ਖੇਡ

ਸਾਬਕਾ ਹਾਕੀ ਕਪਤਾਨ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ

ਕੌਮੀ ਮਾਰਗ ਬਿਊਰੋ | May 20, 2023 09:13 PM

ਚੰਡੀਗੜ੍ਹ-ਹਾਕੀ ਵਿਸ਼ਵ ਕੱਪ-1975 ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਪਦਮ ਸ੍ਰੀ ਤੇ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਅਤੇ ਕੌਮਾਂਤਰੀ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ ਹੋ ਗਿਆ।

ਕਿਰਨ ਅਜੀਤ ਪਾਲ ਸਿੰਘ ਜੋ 69 ਵਰ੍ਹਿਆਂ ਦੇ ਸਨ, ਅੱਜ ਨਵੀਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤੀ ਤੇ ਦੋ ਪੁੱਤਰ ਛੱਡ ਗਏ। ਕਿਰਨ ਅਜੀਤ ਪਾਲ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੇ ਤੁਰ ਜਾਣ ਨੂੰ ਖ਼ੇਡ ਜਗਤ ਲਈ ਵੱਡਾ ਘਾਟਾ ਦੱਸਿਆ।ਉਨ੍ਹਾਂ ਕਿਹਾ ਕਿ ਅਜੀਤ ਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ ਦੋਵਾਂ ਨੇ ਕੌਮਾਂਤਰੀ ਪੱਧਰ ਉਤੇ ਖੇਡਾਂ ਦੇ ਖੇਤਰ ਵਿੱਚ ਭਾਰਤੀ ਦੀ ਨੁਮਾਇੰਦਗੀ ਕਰਦਿਆਂ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਮੀਤ ਹੇਅਰ ਨੇ ਅਜੀਤ ਪਾਲ ਸਿੰਘ ਨਾਲ ਡੂੰਘੀ ਸੰਵੇਦਨਾ ਜ਼ਾਹਰ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਅਜੀਤ ਪਾਲ ਸਿੰਘ ਨੇ ਜਿੱਥੇ ਹਾਕੀ ਖੇਡ ਵਿੱਚ ਵਿਸ਼ਵ ਕੱਪ ਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਉੱਥੇ ਉਨ੍ਹਾਂ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ ਨੇ ਬਾਸਕਟਬਾਲ ਵਿੱਚ ਭਾਰਤ ਦੀ ਪ੍ਰਤਿਨਿਧਤਾ ਕੀਤੀ। ਖੇਡ ਜਗਤ ਵਿੱਚ ਉਹ ਗਿਣੀਆਂ-ਚੁਣਵੀਆਂ ਜੋੜੀਆਂ ਵਿੱਚੋਂ ਇਕ ਸਨ ਜੋ ਭਾਰਤ ਵੱਲੋਂ ਖੇਡੇ।ਕਿਰਨ ਅਜੀਤ ਪਾਲ ਸਿੰਘ ਜੋ ਬਾਸਕਟਬਾਲ ਖੇਡ ਵਿੱਚ ਕਿਰਨ ਗਰੇਵਾਲ ਵਜੋਂ ਜਾਣੇ ਜਾਂਦੇ ਸਨ, ਦਾ ਜੱਦੀ ਪਿੰਡ ਲਲਤੋਂ ਕਲਾਂ (ਲੁਧਿਆਣਾ) ਸੀ। ਉਨ੍ਹਾਂ ਦਾ ਜਨਮ ਨਵੀਂ ਦਿੱਲੀ ਵਿਖੇ ਹੀ ਹੋਇਆ ਸੀ ਅਤੇ ਇੱਥੋਂ ਹੀ ਪੜ੍ਹਾਈ ਹਾਸਲ ਕੀਤੀ ਅਤੇ ਫੇਰ ਬਾਸਕਟਬਾਲ ਖੇਡੇ।ਅਜੀਤ ਪਾਲ ਸਿੰਘ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਹਨ। ਉਹ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਨਵੀਂ ਦਿੱਲੀ ਵਿਖੇ ਹੀ ਰਹਿ ਰਹੇ ਸਨ।

 

Have something to say? Post your comment

 

ਖੇਡ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਖੋ-ਖੋ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਕੀਤੀ ਸ਼ਿਰਕਤ

ਮਨੂ ਭਾਕਰ ਅਤੇ ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ 'ਖੇਲ ਰਤਨ' ਨਾਲ ਸਨਮਾਨਿਤ ਕੀਤਾ ਗਿਆ

ਸਰਦਾਰ ਸਿੰਘ ਦਾ ਮੈਂਟਰ ਹੋਣਾ ਖਿਡਾਰੀਆਂ ਲਈ ਵਰਦਾਨ ਹੈ: ਸੁਰਮਾ ਹਾਕੀ ਕੋਚ ਬਾਰਟ

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ ਹਰਿਆਣਾ ਰਿਹਾ ਜੇਤੂ - ਪੰਜਾਬ ਨੂੰ ਦੂਜਾ ਤੇ ਚੰਡੀਗੜ੍ਹ ਤੀਜੇ ਸਥਾਨ ‘ਤੇ ਰਿਹਾ

ਪੰਜਾਬ ਵਾਲੀਬਾਲ ਟੀਮ ਦੀ ਚੋਣ ਲਈ ਟਰਾਇਲ 24 ਦਸੰਬਰ ਨੂੰ

ਖਾਲਸਾ ਸਕੂਲ ਚੰਡੀਗੜ੍ਹ ਦੇ ਵਿਦਿਆਰਥੀ ਨੇ ਐਸਜੀਐਫਆਈ ਅੰਡਰ-19 ਸਕੂਲ ਖੇਡਾਂ ਵਿੱਚ ਜਿੱਤਿਆ ਕਾਂਸੀ ਦਾ ਤਗਮਾ