ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪ੍ਰਭੂਸੱਤਾ ਮੀਰੀ ਪੀਰੀ ਅਤੇ ਸਾਡੀ ਆਸਥਾ ਦਾ ਕੇਂਦਰ ਹੈ ਦੁਨੀਆ ਵਿਚ ਵਸਦਾ ਹਰ ਸ਼ਰਧਾਲੂ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪ੍ਰੀਵਾਰ ਜਾਂ ਧੜੇ ਦਾ ਪੱਖ ਛੱਡਕੇ ਦੁਨੀਆਂ ਵਿੱਚ ਵੱਸਦੇ ਸਮੂੰਹ ਸਿੱਖਾਂ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੀਦਾ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਣ ਤੇ ਵਾਵੇਲਾ ਖੜਾ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਕੇ ਗੁਰੂ ਸਾਹਿਬ ਦੇ ਸਿੱਖ ਸਿਧਾਂਤ ਦੇ ਖਿਲਾਫ਼ ਇੱਕ ਸਰਮਾਏਦਾਰ ਪਰਿਵਾਰ ਦੇ ਹੱਕ ਵਿੱਚ ਨਹੀਂ ਭੁਗਤਣਾ ਚਾਹੀਦਾ ਹਰਿਆਣੇ ਦੇ ਸਿੱਖ ਵੀ ਆਪਣੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਦੇ ਸਮਰੱਥ ਹਨ ਇਸ ਲਈ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਖਪਾਤੀ ਰਵੱਈਆ ਤਿਆਗ ਦੇਣਾ ਚਾਹੀਦਾ ਹੈ ਗੁਰਦੁਆਰਿਆਂ ਦਾ ਪ੍ਰਬੰਧ ਵੰਡੇ ਜਾਣ ਨਾਲ ਸਿੱਖ ਨਹੀਂ ਵੰਡੇ ਗਏ ਹਰਿਆਣਾ ਦੇ ਸਿੱਖ ਵੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਬਦਦੁਆਵਾਂ ਸ਼ਗਨ ਅਪਸ਼ਗਨ ਤਾਂ ਬੇਬੱਸ ਅਤੇ ਹਾਰੇ ਹੋਏ ਬੰਦਿਆਂ ਦਾ ਕੰਮ ਹੁੰਦਾ ਹੈ ਬਹਾਦੁਰ ਕੌਮ ਦਾ ਬਹਾਦੁਰ ਜਥੇਦਾਰ ਤਾਂ ਅੱਗੇ ਲੱਗ ਕੇ ਅਗਵਾਈ ਕਰਦਾ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਗੁੰਮਰਾਹਕੁੰਨ ਬਿਆਨਬਾਜ਼ੀ ਛੱਡ ਕੇ ਗੁਰਸਿਧਾਂਤ ਮਰਯਾਦਾ ਅਨੁਸਾਰ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ ਤਾਂ ਕੇ ਨੌਜਵਾਨ ਅਮਨ ਸ਼ਾਂਤੀ ਭਾਈਚਾਰੇ ਦਾ ਸਹੀ ਰਸਤਾ ਪਕੜ ਕੇ ਖਾਲਸੇ ਦੇ ਬੋਲ-ਬਾਲੇ ਚੜਦੀਕਲਾ ਕਰ ਸਕਣ ਕਿਉਂਕਿ ਦੁਨੀਆਂ ਵਿੱਚ ਵਸਦਾ ਸਿੱਖ ਸਮਾਜ ਭਾਈਚਾਰਕ ਸਾਂਝ ਅਤੇ ਵਿਕਾਸ ਚਾਹੁੰਦਾ ਹੈ