ਹਰਿਆਣਾ

ਜਥੇਦਾਰ ਦਾਦੂਵਾਲ ਨੇ ਚਾਂਦਪੁਰੇ ਸਜ਼ਾਏ ਸਲਾਨਾ ਧਾਰਮਿਕ ਦੀਵਾਨ 65 ਪ੍ਰਾਣੀਆਂ ਨੇ ਕੀਤਾ ਅੰਮ੍ਰਿਤ ਪਾਨ

ਕੌਮੀ ਮਾਰਗ ਬਿਊਰੋ | March 03, 2023 09:25 PM


ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਚਾਂਦਪੁਰਾ ਜ਼ਿਲ੍ਹਾ ਫਤਿਆਬਾਦ ਵਿਖੇ 1-2-3 ਮਾਰਚ ਨੂੰ ਹਰ ਸਾਲ ਦੀ ਤਰਾਂ ਤਿੰਨ ਰੋਜ਼ਾ ਸਲਾਨਾ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣਿਆ ਜਥੇਦਾਰ ਦਾਦੂਵਾਲ  ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ  ਦੱਸਿਆ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸਾਨੂੰ ਮਹਾਂਪੁਰਸ਼ਾਂ ਗੁਰਸਿੱਖ ਯੋਧਿਆਂ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਜਿਵੇਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਦੀਪ ਸਿੰਘ ਜੀ ਨੇ ਗੁਰੂ ਨੂੰ ਸਮਰਪਿਤ ਹੋ ਕੇ ਕੁਰਬਾਨੀਆਂ ਕੀਤੀਆਂ ਆਪਾ ਵਾਰਿਆ ਅਤੇ ਪੰਥ ਦੀ ਰਾਖੀ ਕੀਤੀ ਉਨ੍ਹਾਂ ਦਾ ਜੀਵਨ ਇਤਿਹਾਸ ਸਾਡੇ ਲਈ ਪ੍ਰੇਰਨਾ ਸਰੋਤ ਹੈ ਜਥੇਦਾਰ ਦਾਦੂਵਾਲ  ਨੇ ਕਿਹਾ ਕਿ ਅੱਜ ਸਾਨੂੰ ਦੁਨਿਆਵੀ ਉੱਚ ਸਿੱਖਿਆ ਗੁਰਬਾਣੀ ਵਿੱਦਿਆ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਜਿਸਦੇ ਨਾਲ ਅਸੀਂ ਆਪਣੀ ਕੌਮ ਦੇ ਬੌਧਿਕ ਪੱਧਰ ਨੂੰ ਉੱਪਰ ਚੁੱਕਕੇ ਪੰਥ ਦੇ ਮਸਲੇ ਹੱਲ ਕਰ ਸਕਦੇ ਹਾਂ ਗੁਰਦੁਆਰਾ ਸੰਗਤਸਰ ਸਾਹਿਬ ਚਾਂਦਪੁਰਾ ਦਾ ਪ੍ਰਬੰਧ ਸੰਨ 2009 ਤੋਂ ਜਥੇਦਾਰ ਦਾਦੂਵਾਲ  ਦੀ ਦੇਖ ਰੇਖ ਹੇਠ ਚੱਲ ਰਿਹਾ ਹੈ ਡੇਰਾ ਸਿਰਸਾ ਸਿੱਖ ਵਿਵਾਦ ਵੇਲੇ ਪਿੰਡ ਚਾਂਦਪੁਰਾ ਸੁਰਖੀਆਂ ਵਿੱਚ ਰਿਹਾ ਤੇ ਜਥੇਦਾਰ ਦਾਦੂਵਾਲ  ਅਤੇ ਸਿੱਖ ਸੰਗਤਾਂ ਨੂੰ ਕਈ ਝੂਠੇ ਮੁਕੱਦਮਿਆਂ ਦਾ ਵੀ ਇੱਥੇ ਸਾਹਮਣਾ ਕਰਨਾ ਪਿਆ ਸੀ ਜਥੇਦਾਰ ਦਾਦੂਵਾਲ  ਨੇ ਪਿੰਡ ਚਾਂਦਪੁਰਾ ਨਿਵਾਸੀਆਂ ਦੀ ਮੰਗ ਉੱਪਰ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਦੀ ਮੁੜ ਡਿਊਟੀ ਗੁਰਦੁਆਰਾ ਸਾਹਿਬ ਪਿੰਡ ਚਾਂਦਪੁਰਾਂ ਵਿਖੇ ਲਗਾਈ ਅਤੇ ਸੰਗਤਾਂ ਨੂੰ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਸਮਾਗਮ ਸਮਾਪਤੀ ਵਾਲੇ ਦਿਨ ਕਰਵਾਏ ਗਏ ਅੰਮ੍ਰਿਤ ਸੰਚਾਰ ਵਿਚ 65 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਸੰਚਾਰ ਦੀ ਸੇਵਾ ਭਾਈ ਨਿਰਮਲ ਸਿੰਘ ਰੱਤਾਖੇੜਾ ਦਮਦਮੀ ਟਕਸਾਲ ਦੇ ਜਥੇ ਵੱਲੋਂ ਨਿਭਾਈ ਗਈ ਭਾਈ ਗੁਰਸੇਵਕ ਸਿੰਘ ਰੰਗੀਲਾ ਜੱਥਾ ਦਾਦੂ ਸਾਹਿਬ ਨੇ ਵੀ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਨਾਲ ਜੋੜਿਆ ਨਗਰ ਨਿਵਾਸੀ ਚਾਂਦਪੁਰਾ ਦੀਆਂ ਸੰਗਤਾਂ ਵੱਲੋਂ ਅਣਥੱਕ ਸੇਵਾ ਨਿਭਾਈ ਗਈ ਗੁਰੂ ਕੇ ਲੰਗਰ ਅਤੁੱਟ ਵਰਤੇ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਦਵਿੰਦਰ ਬਬਲੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਪ੍ਰਦੀਪ ਸਿੰਘ ਢੈਪਈ, ਬਾਬਾ ਹਰਪ੍ਰੀਤ ਸਿੰਘ ਰੋਝਾਂਵਾਲੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਅਮਰੀਕਾ ਵਿੰਗ ਦੇ ਪ੍ਰਧਾਨ ਜਥੇਦਾਰ ਚਰਨ ਸਿੰਘ ਪ੍ਰੇਮਪੁਰਾ, ਸਰਪੰਚ ਸਤਨਾਮ ਸਿੰਘ ਪ੍ਰੇਮਪੁਰਾ, ਸਾਬਕਾ ਮੈਂਬਰ ਸੋਹਣ ਸਿੰਘ ਗਰੇਵਾਲ, ਉਮਰਾਓ ਸਿੰਘ ਛੀਨਾ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੇਜਰ ਸਿੰਘ ਕੁਲਰੀਆਂ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਪ੍ਰਬੰਧਕਾਂ ਵੱਲੋਂ ਆਈਆਂ ਸ਼ਖਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ