ਸੰਸਾਰ

ਨਿਊਯਾਰਕ ਨਿਵਾਸੀ ਬਲਦੇਵ ਸਿੰਘ ਗਰੇਵਾਲ ਦਾ ਨਵ ਪ੍ਰਕਾਸ਼ਿਤ ਨਾਵਲ ‘ਇਕ ਹੋਰ ਪੁਲ ਸਰਾਤ’ ਰਿਲੀਜ਼

ਹਰਦਮ ਮਾਨ/ਕੌਮੀ ਮਾਰਗ ਬਿਊਰੋ | March 29, 2023 10:28 PM

 

ਸਰੀ- ਨਿਊਯਾਰਕ ਨਿਵਾਸੀ ਬਲਦੇਵ ਸਿੰਘ ਗਰੇਵਾਲ ਦੇ ਨਵ ਪ੍ਰਕਾਸ਼ਿਤ ਨਾਵਲ ‘ਇਕ ਹੋਰ ਪੁਲ ਸਰਾਤ’ ਦੇ ਰਿਲੀਜ਼ ਸਮਾਗਮ ਦੌਰਾਨ ਪਿਛਲੇ ਚਾਰ ਦਹਾਕਿਆਂ ਵਿਚ ਆਏ ਉਤਰਾ-ਚੜਾਅ ਅਤੇ ਪੰਜਾਬੀਆਂ ਜਾਂ ਹੋਰ ਸੂਬਿਆਂ ਦੇ ਪਰਵਾਸ ਵਲ ਵਧਦੇ ਕਦਮਾਂ ਨੂੰ ਬਿਆਨ ਕਰਦਾ ਇਹ ਨਾਵਲ ਪੰਜਾਬੀ ਦੇ ਪ੍ਰਸਿਧ ਵਿਦਵਾਨ ਡਾ. ਸੁਰਜੀਤ ਪਾਤਰ,  ਡਾ. ਹਰਜੀਤ (ਦੂਰਦਰਸ਼ਨ),  ਡਾ. ਤੇਜਿੰਦਰ ਕੌਰ,  ਹੈਲਿਨਾ,  ਗਿਆਨ ਸਿੰਘ,  ਡਾ. ਗੁਰਇਕਬਾਲ ਸਿੰਘ,  ਸੰਦੀਪ ਸ਼ਰਮਾ,  ਅਮਰਜੀਤ ਸਿੰਘ ਗਰੇਵਾਲ ਅਤੇ ਸਤੀਸ਼ ਗੁਲਾਟੀ ਨੇ ਸਾਂਝੇ ਤੌਰ ’ਤੇ ਰੀਲੀਜ਼ ਕੀਤਾ|

ਚੇਤਨਾ ਪ੍ਰਕਾਸ਼ਨ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਨਾਵਲ ’ਤੇ ਬੋਲਦਿਆਂ ਸਭ ਵਿਦਵਾਨਾਂ ਨੇ ਕੁਝ ਵਖਰੇ ਅਨੁਭਵ ਸਾਂਝੇ ਕੀਤੇਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸ਼ਰਮਾ ਨੇ ਨਾਵਲ 'ਇਕ ਹੋਰ ਪੁਲ ਸਰਾਤ' ਬਾਰੇ ਵਿਸਥਾਰ ਸਹਿਤ ਬੋਲਦਿਆਂ ਕਿਹਾ ਕਿ ਗ਼ੈਰ ਕਾਨੂੰਨੀ ਢੰਗ ਨਾਲ ਇੰਮੀਗਰੇਸ਼ਨ ਏਜੰਸੀਆਂ ਦੇ ਬਹਿਕਾਵੇ ਵਿਚ ਆ ਕੇ ਜੋ ਲੋਕ ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ ਜਾਂ ਜਾਂਦੇ ਹਨ,  ਜੋ ਦੁਖ ਤਕਲੀਫ਼ਾਂ ਉਨ੍ਹਾਂ ਨੂੰ ਝਲਣੀਆਂ ਪੈਂਦੀਆਂ ਹਨ,  ਸੁਖਜੀਤ ਸਿੰਘ ਦੇ ਪਾਤਰ ਰਾਹੀਂ ਜਾਂ ਆਰਿਫ਼ ਫੁੰਮਣ ਸਿੰਘ,  ਅੰਮ੍ਰਿਤਾ ਵਰਗੇ ਅਨੇਕਾਂ ਪਾਤਰਾਂ ਰਾਹੀਂ ਜੋ ਬਿਆਨ ਗਹਿਰਾਈ ਵਿਚ ਲੇਖਕ ਨੇ ਕੀਤਾ ਹੈ ਉਹ ਕਾਬਿਲੇ ਤਾਰੀਫ਼ ਹੈਨਾਵਲ ਦਾ ਕਥਾਰਸ ਏਨਾ ਸ਼ਕਤੀਸ਼ਾਲੀ ਹੈ ਕਿ ਰੌਂਗਟੇ ਖੜ੍ਹੇ ਕਰਦਾ ਹੈ ਤੇ ਵਿੱਚੋਂ ਛਡਣ ਨੂੰ ਮਨ ਨਹੀਂ ਕਰਦਾਡਾ. ਗੁਰਇਕਬਾਲ ਨੇ ਨਾਵਲ ਬਾਰੇ ਬਾਬੇ ਕੇ ਜਾਂ ਬਾਬਰ ਕੇ ਦੇ ਪ੍ਰਤੀਕਾਂ ਰਾਹੀਂ ਪ੍ਰਸ਼ਨ ਖੜ੍ਹੇ ਕੀਤੇਡਾ. ਤੇਜਿੰਦਰ ਕੌਰ ਨੇ ਕਿਹਾ ਕਿ ਨਾਵਲ ਦੇ ਪਾਤਰਾਂ ਬਾਰੇ ਬਿਆਨ ਅਤੇ ਲੇਖਕ ਦਾ ਖ਼ੂਬਸੂਰਤ ਵਰਨਣ ਨਾਵਲ ਵਿਚ ਕਸ਼ਿਸ਼ ਪੈਦਾ ਕਰਦਾ ਹੈਪਾਠਕ ਨਾਵਲ ਖ਼ਤਮ ਕੀਤੇ ਬਿਨਾਂ ਰਹਿ ਨਹੀਂ ਸਕਦਾਇਹ ਹੀ ਨਾਵਲ ਦੀ ਪ੍ਰਾਪਤੀ ਹੈ|

ਅਮਰਜੀਤ ਸਿੰਘ ਗਰੇਵਾਲ ਨੇ ਪੰਜਾਬ ਸੰਕਟ ਨਾਲ ਸਬੰਧਤ ਮੁਸ਼ਕਿਲਾਂ ਦਾ ਬਾਖ਼ੂਬੀ ਬਿਆਨ ਕੀਤਾ ਕਿ ਕਿਉਂ ਲੋਕ ਬਾਹਰ ਵਲ ਰੁਚਿਤ ਹੁੰਦੇ ਹਨਨਾਵਲ ਬਾਰੇ ਡਾ. ਹਰਜੀਤ (ਦੂਰਦਰਸ਼ਨ) ਨੇ ਸਿਨੇਮਾ ਅਤੇ ਨਾਵਲ ਦੇ ਸੰਦਰਭ ਵਿਚ ਪਹਿਲ ਦਿੰਦਿਆਂ ਕਿਹਾ ਕਿ ਸਾਹਿਤਕ ਰਚਨਾਵਾਂ ਤੇ ਬਹੁਤ ਘਟ ਫ਼ਿਲਮਾਂ ਹੋਂਦ ਵਿਚ ਆਉਂਦੀਆਂ ਹਨ,  ਕਿਉਂਕਿ ਉੱਥੇ ਪਹਿਲਾਂ ਵਿਉਪਾਰ ਦੇਖਿਆ ਜਾਂਦਾ ਹੈ ਅਤੇ ਬਾਅਦ ਵਿਚ ਕਹਾਣੀ ਜਾਂ ਨਾਵਲ|

ਬਹੁਤ ਘਟ ਸਮੇਂ ਵਿਚ ਹੀ ਡਾ. ਸੋਮਪਾਲ ਅਤੇ ਉਸ ਦੀ ਜੀਵਨ ਸਾਥਣ ਕਮਲ ਨੇ ਨਾਵਲ ਦੇ ਦੋ ਕਾਂਡਾਂ ਤੇ ਆਧਾਰਿਤ ਪੰਦਰਾਂ ਮਿੰਟ ਦੀ ਨਾਟਕੀ ਪੇਸ਼ਕਾਰੀ ਕਰ ਕੇ ਸਰੋਤਿਆਂ ਦਾ ਧਿਆਨ ਆਪਣੇ ਵਲ ਖਿਚਣ ’ਚ ਕਾਮਯਾਬੀ ਹਾਸਲ ਕੀਤੀਹੈਲਿਨਾ ਨੇ ਜਰਮਨੀ ਭਾਸ਼ਾ ਵਿਚ ਬਲਦੇਵ ਸਿੰਘ ਗਰੇਵਾਲ ਬਾਰੇ ਚਾਨਣਾ ਪਾਇਆ,  ਜਿਸ ਦਾ ਅਨੁਵਾਦ ਗਿਆਨ ਸਿੰਘ ਨੇ ਬਾਖ਼ੂਬੀ ਕੀਤਾ ਕਿ ਹੈਲਿਨਾ ਨੇ ਪੰਜਾਬੀ ਰਵਾਇਤ ਤੋਂ ਵਖਰੇ ਮਹਿਸੂਸਦਿਆਂ ਜਿਵੇਂ ਗੁਰਬਾਣੀ ਦੀ ਤੁਕ ਹੈ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ’ ਦੇ ਵਾਕ ਨੂੰ ਆਪਣੀ ਹਿੰਮਤ ਸਦਕਾ ਸਚਾ ਤੇ ਸੁਚਾ ਸ੍ਰੀ ਗੁਰੂ ਨਾਨਕ ਦੇਵ ਵੱਲੋਂ ਦਰਸਾਇਆ ਵਾਤਾਵਰਣ ਫਿਰ ਨਵੇਂ ਸਿਰੇ ਤੋਂ ਪੰਜਾਬ ਦੇ ਵਿਚ ਉਸਾਰ ਕੇ ਇਕ ਵਖਰੀ ਕਿਸਮ ਦਾ ਰੋਲ ਅਦਾ ਕੀਤਾ ਹੈ|

ਜਰਨੈਲ ਸਿੰਘ ਸੇਖਾ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਜਾਣ ਦੀ ਵਧ ਰਹੀ ਰੁਚੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾਡਾ. ਸੁਰਜੀਤ ਪਾਤਰ ਨੇ ਬਲਦੇਵ ਸਿੰਘ ਗਰੇਵਾਲ ਦੇ ਨਾਵਲ ‘ਇਕ ਹੋਰ ਪੁਲ ਸਰਾਤ’ ਨੂੰ ਹਿੰਮਤ,  ਦਲੇਰੀ ਨਾਲ ਲਿਖਿਆ ਨਾਵਲ ਕਿਹਾ ਤੇ ਨਾਲ ਨਾਲ ਪੰਜਾਬ ਦੇ ਸੰਕਟ,  ਪਰਵਾਸ ਵਲ ਵਧ ਰਹੀਆਂ ਰੁਚੀਆਂ ਬਾਰੇ ਪਿਛਲੇ ਸੌ ਸਾਲਾਂ ਵਿਚ ਚਲੇ ਅੰਦੋਲਨਾਂ ਬਾਰੇ ਵੀ ਬਾਖ਼ੂਬੀ ਬਿਆਨ ਕੀਤਾ| ਹਿੰਸਾਮਈ ਅੰਦੋਲਨਾਂ ਦਾ ਹਸ਼ਰ ਹੁੰਦਾ ਵੀ ਦਸਿਆ ਤੇ ਸ਼ਾਂਤਮਈ ਅੰਦੋਲਨ ਜਿਵੇਂ ਕਿ ਗੁਰਦਵਾਰਾ ਲਹਿਰ ਅਤੇ ਕਿਸਾਨ ਅੰਦੋਲਨ ਨੂੰ ਮਿਲੇ ਭਰਵੇਂ ਹੁੰਗਾਰੇ ਦਾ ਵਖਰਾ ਬਿਆਨ ਕੀਤਾ|

ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਰਵਿੰਦਰ ਭਠਲ,  ਪ੍ਰੋ. ਗੁਰਭਜਨ ਗਿ,  ਸਰਬਜੀਤ ਸਿੰਘ ਮਾਨ (ਟੋਰਾਂਟੋ),  ਡਾ. ਦਵਿੰਦਰਜੀਤ ਸਿੰਘ ਜੀਤਲਾ (ਅਸਟਰੇਲੀਆ),  ਅਸ਼ਵਨੀ ਜੇਤਲੀ,  ਮਾਸਟਰ ਹਰੀਸ਼,  ਬਲਕੌਰ ਸਿੰਘ,  ਡਾ. ਸੰਦੀਪ ਕੌਰ ਸੇਖੋਂ,  ਸੁਰਿੰਦਰ ਕੌਰ,  ਇੰਦਰਜੀਤ ਪਾਲ ਕੌਰ ਭਿੰਡਰ,  ਤ੍ਰੈਲੋਚਨ ਲੋਚੀ,  ਰਾਜਦੀਪ ਸਿੰਘ ਤੂਰ,  ਹਰਜਿੰਦਰ ਸਹਿਜਲ,  ਸਾਜਨ,  ਕਰਨ,  ਸੁਮੀਤ ਗੁਲਾਟੀ,  ਗੁਰਪ੍ਰੀਤ ਸਿੰਘ,  ਮਨਦੀਪ ਜੋਗੀ ਤੋਂ ਇਲਾਵਾ ਅਮਰਜੀਤ ਸ਼ੇਰਪੁਰੀ ਅਤੇ ਹੋਰ ਸਰੋਤੇ ਹਾਜ਼ਰ ਸਨਸਮਾਗਮ ਦਾ ਸੰਚਾਲਨ ਸ਼ਾਇਰ ਸਤੀਸ਼ ਗੁਲਾਟੀ ਨੇ ਬਾਖੂਬੀ ਕੀਤਾ|

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ