ਹਰਿਆਣਾ

ਹਰਿਆਣਾ ਕਮੇਟੀ ਦੇ ਗਠਨ ਨਾਲ ਸਿੱਖਾਂ ਵਿਚ ਖੁਸ਼ੀ ਦਾ ਮਾਹੌਲ, ਤਰੱਕੀ ਦੇ ਨਵੇ ਰਾਹ ਖੋਲਾਂਗੇ- ਸੰਤ ਕਰਮਜੀਤ ਸਿੰਘ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | February 25, 2023 07:24 PM

ਅੰਮ੍ਰਿਤਸਰ - ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਕਰਮਜੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ ਕਮੇਟੀ ਦੇ ਗਠਨ ਨਾਲ ਹਰਿਆਣਾ ਦੇ ਸਿੱਖਾਂ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਅਸੀ ਉਸਾਰੂ ਤੇ ਅਗਾਹਵਧੂ ਪੋ੍ਰਗਰਾਮ ਬਣਾ ਕੇ ਹਰਿਆਣਾ ਦੇ ਸਿੱਖਾਂ ਦੀ ਤਰੱਕੀ ਦੇ ਨਵੇ ਰਾਹ ਖੋਲਾਂਗੇ। ਅੱਜ ਫੋਨ ਤੇ ਇਸ ਪੱਤਰਕਾਰ ਨਾਲ ਗਲ ਕਰਦਿਆਂ ਸੰਤ ਕਰਮਜੀਤ ਸਿੰਘ ਨੇ ਕਿਹਾ ਸਾਡਾ ਮਕਸਦ ਸਿਰਫ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਲੈਣਾ ਨਹੀ ਬਲਕਿ ਸਹੀ ਮਾਇਨਿਆਂ ਵਿਚ ਅਸੀ ਹਰਿਆਣਾ ਦੇ ਸਿੱਖਾਂ ਦੀ ਢਾਲ ਬਣ ਕੇ ਹਰ ਮੌਕੇ ਇਸ ਰਾਜ ਵਿਚ ਵਸਦੇ ਸਿੱਖਾਂ ਦੀ ਬਾਂਹ ਫੜਾਂਗੇ।ਉਨਾ ਕਿਹਾ ਕਿ ਹਰਿਆਣਾ ਦੇ ਸਿੱਖ ਸ਼ੋ੍ਰਮਣੀ ਕਮੇਟੀ ਵਲੋ ਕੀਤੇ ਜਾ ਰਹੇ ਆਰਥਿਕ ਤੇ ਮਾਨਸਿਕ ਸ਼ੋਸ਼ਨ ਤੋ ਬੇਹਦ ਚਿੰਤਤ ਸਨ। ਇਥੋ ਦੇ ਸਕੂਲਾਂ , ਕਾਲਜਾਂ ਤੇ ਹੋਰ ਅਦਾਰਿਆਂ ਤੋ ਹਰ ਤਰ੍ਹਾਂ ਦੇ ਫੰਡ ਅਤੇ ਗੁਰੂ ਦੀਆਂ ਗੋਲਕਾਂ ਖੋਹਲ ਕੇ ਮਾਇਆ ਤਾਂ ਼ਸੋ੍ਰਮਣੀ ਕਮੇਟੀ ਲੈ ਜਾਂਦੀ ਸੀ ਪਰ ਪਿਛਲੇ ਕਈ ਕਈ ਮਹੀਨਿਆਂ ਤੋ ਸਟਾਫ ਦੀਆਂ ਤਨਖਾਹਾਂ ਵੀ ਨਹੀ ਦਿੱਤੀਆਂ। ਸੰਤ ਕਰਮਜੀਤ ਸਿੰਘ ਨੇ ਕਿਹਾ ਕਿ ਗੁਰਦਵਾਰਾ ਇਸਪੈਕਟਰ ਹਰਿਆਣਾ ਆ ਕੇ ਸ਼ਰੇਆਮ ਗੁਰੂ ਦੀਆਂ ਗੋਲਕਾਂ ਨੂੰ ਸੰਨ ਲਗਾਉਦੇ ਰਹੇ। ਉਨਾਂ ਅਗੇ ਕਿਹਾ ਕਿ ਅਸੀ ਸਭ ਤੋ ਪਹਿਲਾ ਸਿਰੋਪਾ ਕਲਚਰ ਬੰਦ ਕੀਤਾ ਹੈ। ਸਿਰੋਪਾ ਕੇਵਲ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ ਜੋ ਦੇਸ਼ ਕੌਮ ਦੀ ਸੇਵਾ ਤੇ ਸਮਾਜ ਵਿਚ ਕੁਝ ਚੰਗਾ ਤੇ ਵਖਰਾ ਕਰੇਗਾ। ਸਮਾਜਿਕ ਕਾਰਜਾਂ ਵਿਚ ਕੀਤੀ ਉਪਲਭਦੀ ਦੇਖ ਕੇ ਹੀ ਸਿਰੋਪਾ ਦਿੱਤਾ ਜਾਵੇਗਾ।ਸੰਤ ਕਰਮਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਕਮੇਟੀ ਸਿਹਤ ਸੇਵਾਵਾਂ ਵਗਲ ਵਿਸੇਸ਼ ਧਿਆਨ ਦੇਵੇਗੀ। ਅਸੀ ਪੂਰੇ ਹਰਿਆਣਾ ਵਿਚ ਸਸਤੀ ਦਰਾਂ ਤੇ ਦਵਾਈਆਂ ਮੁਹਇਆ ਕਰਵਾਉਣ ਲਈ 13^13 ਮੈਡੀਕਲ ਸਟੋਰ ਅਤੇ ਸਰੀਰਕ ਰੋਗਾਂ ਦੀ ਪੜਤਾਲ ਲਈ ਲੈਬ ਖੋਹਲਾਂਗੇ।ਇਸ ਕਾਰਜ ਦੀ ਅਰੰਭਤਾ ਗੁਰਦਵਾਰਾ ਨਾਢਾ ਸਾਹਿਬ ਤੋ ਕੀਤੀ ਜਾਵੇਗੀ। ਉਨਾ ਅਗੇ ਦਸਿਆ ਕਿ ਅਸੀ ਗੁਰਦਵਾਰਾ ਐਕਟ ਦੇ ਮੁਤਾਬਿਕ ਸ਼ੈਕਸ਼ਨ 85 ਦੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲ ਚੁੱਕੇ ਹਾਂ ਤੇ ਜਲਦ ਹੀ ਸ਼ੈਕਸ਼ਨ 87 ਦੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲ ਲਵਾਗ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ