ਪੰਜਾਬ

ਗੁਰਦੁਆਰਾ ਸ੍ਰੀ ਕੌਠਾ ਸਾਹਿਬ ਪਿੰਡ ਵੱਲਾ ਸੀ੍ ਅੰਮ੍ਰਿਤਸਰ ਸਾਹਿਬ ਵਿਖੇ ਲਗਾਇਆ ਗਿਆ ਖਾਲਸਾ ਕੈਂਪ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 02, 2023 06:27 PM

ਨਵੀਂ ਦਿੱਲੀ- ਸਿੱਖ ਮਾਰਸ਼ਲ ਆਰਟ ਗੱਤਕਾ ਅਖਾੜਾ (ਵੱਲਾ) ਵਲੋਂ ਸ੍ਰ.ਜੋਰਾਵਰ ਸਿੰਘ ਸਿੱਖ ਰਿਲੀਫ਼ ਐਜੂਕੇਸ਼ਨ ਪ੍ਰੋਜੈਕਟ ਪੰਜਾਬ ਦੇ ਵਿਸ਼ੇਸ਼ ਸਹਯੋਗ ਸਦਕਾ ਗੁਰਦੁਆਰਾ ਸ੍ਰੀ ਕੌਠਾ ਸਾਹਿਬ ਪਿੰਡ ਵੱਲਾ ਵਿਖੇ ਖਾਲਸਾ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨਾਲ ਗੁਰਮਤਿ, ਗੁਰਸਿੱਖੀ, ਗੁਰਬਾਣੀ ਦੀਆਂ‌ ਵਿਚਾਰਾਂ ਕੀਤੀਆਂ ਗਈਆਂ। ਖਾਲਸਾ ਕੈਂਪ ਵਿੱਚ ਦਸਤਾਰ ਮੁਕਾਬਲੇ, ਦੁਮਾਲਾ ਮੁਕਾਬਲੇ ਅਤੇ ਸਿੱਖ ਇਤਿਹਾਸ ਵਿੱਚੋਂ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ।ਇਸ ਕੈਂਪ ਵਿੱਚ ਵੱਧ ਬਾਣੀ ਕੰਠ ਕਰਨ ਵਾਲੇ ਬਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਜਿਸ ਵਿਚ ਰੋਜ਼ ਨਰਸਰੀ ਸਕੂਲ ਅੰਮ੍ਰਿਤਸਰ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਮਾਡਲ ਸਕੂਲ ਵੱਲਾ, ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਤਰਨ ਤਾਰਨ, ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਸ੍ਰ.ਜਸਪ੍ਰੀਤ ਸਿੰਘ ਜੀ ਮੁੱਖੀ ਹਿੰਦ ਦੀ ਚਾਦਰ ਬਿਰਧ ਆਸ਼ਰਮ ਬਾਬਾ ਬਕਾਲਾ ਸਾਹਿਬ, ਭਾਈ ਸੁਰਿੰਦਰ ਸਿੰਘ ਜੀ ਬਰੇਲੀ, ਭਾਈ ਬਿਕਰਮ ਸਿੰਘ ਜੀ ਜੈਂਤੀਪੁਰ,
ਸ੍ਰ.ਰਣਜੀਤ ਸਿੰਘ ਜੀ ਵੱਲਾ, ਸ੍ਰ.ਤੇਜਿੰਦਰ ਸਿੰਘ ਜੀ ਸ਼ਰੀਫਪੁਰਾ, ਬੀਬੀ ਨਵਜੋਤ ਕੌਰ ਜੀ ਪੁਤਲੀਘਰ, ਸ੍ਰ.ਸੁਖਰਾਜ ਸਿੰਘ ਜੀ ਨੰਬਰਦਾਰ, ਸ੍ਰ.ਹਰਵਿੰਦਰ ਸਿੰਘ ਜੀ ਧੂਲਕਾ, ਸ੍ਰ. ਅਮੋਲਕ ਸਿੰਘ ਜੀ,
ਸ੍ਰ.ਸਾਹਿਬ ਸਿੰਘ ਜੀ, ਸ੍ਰ.ਮਲਕੀਤ ਸਿੰਘ ਜੀ, ਸ੍ਰ.ਗੁਰਭੇਜ ਸਿੰਘ ਜੀ, ਸ੍ਰ.ਕਸ਼ਮੀਰ ਸਿੰਘ ਜੀ, ਸ੍ਰ.ਸੁਖਵੰਤ ਸਿੰਘ ਜੀ ਨੇ ਆਪਣੇ ਵਿਚਾਰਾਂ ਰਾਹੀਂ ਬਚਿਆਂ ਨੂੰ ਗੁਰਮਤਿ ਦੇ ਮਾਰਗ ਤੇ ਚੱਲਣ ਦਾ ਰਸਤਾ ਦਸਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਨਪ੍ਰੀਤ ਸਿੰਘ ਗੱਤਕਾ ਕੌਚ, ਜਗਦੀਪ ਸਿੰਘ ਵੱਲਾ, ਯੁਗਰਾਜ ਸਿੰਘ ਵੱਲਾ, ਸ੍ਰ.ਬਲਰਾਜ ਸਿੰਘ ਜੀ ਵੱਲਾ, ਕਾਕਾ ਤੇਗ ਫਤਹਿ ਸਿੰਘ ਵੱਲਾ, ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਅਖਾੜਾ ਵੱਲਾ ਦੇ ਸਾਰੇ ਸਿਖਿਆਰਥੀ ਵਿਦਿਆਰਥੀ ਹਾਜ਼ਰ ਸਨ।

 

Have something to say? Post your comment

 

ਪੰਜਾਬ

ਰਾਜਸਥਾਨ ਨੂੰ ਫੌਜ ਲਈ ਪਾਣੀ ਦੇਣ ਦਾ ਫ਼ੈਸਲਾ ਕੌਮੀ ਹਿੱਤ 'ਚ: ਬਰਿੰਦਰ ਕੁਮਾਰ ਗੋਇਲ

ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸ

ਸਤਿਗੁਰ ਕਬੀਰ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ- ਮੋਹਿੰਦਰ ਭਗਤ

ਪੰਜਾਬ: ਪਾਕਿਸਤਾਨ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ

ਦਰਿਆਈ ਪਾਣੀਆਂ ਦੇ ਮੁੱਦੇ ਤੇ ਸਾਰੀਆਂ ਰਾਜਸੀ ਪਾਰਟੀਆਂ ਇੱਕਜੁੱਟ ਹੋ ਕੇ ਮੌਜੂਦ ਸ਼ਕਤੀ ਨਾਲ ਲੜਨ: ਬਾਬਾ ਬਲਬੀਰ ਸਿੰਘ

ਪੁਣਛ ਹਮਲੇ ਦੇ ਜਖਮੀਆਂ ਲਈ ਕੈਬਿਨਟ ਮੰਤਰੀ ਈ ਟੀ ਓ ਨੇ ਕੀਤਾ ਖੂਨਦਾਨ

ਗਿਆਨੀ ਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਬਾਬਾ ਬਲਬੀਰ ਸਿੰਘ ਨੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ

ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦਾ ਜੀਵਨ ਸਮੁੱਚੇ ਸਿੱਖ ਜਗਤ ਲਈ ਪ੍ਰੇਰਣਾਸਰੋਤ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ