾਇਕ, ਸਰਦਾਰ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸਿਕੰਦਰ ਸਿੰਘ ਵਰਾਣਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਲਕ ਸਿੰਘ ਕੰਗ, ਮੈਂਬਰ ਤਜਿੰਦਰਪਾਲ ਸਿੰਘ ਨਾਰਨੌਲ, ਸਾਬਕਾ ਮੈਂਬਰ ਸੋਹਨ ਸਿੰਘ ਗਰੇਵਾਲ, ਗੁਰਪਾਲ ਸਿੰਘ ਗੋਰਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਐਲਣਾਬਾਦ, ਜਗਤਾਰ ਸਿੰਘ ਤਾਰੀ ਕਾਲਾਂਵਾਲੀ, ਚੇਅਰਮੈਨ ਇੰਡੀਆ ਸ੍ਰੀ ਵਿਜੇ ਸਾਂਪਲਾ ਵੱਲੋਂ ਕੁਲਦੀਪ ਸਿੰਘ ਭੰਗੇਵਾਲਾ, ਪ੍ਰਸਿੱਧ ਸਮਾਜਸੇਵੀ ਡਾਕਟਰ ਐੱਸ ਪੀ ਸਿੰਘ ਓਬਰਾਏ ਵੱਲੋਂ ਡਾਕਟਰ ਦਲਜੀਤ ਸਿੰਘ ਗਿੱਲ, ਸਰਦਾਰ ਕੁਲਦੀਪ ਸਿੰਘ ਚੰਡੀਗੜ, ਸ. ਗੁਰਦੀਪ ਸਿੰਘ ਪ੍ਰਿੰਸ ਪੰਚਕੂਲਾ, ਸ੍ਰੀ ਬੀ ਡੀ ਗੁਪਤਾ ਪਟਿਆਲਾ, ਗੋਰਵ ਧੀਮਾਨ ਰਾਜਪੁਰਾ, ਜੱਸਾ ਸਿੰਘ ਚੇਅਰਮੈਨ ਖਰੜ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਰਾਜੂ ਮੁਹਾਲੀ, ਪ੍ਰਦੀਪ ਜੈਨ ਕਾਲਾਂਵਾਲੀ, ਸ਼ਸੀ ਸਿੰਗਲਾ ਕਾਲਾਂਵਾਲੀ, ਅਸੋਕ ਸਿੰਗਲਾ ਮਲੇਨੀਅਮ ਸਕੂਲ ਕਾਲਾਂਵਾਲੀ, ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ ਬਠਿੰਡਾ, ਐਡਵੋਕੇਟ ਰਾਜੀਵ ਬਿੱਟਾ, ਹਨੀ ਸਿੰਘ ਬਠਿੰਡਾ, ਪ੍ਰਦੀਪ ਸਿੰਗਲਾ ਬਠਿੰਡਾ, ਕੈਪਟਨ ਤੇਜਿੰਦਰ ਸਿੰਘ ਇੰਗਲੈਂਡ, ਇਸ਼ਮੀਤ ਸਿੰਘ ਸਲੋਹ ਇੰਗਲੈਂਡ, ਦਮਨਦੀਪ ਸਿੰਘ ਇਟਲੀ, ਪ੍ਰਦੀਪ ਸਿੰਘ ਕਨੇਡਾ, ਮਨਜੀਤ ਸਿੰਘ ਬਾਠ ਨਿਊਜ਼ੀਲੈਂਡ, ਲਖਬੀਰ ਸਿੰਘ ਗਿੱਲ ਸੈਦਪੁਰ, ਬਲਵਿੰਦਰ ਸਿੰਘ ਟਹਿਣਾ, ਜਸਪਿੰਦਰ ਸਿੰਘ ਡੱਲੇਵਾਲਾ, ਗੁਰਪ੍ਰੀਤ ਸਿੰਘ ਹਰੀਨੌਂ, ਜਸਵੰਤ ਸਿੰਘ ਸਿਉਨਾ, ਮੇਜਰ ਸਿੰਘ ਕੁਲਰੀਆਂ, ਅਵਤਾਰ ਸਿੰਘ ਚਾਂਦਪੁਰਾ ਸਮੇਤ ਹਜ਼ਾਰਾਂ ਸਿੱਖ ਸੰਗਤਾਂ ਹਾਜ਼ਰ ਸਨ ਜਥੇਦਾਰ ਦਾਦੂਵਾਲ ਜੀ ਨੇ ਆਈਆਂ ਸ਼ਖ਼ਸੀਅਤਾਂ ਤੇ ਸਹਿਯੋਗੀਆਂ ਦਾ ਸਿਰਪਾਉ ਭੇਂਟ ਕਰਕੇ ਸਨਮਾਨ ਕੀਤਾ

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ